ਅਗਲਾ ਉਸ ਦਾ ਟੀਚਾ ਕ੍ਰਿਕਟ 'ਤੇ ਧਿਆਨ ਕੇਂਦਰਤ ਕਰਨਾ ਹੈ। ਇੰਡੀਆ ਟੀਮ ਦੀ ਕਮਾਨ ਹਾਸਲ ਕਰਨ 'ਤੇ ਲੁਧਿਆਣਾ ਵਾਸੀਆਂ ਨੇ ਨਿਹਾਲ ਨੂੰ ਵਧਾਈ ਦਿੱਤੀ ਹੈ। ਨਿਹਾਲ ਦੇ ਦੋਸਤਾਂ ਤੋਂ ਲੈ ਕੇ ਲੁਧਿਆਣਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਨਿਹਾਲ ਦੇ ਪਿਤਾ ਕਮਲ ਤੇ ਮਾਤਾ ਗੁਰਪ੍ਰੀਤ ਵਢੇਰਾ ਨੂੰ ਵਧਾਈ ਦਿੰਦੇ ਹੋਏ ਅਗਲੇ ਕਰੀਅਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਲੁਧਿਆਣਾ : ਲੁਧਿਆਣਾ ਦੇ ਨਿਹਾਲ ਵਢੇਰਾ ਨੂੰ ਭਾਰਤੀ ਏ ਅੰਡਰ 19 ਕ੍ਰਿਕਟ ਟੀਮ ਦਾ ਕਪਤਾਨ ਐਲਾਨਿਆ ਗਿਆ ਹੈ। ਅੰਡਰ 19 ਕ੍ਰਿਕਟ ਚੈਂਪੀਅਨਸ਼ਿਪ ਤਾਮਿਲਨਾਡੂ ਵਿਚ ਪੰਜ ਤੋਂ 13 ਮਾਰਚ ਵਿਚਾਲੇ ਖੇਡੀ ਜਾਵੇਗੀ। ਇਸ ਵਨ ਡੇ ਕ੍ਰਿਕਟ ਚੈਂਪੀਅਨਸ਼ਿਪ ਵਿਚ ਇੰਡੀਆ ਏ, ਇੰਡੀਆ ਬੀ, ਦੱਖਣੀ ਅਫਰੀਕਾ, ਅਫ਼ਗਾਨਿਸਤਾਨ ਸ਼ਾਮਲ ਹਨ। ਨਿਹਾਲ ਦੀਆਂ ਪਿਛਲੇ ਦਿਨੀਂ ਉਪਲੱਬਧੀਆਂ ਨੂੰ ਦੇਖਦੇ ਹੋਏ ਚੋਣਕਾਰਾਂ ਨੇ ਉਨ੍ਹਾਂ 'ਤੇ ਭਰੋਸਾ ਕੀਤਾ ਹੈ। ਸਚਿਨ ਤੇ ਵਿਰਾਟ ਨੂੰ ਆਦਰਸ਼ ਮੰਨਣ ਵਾਲੇ ਨਿਹਾਲ ਦਾ ਟੀਚਾ ਅਗਲੇ 2020 ਅੰਡਰ-19 ਵਿਸ਼ਵ ਕੱਪ ਵਿਚ ਇੰਡੀਆ ਕ੍ਰਿਕਟ ਟੀਮ ਦਾ ਹਿੱਸਾ ਬਣ ਕੇ ਅੰਤਰਰਾਸ਼ਟਰੀ ਪਲੇਟਫਾਰਮ ਤਿਆਰ ਕਰਨਾ ਹੈ। ਨਿਹਾਲ ਬੀਸੀਐੱਮ ਆਰਿਆ ਸਕੂਲ ਵਿਚ 12ਵੀਂ ਜਮਾਤ ਦੀ ਪ੍ਰੀਖਿਆ ਦੇ ਚੁੱਕਾ ਹੈ। ਅਗਲਾ ਉਸ ਦਾ ਟੀਚਾ ਕ੍ਰਿਕਟ 'ਤੇ ਧਿਆਨ ਕੇਂਦਰਤ ਕਰਨਾ ਹੈ। ਇੰਡੀਆ ਟੀਮ ਦੀ ਕਮਾਨ ਹਾਸਲ ਕਰਨ 'ਤੇ ਲੁਧਿਆਣਾ ਵਾਸੀਆਂ ਨੇ ਨਿਹਾਲ ਨੂੰ ਵਧਾਈ ਦਿੱਤੀ ਹੈ। ਨਿਹਾਲ ਦੇ ਦੋਸਤਾਂ ਤੋਂ ਲੈ ਕੇ ਲੁਧਿਆਣਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਨਿਹਾਲ ਦੇ ਪਿਤਾ ਕਮਲ ਤੇ ਮਾਤਾ ਗੁਰਪ੍ਰੀਤ ਵਢੇਰਾ ਨੂੰ ਵਧਾਈ ਦਿੰਦੇ ਹੋਏ ਅਗਲੇ ਕਰੀਅਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਾਲ 2018 ਨਿਹਾਲ ਦੀਆਂ ਉਪਲੱਬਧੀਆਂ ਦਾ ਸਾਲ ਰਿਹਾ। ਜਨਵਰੀ ਵਿਚ ਕੂਚ ਵਿਹਾਰ ਟਰਾਫੀ, ਫਿਰ ਉਸ ਤੋਂ ਬਾਅਦ ਨਾਰਥ ਜ਼ੋਨਲ ਕ੍ਰਿਕਟ ਚੈਂਪੀਅਨਸ਼ਿਪ ਦੇ ਮੈਚਾਂ ਸਮੇਤ ਫਾਈਨਲ ਵਿਚ ਬੈਸਟ ਪ੍ਦਰਸ਼ਨ ਤੋਂ ਬਾਅਦ ਨਿਹਾਲ ਨੂੰ ਅੰਡਰ-17 ਸ੍ਰੀਲੰਕਾ ਟੂਰ ਮਿਲਿਆ। ਨਿਹਾਲ ਨੂੰ ਦੋ ਮੈਚ ਖੇਡਣ ਦਾ ਮੌਕਾ ਮਿਲਿਆ ਤੇ ਦੋਵਾਂ ਵਿਚ ਅਰਧ ਸੈਂਕੜੇ 82 ਦੌੜਾਂ ਤੇ 64 ਦੌੜਾਂ ਬਣਾਏ। ਫਿਰ ਲਖਨਊ ਵਿਚ ਹੋਏ ਚੈਲੰਜਰ ਕੱਪ, ਜਿਨ੍ਹਾਂ ਵਿਚ ਯੈਲੋ, ਗ੍ਰੀਨ, ਬਲਿਊ, ਰੈੱਡ ਟੀਮਾਂ ਸ਼ਾਮਲ ਸਨ, ਨਿਹਾਲ ਨੇ ਗ੍ਰੀਨ ਵੱਲੋਂ ਖੇਡਦੇ ਹੋਏ ਤਿੰਨ ਮੈਚਾਂ ਵਿਚ ਅਰਧ ਸੈਂਕੜੇ ਲਾਏ। ਇਸੇ ਪ੍ਦਰਸ਼ਨ ਨੂੰ ਦੇਖਦੇ ਹੋਏ ਚੋਣਕਾਰਾਂ ਨੇ ਉਸ ਨੂੰ ਹੁਣ ਇੰਡੀਆ ਏ ਦੀ ਕਮਾਨ ਸੌਂਪਣ ਦਾ ਐਲਾਨ ਕੀਤਾ ਹੈ।
---
ਸਾਲ 2009 ਵਿਚ ਨਿਹਾਲ ਨੇ ਸੈਂਟਰ ਨੂੰ ਚੁਣਿਆ ਸੀ, ਉਸ ਦੀ ਸਖ਼ਤ ਮਿਹਨਤ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਜਲਦੀ ਹੀ ਇਹ ਖਿਡਾਰੀ ਅੰਤਰਰਾਸ਼ਟਰੀ ਮੈਚਾਂ 'ਚ ਧਮਾਕਾ ਕਰੇਗਾ। ਹਾਲਾਂਕਿ ਜੂਨੀਅਰ ਇੰਡੀਆ ਵਿਚ ਮੌਕਾ ਮਿਲਿਆ ਹੈ, ਜਲਦੀ ਹੀ ਉਹ ਸੀਨੀਅਰ ਇੰਡੀਆ ਵਿਚ ਖੇਡਦਾ ਨਜ਼ਰ ਆਵੇਗਾ।
-ਵਿਨੋਦ ਚਿੱਤਰਕਾਰਾ, ਜਨਰਲ ਸਕੱਤਰ ਲੁਧਿਆਣਾ ਡਿਸਟਿ੍ਕਟ ਕ੍ਰਿਕਟ ਐਸੋਸੀਏਸ਼ਨ
---
ਪੜ੍ਹਾਈ ਤੇ ਕ੍ਰਿਕਟ ਦੇ ਜਨੂੰਨ ਨੇ ਨਿਹਾਲ ਨੂੰ ਇਸ ਮੁਕਾਮ 'ਤੇ ਪਹੁੰਚਾਇਆ,ਉਹ ਸਾਡੇ ਨਾਲ ਸਿਰਫ਼ ਪੜ੍ਹਾਈ ਜਾਂ ਕ੍ਰਿਕਟ ਦੀ ਗੱਲ ਕਰਦਾ ਹੈ, ਇਹੀ ਪ੍ੇਰਣਾ ਉਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਬੁਲੰਦੀਆਂ ਦਿਵਾ ਰਹੀ ਹੈ, ਇਸ ਲਈ ਮੇਰੀ ਪਤਨੀ ਗੁਰਪ੍ਰੀਤ ਨੂੰ ਵੀ ਨਾਜ਼ ਹੈ ਕਿ ਛੋਟੀ ਉਮਰ ਵਿਚ ਹੀ ਪੁੱਤਰ ਵੱਡਾ ਮੁਕਾਮ ਹਾਸਲ ਕਰ ਰਿਹਾ ਹੈ।
ਕਮਲ ਵਢੇਰਾ, ਨਿਹਾਲ ਦੇ ਪਿਤਾ
----
ਨਿਹਾਲ ਨੇ ਛੋਟੇ ਜਿਹੇ ਕਰੀਅਰ ਵਿਚ ਇੰਡੀਆ ਟੀਮ ਵਿਚ ਥਾਂ ਬਣਾ ਕੇ ਆਪਣੀ ਉਪਯੋਗਤਾ ਸਾਬਤ ਕਰ ਦਿੱਤੀ ਹੈ, ਮੈਂ ਚਾਹੁੰਦਾ ਹਾਂ ਕਿ ਮੇਰਾ ਵਿਦਿਆਰਥੀ ਇੰਟਰਨੈਸ਼ਲਨ ਪੱਧਰ 'ਤੇ ਸ਼ਾਨਦਾਰ ਖੇਡੇ ਤੇ ਲੁਧਿਆਣਾ ਦਾ ਨਾਂ ਅੰਤਰਰਾਸ਼ਟਰੀ ਪੱਧਰ 'ਤੇ ਰੋਸ਼ਨ ਕਰੇ।
-ਚਰਨਜੀਤ ਭੰਗੂ, ਨਿਹਾਲ ਦੇ ਕੋਚ