ਤੇਂਦੁਲਕਰ ਭਾਰਤ ਲਈ ਸਭ ਤੋਂ ਘੱਟ ਉਮਰ ’ਚ 100 ਟੈਸਟ ਖੇਡਣ ਵਾਲੇ ਬੱਲੇਬਾਜ਼ ਸੀ, ਕੋਹਲੀ ਇਸ ਉਮਰ ’ਚ ਕਰਨਗੇ ਇਹ ਕਮਾਲ
ਭਾਰਤ ਵੱਲੋਂ ਸਭ ਤੋਂ ਘੱਟ ਉਮਰ ’ਚ 100ਵਾਂ ਟੈਸਟ ਖੇਡਣ ਦਾ ਕਮਾਲ ਸਚਿਨ ਤੇਂਦੁਲਕਰ ਨੇ ਕੀਤਾ ਸੀ। ਸਚਿਨ ਜਦੋਂ 29 ਸਾਲ 134 ਦਿਨ ਦੇ ਸਨ ਤਾਂ ਉਨ੍ਹਾਂ ਨੇ ਇਹ ਉਪਲੱਬਧੀ ਆਪਣੇ ਨਾਂ ਕਰ ਲਈ ਸੀ।
Publish Date: Thu, 03 Mar 2022 04:25 PM (IST)
Updated Date: Fri, 04 Mar 2022 07:18 AM (IST)
ਜੇਐੱਨਐੱਨ, ਨਵੀਂ ਦਿੱਲੀ : ਸ੍ਰੀਲੰਕਾ ਖ਼ਿਲਾਫ਼ ਸ਼ੁੱਕਰਵਾਰ ਨੂੰ ਜਦੋਂ ਵਿਰਾਟ ਕੋਹਲੀ ਮੋਹਾਲੀ ਦੇ ਮੈਦਾਨ ’ਤੇ ਉਤਰਨਗੇ ਤਾਂ ਇਹ ਪਲ਼ ਉਨ੍ਹਾਂ ਲਈ ਕਾਫੀ ਖ਼ਾਸ ਹੋਵੇਗਾ। ਵਿਰਾਟ ਕੋਹਲੀ ਆਪਣੇ ਟੈਸਟ ਕਰੀਅਰ ’ਚ ਉਸ ਉਪਲੱਬਧੀ ਨੂੰ ਹਾਸਲ ਕਰ ਲੈਣਗੇ ਜੋ ਕਾਫੀ ਘੱਟ ਭਾਰਤੀ ਕ੍ਰਿਕਟਾਂ ਨੇ ਕੀਤਾ ਹੈ। 100 ਟੈਸਟ ਮੈਚ ਖੇਡਣਾ ਕਾਫੀ ਵੱਡੀ ਉਪਲੱਬਧੀ ਹੁੰਦੀ ਹੈ ਤੇ ਵਿਰਾਟ ਕੋਹਲੀ ਉਸ ਨੂੰ ਹਾਸਲ ਕਰਨ ਜਾ ਰਹੇ ਹਨ। ਕੋਹਲੀ ਤੋਂ ਪਹਿਲਾਂ ਭਾਰਤ ਲਈ ਹੁਣ ਤਕ ਸਿਰਫ 11 ਕ੍ਰਿਕਟਰਾਂ ਨੇ ਹੀ 100 ਜਾਂ ਫਿਰ ਉਸ ਤੋਂ ਜ਼ਿਆਦਾ ਮੈਚ ਖੇਡਣ ਦਾ ਕਮਾਲ ਕੀਤਾ ਹੈ ਤੇ ਹੁਣ ਵਿਰਾਟ ਕੋਹਲੀ ਵੀ ਉਨ੍ਹਾਂ ਖਿਡਾਰੀਆਂ ਦੀ ਲਿਸਟ ’ਚ ਸ਼ੁਮਾਰ ਹੋਣ ਜਾ ਰਹੇ ਹਨ।
ਵਿਰਾਟ ਕੋਹਲੀ ਤੋੜਨਗੇ ਵਰਿੰਦਰ ਸਹਿਵਾਗ ਦਾ ਰਿਕਾਰਡ
ਵਿਰਾਟ ਕੋਹਲੀ ਜਦੋਂ ਸ਼ੁੱਕਰਵਾਰ ਨੂੰ ਆਪਣਾ 100ਵਾਂ ਟੈਸਟ ਮੈਚ ਖੇਡਣਗੇ ਤਾਂ ਉਨ੍ਹਾਂ ਦੀ ਉਮਰ 33 ਸਾਲ 119 ਦਿਨ ਹੋਵੇਗੀ। ਉਹ ਭਾਰਤ ਲਈ ਸਭ ਤੋਂ ਘੱਟ ਉਮਰ ’ਚ ਆਪਣਾ 100ਵਾਂ ਟੈਸਟ ਮੈਚ ਖੇਡਣ ਦੇ ਮਾਮਲਿਆਂ ’ਚ ਸੱਤਵੇਂ ਨੰਬਰ ’ਤੇ ਆ ਜਾਣਗੇ। ਵਿਰਾਟ ਤੋਂ ਪਹਿਲਾਂ ਸੱਤਵੇਂ ਨੰਬਰ ’ਤੇ ਵਰਿੰਦਰ ਸਹਿਵਾਗ ਸੀ ਤੇ ਉਨ੍ਹਾਂ ਨੇ ਆਪਣਾ 100ਵਾਂ ਟੈਸਟ ਮੈਚ 34 ਸਾਲ 34 ਦਿਨ ਦੀ ਉਮਰ ’ਚ ਖੇਡਿਆ ਸੀ। ਹੁਣ ਕੋਹਲੀ ਉਨ੍ਹਾਂ ਨੂੰ ਪਿੱਛੇ ਛੱਡ ਦੇਣਗੇ ਤੇ ਸਹਿਵਾਗ ਖਿਸਕ ਕੇ ਲਿਸਟ ’ਚ ਅੱਠਵੇਂ ਨੰਬਰ ’ਤੇ ਆ ਜਾਣਗੇ।
ਭਾਰਤ ਵੱਲੋਂ ਸਭ ਤੋਂ ਘੱਟ ਉਮਰ ’ਚ 100ਵਾਂ ਟੈਸਟ ਖੇਡਣ ਦਾ ਕਮਾਲ ਸਚਿਨ ਤੇਂਦੁਲਕਰ ਨੇ ਕੀਤਾ ਸੀ। ਸਚਿਨ ਜਦੋਂ 29 ਸਾਲ 134 ਦਿਨ ਦੇ ਸਨ ਤਾਂ ਉਨ੍ਹਾਂ ਨੇ ਇਹ ਉਪਲੱਬਧੀ ਆਪਣੇ ਨਾਂ ਕਰ ਲਈ ਸੀ।