ਈਰਾਨ ਤੇ ਅਮਰੀਕਾ ਵਿਚਕਾਰ ਯੁੱਧ ਚੱਲਦੇ ਨੂੰ ਲਗਪਗ ਪੰਜ ਹਫ਼ਤੇ ਹੋ ਚੁੱਕੇ ਹਨ ਜਿਸ ਵਿਚ ਤਕਰੀਬਨ 3200 ਲੋਕ ਮਾਰੇ ਜਾ ਚੁੱਕੇ ਹਨ। ਇਹ ਜੰਗ ਈਰਾਨ ਅਤੇ ਅਮਰੀਕਾ, ਦੋਵਾਂ ਲਈ ਘਾਤਕ ਸਾਬਿਤ ਹੋ ਰਹੀ ਹੈ। ਜੇ ਇਹ ਜੰਗ ਹੋਰ ਜ਼ਿਆਦਾ ਸਮਾਂ ਚੱਲਦੀ ਰਹਿੰਦੀ ਹੈ ਤਾਂ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਾਡੇ ਉੱਪਰ ਅਸਰ ਪਵੇਗਾ ਕਿਉਂਕਿ ਅੱਜ ਦਾ ਸੰਸਾਰ ਇਕ ਗਲੋਬਲ ਪਿੰਡ ਚੁੱਕਾ ਹੈ। ਵਰਤਮਾਨ ’ਚ ਵਿਸ਼ਵ ਦੀ ਰਾਜਨੀਤੀ ਇਕ ਸੰਵੇਦਨਸ਼ੀਲ ਮੋੜ ’ਤੇ ਖੜ੍ਹੀ ਹੈ।

ਈਰਾਨ ਤੇ ਅਮਰੀਕਾ ਵਿਚਕਾਰ ਯੁੱਧ ਚੱਲਦੇ ਨੂੰ ਲਗਪਗ ਪੰਜ ਹਫ਼ਤੇ ਹੋ ਚੁੱਕੇ ਹਨ ਜਿਸ ਵਿਚ ਤਕਰੀਬਨ 3200 ਲੋਕ ਮਾਰੇ ਜਾ ਚੁੱਕੇ ਹਨ। ਇਹ ਜੰਗ ਈਰਾਨ ਅਤੇ ਅਮਰੀਕਾ, ਦੋਵਾਂ ਲਈ ਘਾਤਕ ਸਾਬਿਤ ਹੋ ਰਹੀ ਹੈ। ਜੇ ਇਹ ਜੰਗ ਹੋਰ ਜ਼ਿਆਦਾ ਸਮਾਂ ਚੱਲਦੀ ਰਹਿੰਦੀ ਹੈ ਤਾਂ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਾਡੇ ਉੱਪਰ ਅਸਰ ਪਵੇਗਾ ਕਿਉਂਕਿ ਅੱਜ ਦਾ ਸੰਸਾਰ ਇਕ ਗਲੋਬਲ ਪਿੰਡ ਚੁੱਕਾ ਹੈ। ਵਰਤਮਾਨ ’ਚ ਵਿਸ਼ਵ ਦੀ ਰਾਜਨੀਤੀ ਇਕ ਸੰਵੇਦਨਸ਼ੀਲ ਮੋੜ ’ਤੇ ਖੜ੍ਹੀ ਹੈ।
ਉਕਤ ਦੇਸ਼ਾਂ ਵਿਚਕਾਰ ਵਧਦੇ ਤਣਾਅ ਦਾ ਅਸਰ ਪੂਰੀ ਦੁਨੀਆ ’ਤੇ ਪੈ ਰਿਹਾ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਈਰਾਨ-ਅਮਰੀਕਾ ਯੁੱਧ ਦਾ ਅਸਰ ਸਾਡੇ ਉੱਪਰ ਪੈਂਦਾ ਦਿਖਾਈ ਦਿੰਦਾ ਹੈ ਕਿਉਂਕਿ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਈਰਾਨ ਵਿਸ਼ਵ ਦੇ ਵੱਡੇ ਤੇਲ ਉਤਪਾਦਕ ਦੇਸ਼ਾਂ ਵਿੱਚੋਂ ਇਕ ਹੈ। ਜੰਗ ਜਾਂ ਤਣਾਅ ਦੇ ਹਾਲਾਤ ਵਿਚ ਤੇਲ ਦੀ ਸਪਲਾਈ ਵਿਚ ਰੁਕਾਵਟ ਆਉਂਦੀ ਹੈ ਜਿਸ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤਾਂ ਚੜ੍ਹ ਜਾਂਦੀਆਂ ਹਨ। ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਮਹਿੰਗੇ ਹੋਣ ਨਾਲ ਆਮ ਲੋਕਾਂ ਦੀ ਜੇਬ ’ਤੇ ਬੋਝ ਵਧਦਾ ਹੈ ਕਿਉਂਕਿ ਪੈਟਰੋਲ ਅਤੇ ਡੀਜ਼ਲ ’ਤੇ ਨਿਰਭਰ ਹਰ ਵਿਵਸਥਾ ਵਿਚ ਮਹਿੰਗਾਈ ਦੀ ਮਾਰ ਪਵੇਗੀ।
ਪੰਜਾਬ ਵਿਚ ਇਸ ਦਾ ਸਿੱਧਾ ਅਸਰ ਕਿਸਾਨਾਂ ’ਤੇ ਪਵੇਗਾ ਕਿਉਂਕਿ ਖੇਤੀਬਾੜੀ ਵਿਚ ਵਰਤੇ ਜਾਣ ਵਾਲੇ ਡੀਜ਼ਲ ਦੀ ਲਾਗਤ ਵਧ ਜਾਣੀ ਹੈ। ਦੂਜੇ ਪਾਸੇ, ਜੰਗ ਕਾਰਨ ਆਰਥਿਕ ਅਸਥਿਰਤਾ ਵਧਦੀ ਹੈ। ਵਿਸ਼ਵ ਵਪਾਰ ਪ੍ਰਭਾਵਿਤ ਹੁੰਦਾ ਹੈ ਜਿਸ ਦਾ ਨਕਾਰਾਤਮਕ ਅਸਰ ਭਾਰਤੀ ਅਰਥਵਿਵਸਥਾ ’ਤੇ ਵੀ ਪੈਂਦਾ ਹੈ। ਪੰਜਾਬ ਦੇ ਛੋਟੇ ਉਦਯੋਗ, ਟਰਾਂਸਪੋਰਟ ਕਾਰੋਬਾਰ ਅਤੇ ਵਪਾਰੀ ਵਰਗ ਨੂੰ ਇਸ ਦੀ ਮਾਰ ਸਹਿਣੀ ਪੈਂਦੀ ਹੈ। ਮਹਿੰਗਾਈ ਵਧਣ ਨਾਲ ਘਰੇਲੂ ਖ਼ਰਚੇ ਵਧ ਜਾਂਦੇ ਹਨ ਤੇ ਆਮ ਆਦਮੀ ਦੀ ਜੀਵਨ ਸ਼ੈਲੀ ਪ੍ਰਭਾਵਿਤ ਹੁੰਦੀ ਹੈ ਜੋ ਕਿ ਬਹੁਤ ਨੁਕਸਾਨਦੇਹ ਹੈ। ਇਸ ਦੇ ਨਾਲ-ਨਾਲ ਮੱਧ ਪੂਰਬ ਵਿਚ ਕੰਮ ਕਰਦੇ ਲੱਖਾਂ ਭਾਰਤੀ, ਖ਼ਾਸ ਕਰਕੇ ਪੰਜਾਬੀ, ਇਸ ਸੰਘਰਸ਼ ਤੋਂ ਸਿੱਧੇ ਤੌਰ ’ਤੇ ਪ੍ਰਭਾਵਿਤ ਹੋ ਰਹੇ ਹਨ। ਜੰਗ ਦੀ ਸਥਿਤੀ ਵਿਚ ਉਨ੍ਹਾਂ ਦੀ ਸੁਰੱਖਿਆ ਅਤੇ ਰੁਜ਼ਗਾਰ ਖ਼ਤਰੇ ਵਿਚ ਪੈ ਸਕਦੇ ਹਨ। ਇਸ ਨਾਲ ਪੰਜਾਬ ਦੇ ਕਈ ਘਰਾਂ ਦੀ ਆਮਦਨ ਘਟ ਸਕਦੀ ਹੈ, ਜਿਸ ਦਾ ਸਮਾਜਿਕ ਅਤੇ ਆਰਥਿਕ ਪ੍ਰਭਾਵ ਦੂਰਗਾਮੀ ਹੋ ਸਕਦਾ ਹੈ ਅਤੇ ਇਸ ਨਾਲ ਸਮਾਜਿਕ ਤਣਾਅ ਵੀ ਵਧ ਸਕਦਾ ਹੈ। ਇਸ ਤੋਂ ਇਲਾਵਾ ਇਕ ਹੋਰ ਮਹੱਤਵਪੂਰਨ ਪੱਖ ਹੈ, ਜੋ ਭਾਰਤ ਦੀ ਵਿਦੇਸ਼ ਨੀਤੀ ਨਾਲ ਜੁੜਿਆ ਹੈ। ਭਾਰਤ ਨੂੰ ਦੋਵਾਂ ਦੇਸ਼ਾਂ ਨਾਲ ਸੰਤੁਲਿਤ ਸਬੰਧ ਬਣਾਈ ਰੱਖਣੇ ਪੈਂਦੇ ਹਨ। ਅਜਿਹੇ ਹਾਲਾਤ ਵਿਚ ਕੂਟਨੀਤੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਦੇਸ਼ ਨੂੰ ਆਪਣੀਆਂ ਊਰਜਾ ਜ਼ਰੂਰਤਾਂ ਅਤੇ ਰਣਨੀਤਕ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਵਧਾਨੀ ਨਾਲ ਫ਼ੈਸਲੇ ਕਰਨੇ ਪੈਂਦੇ ਹਨ। ਇਸ ਲਈ ਈਰਾਨ ਤੇ ਅਮਰੀਕਾ ਵਿਚਕਾਰ ਜੰਗ ਸਿਰਫ਼ ਦੋ ਦੇਸ਼ਾਂ ਦੀ ਯੁੱਧ ਨਹੀਂ ਹੈ, ਇਸ ਕਾਰਨ ਪੂਰੀ ਦੁਨੀਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸ਼ਾਂਤੀ ਵਾਰਤਾ ਹੀ ਇਸ ਤਣਾਅ ਦਾ ਸਥਾਈ ਹੱਲ ਕੱਢ ਸਕਦੀ ਹੈ।
-ਸੁਖਮੰਦਰ ਪੁੰਨੀ, ਪਿੰਡ: ਘੱਟਿਆਂ ਵਾਲੀ ਜੱਟਾਂ।
ਮੋਬਾਈਲ : 98157-88001