- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਸਵਾਗਤਯੋਗ ਹੈ ਕਿ ਦੇਰ ਨਾਲ ਹੀ ਸਹੀ, ਦਿੱਲੀ ਤੇ ਐੱਨਸੀਆਰ ਦੇ ਸਾਰੇ ਸੂਬਿਆਂ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਲਗਾਤਾਰ ਰੂਪ ਨਾਲ ਸਰਗਰਮ ਰਹਿਣ ਦਾ ਫ਼ੈਸਲਾ ਕੀਤਾ। ਇਸ ਦੇ ਸਕਾਰਾਤਮਕ ਨਤੀਜੇ ਨਿਕਲਣੇ ਚਾਹੀਦੇ ਹਨ, ਪਰ ਅਜਿਹਾ ਤਦ ਹੋਵੇਗਾ, ਜਦ ਦਿੱਲੀ ਨਾਲ ਐੱਨਸੀਆਰ ਦੇ ਸੂਬੇ ਅਸਲ ’ਚ ਪੂਰਾ ਸਾਲ ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਯਤਨਸ਼ੀਲ ਰਹਿਣਗੇ।

ਹਵਾ ਪ੍ਰਦੂਸ਼ਣ ਸਾਡੇ ਦੇਸ਼ ’ਚ ਇਕ ਵੱਡੀ ਸਮੱਸਿਆ ਹੈ। ਹਵਾ ਪ੍ਰਦੂਸ਼ਣ ਨਾਲ ਮਨੁੱਖੀ ਸਿਹਤ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਕਾਰਨ ਹਰ ਸਾਲ ਵੱਡੀ ਗਿਣਤੀ ’ਚ ਲੋਕ ਆਪਣੀ ਜਾਨ ਤੱਕ ਗੁਆ ਬੈਠਦੇ ਹਨ। ਚੰਗੀ ਸਿਹਤ ਵਾਲੇ ਲੋਕਾਂ ’ਤੇ ਪ੍ਰਦੂਸ਼ਣ ਦਾ ਘੱਟ ਅਸਰ ਹੁੰਦਾ ਹੈ ਪਰ ਬੱਚਿਆਂ, ਬਜ਼ੁਰਗਾਂ ਅਤੇ ਅਪਾਹਜਾਂ ’ਤੇ ਪ੍ਰਦੂਸ਼ਣ ਦਾ ਅਸਰ ਛੇਤੀ ਅਤੇ ਵੱਧ ਪੈਂਦਾ ਹੈ। ਇਸ ਪ੍ਰਦੂਸ਼ਣ ਨਾਲ ਸਾਹ ਪ੍ਰਣਾਲੀ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ।
ਅਲਰਜੀ, ਜ਼ੁਕਾਮ, ਖੰਘ, ਦਮਾ, ਸਾਹ ਦਾ ਔਖਾ ਆਉਣਾ, ਘਬਰਾਹਟ, ਚੱਕਰ ਆਉਣਾ, ਫੇਫੜਿਆਂ ਦਾ ਕੈਂਸਰ, ਨਮੂਨੀਆ, ਅੱਖਾਂ, ਨੱਕ ਅਤੇ ਗਲੇ ਦੀ ਜਲਣ ਆਦਿ ਬਿਮਾਰੀਆਂ ਹਵਾ ਪ੍ਰਦੂਸ਼ਣ ਕਾਰਨ ਹੋ ਸਕਦੀਆਂ ਹਨ। ਇਸ ਦਾ ਦਿਮਾਗ ਅਤੇ ਜਿਗਰ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਇਸ ਦਾ ਪੌਦਿਆਂ ਅਤੇ ਬਨਸਪਤੀ ਦੀ ਉਪਜ ’ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਨਾਲ ਪੌਦਿਆਂ ਅਤੇ ਫ਼ਸਲਾਂ ਦਾ ਵਿਕਾਸ ਅਤੇ ਉਤਪਾਦਨ ਕਾਫ਼ੀ ਘਟ ਜਾਂਦਾ ਹੈ। ਸਪੱਸ਼ਟ ਹੈ ਕਿ ਹਵਾ ਪ੍ਰਦੂਸ਼ਣ ’ਤੇ ਠੱਲ੍ਹ ਪਾਉਣਾ ਸਮੇਂ ਦੀ ਸਖ਼ਤ ਲੋੜ ਹੈ। ਜੇਕਰ ਅਸੀਂ ਇਕ ਸਿਹਤਮੰਦ ਤੇ ਵਧੀਆ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ ਤਾਂ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਬਹੁਤ ਸਾਰੇ ਉਪਾਅ ਕਰਨੇ ਪੈਣਗੇ।
ਇਹ ਸਵਾਗਤਯੋਗ ਹੈ ਕਿ ਦੇਰ ਨਾਲ ਹੀ ਸਹੀ, ਦਿੱਲੀ ਤੇ ਐੱਨਸੀਆਰ ਦੇ ਸਾਰੇ ਸੂਬਿਆਂ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਲਗਾਤਾਰ ਰੂਪ ਨਾਲ ਸਰਗਰਮ ਰਹਿਣ ਦਾ ਫ਼ੈਸਲਾ ਕੀਤਾ। ਇਸ ਦੇ ਸਕਾਰਾਤਮਕ ਨਤੀਜੇ ਨਿਕਲਣੇ ਚਾਹੀਦੇ ਹਨ, ਪਰ ਅਜਿਹਾ ਤਦ ਹੋਵੇਗਾ, ਜਦ ਦਿੱਲੀ ਨਾਲ ਐੱਨਸੀਆਰ ਦੇ ਸੂਬੇ ਅਸਲ ’ਚ ਪੂਰਾ ਸਾਲ ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਯਤਨਸ਼ੀਲ ਰਹਿਣਗੇ। ਇਹ ਸਮਝਣਾ ਮੁਸ਼ਕਲ ਹੈ ਕਿ ਅਜੇ ਤੱਕ ਇਸ ਦੀ ਜ਼ਰੂਰਤ ਕਿਉਂ ਨਹੀਂ ਸਮਝੀ ਗਈ? ਅਜੇ ਸਥਿਤੀ ਇਹ ਹੈ ਕਿ ਜਦ ਹਵਾ ਪ੍ਰਦੂਸ਼ਣ ਸਿਰ ਚੁੱਕ ਲੈਂਦਾ ਹੈ, ਤਦ ਵੱਖ-ਵੱਖ ਸੂਬੇ ਆਪੋ-ਆਪਣੇ ਪੱਧਰ ’ਤੇ ਉਸ ਨਾਲ ਨਜਿੱਠਣ ਲਈ ਸਰਗਰਮ ਹੁੰਦੇ ਹਨ। ਇਹ ਸਰਗਰਮੀ ਬੇਅਸਰ ਹੀ ਰਹਿੰਦੀ ਹੈ।
ਇਹ ਕਿਸੇ ਤੋਂ ਲੁਕਿਆ ਨਹੀਂ ਕਿ ਇਨ੍ਹੀਂ ਦਿਨੀਂ ਦਿੱਲੀ-ਐੱਨਸੀਆਰ ਹਵਾ ਪ੍ਰਦੂਸ਼ਣ ਨਾਲ ਜੂਝ ਰਹੇ ਹਨ ਤੇ ਉਸ ਨਾਲ ਨਜਿੱਠਣ ਲਈ ਜੋ ਵੀ ਤਰੀਕੇ ਅਪਣਾਏ ਜਾ ਰਹੇ ਹਨ, ਉਹ ਨਾਕਾਫ਼ੀ ਸਿੱਧ ਹੋ ਰਹੇ ਹਨ। ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਵਿਚਾਲੇ ਦਿੱਲੀ ਅਤੇ ਐੱਨਸੀਆਰ ਦੇ ਸੂਬਿਆਂ ਨੇ ਹਵਾ ਗੁਣਵੱਤਾ ਸੰਭਾਲਣ ਲਈ ਪੂਰਾ ਸਾਲ ਪ੍ਰਦੂਸ਼ਣ ਰੋਕੂ ਤਰੀਕਿਆਂ ’ਤੇ ਕੰਮ ਕਰਨ ਲਈ ਆਪਣੀ ਜੋ ਯੋਜਨਾ ਕੇਂਦਰੀ ਵਨ ਅਤੇ ਵਾਤਾਵਰਨ ਮੰਤਰਾਲੇ ਤੇ ਹਵਾ ਗੁਣਵੱਤਾ ਮੈਨੇਜਮੈਂਟ ਕਮਿਸ਼ਨ ਨੂੰ ਸੌਂਪੀ ਹੈ, ਉਸ ਤਹਿਤ ਸਾਰੇ ਸੂਬੇ 15 ਜਨਵਰੀ ਤੋਂ ਹਵਾ ਪ੍ਰਦੂਸ਼ਣ ’ਤੇ ਲਗਾਮ ਲਾਉਣ ਦਾ ਕੰਮ ਸ਼ੁਰੂ ਕਰ ਦੇਣਗੇ, ਜੋ ਸਾਲ ਭਰ ਚੱਲਣਗੇ। ਚੰਗੀ ਗੱਲ ਇਹ ਹੈ ਕਿ ਇਨ੍ਹਾਂ ਕੰਮਾਂ ਦੀ ਹਰ ਮਹੀਨੇ ਸਮੀਖਿਆ ਹੋਵੇਗੀ।
ਇਸ ਸਭ ਦੇ ਬਾਵਜੂਦ ਸਵਾਲ ਇਹ ਹੈ ਕਿ ਆਖ਼ਰ ਸਿਰਫ਼ ਦਿੱਲੀ ਅਤੇ ਉਸ ਨਾਲ ਲਗਦੇ ਸੂਬੇ ਹੀ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਅੱਗੇ ਕਿਉਂ ਆਏ ਹਨ? ਇਹ ਕੰਮ ਤਾਂ ਹਰ ਸੂਬੇ ਤੇ ਵਿਸ਼ੇਸ਼ ਰੂਪ ਨਾਲ ਉੱਤਰ ਭਾਰਤ ਦੇ ਸਾਰੇ ਸੂਬਿਆਂ ਨੂੰ ਕਰਨਾ ਚਾਹੀਦਾ ਹੈ। ਹੁਣ ਹਵਾ ਪ੍ਰਦੂਸ਼ਣ ਸਿਰਫ਼ ਦਿੱਲੀ-ਐੱਨਸੀਆਰ ਦੀ ਹੀ ਸਮੱਸਿਆ ਨਹੀਂ ਹੈ, ਚਾਹੇ ਹੀ ਉਸ ਦੀ ਚਰਚਾ ਵੱਧ ਹੁੰਦੀ ਹੋਵੇ। ਸੱਚ ਇਹ ਹੈ ਕਿ ਹੁਣ ਸਰਦੀਆਂ ’ਚ ਉੱਤਰ ਭਾਰਤ ਦੇ ਲਗਪਗ ਸਾਰੇ ਸੂਬੇ ਹਵਾ ਪ੍ਰਦੂਸ਼ਣ ਨਾਲ ਪਰੇਸ਼ਾਨ ਰਹਿਣ ਲੱਗੇ ਹਨ। ਇਸੇ ਕਾਰਨ ਭਾਰਤ ਦੀ ਗਿਣਤੀ ਉਨ੍ਹਾਂ ਦੇਸ਼ਾਂ ’ਚ ਹੋਣ ਲੱਗੀ ਹੈ, ਜਿੱਥੇ ਦੀ ਹਵਾ ਬਹੁਤ ਪ੍ਰਦੂਸ਼ਿਤ ਬਣੀ ਰਹਿੰਦੀ ਹੈ।
ਠੀਕ ਇਹੀ ਹੋਵੇਗਾ ਕਿ ਕੇਂਦਰੀ ਵਨ ਅਤੇ ਵਾਤਾਵਰਨ ਮੰਤਰਾਲਾ ਦੇਸ਼ ਦੇ ਸਾਰੇ ਸੂਬਿਆਂ ਨੂੰ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੀ ਅਜਿਹੀ ਕਿਸੇ ਯੋਜਨਾ ’ਤੇ ਕੰਮ ਕਰਨ ਲਈ ਕਹੇ, ਜੋ ਸਾਲ ਭਰ ਚੱਲਦੀ ਰਹੇ। ਫ਼ਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਦਿੱਲੀ ਅਤੇ ਐੱਨਸੀਆਰ ਦੇ ਸੂਬਿਆਂ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ 12 ਮਹੀਨੇ ਸਰਗਰਮ ਰਹਿਣ ਦੀ ਜੋ ਤਿਆਰੀ ਕੀਤੀ ਹੈ, ਉਸ ਦੇ ਕਿਹੋ ਜਿਹੇ ਨਤੀਜੇ ਕਦ ਤੱਕ ਸਾਹਮਣੇ ਆਉਣਗੇ, ਪਰ ਇਹ ਸਮਝਿਆ ਜਾਵੇ ਕਿ ਹਵਾ ਪ੍ਰਦੂਸ਼ਣ ਤੋਂ ਮੁਕਤੀ ਤਦ ਮਿਲੇਗੀ, ਜਦ ਆਮ ਜਨਤਾ ਉਸ ਪ੍ਰਤੀ ਚੌਕਸ ਹੋਵੇਗੀ ਤੇ ਨਾਲ ਹੀ ਆਪਣਾ ਯੋਗਦਾਨ ਦੇਣ ਲਈ ਵੀ ਤਿਆਰ ਰਹੇਗੀ।
ਲੋਕਾਂ ਨੂੰ ਆਪਣੇ ਨੁਮਾਇੰਦਿਆਂ ’ਤੇ ਇਸ ਲਈ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਜਾਨਲੇਵਾ ਸਾਬਿਤ ਹੁੰਦੇ ਹਵਾ ਪ੍ਰਦੂਸ਼ਣ ਨੂੰ ਗੰਭੀਰਤਾ ਨਾਲ ਲੈਣ। ਉਨ੍ਹਾਂ ਨੂੰ ਨਗਰ ਨਿਗਮਾਂ ’ਤੇ ਵੀ ਦਬਾਅ ਬਣਾਉਣਾ ਪਵੇਗਾ, ਕਿਉਂਕਿ ਸਥਾਨਕ ਪੱਧਰ ’ਤੇ ਜਿਨ੍ਹਾਂ ਕਾਰਨਾਂ ਨਾਲ ਹਵਾ ਪ੍ਰਦੂਸ਼ਣ ਵਧਦਾ ਹੈ, ਉਨ੍ਹਾਂ ਨਾਲ ਨਜਿੱਠਣ ਲਈ ਉਹ ਨਾਕਾਮ ਹੀ ਰਹੇ ਹਨ।