ਪ੍ਰੇਮ ਦੇ ਵੱਖ-ਵੱਖ ਰੂਪ
ਦੇਖਿਆ ਜਾਵੇ ਤਾਂ ਪ੍ਰੇਮ ਭਾਵ ਸਾਰੇ ਪ੍ਰਾਣੀਆਂ ਦੇ ਸੁਭਾਅ ਵਿਚ ਜਨਮਜਾਤ ਹੁੰਦਾ ਹੈ ਜਿਸ ਦੇ ਪ੍ਰਗਟਾਵੇ ਦੇ ਤਰੀਕੇ ਸਾਰਿਆਂ ਵਿਚ ਵੱਖ-ਵੱਖ ਤੌਰ ’ਤੇ ਪ੍ਰਗਟ ਹੁੰਦੇ ਹਨ। ਮਨੁੱਖ ਦੇ ਜੀਵਨ ਵਿਚ ਪ੍ਰੇਮ ਦੇ ਵੱਖ-ਵੱਖ ਰੂਪ ਸ਼ਾਮਲ ਹੁੰਦੇ ਹਨ। ਮਨੁੱਖ ਆਪਣੀ ਬਾਲ-ਅਵਸਥਾ ਵਿਚ ਆਪਣੇ ਮਾਤਾ-ਪਿਤਾ ਅਤੇ ਭਰਾਵਾਂ-ਭੈਣਾਂ ਨਾਲ ਸਭ ਤੋਂ ਵੱਧ ਪਿਆਰ ਕਰਦਾ ਹੈ।
Publish Date: Wed, 04 Feb 2026 10:57 PM (IST)
Updated Date: Thu, 05 Feb 2026 07:45 AM (IST)
ਪਿਆਰ ਨੂੰ ਸਾਰੀਆਂ ਭਾਵਨਾਵਾਂ ਵਿਚ ਸਭ ਤੋਂ ਸ਼ਾਨਦਾਰ ਅਤੇ ਪਾਕੀਜ਼ਾ ਭਾਵ ਮੰਨਿਆ ਗਿਆ ਹੈ। ਪ੍ਰੇਮ ਤੋਂ ਬਿਨਾਂ ਸੰਸਾਰ ਵਿਚ ਸਭ ਨੀਰਸ ਲੱਗਦਾ ਹੈ। ਇਹ ਮਨੁੱਖ ਦੇ ਵਿਚਾਰਾਂ, ਭਾਵਨਾਵਾ ਅਤੇ ਦਿਲ ਦੀਆਂ ਡੂੰਘਾਈਆਂ ਵਿਚ ਰਚਿਆ-ਮਿਚਿਆ ਹੁੰਦਾ ਹੈ ਜੋ ਕਦੇ ਵੀ, ਕਿਤੇ ਵੀ ਅਤੇ ਕਿਸੇ ਵੀ ਮਾਧਿਅਮ ਨਾਲ ਪ੍ਰਗਟ ਹੋ ਜਾਂਦਾ ਹੈ।
ਦੇਖਿਆ ਜਾਵੇ ਤਾਂ ਪ੍ਰੇਮ ਭਾਵ ਸਾਰੇ ਪ੍ਰਾਣੀਆਂ ਦੇ ਸੁਭਾਅ ਵਿਚ ਜਨਮਜਾਤ ਹੁੰਦਾ ਹੈ ਜਿਸ ਦੇ ਪ੍ਰਗਟਾਵੇ ਦੇ ਤਰੀਕੇ ਸਾਰਿਆਂ ਵਿਚ ਵੱਖ-ਵੱਖ ਤੌਰ ’ਤੇ ਪ੍ਰਗਟ ਹੁੰਦੇ ਹਨ। ਮਨੁੱਖ ਦੇ ਜੀਵਨ ਵਿਚ ਪ੍ਰੇਮ ਦੇ ਵੱਖ-ਵੱਖ ਰੂਪ ਸ਼ਾਮਲ ਹੁੰਦੇ ਹਨ। ਮਨੁੱਖ ਆਪਣੀ ਬਾਲ-ਅਵਸਥਾ ਵਿਚ ਆਪਣੇ ਮਾਤਾ-ਪਿਤਾ ਅਤੇ ਭਰਾਵਾਂ-ਭੈਣਾਂ ਨਾਲ ਸਭ ਤੋਂ ਵੱਧ ਪਿਆਰ ਕਰਦਾ ਹੈ। ਇਸ ਤੋਂ ਬਾਅਦ ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਹੈ, ਉਸ ਦੇ ਪ੍ਰੇਮ ਦਾ ਘੇਰਾ ਵੀ ਵਧਦਾ ਜਾਂਦਾ ਹੈ।
ਫਿਰ ਉਸ ਦੇ ਪ੍ਰੇਮ ਦੇ ਘੇਰੇ ਵਿਚ ਸੰਪੂਰਨ ਪਰਿਵਾਰ, ਦੋਸਤ-ਮਿੱਤਰ, ਸਮਾਜ ਅਤੇ ਰਾਸ਼ਟਰ ਰਲਣ ਲੱਗਦੇ ਹਨ। ਜਿੰਨਾ ਵਿਅਕਤੀ ਦਾ ਮਨ ਸਾੜਾ ਮੁਕਤ ਅਤੇ ਵਿਸ਼ਾਲ ਹੁੰਦਾ ਹੈ, ਓਨਾ ਹੀ ਪਾਕ-ਪਵਿੱਤਰ ਪ੍ਰੇਮ ਉਸ ਦੇ ਮਨ ਵਿਚ ਵਿਆਪਕਤਾ ਨਾਲ ਵਸਦਾ ਹੈ। ਮਾਤਾ-ਪਿਤਾ ਦੇ ਨਾਲ ਕੀਤਾ ਗਿਆ ਪਿਆਰ ਜਨਮ-ਜਾਤ ਅਤੇ ਖ਼ੂਨ ਦੇ ਰਿਸ਼ਤੇ ਨਾਲ ਸਬੰਧਤ ਹੁੰਦਾ ਹੈ ਜੋ ਤਾਉਮਰ ਨਿਭਾਉਣ ਵਾਲਾ ਤੇ ਅਟੁੱਟ ਹੁੰਦਾ ਹੈ।
ਇਸ ਵਿਚ ਨਿਰਸਵਾਰਥ ਪ੍ਰੇਮ ਦੀ ਭਾਵਨਾ, ਉਮੀਦਾਂ ਅਤੇ ਭਰੋਸਾ ਸ਼ਾਮਲ ਹੁੰਦੇ ਹਨ। ਭੈਣ-ਭਰਾਵਾਂ ਨਾਲ ਕੀਤਾ ਗਿਆ ਪ੍ਰੇਮ ਸਨੇਹ ਦੀ ਡੋਰ ਨਾਲ ਬੱਝਿਆ ਹੁੰਦਾ ਹੈ ਜੋ ਆਪਸੀ ਫ਼ਰਜ਼-ਬੋਧ ਨੂੰ ਨਿਭਾਉਣ ਦੇ ਨਾਲ-ਨਾਲ ਵਿਅਕਤੀ ਦੇ ਦੁੱਖ-ਸੁੱਖ ਵਿਚ ਸਾਥ ਦੇਣ ਦਾ ਭਾਵ ਅਤੇ ਅਪਣੱਤ ਵਾਲਾ ਹੁੰਦਾ ਹੈ। ਇਸੇ ਤਰ੍ਹਾਂ ਦੋ ਅਣਜਾਣ ਵਿਅਕਤੀਆਂ ਦਾ ਪ੍ਰੇਮ ਪਤੀ-ਪਤਨੀ ਦੇ ਸਬੰਧ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ ਜੋ ਪ੍ਰੇਮ, ਵਿਸ਼ਵਾਸ, ਸਮਰਪਣ ਅਤੇ ਤਾਲਮੇਲ ਦੇ ਧਰਾਤਲ ’ਤੇ ਟਿਕਿਆ ਹੁੰਦਾ ਹੈ।
ਇਸ ਤੋਂ ਇਲਾਵਾ ਸਮਾਜ ਅਤੇ ਰਾਸ਼ਟਰ ਨਾਲ ਪ੍ਰੇਮ ਸਮਾਜਿਕ ਬਣਤਰ ਨਾਲ ਤਾਲਮੇਲ ਬਿਠਾਉਣ, ਗੁਜ਼ਾਰਾ ਚਲਾਉਣ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਅਤੇ ਸਮਾਜ ਤੇ ਰਾਸ਼ਟਰ ਦੇ ਹਿੱਤ ਵਿਚ ਜ਼ਰੂਰੀ ਕਦਮ ਚੁੱਕਣ ਦੀ ਪ੍ਰੇਰਨਾ ਦਿੰਦਾ ਹੈ। ਪ੍ਰੇਮ ਦੀ ਡੋਰ ਵਿਚ ਬੱਝ ਕੇ ਹੀ ਜੀਵਨ ਸਾਰਥਕ ਬਣਦਾ ਹੈ। ਸੋ, ਪ੍ਰੇਮ ਹੀ ਮਨੁੱਖੀ ਜੀਵਨ ਨੂੰ ਸਾਰਥਕ ਬਣਾਉਂਦਾ ਹੈ। ਇਸ ਲਈ ਪ੍ਰੇਮ ਹੀ ਮਨੁੱਖੀ ਜੀਵਨ ਦਾ ਸਾਰ ਹੈ।
-ਮੁਕੇਸ਼ ਰਿਸ਼ੀ।