T20 World cup 2026 ਤੋਂ ਪਹਿਲਾਂ ਸੂਰਿਆ ਨੇ ਕਿਸ਼ਨ ਨੂੰ ਫ਼ੋਨ ਕੀਤਾ ਸੀ। ਅਜਿਹੇ 'ਚ ਇਸ਼ਾਨ ਨੇ ਭਾਰਤੀ ਕਪਤਾਨ ਨੂੰ ਉਨ੍ਹਾਂ ਉੱਤੇ ਥੋੜ੍ਹਾ ਭਰੋਸਾ ਰੱਖਣ ਦੀ ਗੱਲ ਕਹੀ ਸੀ। ਖੱਬੇ ਹੱਥ ਦੇ ਬੱਲੇਬਾਜ਼ ਨੇ ਆਪਣੀ ਗੱਲ ਨੂੰ ਸਹੀ ਸਾਬਤ ਕੀਤਾ ਹੈ ਤੇ ਟੂਰਨਾਮੈਂਟ 'ਚ 317 ਦੌੜਾਂ ਬਣਾ ਕੇ ਭਾਰਤ ਨੂੰ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ।

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਦੇ ਨੌਜਵਾਨ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਟੀ-20 ਵਰਲਡ ਕੱਪ 2026 ਲਈ ਅਚਾਨਕ ਟੀਮ 'ਚ ਐਂਟਰੀ ਮਾਰੀ ਸੀ। ਇਸ ਤੋਂ ਬਾਅਦ ਉਨ੍ਹਾਂ ਵਿਸ਼ਵ ਕੱਪ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਭਾਰਤ ਨੂੰ ਤੀਜੀ ਵਾਰ ਟੀ-20 ਵਰਲਡ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ। ਹੁਣ ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਸ਼ਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇੱਕ ਫ਼ੋਨ ਕਾਲ ਦੀ ਵਜ੍ਹਾ ਨਾਲ ਇਸ਼ਾਨ ਦੀ ਜ਼ਿੰਦਗੀ ਬਦਲ ਗਈ।
ਟੀ-20 ਵਰਲਡ ਕੱਪ 2026 ਤੋਂ ਪਹਿਲਾਂ ਸੂਰਿਆ ਨੇ ਕਿਸ਼ਨ ਨੂੰ ਫ਼ੋਨ ਕੀਤਾ ਸੀ। ਅਜਿਹੇ 'ਚ ਇਸ਼ਾਨ ਨੇ ਭਾਰਤੀ ਕਪਤਾਨ ਨੂੰ ਉਨ੍ਹਾਂ ਉੱਤੇ ਥੋੜ੍ਹਾ ਭਰੋਸਾ ਰੱਖਣ ਦੀ ਗੱਲ ਕਹੀ ਸੀ। ਖੱਬੇ ਹੱਥ ਦੇ ਬੱਲੇਬਾਜ਼ ਨੇ ਆਪਣੀ ਗੱਲ ਨੂੰ ਸਹੀ ਸਾਬਤ ਕੀਤਾ ਹੈ ਤੇ ਟੂਰਨਾਮੈਂਟ 'ਚ 317 ਦੌੜਾਂ ਬਣਾ ਕੇ ਭਾਰਤ ਨੂੰ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ। ਵਿਸ਼ਵ ਕੱਪ ਤੋਂ ਪਹਿਲਾਂ ਸੂਰਿਆ ਨੇ ਉਨ੍ਹਾਂ ਨਾਲ ਜੋ ਗੱਲ ਕੀਤੀ ਸੀ, ਹੁਣ ਉਸ ਦਾ ਖੁਲਾਸਾ ਕੀਤਾ ਹੈ।
ਆਈਸੀਸੀ (ICC) ਨਾਲ ਗੱਲ ਕਰਦੇ ਹੋਏ ਸੂਰਿਆਕੁਮਾਰ ਯਾਦਵ ਨੇ ਕਿਹਾ, "ਮੈਨੂੰ ਅੱਜ ਵੀ ਯਾਦ ਹੈ ਕਿ ਅਸੀਂ ਟੂਰਨਾਮੈਂਟ ਤੋਂ ਪਹਿਲਾਂ ਟੀਮ ਦੀ ਚੋਣ ਕਰ ਰਹੇ ਸੀ। ਮੇਰੀ ਕਿਸ਼ਨ ਨਾਲ ਫ਼ੋਨ 'ਤੇ ਗੱਲ ਹੋਈ ਸੀ। ਮੈਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਕੀ ਤੁਸੀਂ ਮੇਰੇ ਲਈ ਵਿਸ਼ਵ ਕੱਪ ਜਿੱਤੋਗੇ? ਉਨ੍ਹਾਂ ਜਵਾਬ ਦਿੱਤਾ ਕਿ ਮੇਰੇ ਉੱਤੇ ਥੋੜ੍ਹਾ ਭਰੋਸਾ ਦਿਖਾਓ ਅਤੇ ਮੈਂ ਇਹ ਤੁਹਾਨੂੰ ਕਰ ਕੇ ਦਿਖਾ ਦਿਆਂਗਾ। ਪਿਛਲੇ ਦੋ ਸਾਲਾਂ ਤੋਂ ਉਹ ਇੰਟਰਨੈਸ਼ਨਲ ਕ੍ਰਿਕਟ ਤੋਂ ਬਾਹਰ ਸਨ। ਉਹ ਘਰੇਲੂ ਕ੍ਰਿਕਟ ਟਚ ਖੇਡੇ, ਆਪਣਾ ਯੋਗਦਾਨ ਦਿੱਤਾ, ਸਖ਼ਤ ਮਿਹਨਤ ਕੀਤੀ ਅਤੇ ਫਿਰ ਟੀਮ 'ਚ ਵਾਪਸੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ।"
ਕਿਸ਼ਨ ਨੂੰ ਬੀਸੀਸੀਆਈ (BCCI) ਨੇ ਆਪਣੇ ਸੈਂਟਰਲ ਕੰਟਰੈਕਟ ਤੋਂ ਵੀ ਬਾਹਰ ਕਰ ਦਿੱਤਾ ਸੀ। ਉਹ ਦੋ ਸਾਲਾਂ ਤਕ ਟੀਮ 'ਚ ਨਹੀਂ ਚੁਣੇ ਗਏ ਸਨ। ਹਾਲਾਂਕਿ, ਕਿਸ਼ਨ ਨੇ ਆਪਣੀ ਕਪਤਾਨੀ ਟਚ ਸਈਅਦ ਮੁਸ਼ਤਾਕ ਅਲੀ ਟਰਾਫੀ ਟਚ ਝਾਰਖੰਡ ਨੂੰ ਚੈਂਪੀਅਨ ਬਣਾਇਆ। ਖੱਬੇ ਹੱਥ ਦੇ ਬੱਲੇਬਾਜ਼ ਨੇ ਫਾਈਨਲ 'ਚ 45 ਗੇਂਦਾਂ 'ਤੇ ਸੈਂਕੜਾ ਜੜਿਆ ਤੇ ਇਸ ਤੋਂ ਬਾਅਦ ਉਨ੍ਹਾਂ ਦੀ ਨਿਊਜ਼ੀਲੈਂਡ ਵਿਰੁੱਧ ਟੀ-20 ਸੀਰੀਜ਼ 'ਚ ਵਾਪਸੀ ਹੋਈ। ਕਿਸ਼ਨ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਟੀ-20 ਵਰਲਡ ਕੱਪ ਦੀ ਟੀਮ ਵਿੱਚ ਵੀ ਸ਼ਾਮਲ ਕੀਤਾ ਗਿਆ।
ਟੀਮ ਇੰਡੀਆ 'ਚ ਕਿਸ਼ਨ ਦੀ ਵਾਪਸੀ ਨਿਊਜ਼ੀਲੈਂਡ ਵਿਰੁੱਧ ਟੀ-20 ਸੀਰੀਜ਼ 'ਚ ਹੋਈ। ਇਸ ਸੀਰੀਜ਼ 'ਚ ਉਨ੍ਹਾਂ ਕਮਾਲ ਦੀ ਬੱਲੇਬਾਜ਼ੀ ਕੀਤੀ ਤੇ ਕੁੱਲ 215 ਦੌੜਾਂ ਬਣਾਈਆਂ। ਕਿਸ਼ਨ ਨੇ ਪੰਜਵੇਂ ਟੀ-20 ਮੈਚ ਵਿੱਚ ਬਲੈਕਕੈਪਸ (ਨਿਊਜ਼ੀਲੈਂਡ) ਵਿਰੁੱਧ 42 ਗੇਂਦਾਂ 'ਤੇ ਸੈਂਕੜਾ ਜੜਿਆ ਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਟੀ-20 ਵਿਸ਼ਵ ਕੱਪ ਵਿਚ ਪਲੇਇੰਗ 11 'ਚ ਜਗ੍ਹਾ ਪੱਕੀ ਹੋ ਗਈ।