Indian Army Recruitment 2021: ਭਾਰਤੀ ਫ਼ੌਜ ’ਚ ਐੱਨਸੀਸੀ ਸਪੈਸ਼ਲ ਐਂਟਰੀ ਲਈ 28 ਜਨਵਰੀ ਤਕ ਕਰੋ ਅਪਲਾਈ, 55 ਅਸਾਮੀਆਂ ਐਲਾਨੀਆਂ
National news Indian Army Recruitment 2021 ਭਾਰਤੀ ਫ਼ੌਜ ’ਚ ਨੈਸ਼ਨਲ ਕੈਡੇਟ ਕੋਰ ਸਪੈਸ਼ਲ ਐਂਟਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈਲ ਜ਼ਰੂਰੀ ਖ਼ਬਰ। ਫ਼ੌਜ ਦੁਆਰਾ ਐੱਨਸੀਸੀ ਸਪੈਸ਼ਲ ਐਂਟਰੀ ’ਚ ਅਪ੍ਰੈਲ 2021 ’ਚ ਸ਼ੁਰੂ ਹੋਣ ਵਾਲੇ 49 ਵੇਂ ਕੋਰਸ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ।
Publish Date: Tue, 05 Jan 2021 02:24 PM (IST)
Updated Date: Fri, 14 May 2021 03:04 PM (IST)
National news ਜੇਐੱਨਐੱਨ, ਨਵੀਂ ਦਿੱਲੀ : Indian Army Recruitment 2021 ਭਾਰਤੀ ਫ਼ੌਜ ’ਚ ਨੈਸ਼ਨਲ ਕੈਡੇਟ ਕੋਰ ਸਪੈਸ਼ਲ ਐਂਟਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈਲ ਜ਼ਰੂਰੀ ਖ਼ਬਰ। ਫ਼ੌਜ ਦੁਆਰਾ ਐੱਨਸੀਸੀ ਸਪੈਸ਼ਲ ਐਂਟਰੀ ’ਚ ਅਪ੍ਰੈਲ 2021 ’ਚ ਸ਼ੁਰੂ ਹੋਣ ਵਾਲੇ 49 ਵੇਂ ਕੋਰਸ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। ਫ਼ੌਜ ’ਚ ਐੱਨਸੀਸੀ ਐਂਟਰੀ ਲਈ ਅਪਲਾਈ ਦੇ ਇੱਛੁਕ ਉਮੀਦਵਾਰ ਭਾਰਤੀ ਫ਼ੌਨਾ ਦੇ ਭਰਤੀ ਪੋਰਟਲ www.joinindianarmy.nic.in ’ਤੇ ਉਪਲਬਧ ਕਰਵਾਏ ਗਏ ਆਨਲਾਈਨ ਐਪਲੀਕੇਸ਼ਨ ਫਾਰਮ ਦੇ ਮਾਧਿਅਮ ਨਾਲ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਅਪਲਾਈ ਦੀ ਆਖਰੀ ਤਰੀਕ 28 ਜਨਵਰੀ 2021 ਨਿਧਾਰਿਤ ਕੀਤੀ ਗਈ ਹੈ।
ਭਾਰਤੀ ਫ਼ੌਜ ’ਚ ਐੱਨਸੀਸੀ ਸਪੈਸ਼ਲ ਐਂਟਰੀ 2021 ’ਚ ਉਹ ਹੀ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜਿਹੜੇ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਪਾਸ ਕਰ ਚੁੱਕੇ ਹਨ। ਨਾਲ ਹੀ ਐੱਨਸੀਸੀ ਦਾ ਸੀ ਸਰਟੀਫਿਕੇਟ ਘੱਟੋ-ਘੱਟ ਬੀ ਗ੍ਰੇਡ ਨਾਲ ਪਾਸ ਕੀਤਾ ਹੋਵੇ।
ਫ਼ੌਜ ’ਚ ਐੱਨਸੀਸੀ ਸਪੈਸ਼ਲ ਐਂਟਰੀ 2021 ਲਈ ਅਪਲਾਈ ਕਰਨ ਦੇ ਇਛੁਕ ਉਮੀਦਵਾਰ ਭਾਰਤੀ ਫ਼ੌਜ ਦੇ ਭਰਤੀ ਪੋਰਟਲ ’ਤੇ ਵਿਜਿਟ ਕਰਨ ਤੋਂ ਬਾਅਦ ਨਿਊ ਰਜਿਸਟ੍ਰੇਸ਼ਨ ਦੇ ਲਿੰਕ ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਮੰਗੀਆਂ ਗਈਆਂ ਜਾਣਕਾਰੀਆਂ ਨੂੰ ਭਰ ਕੇ ਸਬਮਿਟ ਕਰਕੇ ਪੰਜੀਕਰਣ ਦੇ ਪੜਾਅ ਨੂੰ ਪੂਰਾ ਕਰ ਸਕਦੇ ਹਨ। ਇਸ ਤੋਂ ਬਾਅਦ ਯੂਜ਼ਰਜ਼ ਨੇਮ ਤੇ ਪਾਸਵਰਡ ਦੇ ਜ਼ਰੀਏ ਲਾਗਿਨ ਕਰਕੇ ਆਪਣੀ ਐਪਲੀਕੇਸ਼ਨ ਸਬਮਿਟ ਕਰ ਸਕਦੇ ਹੋ।