BCCI ਸਿਲੈਕਟਰਾਂ ਦੁਆਰਾ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਸ਼ਮੀ ਨੇ ਕਿਹਾ ਕਿ ਉਨ੍ਹਾਂ ਦਾ ਫੋਕਸ ਇਸ ਗੱਲ 'ਤੇ ਹੈ ਕਿ ਉਹ ਆਪਣੀ ਪਰਫਾਰਮੈਂਸ 'ਤੇ ਕਿਵੇਂ ਧਿਆਨ ਦੇ ਸਕਦੇ ਹਨ। ਉਹ ਲਖਨਊ ਸੁਪਰ ਜਾਇੰਟਸ ਦੀ ਟੀਮ ਦਾ ਹਿੱਸਾ ਹਨ, ਜੋ ਕਿ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਵਿੱਚ ਸ਼ਾਮਲ ਸਨ।

ਸਪੋਰਟਸ ਡੈਸਕ, ਨਵੀਂ ਦਿੱਲੀ: ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਪਣੀ ਰਿਟਾਇਰਮੈਂਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸ਼ਮੀ ਨੇ ਆਪਣਾ ਆਖਰੀ ਟੈਸਟ ਮੈਚ ਜੂਨ 2023 'ਚ ਆਸਟ੍ਰੇਲੀਆ ਵਿਰੁੱਧ WTC ਫਾਈਨਲ ਦੌਰਾਨ ਖੇਡਿਆ ਸੀ। ਹੁਣ ਤਕ ਸ਼ਮੀ ਭਾਰਤ ਲਈ 64 ਟੈਸਟ, 108 ਵਨਡੇ ਅਤੇ 25 ਟੀ-20 ਇੰਟਰਨੈਸ਼ਨਲ ਮੈਚ ਖੇਡ ਚੁੱਕੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਕ੍ਰਮਵਾਰ 229, 206 ਅਤੇ 26 ਵਿਕਟਾਂ ਲਈਆਂ ਹਨ।
ਕ੍ਰਿਕਟ ਦੇ ਤਿੰਨੋਂ ਫਾਰਮੈਟਸ 'ਚ ਗੇਂਦ ਨਾਲ ਕਹਿਰ ਢਾਹੁਣ ਵਾਲੇ ਸ਼ਮੀ ਟੀਮ ਇੰਡੀਆ 'ਚ ਆਪਣੀ ਜਗ੍ਹਾ ਗੁਆ ਚੁੱਕੇ ਹਨ। ਉਨ੍ਹਾਂ ਨੇ ਆਪਣਾ ਆਖਰੀ ਵਨਡੇ ਮੈਚ 9 ਮਾਰਚ 2025 ਨੂੰ ਨਿਊਜ਼ੀਲੈਂਡ ਵਿਰੁੱਧ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਫਾਈਨਲ ਦੌਰਾਨ ਖੇਡਿਆ ਸੀ। ਉੱਥੇ ਹੀ, ਆਖਰੀ ਟੀ-20 ਇੰਟਰਨੈਸ਼ਨਲ ਮੈਚ ਉਨ੍ਹਾਂ ਨੇ ਮੁੰਬਈ ਵਿੱਚ ਇੰਗਲੈਂਡ ਵਿਰੁੱਧ 2 ਫਰਵਰੀ 2025 ਨੂੰ ਖੇਡਿਆ ਸੀ। ਟੈਸਟ ਖੇਡੇ ਹੋਏ ਤਾਂ ਉਨ੍ਹਾਂ ਨੂੰ 3 ਸਾਲ ਬੀਤ ਚੁੱਕੇ ਹਨ।
🗣️ Mohammad Shami : I am not even thinking of retirement right now because such thoughts pull you down. I’ll leave cricket the day I wake up and decide to get bored. But neither am I bored nor am I lazy. I am enjoying. pic.twitter.com/1dFlCB55nQ
— Tejash (@Tejashyyyyy) March 31, 2026
ਦਰਅਸਲ, 'ਦ ਸ਼ੁਭਾਂਕਰ ਮਿਸ਼ਰਾ ਸ਼ੋਅ' 'ਚ ਸ਼ਮੀ ਨੇ ਅਚਾਨਕ ਸੰਨਿਆਸ ਲੈਣ ਦੀਆਂ ਚੱਲ ਰਹੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਆਪਣੀ ਰਿਟਾਇਰਮੈਂਟ 'ਤੇ ਕਿਹਾ:
"ਜਦੋਂ ਮੈਂ ਥੱਕ ਜਾਵਾਂਗਾ, ਮੈਂ ਉਸ ਦਿਨ ਖੇਡ ਛੱਡ ਦੇਵਾਂਗਾ, ਪਰ ਅਜੇ ਮੈਂ ਰਿਟਾਇਰਮੈਂਟ ਬਾਰੇ ਸੋਚ ਵੀ ਨਹੀਂ ਰਿਹਾ, ਕਿਉਂਕਿ ਅਜਿਹੀ ਸੋਚ ਤੁਹਾਨੂੰ ਪਿੱਛੇ ਖਿੱਚਦੀ ਹੈ। ਜੇਕਰ ਇਹ ਵਿਚਾਰ ਤੁਹਾਡੇ ਮਨ ਵਿੱ ਆਉਂਦਾ ਹੈ ਤਾਂ ਇਸਦਾ ਮਤਲਬ ਹੈ ਕਿ ਤੁਸੀਂ ਬੋਰ ਹੋ ਗਏ ਹੋ ਤੇ ਮੈਂ ਇਹ ਪਹਿਲਾਂ ਵੀ ਕਿਹਾ ਹੈ ਜਿਸ ਦਿਨ ਮੈਂ ਸਵੇਰੇ ਉੱਠਾਂਗਾ ਅਤੇ ਇਹ ਤੈਅ ਕਰਾਂਗਾ ਕਿ ਮੈਂ ਬੋਰ ਹੋ ਗਿਆ ਹਾਂ, ਉਸੇ ਦਿਨ ਮੈਂ ਕ੍ਰਿਕਟ ਛੱਡ ਦੇਵਾਂਗਾ। ਸੋ ਹਾਂ, ਜਿਸ ਦਿਨ ਮੈਨੂੰ ਆਲਸ ਆਵੇਗਾ ਜਾਂ ਮੈਂ ਬੋਰ ਹੋ ਜਾਵਾਂਗਾ, ਮੈਂ ਕ੍ਰਿਕਟ ਛੱਡ ਦੇਵਾਂਗਾ।"
— ਮੁਹੰਮਦ ਸ਼ਮੀ
ਬੀਸੀਸੀਆਈ (BCCI) ਸਿਲੈਕਟਰਾਂ ਵੱਲੋਂ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਸ਼ਮੀ ਨੇ ਕਿਹਾ ਕਿ ਉਨ੍ਹਾਂ ਦਾ ਫੋਕਸ ਇਸ ਗੱਲ 'ਤੇ ਹੈ ਕਿ ਉਹ ਆਪਣੀ ਪਰਫਾਰਮੈਂਸ 'ਤੇ ਕਿਵੇਂ ਧਿਆਨ ਦੇ ਸਕਦੇ ਹਨ। ਉਹ ਲਖਨਊ ਸੁਪਰ ਜਾਇੰਟਸ ਦੀ ਟੀਮ ਦਾ ਹਿੱਸਾ ਹਨ ਜੋ ਕਿ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ 'ਚ ਸ਼ਾਮਲ ਸਨ। ਸਟਾਰ ਤੇਜ਼ ਗੇਂਦਬਾਜ਼ ਨੇ ਕਿਹਾ:
"ਬਤੌਰ ਗੇਂਦਬਾਜ਼ ਮੈਂ ਆਪਣਾ 100 ਪ੍ਰਤੀਸ਼ਤ ਦੇਵਾਂਗਾ। ਮੈਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਵਾਂਗਾ ਅਤੇ ਆਪਣੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਬਾਕੀ, ਮੈਂ ਆਪਣੀ ਕਿਸਮਤ ਤਾਂ ਨਹੀਂ ਬਦਲ ਸਕਦਾ। ਮੈਂ ਸਿਰਫ਼ ਆਪਣੇ ਰਵੱਈਏ ਅਤੇ ਪੱਕੇ ਇਰਾਦੇ ਨਾਲ ਹੀ ਆਪਣਾ ਯੋਗਦਾਨ ਪਾ ਸਕਦਾ ਹਾਂ।"
— ਮੁਹੰਮਦ ਸ਼ਮੀ