- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਕਸਨ ਨੇ ਦੁਬਾਰਾ ਕਦੇ ਵੀ ਰਾਸ਼ਟਰਪਤੀ ਲਈ ਚੋਣ ਨਹੀਂ ਲੜੀ ਪਰ 1990 ਵਿਚ ਉਹ ਕੋਲੰਬੀਆ ਜ਼ਿਲ੍ਹੇ ਤੋਂ ਅਮਰੀਕੀ ਸੈਨੇਟ ਲਈ ਚੁਣਿਆ ਗਿਆ ਜਿੱਥੇ ਉਸ ਨੇ ਬੁਸ਼ ਅਤੇ ਕਲਿੰਟਨ ਪ੍ਰਸ਼ਾਸਨ ਦੌਰਾਨ ਇਕ ਕਾਰਜਕਾਲ ਲਈ ਇਕ ਸ਼ੈਡੋ ਪ੍ਰਤੀਨਿਧੀ ਵਜੋਂ ਸੇਵਾ ਨਿਭਾਈ।

ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਬੁਲੰਦ ਆਵਾਜ਼ ਰਹੇ ਜੈਸੀ ਜੈਕਸਨ ਇਸ ਦੁਨੀਆ ਵਿਚ ਨਹੀਂ ਰਹੇ। ਚੁਰਾਸੀ ਸਾਲਾ ਜੈਸੀ ਅੱਜ ਮਾਨਵੀ ਸੰਘਰਸ਼ ਦੀ ਉਹ ਵਸੀਅਤ ਪਿੱਛੇ ਛੱਡ ਗਏ ਹਨ ਜਿਸ ਨੇ ਕਿੰਗ ਮਾਰਟਿਨ ਲੂਥਰ ਜੂਨੀਅਰ ਦੀ ਵਿਰਾਸਤ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਮਰੀਕਾ ਅਤੇ ਪੂਰੀ ਦੁਨੀਆ ਵਿਚ ਰੰਗਭੇਦ ਦੀ ਨੀਤੀ ਅਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜੀ ਸੀ। ਇਸੇ ਲਈ ਲੇਟਿਨ ਅਮਰੀਕਾ, ਯੂਰਪੀ ਦੇਸ਼, ਅਫ਼ਰੀਕਾ ਅਤੇ ਭਾਰਤ ਵਿਚ ਵੀ ਉਸ ਨੂੰ ਮਨੁੱਖੀ ਅਧਿਕਾਰਾਂ ਦੇ ਮਸੀਹਾ ਦੇ ਤੌਰ ’ਤੇ ਜਾਣਿਆ ਜਾਂਦਾ ਸੀ।
ਰਿਵਰੈਂਡ ਜੈਸੀ ਜੈਕਸਨ ਜੋ ਨਾਗਰਿਕ ਅਧਿਕਾਰਾਂ ਦੇ ਪ੍ਰਚਾਰਕ ਸਨ ਤੇ ਉਨ੍ਹਾਂ ਨੇ 1988 ਵਿਚ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਨਾਮਜ਼ਦਗੀ ਲਈ ਚੋਣ ਜ਼ੋਰਦਾਰ ਢੰਗ ਨਾਲ ਲੜੀ ਸੀ, ਉਨ੍ਹਾਂ ਦਾ ਦੇਹਾਂਤ ਅਸਲ ਵਿਚ ਮਨੁੱਖੀ ਅਧਿਕਾਰਾਂ ਦੇ ਇਕ ਯੁੱਗ ਦੀ ਸਮਾਪਤੀ ਹੈ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਗ੍ਰੀਨਵਿਲੇ, ਦੱਖਣੀ ਕੈਰੋਲੀਨਾ ਵਿਚ ਜਨਮੇ ਜੈਕਸਨ ਨੇ 1960 ਦੇ ਦਹਾਕੇ ਵਿਚ ਆਪਣੀ ਸਰਗਰਮੀ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਆਪਣੇ ਸੰਗਠਨਾਂ ਦੀ ਸਥਾਪਨਾ ਕੀਤੀ ਜੋ ਬਾਅਦ ਵਿਚ ਰੇਨਬੋ/ਪੁਸ਼ ਸੰਗਠਨ ਵਿਚ ਰਲ ਗਏ ਤੇ1980 ਦੇ ਦਹਾਕੇ ਵਿਚ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਆਪਣੀ ਸ਼ਮੂਲੀਅਤ ਨੂੰ ਵਧਾਉਂਦੇ ਹੋਏ ਉਹ ਰੀਗਨ ਪ੍ਰਸ਼ਾਸਨ ਦੇ ਆਲੋਚਕ ਬਣੇ ਅਤੇ 1984 ਵਿਚ ਰਾਸ਼ਟਰਪਤੀ ਦੀ ਚੋਣ ਲਈ ਮੁਹਿੰਮ ਸ਼ੁਰੂ ਕੀਤੀ।
ਸ਼ੁਰੂ ਵਿਚ ਇਕ ਹਾਸ਼ੀਏ ਦੇ ਉਮੀਦਵਾਰ ਵਜੋਂ ਦੇਖਿਆ ਜਾਣ ਵਾਲਾ ਜੈਕਸਨ ਸਾਬਕਾ ਉਪ ਰਾਸ਼ਟਰਪਤੀ ਵਾਲਟਰ ਮੋਂਡੇਲ ਅਤੇ ਸੈਨੇਟਰ ਗੈਰੀ ਹਾਰਟ ਤੋਂ ਬਾਅਦ ਡੈਮੋਕ੍ਰੈਟਿਕ ਨਾਮਜ਼ਦਗੀ ਲਈ ਤੀਜੇ ਸਥਾਨ ’ਤੇ ਰਿਹਾ। ਉਸ ਨੇ ਅਗਲੇ ਤਿੰਨ ਸਾਲਾਂ ਲਈ ਆਪਣੀ ਸਰਗਰਮੀ ਜਾਰੀ ਰੱਖੀ ਅਤੇ 1988 ਵਿਚ ਦੂਜੀ ਵਾਰ ਰਾਸ਼ਟਰਪਤੀ ਲਈ ਚੋਣ ਲੜੀ। ਇਕ ਵਾਰ ਫਿਰ, ਜੈਕਸਨ ਉਮੀਦਾਂ ਤੋਂ ਕਿਤੇ ਵੱਧ ਗਿਆ ਤੇ ਦੂਜੇ ਸਥਾਨ ’ਤੇ ਰਿਹਾ।
ਜੈਕਸਨ ਨੇ ਦੁਬਾਰਾ ਕਦੇ ਵੀ ਰਾਸ਼ਟਰਪਤੀ ਲਈ ਚੋਣ ਨਹੀਂ ਲੜੀ ਪਰ 1990 ਵਿਚ ਉਹ ਕੋਲੰਬੀਆ ਜ਼ਿਲ੍ਹੇ ਤੋਂ ਅਮਰੀਕੀ ਸੈਨੇਟ ਲਈ ਚੁਣਿਆ ਗਿਆ ਜਿੱਥੇ ਉਸ ਨੇ ਬੁਸ਼ ਅਤੇ ਕਲਿੰਟਨ ਪ੍ਰਸ਼ਾਸਨ ਦੌਰਾਨ ਇਕ ਕਾਰਜਕਾਲ ਲਈ ਇਕ ਸ਼ੈਡੋ ਪ੍ਰਤੀਨਿਧੀ ਵਜੋਂ ਸੇਵਾ ਨਿਭਾਈ।
ਸ਼ੁਰੂ ਵਿਚ ਰਾਸ਼ਟਰਪਤੀ ਕਲਿੰਟਨ ਦਾ ਆਲੋਚਕ ਰਿਹਾ ਜੈਕਸਨ ਬਾਅਦ ਵਿਚ ਉਸ ਦਾ ਸਮਰਥਕ ਬਣ ਗਿਆ। ਜੈਕਸਨ ਨੇ 1992 ਤੋਂ 2000 ਤੱਕ ਸੀਐੱਨਐੱਨ ’ਤੇ ‘ਬੋਥ ਸਾਈਡਜ਼ ਵਿਦ ਜੈਸੀ ਜੈਕਸਨ’ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਉਹ ਪੁਲਿਸ ਦੀ ਬੇਰਹਿਮੀ, ਰਿਪਬਲਿਕਨ ਪਾਰਟੀ ਅਤੇ ਰੂੜੀਵਾਦੀ ਨੀਤੀਆਂ ਦਾ ਆਲੋਚਕ ਸੀ ਅਤੇ 20ਵੀਂ ਅਤੇ 21ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਅਫ਼ਰੀਕੀ-ਅਮਰੀਕੀ ਕਾਰਕੁਨਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ।
ਉਸ ਨੂੰ ਪਾਰਕਿੰਸਨਜ਼ ਦੀ ਬਿਮਾਰੀ ਸੀ। ਜੈਕਸਨ ਨੂੰ ਦੁਨੀਆ ਵਿਚ ਇਸ ਲਈ ਵੀ ਯਾਦ ਕੀਤਾ ਜਾਵੇਗਾ ਕਿ ਉਨ੍ਹਾਂ ਨੇ ਸਿਆਹਫਾਮ ਲੋਕਾਂ ਦੇ ਮਨੁੱਖੀ ਅਧਿਕਾਰਾਂ ਅਤੇ ਜੀਣ ਦੀ ਆਜ਼ਾਦੀ ਦੀ ਲੜਾਈ ਨੂੰ ਆਖ਼ਰੀ ਸਾਹਾਂ ਤੱਕ ਲੜਿਆ। ਦੁਨੀਆ ਵਿਚ ਜਦੋਂ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਵੇਗੀ ਜੈਸੀ ਜੈਕਸਨ ਦਾ ਨਾਂ ਸਭ ਤੋਂ ਪਹਿਲਾਂ ਆਵੇਗਾ।
-ਡਾ. ਕ੍ਰਿਸ਼ਨ ਕੁਮਾਰ ਰੱਤੂ
-ਮੋਬਾਈਲ : 94787-30156