ਮੂਡੀ ਨੇ ਦੱਸਿਆ ਕਿ ਸ੍ਰੀਲੰਕਾ ਦੇ ਸਟਾਰ ਸਪਿਨਰ ਵਾਨਿੰਦੂ ਹਸਾਰੰਗਾ ਆਈਪੀਐਲ-2026 ਦੇ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਮੂਡੀ ਨੇ ਹਸਾਰੰਗਾ ਨੂੰ ਦੋ ਕਰੋੜ ਰੁਪਏ 'ਚ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ। ਸੱਟ ਕਾਰਨ ਉਹ ਟੀਮ ਨਾਲ ਜੁੜ ਵੀ ਨਹੀਂ ਸਕੇ ਸਨ ਤੇ ਹੁਣ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਪਿਛਲੇ ਸੀਜ਼ਨ ਉਹ ਰਾਜਸਥਾਨ ਰਾਇਲਜ਼ ਦੇ ਖਿਲਾਫ ਖੇਡੇ ਸਨ।

ਸਪੋਰਟਸ ਡੈਸਕ, ਨਵੀਂ ਦਿੱਲੀ: ਲਖਨਊ ਸੁਪਰ ਜਾਇੰਟਸ ਦੀ ਰੋਮਾਂਚਕ ਜਿੱਤ ਤੋਂ ਉਤਸ਼ਾਹਤ ਪ੍ਰਸ਼ੰਸਕਾਂ ਨੂੰ ਜਿੱਤ ਤੋਂ ਬਾਅਦ ਵੱਡਾ ਝਟਕਾ ਲੱਗਾ ਹੈ। ਟੀਮ ਦਾ ਸਟਾਰ ਸਪਿਨਰ ਪੂਰੇ ਸੀਜ਼ਨ ਤੋਂ ਬਾਹਰ ਹੋ ਗਿਆ ਹੈ। ਲਖਨਊ ਨੇ ਵੀਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੂੰ ਮਾਤ ਦਿੱਤੀ ਸੀ। ਲਖਨਊ ਨੇ ਇਹ ਮੈਚ ਕੋਲਕਾਤਾ ਦੇ ਮੂੰਹੋਂ ਖੋਹਿਆ ਸੀ ਤੇ ਇਸ ਦੀ ਵਜ੍ਹਾ ਮੁਕੁਲ ਚੌਧਰੀ ਦੀ ਤੂਫਾਨੀ ਪਾਰੀ ਰਹੀ ਸੀ, ਪਰ ਇਸ ਮੈਚ ਤੋਂ ਬਾਅਦ ਲਖਨਊ ਦੇ ਡਾਇਰੈਕਟਰ ਆਫ ਕ੍ਰਿਕਟ ਟੌਮ ਮੂਡੀ ਨੇ ਪ੍ਰਸ਼ੰਸਕਾਂ ਨੂੰ ਬੁਰੀ ਖ਼ਬਰ ਸੁਣਾਈ।
ਮੂਡੀ ਨੇ ਦੱਸਿਆ ਕਿ ਸ੍ਰੀਲੰਕਾ ਦੇ ਸਟਾਰ ਸਪਿਨਰ ਵਾਨਿੰਦੂ ਹਸਾਰੰਗਾ ਆਈਪੀਐਲ-2026 ਦੇ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਮੂਡੀ ਨੇ ਹਸਾਰੰਗਾ ਨੂੰ ਦੋ ਕਰੋੜ ਰੁਪਏ 'ਚ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ। ਸੱਟ ਕਾਰਨ ਉਹ ਟੀਮ ਨਾਲ ਜੁੜ ਵੀ ਨਹੀਂ ਸਕੇ ਸਨ ਤੇ ਹੁਣ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਪਿਛਲੇ ਸੀਜ਼ਨ ਉਹ ਰਾਜਸਥਾਨ ਰਾਇਲਜ਼ ਦੇ ਖਿਲਾਫ ਖੇਡੇ ਸਨ।
ਮੂਡੀ ਨੇ ਕਿਹਾ, "ਅਸੀਂ ਇਸ ਗੱਲ ਲਈ ਤਿਆਰ ਹਾਂ ਕਿ ਉਹ ਸਾਡੇ ਨਾਲ ਜੁੜ ਨਹੀਂ ਸਕਣਗੇ। ਅਸੀਂ ਉਨ੍ਹਾਂ ਦੇ ਬਦਲ (ਰਿਪਲੇਸਮੈਂਟ) ਬਾਰੇ ਵਿਚਾਰ ਕਰ ਰਹੇ ਹਾਂ ਤੇ ਅਗਲੇ 24-48 ਘੰਟਿਆਂ 'ਚ ਇਸ ਦਾ ਐਲਾਨ ਕਰ ਦਿਆਂਗੇ।
ਵੈੱਬਸਾਈਟ ਈਐੱਸਪੀਐੱਨ ਕ੍ਰਿਕਇੰਫੋ ਦੀ ਰਿਪੋਰਟ ਮੁਤਾਬਕ, ਸਾਊਥ ਅਫਰੀਕਾ ਦੇ ਖੱਬੇ ਹੱਥ ਦੇ ਸਪਿਨ ਆਲਰਾਊਂਡਰ ਜਾਰਜ ਲਿੰਡੇ ਹਸਾਰੰਗਾ ਦੀ ਜਗ੍ਹਾ ਲੈ ਸਕਦੇ ਹਨ। ਜੇਕਰ ਉਹ ਆਉਂਦੇ ਹਨ ਤਾਂ ਇਹ ਉਨ੍ਹਾਂ ਦਾ ਪਹਿਲਾ ਆਈਪੀਐਲ ਹੋਵੇਗਾ। ਉਹ ਅਜੇ ਤਕ ਇਸ ਲੀਗ 'ਚ ਨਹੀਂ ਖੇਡੇ ਹਨ। ਜਾਰਜ ਲਿੰਡੇ ਨੇ ਹੁਣ ਤਕ ਆਪਣੇ ਕਰੀਅਰ 'ਚ 37 ਟੀ-20 ਖੇਡੇ ਹਨ ਅਤੇ 35 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਲਿੰਡੇ ਨੇ ਆਪਣਾ ਆਖਰੀ ਟੀ-20 ਮੈਚ ਨਿਊਜ਼ੀਲੈਂਡ ਦੌਰੇ 'ਤੇ ਖੇਡਿਆ ਸੀ ਜਿੱਥੇ ਉਨ੍ਹਾਂ ਨੇ ਚਾਰ ਪਾਰੀਆਂ 'ਚ ਇਕ ਵਿਕਟ ਲਈ ਸੀ।
ਟੀ-20 ਵਰਲਡ ਕਪ 'ਚ ਵੀ ਉਹ ਟੀਮ ਦਾ ਹਿੱਸਾ ਸਨ। ਉਹ ਦੁਨੀਆ ਦੀਆਂ ਵੱਖ-ਵੱਖ ਕ੍ਰਿਕਟ ਲੀਗਾਂ 'ਚ ਹਿੱਸਾ ਲੈਂਦੇ ਰਹੇ ਹਨ। ਉਹ ਆਪਣੇ ਦੇਸ਼ ਦੀ SA20 ਲੀਗ, ਦ ਹੰਡ੍ਰੇਡ, ਮੇਜਰ ਕ੍ਰਿਕਟ ਲੀਗ ਅਤੇ PSL 'ਚ ਖੇਡਦੇ ਰਹੇ ਹਨ।
ਦੇਖਿਆ ਜਾਵੇ ਤਾਂ ਲਖਨਊ ਨੂੰ ਹੁਣ ਤਕ ਹਸਾਰੰਗਾ ਦੀ ਕਮੀ ਮਹਿਸੂਸ ਨਹੀਂ ਹੋਈ ਹੈ। ਇਸ ਟੀਮ ਕੋਲ ਦਿਗਵੇਸ਼ ਰਾਠੀ ਵਰਗਾ ਸਪਿਨਰ ਹੈ ਜੋ ਆਪਣੀਆਂ ਮਿਸਟਰੀ ਗੇਂਦਾਂ ਨਾਲ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਦਾ ਆਇਆ ਹੈ। ਪਿਛਲੇ ਸੀਜ਼ਨ ਰਾਠੀ ਨੇ ਡੈਬਿਊ ਕੀਤਾ ਸੀ ਤੇ ਆਪਣੇ ਪਹਿਲੇ ਹੀ ਸੀਜ਼ਨ ਵਿੱਚ ਛਾ ਗਏ ਸਨ।