- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
vaibhav suryavanshi ਨੇ ਪਿਛਲੇ ਸਾਲ ਆਪਣਾ ਆਈਪੀਐਲ ਡੈਬਿਊ ਕੀਤਾ ਸੀ ਤੇ ਸੱਤ ਮੈਚਾਂ ਵਿਚ 252 ਦੌੜਾਂ ਬਣਾਈਆਂ ਸਨ। ਆਈਪੀਐਲ-2026 'ਚ ਤਾਂ ਉਨ੍ਹਾਂ ਕਮਾਲ ਹੀ ਕਰ ਦਿੱਤਾ ਤੇ 14 ਮੈਚਾਂ ਵਿਚ 776 ਦੌੜਾਂ ਬਣਾ ਦਿੱਤੀਆਂ। ਉਹ ਇਸ ਸੀਜ਼ਨ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਤੇ 'ਓਰੇਂਜ ਕੈਪ' ਵੀ ਜਿੱਤੀ। ਉਨ੍ਹਾਂ ਦੇ ਬੱਲੇ ਤੋਂ ਇੱਕ ਸੈਂਕੜਾ ਤੇ ਪੰਜ ਅਰਧ-ਸੈਂਕੜੇ ਨਿਕਲੇ ਸਨ।

ਸਪੋਰਟਸ ਡੈਸਕ, ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਇਰਲੈਂਡ ਅਤੇ ਇੰਗਲੈਂਡ ਦੌਰੇ ਲਈ ਭਾਰਤ ਦੀ ਟੀ-20 ਟੀਮ ਦਾ ਐਲਾਨ ਕਰ ਦਿੱਤਾ ਹੈ। ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ, ਬਿਲਕੁਲ ਉਵੇਂ ਹੀ ਹੋਇਆ। ਵੈਭਵ ਸੂਰਿਆਵੰਸ਼ੀ ਨੂੰ ਟੀਮ 'ਚ ਜਗ੍ਹਾ ਮਿਲੀ ਹੈ। ਏਸ਼ੀਅਨ ਗੇਮਜ਼ ਦੀ ਟੀਮ 'ਚ ਵੀ ਵੈਭਵ ਨੂੰ ਜਗ੍ਹਾ ਦਿੱਤੀ ਗਈ ਹੈ।
15 ਸਾਲ ਦੇ ਵੈਭਵ ਸੂਰਿਆਵੰਸ਼ੀ ਨੇ ਜਿਵੇਂ ਦੀ ਬੱਲੇਬਾਜ਼ੀ ਪਿਛਲੇ ਦੋ ਸਾਲਾਂ 'ਚ ਦਿਖਾਈ ਹੈ, ਉਸ ਨੂੰ ਦੇਖਦੇ ਹੋਏ ਉਨ੍ਹਾਂ ਦੇ ਨਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਸਿਲੈਕਟਰ ਵੀ ਉਨ੍ਹਾਂ 'ਤੇ ਨਜ਼ਰ ਰੱਖ ਰਹੇ ਸਨ ਅਤੇ ਹੁਣ ਟੀਮ ਇੰਡੀਆ ਲਈ ਖੇਡਣ ਦਾ ਉਨ੍ਹਾਂ ਦਾ ਸੁਪਨਾ ਸੱਚ ਹੁੰਦਾ ਦਿਖਾਈ ਦੇ ਰਿਹਾ ਹੈ। ਉਹ ਟੀਮ ਇੰਡੀਆ 'ਚ ਸ਼ਾਮਲ ਹੋ ਗਏ ਹਨ।
ਵੈਭਵ ਨੇ ਪਿਛਲੇ ਸਾਲ ਆਪਣਾ ਆਈਪੀਐਲ ਡੈਬਿਊ ਕੀਤਾ ਸੀ ਤੇ ਸੱਤ ਮੈਚਾਂ ਵਿਚ 252 ਦੌੜਾਂ ਬਣਾਈਆਂ ਸਨ। ਆਈਪੀਐਲ-2026 'ਚ ਤਾਂ ਉਨ੍ਹਾਂ ਕਮਾਲ ਹੀ ਕਰ ਦਿੱਤਾ ਤੇ 14 ਮੈਚਾਂ ਵਿਚ 776 ਦੌੜਾਂ ਬਣਾ ਦਿੱਤੀਆਂ। ਉਹ ਇਸ ਸੀਜ਼ਨ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਤੇ 'ਓਰੇਂਜ ਕੈਪ' ਵੀ ਜਿੱਤੀ। ਉਨ੍ਹਾਂ ਦੇ ਬੱਲੇ ਤੋਂ ਇੱਕ ਸੈਂਕੜਾ ਤੇ ਪੰਜ ਅਰਧ-ਸੈਂਕੜੇ ਨਿਕਲੇ ਸਨ। ਉਨ੍ਹਾਂ 237.31 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਸਨ। ਇਸ ਸੀਜ਼ਨ ਵਿਚ ਵੈਭਵ ਨੇ ਹਰ ਵੱਡੇ ਗੇਂਦਬਾਜ਼ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਜ਼ਬਰਦਸਤ ਧੁਲਾਈ ਕੀਤੀ, ਫਿਰ ਚਾਹੇ ਸਾਹਮਣੇ ਜਸਪ੍ਰੀਤ ਬੁਮਰਾਹ ਆਏ ਹੋਣ, ਜੋਸ਼ ਹੇਜ਼ਲਵੁੱਡ ਜਾਂ ਪੈਟ ਕਮਿੰਸ। ਵੈਭਵ ਨੇ ਕਿਸੇ ਨੂੰ ਨਹੀਂ ਬਖਸ਼ਿਆ।
ਵੈਭਵ ਨੂੰ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਟੀਮ 'ਚ ਜਗ੍ਹਾ ਮਿਲੀ ਹੈ। ਅਈਅਰ ਨੂੰ ਸੂਰਿਆਕੁਮਾਰ ਯਾਦਵ ਦੀ ਜਗ੍ਹਾ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਉਹ ਵੈਭਵ ਨੂੰ ਮੌਕਾ ਦਿੰਦੇ ਹਨ ਜਾਂ ਨਹੀਂ, ਕਿਉਂਕਿ ਟੀਮ ਕੋਲ ਪਹਿਲਾਂ ਹੀ ਅਭਿਸ਼ੇਕ ਸ਼ਰਮਾ ਤੇ ਸੰਜੂ ਸੈਮਸਨ ਵਰਗੇ ਓਪਨਰ ਮੌਜੂਦ ਹਨ। ਜੇਕਰ ਵੈਭਵ ਨੂੰ ਮੌਕਾ ਮਿਲਦਾ ਹੈ ਤਾਂ ਉਹ ਸਚਿਨ ਤੇਂਦੁਲਕਰ ਦਾ ਭਾਰਤ ਲਈ ਸਭ ਤੋਂ ਘੱਟ ਉਮਰ 'ਚ ਡੈਬਿਊ ਕਰਨ ਦਾ ਰਿਕਾਰਡ ਤੋੜ ਸਕਦੇ ਹਨ। ਸਚਿਨ ਨੇ 16 ਸਾਲ 205 ਦਿਨਾਂ ਦੀ ਉਮਰ 'ਚ ਪਾਕਿਸਤਾਨ ਖ਼ਿਲਾਫ਼ ਡੈਬਿਊ ਕੀਤਾ ਸੀ। ਵੈਭਵ ਅਜੇ ਸਿਰਫ਼ 15 ਸਾਲ ਦੇ ਹੀ ਹਨ।