Happy Birthday Sachin Tendulkar : ਕੋਵਿਡ ਤੋਂ ਠੀਕ ਹੋਏ ਸਚਿਨ ਹੁਣ ਪਲਾਜ਼ਮਾ ਕਰਨਗੇ ਦਾਨ
ਇਸ ਨਾਲ ਹੀ ਉਨ੍ਹਾਂ ਨੇ ਜਨਮ ਦਿਨ ਦੀ ਵਧਾਈ ਦੇਣ ਵਾਲਿਆਂ ਦਾ ਵੀ ਧੰਨਵਾਦ ਕੀਤਾ। ਤੇਂਦੁਲਕਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਜਾਰੀ ਵੀਡੀਓ ਵਿਚ ਕਿਹਾ ਕਿ ਮੈਂ ਇਕ ਸੁਨੇਹਾ ਦੇਣਾ ਚਾਹਾਂਗਾ ਜਿਸ ਨੂੰ ਡਾਕਟਰਾਂ ਨੇ ਮੈਨੂੰ ਦੇਣ ਲਈ ਕਿਹਾ ਹੈ।
Publish Date: Sat, 24 Apr 2021 08:22 PM (IST)
Updated Date: Sun, 25 Apr 2021 12:11 AM (IST)
ਮੁੰਬਈ (ਪੀਟੀਆਈ) : ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਕੋਵਿਡ-19 ਤੋਂ ਠੀਕ ਹੋ ਗਏ ਹਨ ਤੇ ਜਦ ਵੀ ਉਹ ਪਲਾਜ਼ਮਾ ਦਾਨ ਕਰਨ ਦੇ ਯੋਗ ਹੋਣਗੇ ਤਾਂ ਉਹ ਅਜਿਹਾ ਕਰਨਗੇ। ਸ਼ਨਿਚਰਵਾਰ ਨੂੰ 48ਵਾਂ ਜਨਮ ਦਿਨ ਮਨਾ ਰਹੇ ਤੇਂਦੁਲਕਰ ਨੂੰ 27 ਮਾਰਚ ਨੂੰ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ ਸੀ ਤੇ ਉਹ ਕੁਝ ਸਮੇਂ ਲਈ ਹਸਪਤਾਲ ਵਿਚ ਵੀ ਭਰਤੀ ਰਹੇ ਸਨ। ਇਸ ਨਾਲ ਹੀ ਉਨ੍ਹਾਂ ਨੇ ਜਨਮ ਦਿਨ ਦੀ ਵਧਾਈ ਦੇਣ ਵਾਲਿਆਂ ਦਾ ਵੀ ਧੰਨਵਾਦ ਕੀਤਾ। ਤੇਂਦੁਲਕਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਜਾਰੀ ਵੀਡੀਓ ਵਿਚ ਕਿਹਾ ਕਿ ਮੈਂ ਇਕ ਸੁਨੇਹਾ ਦੇਣਾ ਚਾਹਾਂਗਾ ਜਿਸ ਨੂੰ ਡਾਕਟਰਾਂ ਨੇ ਮੈਨੂੰ ਦੇਣ ਲਈ ਕਿਹਾ ਹੈ। ਮੈਂ ਪਲਾਜ਼ਮਾ ਦਾਨ ਕੇਂਦਰ ਦਾ ਉਦਘਾਟਨ ਕੀਤਾ ਸੀ ਤੇ ਉਨ੍ਹਾਂ ਦਾ ਸੁਨੇਹਾ ਸੀ ਜੇ ਸਹੀ ਸਮੇਂ 'ਤੇ ਪਲਾਜ਼ਮਾ ਦਿੱਤਾ ਜਾਂਦਾ ਹੈ ਤਾਂ ਰੋਗੀ ਜਲਦੀ ਠੀਕ ਹੋ ਸਕਦਾ ਹੈ। ਮੈਂ ਨਿੱਜੀ ਤੌਰ 'ਤੇ ਜਦ ਯੋਗ ਹੋ ਜਾਵਾਂਗਾ ਤਦ ਇਸ ਨੂੰ ਦਾਨ ਕਰਾਂਗਾ ਤੇ ਮੈਂ ਆਪਣੇ ਡਾਕਟਰਾਂ ਨਾਲ ਗੱਲ ਕੀਤੀ ਹੈ। ਤੇਂਦੁਲਕਰ ਨੂੰ ਅੱਠ ਅਪ੍ਰਰੈਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਤੇ ਉਹ ਘਰ 'ਤੇ ਹੀ ਕੁਆਰੰਟਾਈਨ ਹੋ ਗਏ ਸਨ।
-664 ਅੰਤਰਰਾਸ਼ਟਰੀ ਮੈਚ, 34357 ਅੰਤਰਰਾਸ਼ਟਰੀ ਦੌੜਾਂ, 100 ਅੰਤਰਰਾਸ਼ਟਰੀ ਸੈਂਕੜੇ ਤੇ 201 ਵਿਕਟਾਂ। ਦਿੱਗਜ ਕ੍ਰਿਕਟਰ ਨੂੰ ਜਨਮ ਦਿਨ ਦੀ ਵਧਾਈ।
-ਦਿੱਗਜ ਮਾਸਟਰ ਬਲਾਸਟਰ ਨੂੰ ਜਨਮ ਦਿਨ ਦੀ ਵਧਾਈ। ਇਹ ਦੇਖ ਕੇ ਖ਼ੁਸ਼ੀ ਹੋਈ ਕਿ ਤੁਸੀਂ ਹਸਪਤਾਲ ਤੋਂ ਘਰ ਆ ਗਏ ਹੋ ਤੇ ਕੋਰੋਨਾ ਤੋਂ ਠੀਕ ਹੋ ਚੁੱਕੇ ਹੋ।
-ਯੁਵਰਾਜ ਸਿੰਘ, ਸਾਬਕਾ ਹਰਫ਼ਨਮੌਲਾ, ਭਾਰਤ
-ਕ੍ਰਿਕਟ ਦੇ ਅਸਲੀ ਦਿੱਗਜ। ਕ੍ਰਿਕਟ ਪ੍ਰਤੀ ਤੁਹਾਡੇ ਜਨੂੰਨ ਕਾਰਨ ਹੀ ਸਾਨੂੰ ਵੀ ਇਸ ਖੇਡ ਨਾਲ ਪਿਆਰ ਹੋਇਆ। ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮਬਾਰਕਾਂ।
-ਸੁਰੇਸ਼ ਰੈਨਾ, ਸਾਬਕਾ ਬੱਲੇਬਾਜ਼, ਭਾਰਤ