CBSE 10th Result 2026: CBSE 10ਵੀਂ ਦਾ ਨਤੀਜਾ ਅੱਜ ਨਹੀਂ ਹੋਵੇਗਾ ਜਾਰੀ, ਜਾਣੋ ਕਿਸ ਤਾਰੀਖ਼ ਨੂੰ ਆਉਣ ਦੀ ਹੈ ਉਮੀਦ
ਅੱਜ ਸੀਬੀਐਸਈ ਬੋਰਡ 10ਵੀਂ ਦਾ ਨਤੀਜਾ ਜਾਰੀ ਨਹੀਂ ਕੀਤਾ ਜਾਵੇਗਾ। ਬੋਰਡ ਵੱਲੋਂ ਅਜਿਹੀ ਕਿਸੇ ਵੀ ਖ਼ਬਰ ਜਾਂ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
Publish Date: Tue, 14 Apr 2026 03:14 PM (IST)
Updated Date: Tue, 14 Apr 2026 04:53 PM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ: ਸੀਬੀਐਸਈ (CBSE) ਬੋਰਡ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਵਿੱਚ ਭਾਗ ਲੈਣ ਵਾਲੇ 25 ਲੱਖ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਜੋ ਕਿ ਕਿਸੇ ਵੀ ਵੇਲੇ ਖ਼ਤਮ ਹੋ ਸਕਦਾ ਹੈ। ਰਿਪੋਰਟਾਂ ਅਨੁਸਾਰ, ਇਸ ਹਫ਼ਤੇ ਕਿਸੇ ਵੀ ਦਿਨ CBSE Class 10 Result 2026 ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਅਧਿਕਾਰਤ ਮਿਤੀ ਅਤੇ ਸਮੇਂ ਦੀ ਜਾਣਕਾਰੀ ਸੀਬੀਐਸਈ ਵੱਲੋਂ ਕਿਸੇ ਵੀ ਸਮੇਂ ਨੋਟਿਸ ਜਾਰੀ ਕਰਕੇ ਦਿੱਤੀ ਜਾਵੇਗੀ।
ਨਤੀਜੇ ਚੈੱਕ ਕਰਨ ਲਈ ਵਿਦਿਆਰਥੀਆਂ ਨੂੰ ਆਪਣਾ ਰੋਲ ਨੰਬਰ, ਸਕੂਲ ਨੰਬਰ ਅਤੇ ਐਡਮਿਟ ਕਾਰਡ ਆਈਡੀ (ID) ਦਰਜ ਕਰਨੀ ਹੋਵੇਗੀ। ਇਸ ਲਈ ਵਿਦਿਆਰਥੀ ਆਪਣਾ ਐਡਮਿਟ ਕਾਰਡ ਲੱਭ ਕੇ ਆਪਣੇ ਕੋਲ ਰੱਖ ਲੈਣ ਤਾਂ ਜੋ ਨਤੀਜੇ ਚੈੱਕ ਕਰਨ ਸਮੇਂ ਕੋਈ ਦਿੱਕਤ ਨਾ ਆਵੇ।
ਕੱਲ੍ਹ ਜਾਂ 16 ਅਪ੍ਰੈਲ ਨੂੰ ਆ ਸਕਦਾ ਹੈ ਨਤੀਜਾ
ਸੂਤਰਾਂ ਮੁਤਾਬਕ, ਸੀਬੀਐਸਈ ਵੱਲੋਂ ਸੈਕੰਡਰੀ (10ਵੀਂ) ਦੇ ਨਤੀਜੇ ਕੱਲ੍ਹ ਯਾਨੀ 15 ਅਪ੍ਰੈਲ ਜਾਂ ਫਿਰ 16 ਅਪ੍ਰੈਲ ਨੂੰ ਘੋਸ਼ਿਤ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ। ਵਿਦਿਆਰਥੀ ਤਾਜ਼ਾ ਜਾਣਕਾਰੀ ਲਈ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਨਜ਼ਰ ਬਣਾਈ ਰੱਖਣ।