Vaibhav Suryavanshi: 10ਵੀਂ ਦੀ ਬੋਰਡ ਪ੍ਰੀਖਿਆ ਛੱਡ ਕ੍ਰਿਕਟ ਦੇ ਟਾਪਰ ਸਟੂਡੈਂਟ ਬਣੇ ਵੈਭਵ ਸੂਰਿਆਵੰਸ਼ੀ, 15 ਦੀ ਉਮਰ 'ਚ ਕਰੋੜਾਂ ਦੇ ਮਾਲਕ
ਭਾਰਤੀ ਕ੍ਰਿਕਟ ਦੇ ਉੱਭਰਦੇ 15 ਸਾਲਾ ਖਿਡਾਰੀ ਵੈਭਵ ਸੂਰਿਆਵੰਸ਼ੀ ਨੇ ਦੁਨੀਆ ਭਰ ਵਿੱਚ ਆਪਣਾ ਜਲਵਾ ਬਿਖੇਰ ਦਿੱਤਾ ਹੈ। ਅੱਜ-ਕੱਲ੍ਹ ਹਰ ਪਾਸੇ ਵੈਭਵ ਦੇ ਬੇਖ਼ੌਫ਼ ਕ੍ਰਿਕਟ ਖੇਡਣ ਦੇ ਅੰਦਾਜ਼ ਨੂੰ ਲੈ ਕੇ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ। ਵੈਭਵ ਨੇ ਇੰਡੀਅਨ ਪ੍ਰੀਮੀਅਰ ਲੀਗ (IPL 2026) ਵਿੱਚ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਹੈਨਰਿਕ ਕਲਾਸੇਨ ਅਤੇ ਸ਼ੁਭਮਨ ਗਿੱਲ ਵਰਗੇ ਕ੍ਰਿਕਟ ਦੇ ਵੱਡੇ-ਵੱਡੇ ਧੁਰੰਦਰਾਂ ਨੂੰ ਪਿੱਛੇ ਛੱਡ ਕੇ ਸਭ ਤੋਂ ਵੱਧ 680 ਰਨ ਬਣਾ ਕੇ 'ਓਰੇਂਜ ਕੈਪ' ਆਪਣੇ ਨਾਮ ਕਰ ਲਈ ਹੈ। SRH ਦੇ ਖ਼ਿਲਾਫ਼ ਐਲੀਮੀਨੇਟਰ ਮੁਕਾਬਲੇ ਵਿੱਚ ਉਨ੍ਹਾਂ ਨੇ 29 ਗੇਂਦਾਂ 'ਤੇ 97 ਰਨਾਂ ਦੀ ਤਾਬੜਤੋੜ ਪਾਰੀ ਖੇਡੀ।
Publish Date: Thu, 28 May 2026 03:25 PM (IST)
Updated Date: Thu, 28 May 2026 03:27 PM (IST)

ਐਜੂਕੇਸ਼ਨ ਡੈਸਕ, ਨਵੀਂ ਦਿੱਲੀ। ਭਾਰਤੀ ਕ੍ਰਿਕਟ ਦੇ ਉੱਭਰਦੇ 15 ਸਾਲਾ ਖਿਡਾਰੀ ਵੈਭਵ ਸੂਰਿਆਵੰਸ਼ੀ ਨੇ ਦੁਨੀਆ ਭਰ ਵਿੱਚ ਆਪਣਾ ਜਲਵਾ ਬਿਖੇਰ ਦਿੱਤਾ ਹੈ। ਅੱਜ-ਕੱਲ੍ਹ ਹਰ ਪਾਸੇ ਵੈਭਵ ਦੇ ਬੇਖ਼ੌਫ਼ ਕ੍ਰਿਕਟ ਖੇਡਣ ਦੇ ਅੰਦਾਜ਼ ਨੂੰ ਲੈ ਕੇ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ। ਵੈਭਵ ਨੇ ਇੰਡੀਅਨ ਪ੍ਰੀਮੀਅਰ ਲੀਗ (IPL 2026) ਵਿੱਚ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਹੈਨਰਿਕ ਕਲਾਸੇਨ ਅਤੇ ਸ਼ੁਭਮਨ ਗਿੱਲ ਵਰਗੇ ਕ੍ਰਿਕਟ ਦੇ ਵੱਡੇ-ਵੱਡੇ ਧੁਰੰਦਰਾਂ ਨੂੰ ਪਿੱਛੇ ਛੱਡ ਕੇ ਸਭ ਤੋਂ ਵੱਧ 680 ਰਨ ਬਣਾ ਕੇ 'ਓਰੇਂਜ ਕੈਪ' ਆਪਣੇ ਨਾਮ ਕਰ ਲਈ ਹੈ। SRH ਦੇ ਖ਼ਿਲਾਫ਼ ਐਲੀਮੀਨੇਟਰ ਮੁਕਾਬਲੇ ਵਿੱਚ ਉਨ੍ਹਾਂ ਨੇ 29 ਗੇਂਦਾਂ 'ਤੇ 97 ਰਨਾਂ ਦੀ ਤਾਬੜਤੋੜ ਪਾਰੀ ਖੇਡੀ।
ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ ਵੀ ਕੀਤਾ ਆਪਣੇ ਨਾਮ
ਵੈਭਵ ਇਸ ਸੀਜ਼ਨ ਵਿੱਚ ਹੁਣ ਤੱਕ ਕੁੱਲ 65 ਛੱਕੇ ਲਗਾ ਚੁੱਕੇ ਹਨ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। SRH ਦੇ ਖ਼ਿਲਾਫ਼ ਉਨ੍ਹਾਂ ਨੇ 12 ਛੱਕੇ ਮਾਰੇ। ਇਸ ਦੌਰਾਨ ਉਨ੍ਹਾਂ ਨੇ ਕ੍ਰਿਕਟ ਦੇ 'ਯੂਨੀਵਰਸ ਬੌਸ' ਕ੍ਰਿਸ ਗੇਲ ਦਾ 59 ਛੱਕਿਆਂ ਦਾ ਰਿਕਾਰਡ ਵੀ ਤੋੜ ਦਿੱਤਾ। ਹੁਣ ਉਹ ਇਕਲੌਤੇ ਅਜਿਹੇ ਖਿਡਾਰੀ ਬਣ ਗਏ ਹਨ ਜੋ ਇੱਕ ਸੀਜ਼ਨ ਵਿੱਚ 60 ਤੋਂ ਵੱਧ ਛੱਕੇ ਮਾਰ ਚੁੱਕੇ ਹਨ।
ਵੈਭਵ ਨੇ ਕੁੱਲ 680 ਰਨਾਂ ਵਿੱਚੋਂ 610 ਰਨ ਸਿਰਫ਼ ਬਾਊਂਡਰੀਆਂ (ਚੌਕਿਆਂ-ਛੱਕਿਆਂ) ਦੀ ਮਦਦ ਨਾਲ ਬਣਾਏ ਹਨ। ਇਸ ਵਿੱਚ ਉਨ੍ਹਾਂ ਦੇ 65 ਛੱਕਿਆਂ ਨਾਲ ਕੁੱਲ 390 ਰਨ ਅਤੇ 55 ਚੌਕਿਆਂ ਨਾਲ 290 ਰਨ ਸ਼ਾਮਲ ਹਨ। ਬਾਕੀ ਦੇ ਰਨ ਦੌੜ ਕੇ ਬਣਾਏ ਗਏ।
ਕ੍ਰਿਕਟ ਨੂੰ ਪਹਿਲ ਦੇਣ ਲਈ ਬੋਰਡ ਪ੍ਰੀਖਿਆ ਛੱਡੀ
ਵੈਭਵ ਸੂਰਿਆਵੰਸ਼ੀ ਅਜੇ ਸਿਰਫ਼ 15 ਸਾਲਾਂ ਦੇ ਹਨ ਅਤੇ ਉਹ ਇਸ ਸਾਲ 10ਵੀਂ ਜਮਾਤ ਵਿੱਚ ਪੜ੍ਹਦੇ ਸਨ। ਪਰ ਕ੍ਰਿਕਟ ਪ੍ਰਤੀ ਆਪਣੀ ਵਚਨਬੱਧਤਾ ਕਰਕੇ ਉਨ੍ਹਾਂ ਨੇ ਬੋਰਡ ਪ੍ਰੀਖਿਆ ਛੱਡ ਦਿੱਤੀ ਸੀ। ਅਜਿਹੇ ਵਿੱਚ ਉਹ ਅਜੇ ਸਿਰਫ਼ 9ਵੀਂ ਪਾਸ ਹਨ। ਵੈਭਵ ਬਿਹਾਰ ਦੇ ਤਾਜਪੁਰ ਦੇ 'ਮਾਡੈਸਟੀ ਸਕੂਲ' ਦੇ ਵਿਦਿਆਰਥੀ ਹਨ।
15 ਸਾਲ ਦੀ ਉਮਰ ਵਿੱਚ ਹੀ ਬਣ ਗਏ ਕਰੋੜਾਂ ਦੇ ਮਾਲਕ
ਵੈਭਵ ਸੂਰਿਆਵੰਸ਼ੀ ਪਿਛਲੇ ਸਾਲ ਆਈਪੀਐਲ ਦੀ ਨਿਲਾਮੀ ਵਿੱਚ ਆਏ ਸਨ। ਉਦੋਂ ਰਾਜਸਥਾਨ ਰਾਇਲਜ਼ ਨੇ ਉਨ੍ਹਾਂ ਨੂੰ 30 ਲੱਖ ਰੁਪਏ ਦੀ ਬੇਸ ਪ੍ਰਾਈਜ਼ ਤੋਂ ਵਧਾ ਕੇ 1.1 ਕਰੋੜ ਰੁਪਏ ਵਿੱਚ ਖਰੀਦਿਆ ਸੀ। ਇਸ ਤੋਂ ਬਾਅਦ ਇਸ ਸਾਲ ਰਾਜਸਥਾਨ ਰਾਇਲਜ਼ ਨੇ ਵੈਭਵ ਨੂੰ ਰਿਟੇਨ ਕੀਤਾ ਹੈ। ਖ਼ਬਰਾਂ ਮੁਤਾਬਕ ਮੌਜੂਦਾ ਸਮੇਂ ਵਿੱਚ ਵੈਭਵ ਦੀ ਕੁੱਲ ਜਾਇਦਾਦ ਲਗਪਗ 2.5 ਤੋਂ 3 ਕਰੋੜ ਰੁਪਏ ਦੇ ਆਸ-ਪਾਸ ਹੈ।