IPL 2026: 18 ਕਰੋੜ ਪਾਣੀ ’ਚ ਗਏ! ਡੈਬਿਊ ਮੈਚ ’ਚ ਹੀ KKR ਨੂੰ ਲੈ ਡੁੱਬਿਆ ਇਹ ਖਿਡਾਰੀ, 11 ਮੈਚਾਂ ਬਾਅਦ ਮਿਲਿਆ ਸੀ ਚਾਂਸ
ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਗੁਜਰਾਤ ਟਾਈਟਨਜ਼ (GT) ਨੂੰ 29 ਦੌੜਾਂ ਨਾਲ ਹਰਾ ਕੇ ਆਪਣੀਆਂ ਪਲੇਆਫ਼ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ। ਮੈਚ ਵਿੱਚ ਭਾਵੇਂ ਕੇਕੇਆਰ ਨੂੰ ਜਿੱਤ ਮਿਲੀ ਹੋਵੇ, ਪਰ ਜੀਟੀ ਖ਼ਿਲਾਫ਼ ਮੈਚ ਵਿੱਚ ਤੇਜ਼ ਗੇਂਦਬਾਜ਼ ਮਥੀਸ਼ਾ ਪਥੀਰਾਨਾ ਦੀ ਸੱਟ ਨੇ ਟੀਮ ਦੀ ਟੈਨਸ਼ਨ ਵਧਾ ਦਿੱਤੀ ਹੈ।
Publish Date: Sun, 17 May 2026 02:23 PM (IST)
Updated Date: Sun, 17 May 2026 03:03 PM (IST)

ਸਪੋਰਟਸ ਡੈਸਕ, ਨਵੀਂ ਦਿੱਲੀ। Matheesha Pathirana KKR: ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਗੁਜਰਾਤ ਟਾਈਟਨਜ਼ (GT) ਨੂੰ 29 ਦੌੜਾਂ ਨਾਲ ਹਰਾ ਕੇ ਆਪਣੀਆਂ ਪਲੇਆਫ਼ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ। ਮੈਚ ਵਿੱਚ ਭਾਵੇਂ ਕੇਕੇਆਰ ਨੂੰ ਜਿੱਤ ਮਿਲੀ ਹੋਵੇ, ਪਰ ਜੀਟੀ ਖ਼ਿਲਾਫ਼ ਮੈਚ ਵਿੱਚ ਤੇਜ਼ ਗੇਂਦਬਾਜ਼ ਮਥੀਸ਼ਾ ਪਥੀਰਾਨਾ ਦੀ ਸੱਟ ਨੇ ਟੀਮ ਦੀ ਟੈਨਸ਼ਨ ਵਧਾ ਦਿੱਤੀ ਹੈ।
ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਮਥੀਸ਼ਾ ਪਥੀਰਾਨਾ ਨੂੰ 11 ਮੈਚਾਂ ਤੋਂ ਬਾਅਦ ਗੁਜਰਾਤ ਖ਼ਿਲਾਫ਼ ਮੈਚ ਵਿੱਚ ਖੇਡਣ ਦਾ ਮੌਕਾ ਮਿਲੀਆ ਸੀ, ਪਰ ਉਹ ਮੈਚ ਵਿੱਚ ਸਿਰਫ਼ 8 ਗੇਂਦਾਂ ਸੁੱਟਣ ਤੋਂ ਬਾਅਦ ਹੀ ਮੈਦਾਨ ਛੱਡਣ ਲਈ ਮਜਬੂਰ ਹੋ ਗਏ।
ਇਹ ਕੇਕੇਆਰ ਲਈ ਉਨ੍ਹਾਂ ਦਾ ਡੈਬਿਊ ਮੈਚ ਸੀ, ਜੋ ਕਿ ਉਨ੍ਹਾਂ ਲਈ ਬੇਹੱਦ ਨਿਰਾਸ਼ਾਜਨਕ ਰਿਹਾ। ਕੇਕੇਆਰ ਨੇ ਮਥੀਸ਼ਾ ਪਥੀਰਾਨਾ ਨੂੰ ਨਿਲਾਮੀ ਵਿੱਚ 18 ਕਰੋੜ ਰੁਪਏ ਦੀ ਭਾਰੀ ਰਕਮ ਵਿੱਚ ਖ਼ਰੀਦਿਆ ਸੀ। ਇੰਨੀ ਵੱਡੀ ਰਕਮ ਦੇਣ ਤੋਂ ਬਾਅਦ ਟੀਮ ਨੂੰ ਉਨ੍ਹਾਂ ਤੋਂ ਕਾਫ਼ੀ ਉਮੀਦਾਂ ਸਨ, ਕਿਉਂਕਿ ਉਨ੍ਹਾਂ ਨੂੰ ਡੈੱਥ ਓਵਰਾਂ ਦਾ ਮਾਹਰ ਮੰਨਿਆ ਜਾਂਦਾ ਹੈ। ਉਹ ਆਪਣੇ ਸਲਿੰਗੀ ਐਕਸ਼ਨ (Slingy Action) ਅਤੇ ਯਾਰਕਰ ਗੇਂਦਾਂ ਸੁੱਟਣ ਲਈ ਮਸ਼ਹੂਰ ਹਨ, ਪਰ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।
11 ਮੈਚਾਂ ਬਾਅਦ ਡੈਬਿਊ ਅਤੇ ਫਿਰ ਕਿਸਮਤ ਰਹੀ ਖ਼ਰਾਬ
ਦਰਅਸਲ, ਕੇਕੇਆਰ ਦੀ ਟੀਮ ਨੇ ਇਸ ਸੀਜ਼ਨ ਵਿੱਚ ਪਥੀਰਾਨਾ ਨੂੰ ਸ਼ੁਰੂਆਤੀ 11 ਮੈਚਾਂ ਵਿੱਚ ਖੇਡਣ ਦਾ ਮੌਕਾ ਨਹੀਂ ਦਿੱਤਾ ਸੀ। ਟੀ-20 ਵਰਲਡ ਕੱਪ 2026 ਦੌਰਾਨ ਖੱਬੀ ਲੱਤ ਦੀ ਕਾਫ਼ ਮਾਸਪੇਸ਼ੀ ਵਿੱਚ ਸੱਟ ਲੱਗਣ ਕਾਰਨ ਮਥੀਸ਼ਾ ਪ੍ਰੇਸ਼ਾਨ ਸੀ।
ਸ਼੍ਰੀਲੰਕਾ ਕ੍ਰਿਕਟ ਬੋਰਡ ਦੀ ਮੈਡੀਕਲ ਟੀਮ ਦੀ ਦੇਖਰੇਖ ਹੇਠ ਉਨ੍ਹਾਂ ਨੇ ਰਿਹੈਬ ਪ੍ਰਕਿਰਿਆ ਪੂਰੀ ਕੀਤੀ। ਆਖ਼ਰਕਾਰ ਉਨ੍ਹਾਂ ਨੂੰ ਫਿਟਨੈਸ ਕਲੀਅਰੈਂਸ ਮਿਲੀ ਅਤੇ ਉਹ ਭਾਰਤ ਆਏ। 16 ਮਈ ਨੂੰ ਖੇਡੇ ਗਏ ਕੇਕੇਆਰ ਬਨਾਮ ਜੀਟੀ ਮੈਚ ਵਿੱਚ ਉਨ੍ਹਾਂ ਨੂੰ 'ਇੰਪੈਕਟ ਸਬਸਟੀਟਿਊਟ' ਵਜੋਂ ਫਿਨ ਐਲਨ ਦੀ ਜਗ੍ਹਾ ਮੈਦਾਨ 'ਤੇ ਭੇਜਿਆ ਗਿਆ। ਇਹ ਕੇਕੇਆਰ ਲਈ ਉਨ੍ਹਾਂ ਦਾ ਪਹਿਲਾ ਮੈਚ ਸੀ, ਪਰ ਕਿਸਮਤ ਨੇ ਦਗਾ ਦੇ ਦਿੱਤਾ।
ਜਦੋਂ ਉਹ ਗੇਂਦਬਾਜ਼ੀ ਕਰ ਰਹੇ ਸਨ, ਤਾਂ 6 ਗੇਂਦਾਂ ਸੁੱਟਣ ਤੋਂ ਬਾਅਦ ਉਨ੍ਹਾਂ ਨੂੰ ਤਕਲੀਫ਼ ਮਹਿਸੂਸ ਹੋਈ, ਜਿਸ ਤੋਂ ਬਾਅਦ ਫਿਜ਼ੀਓ ਦੀ ਟੀਮ ਮੈਦਾਨ 'ਤੇ ਪਹੁੰਚੀ। ਪਥੀਰਾਨਾ ਨੇ ਦੋ ਗੇਂਦਾਂ ਹੋਰ ਸੁੱਟੀਆਂ, ਪਰ 8 ਗੇਂਦਾਂ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ ਛੱਡਣਾ ਪਿਆ। ਸ਼ਾਇਦ ਉਨ੍ਹਾਂ ਦੀ ਪੁਰਾਣੀ ਸੱਟ ਫਿਰ ਤੋਂ ਉੱਭਰ ਆਈ ਹੈ।
ਕੇਕੇਆਰ ਦੀਆਂ ਵਧੀਆਂ ਮੁਸ਼ਕਲਾਂ
ਕੇਕੇਆਰ ਦੀ ਟੀਮ ਮੌਜੂਦਾ ਸੀਜ਼ਨ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਪਲੇਆਫ਼ ਵਿੱਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਲਗਾਤਾਰ ਕਮਜ਼ੋਰ ਹੋ ਰਹੀਆਂ ਹਨ। ਅਜਿਹੇ ਵਿੱਚ 18 ਕਰੋੜ ਰੁਪਏ ਦੇ ਸਟਾਰ ਖਿਡਾਰੀ ਦਾ ਜ਼ਖ਼ਮੀ ਹੋਣਾ ਟੀਮ ਲਈ ਇੱਕ ਵੱਡਾ ਝਟਕਾ ਹੈ।
ਕੋਚ ਦਾ ਬਿਆਨ
ਕੁਝ ਦਿਨ ਪਹਿਲਾਂ ਕੇਕੇਆਰ ਦੇ ਅਸਿਸਟੈਂਟ ਕੋਚ ਸ਼ੇਨ ਵਾਟਸਨ ਨੇ ਕਿਹਾ ਸੀ ਕਿ ਪਥੀਰਾਨਾ ਪੂਰੀ ਤਰ੍ਹਾਂ ਫਿੱਟ ਅਤੇ ਉਪਲਬਧ ਹਨ, ਪਰ ਹੁਣ ਉਨ੍ਹਾਂ ਦੀ ਇਸ ਸੱਟ ਨੇ ਟੀਮ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਦੱਸ ਦੇਈਏ ਕਿ ਜੇਕਰ ਕੇਕੇਆਰ ਨੇ ਪਲੇਆਫ਼ ਵਿੱਚ ਪਹੁੰਚਣਾ ਹੈ, ਤਾਂ ਉਨ੍ਹਾਂ ਨੂੰ ਆਪਣੇ ਬਾਕੀ ਬਚੇ ਦੋਵੇਂ ਮੈਚ ਜਿੱਤਣੇ ਪੈਣਗੇ ਅਤੇ ਦੂਜੀਆਂ ਟੀਮਾਂ ਦੇ ਮੈਚਾਂ ਦੇ ਨਤੀਜਿਆਂ 'ਤੇ ਵੀ ਨਿਰਭਰ ਰਹਿਣਾ ਪਵੇਗਾ। ਕੇਕੇਆਰ ਦਾ ਕੁਆਲੀਫਿਕੇਸ਼ਨ ਹੁਣ ਪੂਰੀ ਤਰ੍ਹਾਂ ਉਨ੍ਹਾਂ ਦੇ ਆਪਣੇ ਹੱਥਾਂ ਵਿੱਚ ਨਹੀਂ ਰਿਹਾ।