ਰਵੀ ਸ਼ਾਸਤਰੀ ਕਮਾਲ ਦੇ ਮੇਂਟਰ : ਗਾਵਸਕਰ
ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਰਾਸ਼ਟਰੀ ਕ੍ਰਿਕਟ ਕੋਚ ਰਵੀ ਸ਼ਾਸਤਰੀ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਨੂੰ ਕਮਾਲ ਦਾ ਮੇਂਟਰ ਕਰਾਰ ਦਿੱਤਾ ਜਿਨ੍ਹਾਂ ਕੋਲ ਨੌਜਵਾਨਾਂ ਨੂੰ ਉਨ੍ਹਾਂ ਦੇ ਬੁਰੇ ਦੌਰ 'ਚ ਵੀ ਪ੍ਰਰੇਰਿਤ ਕਰਨ ਦੀ ਸ਼ਾਨਦਾਰ ਯੋਗਤਾ ਹੈ।
Publish Date: Sat, 24 Apr 2021 08:22 PM (IST)
Updated Date: Sun, 25 Apr 2021 12:12 AM (IST)
ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਰਾਸ਼ਟਰੀ ਕ੍ਰਿਕਟ ਕੋਚ ਰਵੀ ਸ਼ਾਸਤਰੀ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਨੂੰ ਕਮਾਲ ਦਾ ਮੇਂਟਰ ਕਰਾਰ ਦਿੱਤਾ ਜਿਨ੍ਹਾਂ ਕੋਲ ਨੌਜਵਾਨਾਂ ਨੂੰ ਉਨ੍ਹਾਂ ਦੇ ਬੁਰੇ ਦੌਰ 'ਚ ਵੀ ਪ੍ਰਰੇਰਿਤ ਕਰਨ ਦੀ ਸ਼ਾਨਦਾਰ ਯੋਗਤਾ ਹੈ। ਗਾਵਸਕਰ ਨੇ ਕਿਹਾ ਕਿ ਉਹ ਖਿਡਾਰੀਆਂ ਨੂੰ ਝਾੜ ਪਾਏਗਾ ਪਰ ਨਾਲ ਹੀ ਦੱਸੇਗਾ ਕਿ ਬਿਹਤਰ ਬਣਨ ਲਈ ਤੁਸੀਂ ਕੀ ਕਰ ਸਕਦੇ ਹੋ। ਅਸਲ ਉਹ ਤੁਹਾਨੂੰ ਅਜਿਹਾ ਕਰ ਕੇ ਦਿਖਾਏਗਾ।
ਯੋਗਤਾ ਦੇ ਨਾਲ ਫਿਟਨੈੱਸ ਵੀ ਬਹੁਤ ਜ਼ਰੂਰੀ : ਅਰੁਣ
ਰਾਸ਼ਟਰੀ ਟੀਮ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਤੇਜ਼ ਗੇਂਦਬਾਜ਼ਾਂ ਦੇ ਕੰਮ ਦੇ ਭਾਰਤ ਦੀ ਮੈਨੇਜਮੈਂਟ ਬਾਰੇ ਗੱਲ ਕੀਤੀ। ਅਰੁਣ ਨੇ ਕਿਹਾ ਕਿ ਸਰੀਰਕ ਫਿਟਨੈੱਸ ਤੇ ਯੋਗਤਾ ਇਕ ਦੂਜੇ ਦੇ ਪੂਰਕ ਹਨ। ਇਹ ਬਰਾਬਰੀ 'ਚ ਹੋਣੀਆਂ ਚਾਹੀਦੀਆਂ ਹਨ। ਜੇ ਤੁਸੀਂ ਯੋਗਤਾ 'ਤੇ ਵੱਧ ਧਿਆਨ ਦਿੰਦੇ ਹੋ ਤੇ ਜਾਂ ਤੁਸੀਂ ਫਿਟਨੈੱਸ 'ਤੇ ਵੱਧ ਧਿਆਨ ਦਿੰਦੇ ਹੋ ਤਾਂ ਇਹ ਦੋਵੇਂ ਤਰੀਕੇ ਗ਼ਲਤ ਹਨ। ਉਨ੍ਹਾਂ ਕਿਹਾ ਕਿ ਹਰੇਕ ਗੇਂਦਬਾਜ਼ ਦੀਆਂ ਲੋੜਾਂ ਵੱਖ ਵੱਖ ਹੁੰਦੀਆਂ ਹਨ।