Saber Zakhil ਨੇ 8ਵੇਂ ਨੰਬਰ ’ਤੇ ਠੋਕਿਆ ਤੂਫਾਨੀ ਸੈਂਕੜਾ, ਬਣਾ ਦਿੱਤਾ ਟੀ20 ਕ੍ਰਿਕਟ ਦਾ ਨਵਾਂ ਰਿਕਾਰਡ
ਬੈਲਜੀਅਮ ਦੇ ਬੱਲੇਬਾਜ਼ ਸਾਬੇਰ ਜਾਖਿਲ ਨੇ ਦਮਦਾਰ ਸੈਂਕੜਾ ਠੋਕਦੇ ਹੋਏ ਨਵਾਂ ਰਿਕਾਰਡ ਬਣਾ ਦਿੱਤਾ ਹੈ। ਇਕ ਸਮੇਂ ਜਦੋਂ ਬੈਲਜੀਅਮ ਦੀ ਟੀਮ 5.5 ਓਵਰਾਂ ’ਚ 14 ਦੌੜਾ ’ਤੇ 8 ਵਿਕਟਾਂ ਗੁਆ ਚੁੱਕੀ ਸੀ ਤਾਂ ਸਾਬੇਰ ਜਾਖਿਲ ਬੱਲੇਬਾਜ਼ੀ ਕਰਨ ਆਏ ਤੇ ਉਨ੍ਹਾਂ ਨੇ 9ਵੇਂ ਨੰਬਰ ਦੇ ਬੱਲੇਬਾਜ਼ ਦੇ ਨਾਲ ਤਾਬੜਤੋੜ ਪਾਰੀ ਖੇਡੀ। ਸਾਬੇਰ ਜਾਖਿਲ ਨੇ ਮਹਿਜ਼ 47 ਗੇਂਦਾਂ ’ਚ ਆਪਣੇ ਟੀ20 ਇੰਟਰਨੈਸ਼ਨਲ ਕਰੀਅਰ ਦਾ ਪਹਿਲਾ ਸੈਂਕੜਾ ਠੋਕ ਦਿੱਤਾ।
Publish Date: Sun, 25 Jul 2021 03:36 PM (IST)
Updated Date: Sun, 25 Jul 2021 03:38 PM (IST)
ਜੇਐੱਨਐੱਨ, ਨਵੀਂ ਦਿੱਲੀ : ਟੀ20 ਇੰਟਰਨੈਸ਼ਨਲ ਕ੍ਰਿਕਟ ’ਚ ਇਕ ਨਵਾਂ ਰਿਕਾਰਡ ਬਣਿਆ ਹੈ, ਜਿਸ ਨੂੰ ਅਸੀਂ ਵਿਸ਼ਵ ਰਿਕਾਰਡ ਵੀ ਕਹਿ ਸਕਦੇ ਹਾਂ ਕਿਉਂਕਿ ਬੈਲਜੀਅਮ ਤੇ ਆਸਟ੍ਰੇਲੀਆ ਦੇ ਵਿਚ ਖੇਡੇ ਗਈ ਤਿੰਨ ਮੈਚਾਂ ਦੀ ਟੀ20 ਇੰਟਰਨੈਸ਼ਨਲ ਸੀਰੀਜ਼ ਦੇ ਦੂਸਰੇ ਮੈਚ ’ਚ ਇਕ 8ਵੇਂ ਨੰਬਰ ਦੇ ਬੱਲੇਬਾਜ਼ ਨੇ ਸੈਂਕੜਾ ਠੋਕਿਆ। ਟੀ20 ਕ੍ਰਿਕਟ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ 8ਵੇਂ ਨੰਬਰ ਦੇ ਕਿਸੇ ਬੱਲੇਬਾਜ਼ ਨੇ ਸੈਂਕੜਾ ਠੋਕਿਆ ਹੈ।