CBSE 10th Compartment Result 2020: ਸਕਰੂਟਿਨੀ ਤੇ ਮੁੜ ਮੁਲਾਂਕਣ ਲਈ ਇਸ ਦਿਨ ਹੋਵੇਗਾ ਅਪਲਾਈ, schedule ਜਾਰੀ
ਦੱਸਣਯੋਗ ਹੈ ਕਿ answerbook ਦੀ ਫੋਟੋਕਾਪੀ ਪ੍ਰਾਪਤ ਕਰਨ ਲਈ ਵਿਦਿਆਰਥੀ 23 ਤੇ 24 ਅਕਤੂਬਰ ਨੂੰ ਅਪਲਾਈ ਕਰ ਸਕਦੇ ਹਨ। ਇਕ ਉੱਤਰ ਪੁਸਤਕ ਲਈ 500 ਰੁਪਏ ਦੀ ਫੀਸ ਦੇਣ ਪਵੇਗੀ। ਉੱਥੇ ਹੀ ਬੋਰਡ ਦੁਆਰਾ ਵਿਦਿਆਰਥੀਆਂ ਦੀ ਉੱਤਰ ਪੁਸਤਕਾਂ ਦੁਆਰਾ ਮੁਲਾਂਕਣ ਕਰਵਾਉਣ ਦੀ ਵੀ ਸਹੂਲਤ ਦਿੱਤੀ ਜਾ ਰਹੀ ਹੈ।
Publish Date: Tue, 13 Oct 2020 12:50 PM (IST)
Updated Date: Tue, 13 Oct 2020 05:43 PM (IST)
ਜੇਐੱਨਐੱਨ : CBSE 10th Compartment Result 2020: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 10ਵੀਂ ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜੇ 12 ਅਕਤੂਬਰ ਨੂੰ ਜਾਰੀ ਕਰ ਦਿੱਤੇ ਹਨ। ਸੀਬੀਆਈਈ ਦੁਆਰਾ ਹੁਣ 10ਵੀਂ ਕੰਪਾਰਟਮੈਂਟ ਪ੍ਰੀਖਿਆਵਾਂ ਦੇ
Marx Verification ਭਾਵ ਸਕਰੂਟਿਨੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧ 'ਚ ਸੀਬੀਐੱਸਈ ਦੀ Official website, cbse.nic.in 'ਤੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ 'ਚ ਸਕਰੂਟਿਨੀ ਦਾ schedule ਉਪਬਲਧ ਹੈ। ਅਜਿਹੇ ਵਿਦਿਆਰਥੀ ਜੋ ਸੀਬੀਐੱਸਈ 10 ਕੰਪਾਰਟਮੈਂਟ ਪ੍ਰੀਖਿਆ 'ਚ ਪ੍ਰਾਪਤ ਆਪਣੇ ਨੰਬਰਾਂ ਤੋਂ ਸੰਤੁਸ਼ਟ ਨਹੀਂ ਹਨ ਉਹ 14 ਤੇ 15 ਅਕਤੂਬਰ ਨੂੰ Marx Verification ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਲਈ ਵਿਦਿਆਰਥੀਆਂ ਨੂੰ 500 ਰੁਪਏ ਪ੍ਰਤੀ ਵਿਸ਼ੇ ਅਨੁਸਾਰ ਫੀਸ ਦਾ ਭੁਗਤਾਨ ਕਰਨਾ ਹੋਵੇਗਾ।
ਦੱਸਣਯੋਗ ਹੈ ਕਿ answerbook ਦੀ ਫੋਟੋਕਾਪੀ ਪ੍ਰਾਪਤ ਕਰਨ ਲਈ ਵਿਦਿਆਰਥੀ 23 ਤੇ 24 ਅਕਤੂਬਰ ਨੂੰ ਅਪਲਾਈ ਕਰ ਸਕਦੇ ਹਨ। ਇਕ ਉੱਤਰ ਪੁਸਤਕ ਲਈ 500 ਰੁਪਏ ਦੀ ਫੀਸ ਦੇਣ ਪਵੇਗੀ। ਉੱਥੇ ਹੀ ਬੋਰਡ ਦੁਆਰਾ ਵਿਦਿਆਰਥੀਆਂ ਦੀ ਉੱਤਰ ਪੁਸਤਕਾਂ ਦੁਆਰਾ ਮੁਲਾਂਕਣ ਕਰਵਾਉਣ ਦੀ ਵੀ ਸਹੂਲਤ ਦਿੱਤੀ ਜਾ ਰਹੀ ਹੈ। ਉੱਤਰ ਪੁਸਤਕ ਦੁਆਰਾ ਮੁਲਾਂਕਣ ਕਰਨ ਲਈ 26 ਤੇ 27 ਅਕਤੂਬਰ ਨੂੰ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਸ ਲਈ ਵਿਦਿਆਰਥੀਆਂ ਨੂੰ 100 ਰੁਪਏ ਪ੍ਰਤੀ ਪ੍ਰਸ਼ਨ ਦੇ ਤੌਰ 'ਤੇ ਦੇਣ ਪਵੇਗਾ। ਜਾਣਕਾਰੀ ਲਈ ਉਮੀਦਵਾਰ ਸੀਬੀਐੱਸਈ ਦੀ ਅਧਿਕਾਰਕ ਵੈੱਬਸਾਈਟ 'ਤੇ ਜਾ ਕੇ ਨੋਟੀਫਿਕੇਸ਼ਨ ਦੇਖ ਸਕਦੇ ਹਨ।
ਜ਼ਿਕਰਯੋਗ ਹੈ ਕਿ ਸੀਬੀਐੱਸਈ ਦੁਆਰਾ 10ਵੀਂ ਦੀ ਕੰਪਾਰਟਮੈਂਟ ਪ੍ਰੀਖਿਆ 22 ਤੋਂ 28 ਸਤੰਬਰ ਤੇ 12ਵੀਂ ਦੀ ਕੰਪਾਰਟਮੈਂਟ ਪ੍ਰੀਖਿਆ 22 ਤੋਂ 29 ਸਤੰਬਰ ਤਕ ਕਰਵਾਈ ਗਈ ਸੀ। 12ਵੀਂ ਜਾਮਤ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ 9 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ। ਜਦਕਿ ਸੀਬੀਐੱਸਈ 10ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ 9 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ। ਜਦਕਿ ਸੀਬੀਐੱਸਈ 10ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ ਕੱਲ੍ਹ ਭਾਵ 12 ਅਕਤੂਬਰ ਨੂੰ ਐਲਾਨ ਕੀਤਾ ਗਿਆ। ਨਤੀਜਾ ਸੀਬੀਐੱਸਈ ਦੀ ਅਧਿਕਾਰਕ ਵੈੱਬਸਾਈਟ cbse.nic.in ਤੋਂ ਇਲਾਵਾ ਸੀਬੀਐੱਸਈ ਡਿਜੀਲਾਕਰ ਦੀ ਅਧਿਕਾਰਕ ਵੈੱਬਸਾਈਟ results.digitallocker.gov.in 'ਤੇ ਜਾਰੀ ਕੀਤੇ ਗਏ ਸਨ। 10ਵੀਂ ਦੀ ਕੰਪਾਰਟਮੈਂਟ ਪ੍ਰੀਖਿਆ 'ਚ ਇਸ ਬਾਰ 1,46,604 ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਜਿਸ 'ਚ ਕੁੱਲ 82,903 ਭਾਵ 56.55 ਫ਼ੀਸਦੀ ਉਮੀਦਵਾਰਾਂ ਨੇ ਸਫ਼ਲਤਾ ਪ੍ਰਾਪਤ ਕੀਤੀ ਹੈ।