- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਅ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹ ਇੱਕ ਕੁੜੀ ਨਾਲ ਦਿਖਾਈ ਦੇ ਰਹੇ ਹਨ। ਇਹ ਕੁੜੀ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦੀ ਚਰਚਿਤ ਪ੍ਰੇਮਿਕਾ (Rumored Girlfriend) ਆਕ੍ਰਿਤੀ ਅਗਰਵਾਲ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : ਇੱਕ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਉਭਰਦੇ ਹੋਏ ਸਿਤਾਰੇ ਮੰਨੇ ਜਾਣ ਵਾਲੇ ਪ੍ਰਿਥਵੀ ਸ਼ਾਅ (Prithvi Shaw) ਇਸ ਸਮੇਂ ਕ੍ਰਿਕਟ ਨਾਲੋਂ ਜ਼ਿਆਦਾ ਹੋਰ ਕਈ ਕਾਰਨਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਸ਼ਾਅ ਨੇ ਅਜਿਹੀ ਵੀਡੀਓ ਪੋਸਟ ਕੀਤੀ ਹੈ ਜਿਸ ਨਾਲ ਉਨ੍ਹਾਂ ਦੇ ਭਵਿੱਖ (ਫਿਊਚਰ) ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਨੀਲੀ ਡਰੈੱਸ ਪਹਿਨੀ ਇਕ ਕੁੜੀ ਦੇ ਨਾਲ ਇਕ ਵੀਡੀਓ ਪੋਸਟ ਕੀਤੀ ਹੈ ਅਤੇ ਇਸ ਤੋਂ ਬਾਅਦ ਜੋ ਲਿਖਿਆ ਹੈ, ਉਹ ਦੋਵਾਂ ਦੀ ਹਕੀਕਤ ਬਾਰੇ ਕਾਫੀ ਕੁਝ ਬਿਆਨ ਕਰ ਰਿਹਾ ਹੈ।
ਸ਼ਾਅ ਦੀ ਕਪਤਾਨੀ 'ਚ ਭਾਰਤ ਨੇ ਸਾਲ 2018 'ਚ ਅੰਡਰ-19 ਵਰਲਡ ਕੱਪ ਜਿੱਤਿਆ ਸੀ। ਇਸ ਤੋਂ ਬਾਅਦ ਇਸੇ ਸਾਲ ਉਨ੍ਹਾਂ ਨੇ ਆਪਣਾ ਆਈਪੀਐੱਲ ਡੈਬਿਊ ਕੀਤਾ ਅਤੇ ਭਾਰਤ ਲਈ ਆਪਣਾ ਪਹਿਲਾ ਮੈਚ ਵੀ ਖੇਡਿਆ। ਆਪਣੇ ਪਹਿਲੇ ਟੈਸਟ ਮੈਚ ਵਿੱਚ ਸ਼ਾਅ ਨੇ ਵੈਸਟਇੰਡੀਜ਼ ਖਿਲਾਫ 134 ਦੌੜਾਂ ਦੀ ਪਾਰੀ ਖੇਡੀ ਸੀ। ਇੱਥੋਂ ਹੀ ਉਨ੍ਹਾਂ ਨੂੰ ਭਾਰਤ ਦਾ ਭਵਿੱਖ ਕਿਹਾ ਜਾ ਰਿਹਾ ਸੀ, ਪਰ ਹੌਲੀ-ਹੌਲੀ ਉਹ ਟੀਮ ਤੋਂ ਬਾਹਰ ਹੋ ਗਏ। ਇਸ ਦਾ ਕਾਰਨ ਉਨ੍ਹਾਂ ਦੀ ਫਾਰਮ ਅਤੇ ਸੱਟਾਂ ਦਾ ਹੋਣਾ ਰਿਹਾ।
ਸ਼ਾਅ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹ ਇੱਕ ਕੁੜੀ ਨਾਲ ਦਿਖਾਈ ਦੇ ਰਹੇ ਹਨ। ਇਹ ਕੁੜੀ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦੀ ਚਰਚਿਤ ਪ੍ਰੇਮਿਕਾ (Rumored Girlfriend) ਆਕ੍ਰਿਤੀ ਅਗਰਵਾਲ ਹੈ। ਉਨ੍ਹਾਂ ਦੇ ਨਾਲ ਪ੍ਰਿਥਵੀ ਕਿਤੇ ਸਮੁੰਦਰ ਦੇ ਕੰਢੇ ਸੈਰ 'ਤੇ ਹਨ ਤੇ ਦੋਵੇਂ ਕਿਤੇ ਬਾਲਕੋਨੀ ਵਰਗੀ ਜਗ੍ਹਾ 'ਤੇ ਖੜ੍ਹੇ ਹਨ। ਵੀਡੀਓ 'ਚ ਸ਼ਾਅ ਅਤੇ ਆਕ੍ਰਿਤੀ ਇਕ-ਦੂਜੇ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ।
ਇਸ ਵੀਡੀਓ 'ਚ ਕੁਝ ਦੇਰ ਇਹ ਦੋਵੇਂ ਦਿਖਦੇ ਹਨ ਤੇ ਵੀਡੀਓ 'ਤੇ ਲਿਖਿਆ ਹੁੰਦਾ ਹੈ, "ਤੁਸੀਂ ਦੋਵੇਂ ਮਿਲੇ ਕਿਵੇਂ।" ਇਸ ਤੋਂ ਬਾਅਦ ਸ਼ਿਵ ਜੀ, ਹਨੂੰਮਾਨ ਜੀ ਅਤੇ ਰਾਮ ਜੀ ਦੀ ਇਕ ਐਨੀਮੇਟਡ ਵੀਡੀਓ ਆਉਂਦੀ ਹੈ ਜਿਸ 'ਤੇ ਲਿਖਿਆ ਹੁੰਦਾ ਹੈ, "ਇਨ੍ਹਾਂ ਦੀ ਵਜ੍ਹਾ ਕਰਕੇ।" ਇਸ ਪੂਰੀ ਪੋਸਟ ਦੇ ਕੈਪਸ਼ਨ 'ਚ ਲਿਖਿਆ ਹੈ, "God's Plan"।
ਯਾਨੀ ਪ੍ਰਿਥਵੀ ਇਹ ਕਹਿਣਾ ਚਾਹ ਰਹੇ ਹਨ ਕਿ ਇਨ੍ਹਾਂ ਦੋਵਾਂ ਦੀ ਜੋੜੀ ਭਗਵਾਨ ਨੇ ਬਣਾਈ ਹੈ। ਇਸ ਤੋਂ ਇਲਾਵਾ ਇਹ ਵੀ ਸੰਕੇਤ ਦਿੱਤੇ ਹਨ ਕਿ ਦੋਵੇਂ ਅੱਗੇ ਜਾ ਕੇ ਇਕ ਅਟੁੱਟ ਰਿਸ਼ਤੇ 'ਚ ਭਗਵਾਨ ਦੀ ਮਰਜ਼ੀ ਨਾਲ ਬੱਝ ਸਕਦੇ ਹਨ।
ਸ਼ਾਅ ਦਾ ਭਾਰਤੀ ਕ੍ਰਿਕਟ 'ਚ ਕਾਫੀ ਬੁਰਾ ਹਾਲ ਹੈ। ਟੀਮ ਇੰਡੀਆ 'ਚ ਵਾਪਸੀ ਕਰਨਾ ਉਨ੍ਹਾਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ। ਪਿਛਲੇ ਸਾਲ ਤਾਂ ਉਹ ਆਈਪੀਐੱਲ ਨਿਲਾਮੀ 'ਚ ਵਿਕ ਨਹੀਂ ਸਕੇ ਸਨ। ਇਸ ਵਾਰ ਵੀ ਨਿਲਾਮੀ ਵਿੱਚ ਇਹੀ ਹਾਲ ਰਿਹਾ ਸੀ, ਪਰ ਆਖਰੀ ਦੌਰ ਵਿੱਚ ਉਨ੍ਹਾਂ ਨੂੰ ਦਿੱਲੀ ਕੈਪੀਟਲਸ ਨੇ ਆਪਣੇ ਨਾਲ ਜੋੜ ਲਿਆ। ਸ਼ਾਅ ਨੇ ਆਪਣਾ ਆਈਪੀਐੱਲ ਡੈਬਿਊ ਵੀ ਦਿੱਲੀ ਲਈ ਕੀਤਾ ਸੀ ਤੇ ਉਹ ਅਜੇ ਤਕ ਇਸੇ ਟੀਮ ਲਈ ਖੇਡੇ ਹਨ। ਇਕ ਵਾਰ ਫਿਰ ਉਹ ਦਿੱਲੀ ਦੀ ਜਰਸੀ ਵਿਚ ਨਜ਼ਰ ਆਉਣਗੇ।