ਇਹ ਸੈਂਟਰ ਵਿਹਾਰਕ ਸਿਖਲਾਈ ਦੇ ਕੇਂਦਰ ਵਜੋਂ ਕੰਮ ਕਰਦੇ ਹਨ। ਤਕਨਾਲੋਜੀ ਨੂੰ ਸਿਰਫ਼ “ਦਰਾਮਦ” ਵਜੋਂ ਨਾ ਦੇਖ ਕੇ, ਸੀਓਈ ਅਪਣਾਉਣ ’ਤੇ ਜ਼ੋਰ ਦਿੰਦੇ ਹਨ। ਫ਼ਸਲ-ਵਿਸ਼ੇਸ਼ ਸਭ ਤੋਂ ਵਧੀਆ ਅਭਿਆਸ, ਸੁਰੱਖਿਅਤ ਖੇਤੀ ਤਕਨੀਕਾਂ ਅਤੇ ਕੁਸ਼ਲ ਸਿੰਚਾਈ ਵਿਧੀਆਂ ਨੂੰ ਕਿਸਾਨ ਦੇਖ ਕੇ ਅਪਣਾ ਸਕਦੇ ਹਨ।
ਭਾਰਤ-ਇਜ਼ਰਾਈਲ ਸੰਬੰਧਾਂ ਦੀ ਅਕਸਰ ਕੂਟਨੀਤੀ ਵਜੋਂ ਚਰਚਾ ਕੀਤੀ ਜਾਂਦੀ ਹੈ। ਪਰ ਇਨ੍ਹਾਂ ਨੂੰ ਸਮਝਣ ਦਾ ਵਧੇਰੇ ਸਪੱਸ਼ਟ ਤਰੀਕਾ ਇਹ ਦੇਖਣਾ ਹੈ ਕਿ ਸਹਿਯੋਗ ਕੀ ਮਾਪਣਯੋਗ ਨਤੀਜੇ ਦਿੰਦਾ ਹੈ ਤੇ ਇਹ ਕਿਸਾਨਾਂ, ਸ਼ਹਿਰਾਂ, ਸਟਾਰਟਅਪਜ਼ ਅਤੇ ਸੁਰੱਖਿਆ ਸੰਸਥਾਵਾਂ ਲਈ ਕੀ ਲਿਆਉਂਦਾ ਹੈ। ਸ਼ੁਰੂਆਤ ਖੇਤੀਬਾੜੀ ਤੋਂ ਕਰੀਏ, ਜਿੱਥੇ ਨਤੀਜੇ ਜ਼ਮੀਨ ’ਤੇ ਸਾਫ਼ ਨਜ਼ਰ ਆਉਂਦੇ ਹਨ। ਭਾਰਤ ਅਤੇ ਇਜ਼ਰਾਈਲ ਇੰਡੋ-ਇਜ਼ਰਾਈਲ ਐਗਰੀਕਲਚਰ ਪ੍ਰੋਜੈਕਟ ਚਲਾ ਰਹੇ ਹਨ ਜੋ ਗਿਆਨ ਤਬਾਦਲੇ ਅਤੇ ਪ੍ਰਦਰਸ਼ਨ ’ਤੇ ਅਧਾਰਿਤ ਹੈ।
ਇਸ ਦਾ ਮੁੱਖ ਹਿੱਸਾ ਐਕਸੀਲੈਂਸ ਸੈਂਟਰਾਂ (ਸੈਂਟਰਜ਼ ਆਫ ਐਕਸੀਲੈਂਸ) ਦਾ ਨੈੱਟਵਰਕ ਹੈ। ਇਹ ਉੱਨਤ ਫਾਰਮ ਇਜ਼ਰਾਈਲੀ ਖੇਤੀ-ਤਕਨਾਲੋਜੀ ਨੂੰ ਸਥਾਨਕ ਹਾਲਾਤ ਅਨੁਸਾਰ ਅਪਣਾਉਂਦੇ ਹੋਏ ਪ੍ਰਦਰਸ਼ਿਤ ਕਰਦੇ ਹਨ। ਅਧਿਕਾਰਤ ਭਾਰਤੀ ਸਰਕਾਰੀ ਜਾਣਕਾਰੀ ਅਨੁਸਾਰ 12 ਰਾਜਾਂ ਵਿਚ 35 ਪੂਰੀ ਤਰ੍ਹਾਂ ਕਾਰਜਸ਼ੀਲ ਐਕਸੀਲੈਂਸ ਸੈਂਟਰ ਹਨ ਤੇ ਹਾਲ ਹੀ ਦੀ ਘੋਸ਼ਣਾ ਅਨੁਸਾਰ ਇਨ੍ਹਾਂ ਨੂੰ 100 ਤੱਕ ਵਧਾਉਣ ਦਾ ਟੀਚਾ ਹੈ। ਇਹ ਦੇਸ਼ ਵਿਚ ਸਭ ਤੋਂ ਵਧੀਆ ਢਾਂਚਾਗਤ ਜੀ2ਜੀ ਖੇਤੀਬਾੜੀ ਸਹਿਯੋਗ ਮਾਡਲਾਂ ਵਿਚੋਂ ਇਕ ਹੈ। ਇਹ ਸੈਂਟਰ ਵਿਹਾਰਕ ਸਿਖਲਾਈ ਦੇ ਕੇਂਦਰ ਵਜੋਂ ਕੰਮ ਕਰਦੇ ਹਨ। ਤਕਨਾਲੋਜੀ ਨੂੰ ਸਿਰਫ਼ “ਦਰਾਮਦ” ਵਜੋਂ ਨਾ ਦੇਖ ਕੇ, ਸੀਓਈ ਅਪਣਾਉਣ ’ਤੇ ਜ਼ੋਰ ਦਿੰਦੇ ਹਨ। ਫ਼ਸਲ-ਵਿਸ਼ੇਸ਼ ਸਭ ਤੋਂ ਵਧੀਆ ਅਭਿਆਸ, ਸੁਰੱਖਿਅਤ ਖੇਤੀ ਤਕਨੀਕਾਂ ਅਤੇ ਕੁਸ਼ਲ ਸਿੰਚਾਈ ਵਿਧੀਆਂ ਨੂੰ ਕਿਸਾਨ ਦੇਖ ਕੇ ਅਪਣਾ ਸਕਦੇ ਹਨ।
ਤਰਕ ਸਿੱਧਾ ਹੈ ਕਿ ਜਦੋਂ ਕਿਸਾਨ ਆਪਣੀ ਮਿੱਟੀ ਅਤੇ ਮੌਸਮ ਵਿਚ ਕੰਮ ਕਰਦੀ ਤਕਨੀਕ ਦੇਖਦਾ ਹੈ ਤਾਂ ਇਸ ਨੂੰ ਅਪਣਾਉਣਾ ਸੌਖਾ ਹੋ ਜਾਂਦਾ ਹੈ ਅਤੇ ਜੋਖ਼ਮ ਘੱਟ ਲੱਗਦਾ ਹੈ। ਦੂਜਾ ਵੱਡਾ ਨਾਗਰਿਕ-ਕੇਂਦਰਿਤ ਖੇਤਰ ਹੈ ਪਾਣੀ ਦੀ ਸੁਰੱਖਿਆ। ਭਾਰਤ ਵਿਚ ਪਾਣੀ ਦੀ ਕਮੀ ਸਿਰਫ਼ ਪੇਂਡੂ ਨਹੀਂ, ਸ਼ਹਿਰੀ ਅਤੇ ਉਦਯੋਗਿਕ ਵੀ ਹੈ। ਇਸ ਲਈ ਭਾਰਤ-ਇਜ਼ਰਾਈਲ ਸਹਿਯੋਗ ਵਿਚ ਪਾਣੀ ਪ੍ਰਬੰਧਨ ਦੇ ਵੱਖ-ਵੱਖ ਸੰਦਰਭ ਸ਼ਾਮਲ ਹਨ। ਇਨ੍ਹਾਂ ’ਚ ਪਾਣੀ ਦੀ ਕੁਸ਼ਲ ਵਰਤੋਂ, ਮਾਈਕਰੋ-ਸਿੰਚਾਈ ਅਤੇ ਖਾਸ ਕਰਕੇ ਵੇਸਟਵਾਟਰ ਰੀਸਾਈਕਲਿੰਗ/ਮੁੜ ਵਰਤੋਂ ਅਤੇ ਡੀਸੈਲੀਨੇਸ਼ਨ ਸ਼ਾਮਲ ਹਨ। ਇਹ ਨਾਅਰੇ ਨਹੀਂ ਹਨ ਬਲਕਿ ਇਹ ਅਧਿਕਾਰਤ ਦੁਵੱਲੇ ਢਾਂਚਿਆਂ ਵਿਚ ਜ਼ਿਕਰ ਕੀਤੇ ਖਾਸ ਸਹਿਯੋਗ ਖੇਤਰ ਹਨ।
ਵਿਹਾਰਕ ਤੌਰ ’ਤੇ, ਡੀਸੈਲੀਨੇਸ਼ਨ ਅਤੇ ਪਾਣੀ ਰੀਸਾਈਕਲਿੰਗ ਸਮੁੰਦਰੀ ਕੰਢੇ ਅਤੇ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਲਈ ਸਭ ਤੋਂ ਮਹੱਤਵਪੂਰਨ ਹਨ ਜੋ ਪੀਕ ਸੀਜ਼ਨ ਵਿਚ ਮੰਗ ਪੂਰੀ ਕਰਨ ’ਚ ਕੰਮ ਕਰਦੇ ਹਨ। ਰਿਪੋਰਟ ਕੀਤੇ ਇਕ ਹਾਲੀਆ ਉਦਾਹਰਣ ਵਜੋਂ ਵਿਸ਼ਾਖਾਪਟਨਮ (ਵਿਜ਼ੈਗ) ਲਈ 100 ਐੱਮਐੱਲਡੀ ਡੀਸੈਲੀਨੇਸ਼ਨ ਪਲਾਂਟ ਦੀ ਯੋਜਨਾ ਹੈ, ਜਿਸ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਇਜ਼ਰਾਇਲੀ ਡੀਸੈਲੀਨੇਸ਼ਨ ਕੰਪਨੀ ਆਈਡੀਈ ਟੈਕਨਾਲਾਜੀਜ਼ ਤਕਨੀਕੀ ਸਾਂਝੇਦਾਰ ਵਜੋਂ ਕੰਮ ਕਰ ਰਹੀ ਹੈ। ਇਕ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਉਦਯੋਗਿਕ ਪਾਣੀ ਸਪਲਾਈ ਪੀਣ ਵਾਲੇ ਪਾਣੀ ਦੀ ਵੰਡ ’ਤੇ ਦਬਾਅ ਘਟਾਉਂਦੀ ਹੈ। ਇਹ ਪਹੁੰਚ ਸਿੱਧੇ ਤੌਰ ’ਤੇ ਘਰਾਂ ਨੂੰ ਪ੍ਰਭਾਵਿਤ ਕਰਦੀ ਹੈ।
ਤੀਜਾ ਥੰਮ ਹੈ ਨਵੀਨਤਾ, ਕਿਉਂਕਿ ਤਕਨਾਲੋਜੀ ਸਾਂਝੇਦਾਰੀਆਂ ਜਦੋਂ ਵਧਦੀਆਂ ਹਨ ਤਾਂ ਨੌਕਰੀਆਂ ਪੈਦਾ ਕਰਦੀਆਂ ਹਨ। ਭਾਰਤ ਅਤੇ ਇਜ਼ਰਾਈਲ ਨੇ ਇੰਡੀਆ-ਇਜ਼ਰਾਈਲ ਇੰਡਸਟਰੀਅਲ ਆਰ ਐਂਡ ਡੀ ਐਂਡ ਟੈਕਨਾਲੋਜੀਕਲ ਇਨੋਵੇਸ਼ਨ ਫੰਡ ਰਾਹੀਂ ਉਦਯੋਗਿਕ ਆਰ ਐਂਡ ਡੀ ਸਹਿਯੋਗ ਨੂੰ ਸੰਸਥਾਗਤ ਰੂਪ ਦਿੱਤਾ ਹੈ, ਜਿਸ ਨੂੰ ਅਧਿਕਾਰਤ ਪ੍ਰੋਗਰਾਮ ਸਰੋਤਾਂ ਅਨੁਸਾਰ ਭਾਰਤ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਇਜ਼ਰਾਈਲ ਇਨੋਵੇਸ਼ਨ ਅਥਾਰਟੀ ਵਿਚਕਾਰ ਸਾਂਝੀ ਪਹਿਲਕਦਮੀ ਵਜੋਂ ਵਰਣਨ ਕੀਤਾ ਗਿਆ ਹੈ।
ਫੰਡ ਨੂੰ ਆਮ ਤੌਰ ’ਤੇ ਕਈ ਸਾਲਾਂ ਦੀ ਮਿਆਦ ਲਈ 40 ਮਿਲੀਅਨ ਅਮਰੀਕੀ ਡਾਲਰ ਵਜੋਂ ਵਰਣਨ ਕੀਤਾ ਜਾਂਦਾ ਹੈ, ਜੋ ਸਾਂਝੇ ਆਰ ਐਂਡ ਡੀ ਅਤੇ ਵਪਾਰੀਕਰਨ ਨੂੰ ਸਮਰਥਨ ਦਿੰਦਾ ਹੈ। ਸਟਾਰਟਅਪਜ਼ ਅਤੇ ਉਦਯੋਗ ਲਈ, ਘੋਸ਼ਣਾਵਾਂ ਨਾਲੋਂ ਵਿਵਸਥਾਵਾਂ ਜ਼ਿਆਦਾ ਮਹੱਤਵਪੂਰਨ ਹਨ। ਭਾਰਤ ਵੱਲੋਂ ਟੈਕਨਾਲੋਜੀ ਡਿਵੈਲਪਮੈਂਟ ਬੋਰਡ (ਟੀਡੀਬੀ) ਪ੍ਰਸਤਾਵਾਂ ਲਈ ਕਾਲ ਜਾਰੀ ਕਰਦਾ ਹੈ ਅਤੇ ਸਾਂਝੇ ਪ੍ਰੋਜੈਕਟਾਂ ਲਈ ਪ੍ਰਕਿਰਿਆ ਨੂੰ ਸਮਰਥਨ ਦਿੰਦਾ ਹੈ।
ਇਹ ਸਾਂਝੇਦਾਰੀ ਨੂੰ ਸਿਰਫ਼ ਸਮਾਗਮਾਂ ਜਾਂ ਪ੍ਰਤੀਨਿਧੀ ਮੰਡਲਾਂ ਤੱਕ ਸੀਮਤ ਨਾ ਰੱਖ ਕੇ ਸਾਂਝੇਦਾਰ ਮੈਚਿੰਗ ਤੋਂ ਲੈ ਕੇ ਅਰਜ਼ੀ ਅਤੇ ਪਾਇਲਟ ਤੱਕ ਕਾਰਜਸ਼ੀਲ ਪਾਈਪਲਾਈਨ ਬਣਾਉਂਦਾ ਹੈ। ਆਖ਼ਰ ਵਿਚ ਇਹ ਸੁਰੱਖਿਆ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਾਲਾ ਸਹਿਯੋਗ ਹੈ। ਇੱਥੇ ਨਾਗਰਿਕ ਲਾਭ ਅਸਿੱਧਾ ਪਰ ਅਸਲ ਹੈ।
ਹਾਲ ਹੀ ਵਿਚ, ਆਲਮੀ ਰਿਪੋਰਟਿੰਗ ਨੇ ਇਹ ਵੀ ਉਜਾਗਰ ਕੀਤਾ ਹੈ ਕਿ ਭਾਰਤੀ ਰੱਖਿਆ ਨਿਰਮਾਣ ਸਾਂਝੇਦਾਰੀਆਂ ਘਰੇਲੂ ਸਮਰੱਥਾ ਨੂੰ ਤੇਜ਼ ਕਰ ਸਕਦੀਆਂ ਹਨ। ਸਭ ਨੂੰ ਇਕੱਠਾ ਕਰ ਕੇ, ਕਹਾਣੀ ਅਮੂਰਤ ਭੂ-ਰਾਜਨੀਤੀ ਦੀ ਨਹੀਂ ਹੈ। ਇਹ ਵਿਹਾਰਕ ਸਹਿਯੋਗ ਹੈ।