ICC ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ, ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਦੇ ਸਫਲ ਸਮਾਪਨ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਟੂਰਨਾਮੈਂਟ ਦੀ 11.25 ਮਿਲੀਅਨ ਅਮਰੀਕੀ ਡਾਲਰ (1 ਅਰਬ, 39 ਕਰੋੜ, 4 ਲੱਖ, 43 ਹਜ਼ਾਰ) ਦੀ ਖਿਡਾਰੀ ਇਨਾਮੀ ਰਾਸ਼ੀ ਦੀ ਅੰਤਿਮ ਵੰਡ ਦੀ ਪੁਸ਼ਟੀ ਕੀਤੀ ਹੈ। ਇਹ 2024 ਵਿੱਚ ਆਈਸੀਸੀ ਇਨਾਮੀ ਰਾਸ਼ੀ ਵਿੱਚ ਕੀਤੇ ਗਏ ਰਿਕਾਰਡ ਤੋੜ ਵਾਧੇ ਦੇ ਅਨੁਰੂਪ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : ਟੀ-20 ਵਿਸ਼ਵ ਕੱਪ 2026 ਦੇ ਫਾਈਨਲ 'ਚ ਭਾਰਤੀ ਟੀਮ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਇਆ ਸੀ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਐਤਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਮਾਤ ਦਿੱਤੀ ਸੀ। ਜਿੱਤ ਤੋਂ ਬਾਅਦ ਬੀਸੀਸੀਆਈ (BCCI) ਨੇ ਭਾਰਤੀ ਟੀਮ ਨੂੰ 131 ਕਰੋੜ ਰੁਪਏ ਇਨਾਮ ਦਿੱਤਾ। ਹੁਣ ਆਈਸੀਸੀ (ICC) ਨੇ ਵੀ ਪ੍ਰਾਈਸ ਮਨੀ ਦਾ ਐਲਾਨ ਕਰ ਦਿੱਤਾ ਹੈ। ਜੇਤੂ ਇੰਡੀਆ ਤੋਂ ਲੈ ਕੇ 20ਵੇਂ ਨੰਬਰ 'ਤੇ ਰਹਿਣ ਵਾਲੀ ਓਮਾਨ ਟੀਮ ਤਕ, ਸਾਰਿਆਂ 'ਤੇ ਪੈਸਿਆਂ ਦੀ ਬਾਰਿਸ਼ ਹੋਈ ਹੈ।
ਆਈਸੀਸੀ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ, ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਦੇ ਸਫਲ ਸਮਾਪਨ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਟੂਰਨਾਮੈਂਟ ਦੀ 11.25 ਮਿਲੀਅਨ ਅਮਰੀਕੀ ਡਾਲਰ (1 ਅਰਬ, 39 ਕਰੋੜ, 4 ਲੱਖ, 43 ਹਜ਼ਾਰ) ਦੀ ਖਿਡਾਰੀ ਇਨਾਮੀ ਰਾਸ਼ੀ ਦੀ ਅੰਤਿਮ ਵੰਡ ਦੀ ਪੁਸ਼ਟੀ ਕੀਤੀ ਹੈ। ਇਹ 2024 'ਚ ਆਈਸੀਸੀ ਇਨਾਮੀ ਰਾਸ਼ੀ 'ਚ ਕੀਤੇ ਗਏ ਰਿਕਾਰਡ ਤੋੜ ਵਾਧੇ ਦੇ ਅਨੁਰੂਪ ਹੈ।
| ਟੀਮ | ਡਾਲਰ ($) | ਭਾਰਤੀ ਰੁਪਏ (ਲਗਪਗ) |
| ਭਾਰਤ | 2,639,423 | 24,28,49,351 ਰੁਪਏ |
| ਨਿਊਜ਼ੀਲੈਂਡ | 1,422,692 | 13,08,91,789 ਰੁਪਏ |
| ਦੱਖਣੀ ਅਫਰੀਕਾ | 1,005,577 | 28,12,28,814 ਰੁਪਏ |
| ਇੰਗਲੈਂਡ | 974,423 | 8,96,49,741 ਰੁਪਏ |
| ਵੈਸਟਇੰਡੀਜ਼ | 538,269 | 4,95,19,222 ਰੁਪਏ |
| ਪਾਕਿਸਤਾਨ | 522,692 | 4,80,86,182 ਰੁਪਏ |
| ਜ਼ਿੰਬਾਬਵੇ | 491,538 | 4,52,20,103 ਰੁਪਏ |
| ਸ੍ਰੀਲੰਕਾ | 475,962 | 4,37,87,155 ਰੁਪਏ |
| ਅਫਗਾਨਿਸਤਾਨ | 309,808 | 2,85,01,248 ਰੁਪਏ |
| ਆਸਟ੍ਰੇਲੀਆ | 309,808 | 2,85,01,248 ਰੁਪਏ |
| ਅਮਰੀਕਾ | 309,808 | 2,85,01,248 ਰੁਪਏ |
| ਸਕਾਟਲੈਂਡ | 278,654 | 2,56,35,189 ਰੁਪਏ |
| ਆਇਰਲੈਂਡ | 271,731 | 2,49,98,298 ਰੁਪਏ |
| ਇਟਲੀ | 256,154 | 2,35,62,748 ਰੁਪਏ |
| ਨੀਦਰਲੈਂਡ | 256,154 | 2,35,62,748 ਰੁਪਏ |
| ਯੂ.ਏ.ਈ. | 256,154 | 2,35,62,748 ਰੁਪਏ |
| ਨੇਪਾਲ | 256,154 | 2,35,62,748 ਰੁਪਏ |
| ਕੈਨੇਡਾ | 225,000 | 2,06,92,575 ਰੁਪਏ |
| ਨਾਮੀਬੀਆ | 225,000 | 2,06,92,575 ਰੁਪਏ |
| ਓਮਾਨ | 225,000 | 2,06,92,575 ਰੁਪਏ |