PSL 2026 Winner Prize Money: ਪੇਸ਼ਾਵਰ ਜ਼ਾਲਮੀ ਦੀ ਚੈਂਪੀਅਨ ਬਣਨ 'ਤੇ ਹੋਈ ਕਿੰਨੀ ਕਮਾਈ? ਪੰਤ 1 ਸਾਲ ’ਚ ਕਮਾਉਂਦੇ ਹਨ 5 ਗੁਣਾ ਜ਼ਿਆਦਾ
Pakistan Super League 2026 Prize Money: ਪਾਕਿਸਤਾਨ ਸੁਪਰ ਲੀਗ (PSL) ਦਾ 2026 ਸੀਜ਼ਨ ਪੇਸ਼ਾਵਰ ਜ਼ਾਲਮੀ ਦੀ ਟੀਮ ਨੇ ਜਿੱਤ ਲਿਆ ਹੈ। 3 ਮਈ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪੇਸ਼ਾਵਰ ਜ਼ਾਲਮੀ ਟੀਮ ਨੇ ਹੈਦਰਾਬਾਦ ਕਿੰਗਜ਼ਮੈਨ ਨੂੰ 5 ਵਿਕਟਾਂ ਨਾਲ ਮਾਤ ਦਿੱਤੀ।
Publish Date: Mon, 04 May 2026 12:04 PM (IST)
Updated Date: Mon, 04 May 2026 12:05 PM (IST)

ਸਪੋਰਟਸ ਡੈਸਕ, ਨਵੀਂ ਦਿੱਲੀ। Pakistan Super League 2026 Prize Money: ਪਾਕਿਸਤਾਨ ਸੁਪਰ ਲੀਗ (PSL) ਦਾ 2026 ਸੀਜ਼ਨ ਪੇਸ਼ਾਵਰ ਜ਼ਾਲਮੀ ਦੀ ਟੀਮ ਨੇ ਜਿੱਤ ਲਿਆ ਹੈ। 3 ਮਈ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪੇਸ਼ਾਵਰ ਜ਼ਾਲਮੀ ਟੀਮ ਨੇ ਹੈਦਰਾਬਾਦ ਕਿੰਗਜ਼ਮੈਨ ਨੂੰ 5 ਵਿਕਟਾਂ ਨਾਲ ਮਾਤ ਦਿੱਤੀ।
ਪੇਸ਼ਾਵਰ ਜ਼ਾਲਮੀ ਦੀ ਟੀਮ ਨੇ ਪੀਐਸਐਲ ਦਾ ਖ਼ਿਤਾਬ ਦੂਜੀ ਵਾਰ ਆਪਣੇ ਨਾਮ ਕੀਤਾ, ਜਦਕਿ ਆਪਣਾ ਪਹਿਲਾ ਪੀਐਸਐਲ ਸੀਜ਼ਨ ਖੇਡ ਰਹੀ ਹੈਦਰਾਬਾਦ ਕਿੰਗਜ਼ਮੈਨ ਰਨਰ-ਅੱਪ ਰਹੀ। ਫਾਈਨਲ ਮੈਚ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਲੀਗ ਦੇ ਰਿਵਾਰਡ ਸਟ੍ਰਕਚਰਵਿੱਚ ਬਦਲਾਅ ਕੀਤਾ ਹੈ।
PSL 2026 Prize Money: ਕਿੰਨੀ ਹੈ ਪੀਐਸਐਲ ਦੀ ਇਨਾਮੀ ਰਾਸ਼ੀ?
ਦਰਅਸਲ, ਪੀਐਸਐਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਫਰੈਂਚਾਇਜ਼ੀਆਂ ਨੂੰ ਖਿਡਾਰੀਆਂ ਦੇ ਇਨਾਮਾਂ ਦੇ ਨਾਲ-ਨਾਲ ਵੱਖਰੇ ਤੌਰ 'ਤੇ ਇਨਾਮੀ ਰਾਸ਼ੀ ਮਿਲੇਗੀ। ਜੇਤੂ ਪੇਸ਼ਾਵਰ ਜ਼ਾਲਮੀ ਦੀ ਟੀਮ ਨੂੰ 5 ਲੱਖ ਡਾਲਰ ਮਿਲਣਗੇ (ਜੋ ਕਿ ਭਾਰਤੀ ਰੁਪਏ ਵਿੱਚ 4.74 ਕਰੋੜ ਰੁਪਏ ਹੈ), ਜਦਕਿ ਉਪ-ਜੇਤੂ ਨੂੰ 3 ਲੱਖ ਡਾਲਰ (2.84 ਕਰੋੜ ਰੁਪਏ) ਮਿਲਣਗੇ। ਇਸ ਤੋਂ ਇਲਾਵਾ, ਬੈਸਟ ਪਲੇਅਰ ਡਿਵੈਲਪਮੈਂਟ ਪ੍ਰੋਗਰਾਮ ਵਾਲੀ ਫਰੈਂਚਾਇਜ਼ੀ ਲਈ 2 ਲੱਖ ਡਾਲਰ ਵੱਖਰੇ ਤੌਰ 'ਤੇ ਰੱਖੇ ਗਏ ਹਨ।
ਆਈਪੀਐਲ 2026 ਦੀ ਇਨਾਮੀ ਰਾਸ਼ੀ ਕਿੰਨੀ ਹੈ?
ਆਈਪੀਐਲ 2026 (IPL 2026) ਦਾ ਖ਼ਿਤਾਬ ਜਿੱਤਣ ਵਾਲੀ ਟੀਮ ਨੂੰ ਕਿੰਨੀ ਰਕਮ ਮਿਲੇਗੀ, ਇਸਦਾ ਅਜੇ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਪਰ ਜੇਕਰ ਪਿਛਲੇ ਸੀਜ਼ਨ (IPL 2025) ਦੀ ਗੱਲ ਕਰੀਏ, ਤਾਂ ਜੇਤੂ ਟੀਮ (ਰਾਇਲ ਚੈਲੰਜਰਜ਼ ਬੈਂਗਲੁਰੂ) ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਸੀ, ਜੋ ਕਿ ਪੀਐਸਐਲ (PSL) ਨਾਲੋਂ ਲਗਪਗ 4 ਗੁਣਾ ਜ਼ਿਆਦਾ ਹੈ। ਦੂਜੇ ਪਾਸੇ, ਆਈਪੀਐਲ 2025 ਦੀ ਉਪ-ਜੇਤੂ ਟੀਮ (ਪੰਜਾਬ ਕਿੰਗਜ਼) ਨੂੰ 12.5 ਕਰੋੜ ਰੁਪਏ ਮਿਲੇ ਸਨ।
IPL vs PSL Prize Money ਦੀ ਹੁੰਦੀ ਹੈ ਤੁਲਨਾ
ਪੀਐਸਐਲ ਦੀ ਇਨਾਮੀ ਰਾਸ਼ੀ ਦੀ ਤੁਲਨਾ ਅਕਸਰ ਆਈਪੀਐਲ ਨਾਲ ਕੀਤੀ ਜਾਂਦੀ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੀਐਸਐਲ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ, ਆਈਪੀਐਲ ਦੇ ਸਭ ਤੋਂ ਮਹਿੰਗੇ ਖਿਡਾਰੀ ਰਿਸ਼ਭ ਪੰਤ ਦੇ ਇੱਕ ਸੀਜ਼ਨ ਦੀ ਕਮਾਈ ਨਾਲੋਂ ਵੀ 5 ਗੁਣਾ ਘੱਟ ਹੈ। ਦੱਸ ਦੇਈਏ ਕਿ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਨੂੰ ਆਈਪੀਐਲ 2025 ਦੀ ਨਿਲਾਮੀ ਵਿੱਚ 27 ਕਰੋੜ ਰੁਪਏ ਵਿੱਚ ਖਰੀਦਿਆ ਸੀ, ਜਿਸ ਨਾਲ ਉਹ ਟੂਰਨਾਮੈਂਟ ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਸਨ।
ਜੇਕਰ ਪੀਐਸਐਲ ਦੀ ਜੇਤੂ ਟੀਮ ਦੀ ਇਨਾਮੀ ਰਾਸ਼ੀ (ਲਗਪਗ 4.74 ਕਰੋੜ ਰੁਪਏ) ਦੀ ਤੁਲਨਾ ਪੰਤ ਦੀ ਇੱਕ ਸੀਜ਼ਨ ਦੀ ਸੈਲਰੀ (27 ਕਰੋੜ ਰੁਪਏ) ਨਾਲ ਕਰੀਏ, ਤਾਂ ਇਹ ਲਗਪਗ 5-6 ਗੁਣਾ ਘੱਟ ਬੈਠਦੀ ਹੈ।