ਭਾਰਤ ਵਿਚ ਹਰ ਸਾਲ ਸੜਕ ਹਾਦਸਿਆਂ ਵਿਚ ਵੱਡੀ ਗਿਣਤੀ ਵਿਚ ਲੋਕ ਜਾਨਾਂ ਗੁਆ ਦਿੰਦੇ ਹਨ। ਸਰਕਾਰਾਂ ਦਾ ਮੰਨਣਾ ਹੈ ਕਿ ਸਿਰਫ਼ ਜੁਰਮਾਨੇ ਇਕੱਠੇ ਕਰਨਾ ਕਾਫ਼ੀ ਨਹੀਂ ਕਿਉਂਕਿ ਬਹੁਤ ਸਾਰੇ ਲੋਕ ਭੁਗਤਾਨ ਕਰਦੇ ਹਨ ਤੇ ਫਿਰ ਉਹੀ ਗ਼ਲਤੀ ਦੁਹਰਾਉਂਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਹੈ ਟਰੈਫਿਕ ਨਿਯਮਾਂ ਨੂੰ ਸਖ਼ਤ ਕੀਤਾ ਜਾਵੇ। ਸਰਕਾਰਾਂ ਵੱਲੋਂ ਇਨ੍ਹਾਂ ਨਿਯਮਾਂ ਨਾਲ ਲਾਇਸੈਂਸ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਡਰਾਈਵਿੰਗ ਕਰਦੇ ਸਮੇਂ ਹਰ ਡਰਾਈਵਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲਵੇ। ਡਰਾਈਵਿੰਗ ਕਰਦੇ ਸਮੇਂ ਹੁਣ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਭਾਰਤ ਵਿਚ ਹਰ ਸਾਲ ਸੜਕ ਹਾਦਸਿਆਂ ਵਿਚ ਵੱਡੀ ਗਿਣਤੀ ਵਿਚ ਲੋਕ ਜਾਨਾਂ ਗੁਆ ਦਿੰਦੇ ਹਨ। ਸਰਕਾਰਾਂ ਦਾ ਮੰਨਣਾ ਹੈ ਕਿ ਸਿਰਫ਼ ਜੁਰਮਾਨੇ ਇਕੱਠੇ ਕਰਨਾ ਕਾਫ਼ੀ ਨਹੀਂ ਕਿਉਂਕਿ ਬਹੁਤ ਸਾਰੇ ਲੋਕ ਭੁਗਤਾਨ ਕਰਦੇ ਹਨ ਤੇ ਫਿਰ ਉਹੀ ਗ਼ਲਤੀ ਦੁਹਰਾਉਂਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਹੈ ਟਰੈਫਿਕ ਨਿਯਮਾਂ ਨੂੰ ਸਖ਼ਤ ਕੀਤਾ ਜਾਵੇ। ਸਰਕਾਰਾਂ ਵੱਲੋਂ ਇਨ੍ਹਾਂ ਨਿਯਮਾਂ ਨਾਲ ਲਾਇਸੈਂਸ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਡਰਾਈਵਿੰਗ ਕਰਦੇ ਸਮੇਂ ਹਰ ਡਰਾਈਵਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲਵੇ। ਡਰਾਈਵਿੰਗ ਕਰਦੇ ਸਮੇਂ ਹੁਣ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇ ਤੁਸੀਂ ਅਜੇ ਵੀ ਗੱਡੀ ਚਲਾਉਣਾ ਸਿਰਫ਼ ਇਕ ਆਮ ਗੱਲ ਸਮਝਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਕਿ ਨਵੇਂ ਨਿਯਮਾਂ ਦੀ ਤਹਾਨੂੰ ਜਾਣਕਾਰੀ ਹੋਵੇ। ਇਹ ਨਵੇਂ ਨਿਯਮ ਪਹਿਲੀ ਜਨਵਰੀ 2026 ਤੋਂ ਲਾਗੂ ਹੋ ਗਏ ਹਨ। ਨਵੇਂ ਮੋਟਰ ਵਾਹਨ ਐਕਟ ਦੇ ਨਿਯਮਾਂ ਅਨੁਸਾਰ ਹੁਣ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਦਾ ਡਰਾਈਵਿੰਗ ਲਾਇਸੈਂਸ ਸਿੱਧੇ ਤੌਰ ’ਤੇ ਰੱਦ ਹੋ ਸਕਦਾ ਹੈ। ਸਰਕਾਰ ਨੇ ‘ਪੰਜ ਉਲੰਘਣਾ ਨੀਤੀ’ ਲਾਗੂ ਕੀਤੀ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਕੋਈ ਡਰਾਈਵਰ ਕੈਲੰਡਰ ਸਾਲ 1 ਜਨਵਰੀ ਤੋਂ 31 ਦਸੰਬਰ ਤੱਕ ਪੰਜ ਜਾਂ ਵੱਧ ਵਾਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਦਾ ਡਰਾਈਵਿੰਗ ਲਾਇਸੈਂਸ ਮੁਅੱਤਲ ਜਾਂ ਰੱਦ ਕੀਤਾ ਜਾ ਸਕਦਾ ਹੈ। ਅੰਤਿਮ ਫ਼ੈਸਲਾ ਸਬੰਧਤ ਆਰਟੀਓ ਜਾਂ ਡੀਟੀਓ ਦੁਆਰਾ ਲਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਹੁਣ ਹਰ ਗ਼ਲਤੀ ਦਾ ਹਿਸਾਬ ਲਿਆ ਜਾਵੇਗਾ ਅਤੇ ਕਿਸੇ ਕਿਸਮ ਦਾ ਕੋਈ ਵੀ ਬਹਾਨਾ ਨਹੀਂ ਚੱਲੇਗਾ। ਇਹ ਨਾ ਮੰਨੋ ਕਿ ਸੜਕੀ ਨਿਯਮਾਂ ਵਿਚ ਸਿਰਫ਼ ਗੰਭੀਰ ਹਾਦਸੇ ਹੀ ਗਿਣੇ ਜਾਣਗੇ। ਆਮ ਰੋਜ਼ਾਨਾ ਦੀਆਂ ਗ਼ਲਤੀਆਂ ਵੀ ਤੁਹਾਡੀ ‘ਪੰਜ ਗਿਣਤੀ’ ਵਿਚ ਗਿਣੀਆਂ ਜਾਣਗੀਆਂ। ਤੇਜ਼ ਰਫ਼ਤਾਰ, ਹੈਲਮਟ ਜਾਂ ਸੀਟ ਬੈਲਟ ਤੋਂ ਬਿਨਾਂ ਗੱਡੀ ਚਲਾਉਣਾ, ਲਾਲ ਬੱਤੀਆਂ ਨੂੰ ਟੱਪਣਾ, ਗ਼ਲਤ ਜਗ੍ਹਾ ’ਤੇ ਪਾਰਕਿੰਗ ਕਰਨਾ ਤੇ ਓਵਰਲੋਡਿੰਗ ਜਾਂ ਲਾਪਰਵਾਹੀ ਨਾਲ ਗੱਡੀ ਚਲਾਉਣਾ, ਇਹ ਸਾਰੀਆਂ ਉਲੰਘਣਾਵਾਂ ਦਰਜ ਕੀਤੀਆਂ ਜਾਣਗੀਆਂ। ਤੁਹਾਡੇ ਨਾਂ ਦੇ ਪੰਜ ਮਾਮਲੇ ਤੁਹਾਡੇ ਲਾਇਸੈਂਸ ਨੂੰ ਖ਼ਤਰੇ ਵਿੱਚ ਪਾ ਸਕਦੇ ਹਨ।
ਈ-ਚਾਲਾਨ ਸਿਸਟਮ ਹੁਣ ਪੂਰੀ ਤਰ੍ਹਾਂ ਡਿਜੀਟਲ ਅਤੇ ਏਕੀਕ੍ਰਿਤ ਹੈ। ਤੁਹਾਡੇ ਵਾਹਨ, ਆਧਾਰ ਅਤੇ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਜਾਣਕਾਰੀ ਇਕ ਪਲੇਟਫਾਰਮ ’ਤੇ ਦਰਜ ਹੈ। ਇਸ ਦਾ ਮਤਲਬ ਹੈ ਕਿ ਕਿਸੇ ਹੋਰ ਸ਼ਹਿਰ ਵਿਚ ਕੀਤੀਆਂ ਗਈਆਂ ਉਲੰਘਣਾਵਾਂ ਵੀ ਤੁਹਾਡੇ ਰਿਕਾਰਡ ਵਿਚ ਸ਼ਾਮਲ ਕੀਤੀਆਂ ਜਾਣਗੀਆਂ। ਇਹ ਕਿਸੇ ਹੋਰ ਸ਼ਹਿਰ ਦਾ ਚਾਲਾਨ ਹੈ, ਕਹਿ ਕੇ ਬਚਣ ਦਾ ਰਸਤਾ ਹੁਣ ਬੰਦ ਹੋ ਗਿਆ ਹੈ।
ਹੁਣ ਇਹ ਜ਼ਰੂਰੀ ਹੈ ਕਿ ਸਮੇਂ-ਸਮੇਂ ’ਤੇ ਆਪਣੇ ਲਾਇਸੈਂਸ ਨਾਲ ਜੁੜੇ ਚਾਲਾਨਾਂ ਦੀ ਜਾਂਚ ਕੀਤੀ ਜਾਵੇ। ਤੁਸੀਂ ਇਸ ਦੇ ਲਈ ਪਰਿਵਰਤਨ ਪੋਰਟਲ ਜਾਂ ਅਧਿਕਾਰਤ ਐਪ ਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਹਾਡਾ ਕੋਈ ਚਾਲਾਨ ਬਕਾਇਆ ਹੈ ਤਾਂ ਇਸ ਨੂੰ 45 ਦਿਨਾਂ ਦੇ ਅੰਦਰ ਅਦਾ ਕਰ ਦਿੱਤਾ ਜਾਵੇ ਕਿਉਂਕਿ ਇਕ ਲੰਬਾ ਚਾਲਾਨ ਹੋਰ ਸਰਕਾਰੀ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਵੇਂ ਕਿ ਆਰਸੀ, ਟਰਾਂਸਫਰ ਜਾਂ ਪਤਾ ਬਦਲਣਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਹੈਲਮਟ ਅਤੇ ਸੀਟ ਬੈਲਟ ਹੁਣ ਸਿਰਫ਼ ਚਾਲਾਨ ਤੋਂ ਬਚਣ ਦਾ ਇਕ ਤਰੀਕਾ ਨਹੀਂ ਹਨ, ਸਗੋਂ ਲਾਇਸੈਂਸ ਅਤੇ ਜਾਨਾਂ, ਦੋਵਾਂ ਨੂੰ ਬਚਾਉਣ ਦਾ ਇਕ ਸਾਧਨ ਹਨ।
-ਕੇਐੱਸ ਅਮਰ।
-ਮੋਬਾਈਲ : 94653-69343