ਇਜ਼ਰਾਈਲ ਵੱਲੋਂ ਆਪਣੇ ਗੈਸ ਫੀਲਡ ਸਾਊਥ ਪਾਰਸ ਨੂੰ ਨਿਸ਼ਾਨਾ ਬਣਾਏ ਜਾਣ ਦੇ ਜਵਾਬ ਵਿਚ ਈਰਾਨ ਨੇ ਜਿਸ ਤਰ੍ਹਾਂ ਸਾਊਦੀ ਅਰਬ, ਕਤਰ ਅਤੇ ਕੁਵੈਤ ਦੀਆਂ ਰਿਫਾਇਨਰੀਆਂ ’ਤੇ ਹਮਲੇ ਕੀਤੇ, ਉਸ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਹੀ ਸੀ। ਸਮੱਸਿਆ ਸਿਰਫ਼ ਇਹ ਨਹੀਂ ਕਿ ਤੇਲ ਤੇ ਗੈਸ ਦੀਆਂ ਕੀਮਤਾਂ ਵਧਦੀਆਂ ਹੀ ਜਾ ਰਹੀਆਂ ਹਨ, ਸਗੋਂ ਇਹ ਵੀ ਹੈ ਕਿ ਖਾੜੀ ਦੇ ਦੇਸ਼ਾਂ ਤੋਂ ਇਨ੍ਹਾਂ ਦੀ ਸਪਲਾਈ ਵਿਚ ਵੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।

ਇਜ਼ਰਾਈਲ ਵੱਲੋਂ ਆਪਣੇ ਗੈਸ ਫੀਲਡ ਸਾਊਥ ਪਾਰਸ ਨੂੰ ਨਿਸ਼ਾਨਾ ਬਣਾਏ ਜਾਣ ਦੇ ਜਵਾਬ ਵਿਚ ਈਰਾਨ ਨੇ ਜਿਸ ਤਰ੍ਹਾਂ ਸਾਊਦੀ ਅਰਬ, ਕਤਰ ਅਤੇ ਕੁਵੈਤ ਦੀਆਂ ਰਿਫਾਇਨਰੀਆਂ ’ਤੇ ਹਮਲੇ ਕੀਤੇ, ਉਸ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਹੀ ਸੀ। ਸਮੱਸਿਆ ਸਿਰਫ਼ ਇਹ ਨਹੀਂ ਕਿ ਤੇਲ ਤੇ ਗੈਸ ਦੀਆਂ ਕੀਮਤਾਂ ਵਧਦੀਆਂ ਹੀ ਜਾ ਰਹੀਆਂ ਹਨ, ਸਗੋਂ ਇਹ ਵੀ ਹੈ ਕਿ ਖਾੜੀ ਦੇ ਦੇਸ਼ਾਂ ਤੋਂ ਇਨ੍ਹਾਂ ਦੀ ਸਪਲਾਈ ਵਿਚ ਵੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਹ ਸਾਫ਼ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਊਰਜਾ ਸੰਕਟ ਨੂੰ ਗੰਭੀਰ ਬਣਾਉਣ ਦਾ ਕੰਮ ਕਰ ਰਹੀ ਹੈ। ਈਰਾਨ ਨੇ ਆਪਣੇ ਇੱਥੋਂ ਦੇ ਊਰਜਾ ਸਰੋਤਾਂ ’ਤੇ ਹਮਲੇ ਦੇ ਜਵਾਬ ਵਿਚ ਗੁਆਂਢੀ ਦੇਸ਼ਾਂ ਦੇ ਅਜਿਹੇ ਹੀ ਸਰੋਤਾਂ ਨੂੰ ਨਿਸ਼ਾਨਾ ਬਣਾਉਣ ਦੀ ਜੋ ਰਣਨੀਤੀ ਅਪਣਾਈ ਹੈ, ਉਸ ਤੋਂ ਅਮਰੀਕਾ ਦੇ ਨਾਲ-ਨਾਲ ਖਾੜੀ ਦੇ ਦੇਸ਼ ਹੀ ਨਹੀਂ, ਪੂਰੀ ਦੁਨੀਆ ਪਰੇਸ਼ਾਨ ਹੈ। ਇਹ ਸਾਫ਼ ਹੈ ਕਿ ਅਮਰੀਕਾ ਨੇ ਇਹ ਸੋਚਿਆ ਹੀ ਨਹੀਂ ਸੀ ਕਿ ਈਰਾਨ ਇਸ ਤਰ੍ਹਾਂ ਊਰਜਾ ਸੰਕਟ ਨੂੰ ਡੂੰਘਾ ਕਰਨ ਦੀ ਰਣਨੀਤੀ ਅਪਣਾਵੇਗਾ ਪਰ ਉਹ ਇਸ ਰਣਨੀਤੀ ’ਤੇ ਚੱਲ ਰਿਹਾ ਹੈ। ਪਹਿਲਾਂ ਉਸ ਨੇ ਖਾੜੀ ਦੇ ਦੇਸ਼ਾਂ ਤੋਂ ਤੇਲ ਅਤੇ ਗੈਸ ਦੀ ਸਪਲਾਈ ਦੇ ਸਮੁੰਦਰੀ ਮਾਰਗ ਹੋਰਮੁਜ਼ ਨੂੰ ਬੰਦ ਕਰ ਦਿੱਤਾ, ਫਿਰ ਉਸ ਨੇ ਇਨ੍ਹਾਂ ਦੇਸ਼ਾਂ ਦੇ ਊਰਜਾ ਸਰੋਤਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਈਰਾਨ ਨੇ ਖਾੜੀ ਦੇਸ਼ਾਂ ਦੇ ਕੁਝ ਊਰਜਾ ਸਰੋਤਾਂ ਨੂੰ ਤਾਂ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਕਿ ਉਨ੍ਹਾਂ ਤੋਂ ਤੇਲ ਅਤੇ ਗੈਸ ਦਾ ਉਤਪਾਦਨ ਹੀ ਠੱਪ ਹੋ ਗਿਆ ਹੈ। ਕਿਉਂਕਿ ਤੇਲ ਤੇ ਗੈਸ ਦੇ ਉਤਪਾਦਨ ਵਿਚ ਕਮੀ ਦੇ ਨਾਲ-ਨਾਲ ਉਨ੍ਹਾਂ ਦੀ ਸਪਲਾਈ ’ਚ ਵੀ ਅੜਿੱਕਾ ਪੈ ਗਿਆ ਹੈ, ਇਸ ਲਈ ਪੂਰੀ ਦੁਨੀਆ ਨੂੰ ਊਰਜਾ ਸੰਕਟ ਦੀ ਤਪਸ਼ ਸਹਿਣੀ ਪੈ ਰਹੀ ਹੈ। ਕੁਝ ਦੇਸ਼ਾਂ ਵਿਚ ਗੈਸ ਦੀ ਕਮੀ ਕਾਰਨ ਘਰਾਂ ਵਿਚ ਭੋਜਨ ਬਣਾਉਣ ਦੇ ਨਾਲ-ਨਾਲ ਛੋਟੇ-ਵੱਡੇ ਉਦਯੋਗ ਚਲਾਉਣੇ ਵੀ ਮੁਸ਼ਕਲ ਹੋ ਗਏ ਹਨ। ਤੇਲ ਤੇ ਗੈਸ ਦੀਆਂ ਕੀਮਤਾਂ ਵਧਣ ਤੇ ਉਨ੍ਹਾਂ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਵੀ ਦੇਖੀ ਜਾ ਰਹੀ ਹੈ। ਇਕ ਤਰ੍ਹਾਂ ਨਾਲ ਈਰਾਨ ’ਤੇ ਹੋ ਰਹੇ ਅਮਰੀਕਾ ਤੇ ਇਜ਼ਰਾਈਲ ਦੇ ਹਮਲੇ ਤੇ ਉਨ੍ਹਾਂ ਦੇ ਜਵਾਬ ’ਚ ਈਰਾਨ ਦੀਆਂ ਕਾਰਵਾਈਆਂ ਆਲਮੀ ਹਿੱਤਾਂ ’ਤੇ ਗੰਭੀਰ ਹਮਲੇ ਕਰਨ ਦਾ ਕੰਮ ਕਰ ਰਹੀਆਂ ਹਨ। ਆਲਮੀ ਹਿੱਤਾਂ ਲਈ ਇਹ ਜੋ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ, ਉਸ ਲਈ ਸਿੱਧੇ ਤੌਰ ’ਤੇ ਅਮਰੀਕਾ ਜ਼ਿੰਮੇਵਾਰ ਹੈ। ਜੇ ਉਹ ਈਰਾਨ ’ਤੇ ਹਮਲਾ ਕਰਨ ਲਈ ਤਿਆਰ ਨਾ ਹੁੰਦਾ ਤਾਂ ਇਜ਼ਰਾਈਲ ਸ਼ਾਇਦ ਹੀ ਆਪਣੇ ਦਮ ’ਤੇ ਅਜਿਹਾ ਕਰਨ ਲਈ ਅੱਗੇ ਆਉਂਦਾ। ਹੁਣ ਤਾਂ ਅਜਿਹਾ ਲੱਗਦਾ ਹੈ ਕਿ ਇਨ੍ਹਾਂ ਦੋਹਾਂ ਵਿਚ ਰਣਨੀਤਕ ਤਾਲਮੇਲ ਦੀ ਵੀ ਘਾਟ ਹੈ। ਇਸ ਦਾ ਸੰਕੇਤ ਇਜ਼ਰਾਈਲ ਵੱਲੋਂ ਈਰਾਨ ਦੇ ਗੈਸ ਫੀਲਡ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਅਮਰੀਕਾ ਦੀ ਅਸਹਿਮਤੀ ਤੋਂ ਮਿਲਦਾ ਹੈ।