ਸਚਿਨ-ਕੋਹਲੀ ਵਰਗਾ ਜਨੂੰਨ! 13 ਸਾਲ ਦੇ ਵੈਭਵ ਸੂਰਿਆਵੰਸ਼ੀ ਨੇ ਮਚਾਈ ਤਬਾਹੀ, SRH ਖ਼ਿਲਾਫ਼ 29 ਗੇਂਦਾਂ 'ਚ ਠੋਕੀਆਂ 97 ਦੌੜਾਂ
ਭਾਰਤ ’ਚ ਕ੍ਰਿਕਟ ਸਿਰਫ਼ ਇਕ ਖੇਡ ਨਹੀਂ, ਸਗੋਂ ਲੋਕਾਂ ਦੀ ਭਾਵਨਾਵਾਂ ਨਾਲ ਜੁੜਿਆ ਜਨੂੰਨ ਹੈ। ਆਈਪੀਐੱਲ 2026 ਦੇ ਐਲਿਮਿਨੇਟਰ ਮੁਕਾਬਲੇ ਨੇ ਇਸ ਦੀਵਾਨਗੀ ਨੂੰ ਇਕ ਬਾਰ ਫਿਰ ਦੁਨੀਆ ਦੇ ਸਾਹਮਣੇ ਲਿਆ ਦਿੱਤਾ। ਰਾਜਸਥਾਨ ਰਾਇਲਜ਼ ਤੇ ਸਨਰਾਇਜਰਜ਼ ਹੈਦਰਾਬਾਦ ਵਿਚਾਲੇ ਖੇਡੇ ਗਏ ਇਸ ਮੁਕਾਬਲੇ ’ਚ ਉਹ ਹੀ ਉਤਸ਼ਾਹ ਤੇ ਰੋਮਾਂਚ ਦੇਖਣ ਨੂੰ ਮਿਲਿਆ, ਜੋ ਵੀ ਸਚਿਨ ਤੇਂਦੁਲਕਰ ਅਤੇ ਐੱਮਐੱਸ ਧੋਨੀ ਦੇ ਸਮੇਂ ਸਟੇਡੀਅਮ ’ਚ ਹੁੰਦਾ ਸੀ।
Publish Date: Fri, 29 May 2026 12:21 PM (IST)
Updated Date: Fri, 29 May 2026 12:23 PM (IST)
ਜਾਗਰਣ ਨਿਊਜ਼ ਨੈਟਵਰਕ, ਨਵੀਂ ਦਿੱਲੀ। ਭਾਰਤ ’ਚ ਕ੍ਰਿਕਟ ਸਿਰਫ਼ ਇਕ ਖੇਡ ਨਹੀਂ, ਸਗੋਂ ਲੋਕਾਂ ਦੀ ਭਾਵਨਾਵਾਂ ਨਾਲ ਜੁੜਿਆ ਜਨੂੰਨ ਹੈ। ਆਈਪੀਐੱਲ 2026 ਦੇ ਐਲਿਮਿਨੇਟਰ ਮੁਕਾਬਲੇ ਨੇ ਇਸ ਦੀਵਾਨਗੀ ਨੂੰ ਇਕ ਬਾਰ ਫਿਰ ਦੁਨੀਆ ਦੇ ਸਾਹਮਣੇ ਲਿਆ ਦਿੱਤਾ। ਰਾਜਸਥਾਨ ਰਾਇਲਜ਼ ਤੇ ਸਨਰਾਇਜਰਜ਼ ਹੈਦਰਾਬਾਦ ਵਿਚਾਲੇ ਖੇਡੇ ਗਏ ਇਸ ਮੁਕਾਬਲੇ ’ਚ ਉਹ ਹੀ ਉਤਸ਼ਾਹ ਤੇ ਰੋਮਾਂਚ ਦੇਖਣ ਨੂੰ ਮਿਲਿਆ, ਜੋ ਵੀ ਸਚਿਨ ਤੇਂਦੁਲਕਰ ਅਤੇ ਐੱਮਐੱਸ ਧੋਨੀ ਦੇ ਸਮੇਂ ਸਟੇਡੀਅਮ ’ਚ ਹੁੰਦਾ ਸੀ।
ਵਿਰਾਟ ਕੋਹਲੀ ਅੱਜ ਵੀ ਅੰਤਰਰਾਸ਼ਟਰੀ ਕ੍ਰਿਕਟ ’ਚ ਸਿਰਫ਼ ਇਕ ਰੋਜ਼ਾ ਮੈਚ ਖੇਡਣ ਦੇ ਬਾਵਜੂਦ ਕਰੋੜਾਂ ਪ੍ਰਸ਼ੰਸਕਾਂ ਨੂੰ ਮੈਦਾਨ ਤੱਕ ਖਿੱਚ ਲਿਆਉਂਦੇ ਹਨ। ਪਰ ਨਿਊ ਚੰਡੀਗੜ੍ਹ ’ਚ ਇਕ ਨਵੇਂ ਸਿਤਾਰੇ ਨੇ ਹਰ ਕਿਸੇ ਦਾ ਧਿਆਨ ਆਪਣੀ ਵੱਲ ਖਿੱਚ ਲਿਆ।
ਇਹ ਨਾਂ ਸੀ ਵੈਭਵ ਸੂਰਿਆਵੰਸ਼ੀ। ਭਾਰਤ ’ਚ ਕ੍ਰਿਕਟ ਪ੍ਰੇਮੀਆਂ ਦੇ ਲਈ 22 ਗਜ ਦੀ ਪਿੱਚ ’ਤੇ ਹੋਣ ਵਾਲੀ ਹਰ ਘਟਨਾ ਬੇਹੱਦ ਖਾਸ ਹੁੰਦੀ ਹੈ। ਪਿਛਲੇ ਤਿੰਨ ਦਹਾਕਿਆਂ ’ਚ ਭਾਰਤੀ ਕ੍ਰਿਕਟ ਨੇ ਕਈ ਅਜਿਹੇ ਚਿਹਰੇ ਦਿੱਤੇ ਹਨ, ਜਿਨ੍ਹਾਂ ਨੇ ਦੇਸ਼ ਦੀਆਂ ਭਾਵਨਾਵਾਂ ਨੂੰ ਦਿਸ਼ਾ ਦਿੱਤੀ। 90 ਦੇ ਦਹਾਕੇ ’ਚ ਸਚਿਨ ਤੇਂਦੁਲਕਰ ਆਸ ਤੇ ਭਰੋਸੇ ਦਾ ਪ੍ਰਤੀਕ ਬਣੇ। ਉਸ ਤੋਂ ਬਾਅਦ ਐੱਮਐੱਸ ਧੋਨੀ ਨੇ ਛੋਟੇ ਸ਼ਹਿਰਾਂ ਤੋਂ ਆਉਣ ਵਾਲੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਦੀ ਹਿੰਮਤ ਦਿੱਤੀ।
ਉੱਥੇ ਵਿਰਾਟ ਕੋਹਲੀ ਨੇ ਆਪਣੇ ਜਨੂੰਨ ਤੇ ਧਮਾਕੇਦਾਰ ਅੰਦਾਜ਼ ਨਾਲ ਭਾਰਤੀ ਕ੍ਰਿਕਟ ਨੂੰ ਨਵੀਂ ਪਛਾਣ ਦਿੱਤੀ। ਹੁਣ ਇਸ ਵਿਰਾਸਤ ਨੂੰ ਅੱਗੇ ਵਧਾਉਣ ਦਾ ਸੰਕੇਤ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈ। ਪਿਛਲੇ ਇਕ ਸਾਲ ਤੋਂ ਉਸ ਦੇ ਨਾਂ ਦੀ ਚਰਚਾ ਜ਼ਰੂਰ ਹੋ ਰਹੀ ਸੀ, ਪਰ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਬਿਹਾਰ ਦਾ ਇਹ ਨੌਜਵਾਨ ਬੱਲੇਬਾਜ਼ ਪਲੇਆਫ਼ ਜਿਹੇ ਵੱਡੇ ਮੁਕਾਬਲੇ ’ਚ ਪੈਟ ਕਮਿੰਸ ਜਿਹੇ ਤਜ਼ਰਬੇਕਾਰ ਗੇਂਦਬਾਜ਼ਾਂ ’ਤੇ ਇੰਨਾ ਭਾਰੀ ਪੈ ਜਾਵੇਗਾ।
ਹੁਣ ਤੱਕ ਉਸ ਨੂੰ ਸਿਰਫ਼ ਇੱਕ ਹੁਨਰਮੰਦ ਖਿਡਾਰੀ ਮੰਨਿਆ ਜਾਂਦਾ ਸੀ ਜਿਸ ਦਾ ਭਵਿੱਖ ਸੁਨਿਹਰਾ ਸੀ। ਕੁਝ ਲੋਕ ਭਾਰਤੀ ਟੀ-20 ਟੀਮ ’ਚ ਤੁਰੰਤ ਸ਼ਾਮਲ ਕਰਨ ਦੀ ਮੰਗ ਕਰ ਰਹੇ ਸਨ, ਜਦ ਕਿ ਕਈਆਂ ਨੇ ਸਬਰ ਰੱਖਣ ਦੀ ਸਲਾਹ ਦਿੱਤੀ। ਹਾਲਾਂਕਿ ਸਿਰਫ਼ 29 ਗੇਂਦਾਂ ’ਤੇ 97 ਦੌੜਾਂ ਦੀ ਉਸ ਦੀ ਧਮਾਕੇਦਾਰ ਪਾਰੀ ਨੇ ਅਜਿਹੀਆਂ ਸਾਰੀਆਂ ਬਹਿਸਾਂ ਨੂੰ ਖਤਮ ਕਰ ਦਿੱਤਾ ਹੈ।
ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ਾਂ ਵਿਰੁੱਧ ਬੱਲੇਬਾਜ਼ੀ ਕਰਦੇ ਸਮੇਂ ਉਸ ਨੇ ਜੋ ਆਤਮਵਿਸ਼ਵਾਸ ਤੇ ਨਿਡਰ ਦ੍ਰਿਸ਼ਟੀਕੋਣ ਦਿਖਾਇਆ, ਉਸ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਵੈਭਵ ਸਿਰਫ਼ ਇਕ ਬੱਲੇਬਾਜ਼ ਨਹੀਂ ਹੈ ਜੋ ਵੱਡੇ ਸ਼ਾਟ ਮਾਰਨ ਦੇ ਸਮਰੱਥ ਹੈ, ਸਗੋਂ ਇਕ ਅਜਿਹਾ ਖਿਡਾਰੀ ਹੈ ਜਿਸ ਕੋਲ ਸਭ ਤੋਂ ਵੱਡੇ ਮੌਕੇ ’ਤੇ ਮੈਚ ਦਾ ਪਾਸਾ ਪਲਟਣ ਦੀ ਹਿੰਮਤ ਹੈ।
‘ਬੇਬੀ ਬੌਸ’ ਨੇ ‘ਯੂਨੀਵਰਸਲ ਬੌਸ’ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਬੱਚੇ ਦੀ ਬੱਲੇਬਾਜ਼ੀ ਸ਼ਾਨਦਾਰ ਹੈ। ਇਹ ਦੇਖਣਾ ਖੁਸ਼ੀ ਦੀ ਗੱਲ ਹੈ।
- ਯੁਵਰਾਜ ਸਿੰਘ, ਸਾਬਕਾ ਭਾਰਤੀ ਕ੍ਰਿਕਟਰ
ਵੈਭਵ ਵਰਗੇ ਕ੍ਰਿਕਟਰ ਇਹ ਯਕੀਨੀ ਬਣਾਉਂਦੇ ਹਨ ਕਿ ਭਾਰਤੀ ਕ੍ਰਿਕਟ ਸੁਰੱਖਿਅਤ ਹੱਥਾਂ ’ਚ ਹੈ। ਇਸ ਟੂਰਨਾਮੈਂਟ ’ਚ ਵੈਭਵ ਨੇ ਜੋ ਕੁਝ ਪ੍ਰਾਪਤ ਕੀਤਾ ਹੈ ਉਸ ਦਾ ਵਰਣਨ ਕਰਨ ਲਈ ਡਿਕਸ਼ਨਰੀ ’ਚ ਕਾਫ਼ੀ ਸ਼ਬਦ ਨਹੀਂ ਹਨ। ਕਿੰਨਾ ਸ਼ਾਨਦਾਰ ਖਿਡਾਰੀ ਹੈ।
- ਸੁਰੇਸ਼ ਰੈਨਾ, ਸਾਬਕਾ ਭਾਰਤੀ ਕ੍ਰਿਕਟਰ
ਵੈਭਵ ਸੂਰਿਆਵੰਸ਼ੀ ਦੀ ਇੱਕ ਹੋਰ ਖਾਸ ਪਾਰੀ। ਪਹਿਲੀ ਵਾਰ ਆਈਪੀਐੱਲ ਪਲੇਆਫ ’ਚ ਖੇਡਦੇ ਹੋਏ, ਉਸ ਨੇ 29 ਗੇਂਦਾਂ ’ਚ 97 ਦੌੜਾਂ ਬਣਾਈਆਂ। ਇੱਕ ਸ਼ਾਨਦਾਰ ਪ੍ਰਦਰਸ਼ਨ।
- ਇਆਨ ਬਿਸ਼ਪ, ਸਾਬਕਾ ਵੈਸਟ ਇੰਡੀਜ਼ ਕ੍ਰਿਕਟਰ
ਅਸੀਂ ਇੱਕ ਚਮਤਕਾਰ ਦੇਖ ਰਹੇ ਹਾਂ। ਅਸੀਂ ਇੱਕ ਭਵਿੱਖ ਦੇ ਸਿਤਾਰੇ ਨੂੰ ਦੇਖ ਰਹੇ ਹਾਂ। ਅਸੀਂ ਵੈਭਵ ਸੂਰਿਆਵੰਸ਼ੀ ਨੂੰ ਦੇਖ ਰਹੇ ਹਾਂ ‘ਵੰਡਰ ਬੁਆਏ’।
- ਮੁਹੰਮਦ ਕੈਫ, ਸਾਬਕਾ ਭਾਰਤੀ ਕ੍ਰਿਕਟਰ
ਸੂਰਿਆਵੰਸ਼ੀ ਕੋਈ ਮਜ਼ਾਕ ਨਹੀਂ ਹੈ! ਉਹ ਰੱਬਾ, ਕਵਰ ਦੇ ਉੱਤੋਂ ਉਹ ਛੱਕਾ।
- ਕੇਵਿਨ ਪੀਟਰਸਨ, ਸਾਬਕਾ ਇੰਗਲੈਂਡ ਬੱਲੇਬਾਜ਼
ਦਬਾਅ ’ਚ ਵੀ ਉਸ ਦੀ ਸੋਚ ਦੀ ਸਪੱਸ਼ਟਤਾ ਬਹੁਤ ਵਧੀਆ ਹੈ ਤੇ ਉਹ ਵੀ ਸਿਰਫ਼ 15 ਸਾਲ ਦੀ ਛੋਟੀ ਉਮਰ ’ਚ। ਪੈਟ ਕਮਿੰਸ ਕਈ ਢੰਗ ਤਰੀਕੇ ਅਜ਼ਮਾਉਂਦੇ ਰਹੇ, ਪਰ ਉਸਦੀ ਲੈਅ ਨੂੰ ਵਿਗਾੜ ਨਹੀਂ ਸਕਿਆ। ਇੰਨੀ ਛੋਟੀ ਉਮਰ ’ਚ ਇੰਨੀ ਪਰਿਪੱਕਤਾ ਤੇ ਸਮਝ ਰੱਖਣਾ ਸੱਚਮੁੱਚ ਕਮਾਲ ਦੀ ਗੱਲ ਹੈ।
- ਏਬੀ ਡੀਵਿਲੀਅਰਜ਼, ਸਾਬਕਾ ਦੱਖਣੀ ਅਫ਼ਰੀਕੀ ਕ੍ਰਿਕਟਰ