2022 ਮੇਰਾ ਸੰਨਿਆਸ ਦਾ ਸਾਲ ਹੋਵੇਗਾ : ਮਿਤਾਲੀ
ਭਾਰਤੀ ਮਹਿਲਾ ਵਨ ਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਵਿਚ ਮੇਰੇ 21 ਸਾਲ ਹੋ ਚੁੱਕੇ ਹਨ ਤੇ ਮੈਂ ਜਾਣਦੀ ਹਾਂ ਕਿ 2022 ਮੇਰਾ ਸੰਨਿਆਸ ਦਾ ਸਾਲ ਹੋਵੇਗਾ ਜੋ ਵਿਸ਼ਵ ਕੱਪ ਤੋਂ ਬਾਅਦ ਹੋ ਸਕਦਾ ਹੈ।
Publish Date: Sat, 24 Apr 2021 08:24 PM (IST)
Updated Date: Sun, 25 Apr 2021 12:12 AM (IST)
ਨਵੀਂ ਦਿੱਲੀ : ਭਾਰਤੀ ਮਹਿਲਾ ਵਨ ਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਵਿਚ ਮੇਰੇ 21 ਸਾਲ ਹੋ ਚੁੱਕੇ ਹਨ ਤੇ ਮੈਂ ਜਾਣਦੀ ਹਾਂ ਕਿ 2022 ਮੇਰਾ ਸੰਨਿਆਸ ਦਾ ਸਾਲ ਹੋਵੇਗਾ ਜੋ ਵਿਸ਼ਵ ਕੱਪ ਤੋਂ ਬਾਅਦ ਹੋ ਸਕਦਾ ਹੈ। ਉਨ੍ਹਾਂ ਕੋਰੋਨਾ ਕਾਲ ਦੌਰਾਨ ਖ਼ੁਦ ਨੂੰ ਪ੍ਰੇਰਿਤ ਰੱਖਣ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਨੂੰ ਭਾਵਨਾਤਮਕ ਤੌਰ 'ਤੇ ਮਜ਼ਬੂਤ ਰਹਿਣਾ ਪਵੇਗਾ।
ਹੈਦਰਾਬਾਦ ਦੇ ਸਾਬਕਾ ਤੇਜ਼ ਗੇਂਦਬਾਜ਼ ਯਾਦਵ ਨਹੀਂ ਰਹੇ
ਹੈਦਰਾਬਾਦ : ਹੈਦਰਾਬਾਦ ਦੇ ਸਾਬਕਾ ਤੇਜ਼ ਗੇਂਦਬਾਜ਼ ਅਸ਼ਵਿਨ ਯਾਦਵ ਦਾ ਸ਼ਨਿਚਰਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ 33 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਤੇ ਤਿੰਨ ਪੁੱਤਰ ਹਨ। ਮੋਹਾਲੀ ਵਿਚ ਪੰਜਾਬ ਖ਼ਿਲਾਫ਼ 2007 ਵਿਚ ਰਣਜੀ ਟਰਾਫੀ ਸ਼ੁਰੂਆਤ ਕਰਨ ਵਾਲੇ ਯਾਦਵ ਨੇ 14 ਪਹਿਲਾ ਦਰਜਾ ਮੈਚ ਖੇਡੇ ਤੇ ਇਸ ਵਿਚ 34 ਵਿਕਟਾਂ ਹਾਸਲ ਕੀਤੀਆਂ।