ਮਨ ਦਾ ਪੁਨਰ-ਸੰਯੋਜਨ ਕਰਨ ਨਾਲ ਉਨ੍ਹਾਂ ਗੱਲਾਂ ਦੀ ਊਰਜਾ ਵਿਚ ਬਦਲਾਅ ਆਉਂਦਾ ਹੈ ਜੋ ਅਸੀਂ ਦੂਜਿਆਂ ਵੱਲ ਪ੍ਰਸਾਰਿਤ ਕਰਦੇ ਹਾਂ। ਜੇ ਅਸੀਂ ਅਜਿਹਾ ਨਹੀਂ ਕਰਦੇ ਹਾਂ ਤਾਂ ਅਸੀਂ ਲੰਬੇ ਸਮੇਂ ਤੱਕ ਅਤੀਤ ਨੂੰ ਫੜ ਕੇ ਬੈਠੇ ਰਹਿੰਦੇ ਹਾਂ ਜਿਸ ਨਾਲ ਸਾਡੇ ਸਬੰਧ ਕਦੇ ਵੀ ਠੀਕ ਨਹੀਂ ਹੁੰਦੇ।

ਸਾਡੇ ਸਬੰਧਾਂ ਵਿਚ ਸੰਘਰਸ਼ ਅਤੀਤ ਵਿਚ ਹੋਈਆਂ ਕੁਝ ਗੱਲਾਂ ’ਤੇ ਹੋ ਸਕਦਾ ਹੈ। ਜ਼ਿਆਦਾਤਰ ਲੋਕ ਪੁਰਾਣੀਆਂ ਗੱਲਾਂ ਨੂੰ ਦੁਹਰਾਉਂਦੇ ਹਨ। ਉਹ ਉਨ੍ਹਾਂ ਕੌੜੀਆਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੁੰਦੇ ਜੋ ਕਦੇ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਜਾਂ ਮਿੱਤਰ ਨੇ ਆਖੀਆਂ ਸਨ ਜਿਨ੍ਹਾਂ ’ਤੇ ਉਨ੍ਹਾਂ ਨੂੰ ਦੁੱਖ ਹੋਇਆ ਸੀ।
ਅਜਿਹੀ ਸਥਿਤੀ ਵਿਚ ਸਾਨੂੰ ਆਪਣੇ ਮਨ ਨੂੰ ਕਹਿਣਾ ਚਾਹੀਦਾ ਹੈ ਕਿ ਇਹ ਦੁੱਖ ਮੈਂ ਪੈਦਾ ਕੀਤਾ। ਹੋ ਸਕਦਾ ਹੈ ਕਿ ਇਹ ਤੁਹਾਨੂੰ ਛੋਟੀ ਜਿਹੀ ਗੱਲ ਲੱਗੇ ਪਰ ਇਹ ਛੋਟੀ ਗੱਲ ਨਹੀਂ ਹੈ। ਜਿਸ ਪਲ ਸਾਡੇ ਹਿਰਦੇ ਨੂੰ ਦੁੱਖ ਹੋਇਆ, ਉਸ ਪਲ ਅਸੀਂ ਆਪਣੇ ਮਨ ਨੂੰ ਕਹੀਏ ਕਿ ‘ਦੂਜੇ ਵਿਅਕਤੀ ਨੇ ਜੋ ਕਿਹਾ ਜਾਂ ਕੀਤਾ, ਉਹ ਗ਼ਲਤ ਸੀ, ਪਰ ਦੁੱਖ ਦੀ ਭਾਵਨਾ ਤਾਂ ਮੈਂ ਹੀ ਪੈਦਾ ਕੀਤੀ’, ਤਦ ਸਾਡੇ ਲਈ ਗੱਲ ਖ਼ਤਮ ਕਰਨਾ ਆਸਾਨ ਹੋਵੇਗਾ।
ਤਦ ਅਸੀਂ ਖ਼ੁਦ ਨੂੰ ਆਰਾਮ ਤੇ ਅਰੋਗਤਾ ਦੇ ਸਕਾਂਗੇ। ਜੇ ਅਸੀਂ ਮਨ ਨੂੰ ਇਸ ਸੋਚ ਦਾ ਪੋਸ਼ਣ ਦਿੰਦੇ ਹਾਂ, ‘ਉਨ੍ਹਾਂ ਨੇ ਮੇਰੇ ਦਿਲ ਨੂੰ ਦੁਖਾਇਆ’, ਤਦ ਦੋ ਧਿਰਾਂ ਵਿਚਾਲੇ ਵਿਵਾਦ ਤੇ ਮਨ-ਮੁਟਾਵ ਦੀ ਊਰਜਾ ਦਾ ਲੈਣ-ਦੇਣ ਹੋਵੇਗਾ। ਕਿਸੇ ਗੱਲ ਨੂੰ ਆਪਣੇ ’ਤੇ ਲੈਣ ਅਤੇ ਉਸ ਦਾ ਦੋਸ਼ ਦੂਜਿਆਂ ਨੂੰ ਦੇਣ ਨਾਲ ਆਪਸੀ ਸਬੰਧਾਂ ਵਿਚ ਮਨ-ਮੁਟਾਵ ਦਾ ਮਾਹੌਲ ਬਣ ਜਾਂਦਾ ਹੈ। ਇਸ ਲਈ ਹੁਣ ਸਾਨੂੰ ਆਪਣੇ ਅਤੀਤ ਨੂੰ ਦੁਹਰਾਉਂਦੇ ਹੋਏ ਆਪਣੇ ਮਨ ਦਾ ਪੁਨਰ-ਸੰਯੋਜਨ ਕਰਨ ਦੀ ਜ਼ਰੂਰਤ ਹੈ। ਅੱਜ ਸਾਡੇ ਲਈ ਅਜਿਹਾ ਕਰਨਾ ਆਸਾਨ ਹੋਵੇਗਾ ਕਿਉਂਕਿ ਪਹਿਲਾਂ ਜੋ ਹਾਲਾਤ ਖ਼ਰਾਬ ਦਿਸਦੇ ਸਨ, ਹੋ ਸਕਦਾ ਹੈ ਅੱਜ ਉਹ ਸਾਜ਼ਗਾਰ ਦਿਖਾਈ ਦੇਣ ਲੱਗਣ। ਇਸ ਤਰ੍ਹਾਂ ਤੁਹਾਡੇ ਲਈ ਉਸ ਗੱਲ ਦਾ ਤਿਆਗ ਕਰਨਾ ਸਹਿਜ ਹੋਵੇਗਾ।
ਮਨ ਦਾ ਪੁਨਰ-ਸੰਯੋਜਨ ਕਰਨ ਨਾਲ ਉਨ੍ਹਾਂ ਗੱਲਾਂ ਦੀ ਊਰਜਾ ਵਿਚ ਬਦਲਾਅ ਆਉਂਦਾ ਹੈ ਜੋ ਅਸੀਂ ਦੂਜਿਆਂ ਵੱਲ ਪ੍ਰਸਾਰਿਤ ਕਰਦੇ ਹਾਂ। ਜੇ ਅਸੀਂ ਅਜਿਹਾ ਨਹੀਂ ਕਰਦੇ ਹਾਂ ਤਾਂ ਅਸੀਂ ਲੰਬੇ ਸਮੇਂ ਤੱਕ ਅਤੀਤ ਨੂੰ ਫੜ ਕੇ ਬੈਠੇ ਰਹਿੰਦੇ ਹਾਂ ਜਿਸ ਨਾਲ ਸਾਡੇ ਸਬੰਧ ਕਦੇ ਵੀ ਠੀਕ ਨਹੀਂ ਹੁੰਦੇ। ਤਦ ਹੀ, ਅਤੀਤ ਤੋਂ ਮੁਕਤ ਹੋਣ ਲਈ ਸਾਨੂੰ ਉਨ੍ਹਾਂ ਦ੍ਰਿਸ਼ਾਂ ਨੂੰ ਉਭਾਰਦੇ ਹੋਏ ਆਪਣੇ ਮਨ ਨੂੰ ਫਿਰ ਤੋਂ ਸੰਯੋਜਿਤ ਕਰਨਾ ਤੇ ਸੋਚਣਾ ਹੋਵੇਗਾ, ‘‘ਭਾਵੇਂ ਹੀ ਉਨ੍ਹਾਂ ਨੇ ਸਹੀ ਨਹੀਂ ਕੀਤਾ ਪਰ ਮੈਂ ਵੀ ਬਦਲੇ ਵਿਚ ਆਪਣੇ ਅੰਦਰ ਦੁੱਖ ਪੈਦਾ ਕੀਤਾ, ਇਸ ਲਈ ਪਹਿਲਾਂ ਮੈਨੂੰ ਆਪਣਾ ਦੁੱਖ ਸਮਾਪਤ ਕਰਨਾ ਹੋਵੇਗਾ।’’
ਸਾਨੂੰ ਖ਼ੁਦ ਨੂੰ ਆਪਣੇ ਮਨ ਨੂੰ ਨਿਰੋਗ ਬਣਾਉਣ ਦੀ ਪਹਿਲ ਕਰਨੀ ਹੋਵੇਗੀ। ਇਸੇ ਤਰ੍ਹਾਂ ਕੁਝ ਲੋਕ ਸਾਡੇ ਪਿਛਲੇ ਵਿਵਹਾਰ ਤੋਂ ਦੁਖੀ ਹੋਏ ਹੋਣਗੇ ਪਰ ਹੋ ਸਕਦਾ ਹੈ ਕਿ ਸਾਨੂੰ ਉਸ ਬਾਰੇ ਪਤਾ ਨਾ ਹੋਵੇ। ਕਿਸੇ ਵੀ ਹਾਲਾਤ ਦੀ ਪ੍ਰਤੀਕਿਰਿਆ ਵਿਚ ਮਨੁੱਖ ਖ਼ੁਦ ਆਪਣੇ ਲਈ ਦੁੱਖ ਦੀ ਭਾਵਨਾ ਪੈਦਾ ਕਰਦਾ ਹੈ, ਇਸ ਲਈ ਅਤੀਤ ਦੇ ਮਸਲਿਆਂ ਨੂੰ ਹੱਲ ਕਰ ਲੈਣਾ ਚਾਹੀਦਾ ਹੈ ਤਾਂ ਕਿ ਸਾਡੇ ਅੰਦਰੂਨੀ ਵਿਵਾਦ ਸਮਾਪਤ ਹੋ ਸਕਣ। ਹੁਣ ਅਸੀਂ ਵਰਤਮਾਨ ’ਤੇ ਧਿਆਨ ਦਿੰਦੇ ਹਾਂ। ਜ਼ਰੂਰਤ ਹੈ ਕਿ ਅਸੀਂ ਸਾਵਧਾਨ ਰਹੀਏ ਅਤੇ ਦੂਜਿਆਂ ਨੂੰ ਇਸ ਤਰ੍ਹਾਂ ਨਾ ਪਰਖੀਏ ਕਿ ‘ਇਹ ਵਿਅਕਤੀ ਤਾਂ ਅਜਿਹਾ ਹੀ ਹੈ।’
ਜਿਉਂ ਹੀ ਅਸੀਂ ਕਿਸੇ ਵਿਅਕਤੀ ’ਤੇ ਮੋਹਰ ਲਗਾਉਂਦੇ ਹਾਂ ਤਾਂ ਉਸ ਵਿਅਕਤੀ ਨਾਲ ਸਾਡੇ ਸਬੰਧਾਂ ਦੀ ਊਰਜਾ ਵਿਚ ਪਰਿਵਰਤਨ ਆ ਜਾਂਦਾ ਹੈ। ਫ਼ਰਜ਼ ਕਰੋ ਕਿ ਮੈਂ ਕਿਹਾ, ‘ਅੱਜ ਇਸ ਵਿਅਕਤੀ ਨੇ ਝੂਠ ਬੋਲਿਆ, ਕੱਲ੍ਹ ਵੀ ਇਸ ਨੇ ਝੂਠ ਬੋਲਿਆ ਸੀ।’ ਪਰ ਜੇ ਮੈਂ ਇਹ ਕਹਾਂ, ‘ਇਹ ਵਿਅਕਤੀ ਝੂਠਾ ਹੈ’. ਤਾਂ ਮੈਂ ਉਸ ਨੂੰ ਸਿਰਫ਼ ਮੰਦਭਾਵਨਾ ਦੇ ਆਧਾਰ ’ਤੇ ਦੇਖ ਰਹੀ ਹਾਂ।
ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਨਕਾਰਾਤਮਕ ਵਿਅਕਤੀ ਨਾਲ ਕੰਮ ਕਰਨਾ ਕਠਿਨ ਹੈ ਤਾਂ ਤੁਸੀਂ ਉਸ ਨਾਲ ਕੰਮ ਕਰਨਾ ਬੰਦ ਕਰ ਸਕਦੇ ਹੋ, ਜੋ ਮਨ ਵਿਚ ਸੰਘਰਸ਼ ਬਣਾਈ ਰੱਖਣ ਨਾਲੋਂ ਬਿਹਤਰ ਹੋਵੇਗਾ। ਜੇ ਤੁਸੀਂ ਉਸ ਬਾਰੇ ਹਾਂ-ਪੱਖੀ ਨਹੀਂ ਸੋਚ ਸਕਦੇ ਤਾਂ ਉਸ ਦੇ ਮਨ ਵਿਚ ਤੁਹਾਡੇ ਲਈ ਵੀ ਅਜਿਹੀ ਸੋਚ ਪੈਦਾ ਹੋਵੇਗੀ। ਕਈ ਲੋਕ ਜੀਵਨ ਵਿਚ ਸਭ ਕੁਝ ਠੀਕ ਹੋਣ ’ਤੇ ਵੀ ਸ਼ਾਂਤੀ, ਆਨੰਦ ਅਤੇ ਪ੍ਰਸੰਨਤਾ ਦਾ ਅਨੁਭਵ ਨਹੀਂ ਕਰ ਪਾਉਂਦੇ ਹਨ। ਅਕਸਰ ਹੋਰਾਂ ਪ੍ਰਤੀ ਨਕਾਰਾਤਮਕ ਧਾਰਨਾ ਬਣਾ ਕੇ ਅਸੀਂ ਖ਼ੁਦ ਹੀ ਪ੍ਰੇਮ ਅਤੇ ਪ੍ਰਸੰਨਤਾ ਦਾ ਅਨੁਭਵ ਨਹੀਂ ਕਰ ਪਾਉਂਦੇ ਹਾਂ।
-ਬ੍ਰਹਮਾ ਕੁਮਾਰੀ ਸ਼ਿਵਾਨੀ