IPL 2026 ਵਿੱਚ ਰਾਜਸਥਾਨ ਰਾਇਲਜ਼ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਮੈਚ ਜਿਤਾਊ ਪ੍ਰਦਰਸ਼ਨ ਤੋਂ ਬਾਅਦ ਆਪਣਾ 'ਪਲੇਅਰ ਆਫ ਦ ਮੈਚ' ਐਵਾਰਡ ਪਤਨੀ ਰਿਵਾਬਾ ਜਡੇਜਾ ਨੂੰ ਸਮਰਪਿਤ ਕੀਤਾ।

ਇਸ ਤੋਂ ਬਾਅਦ ਗੇਂਦਬਾਜ਼ੀ ਵਿੱਚ ਉਨ੍ਹਾਂ ਨੇ ਲਖਨਊ ਦੀ ਖ਼ਤਰਨਾਕ ਜੋੜੀ ਮਿਚੇਲ ਮਾਰਸ਼ ਅਤੇ ਨਿਕੋਲਸ ਪੂਰਨ ਵਿਚਕਾਰ ਸਾਂਝੇਦਾਰੀ ਨੂੰ ਤੋੜਿਆ। ਜਡੇਜਾ ਨੇ ਪੂਰਨ ਨੂੰ 22 ਦੌੜਾਂ 'ਤੇ ਆਊਟ ਕਰਕੇ ਮੈਚ ਦਾ ਰੁਖ਼ ਬਦਲ ਦਿੱਤਾ। ਇਸ ਤਰ੍ਹਾਂ ਰਾਜਸਥਾਨ ਦੀ ਟੀਮ ਨੇ ਲਖਨਊ ਦੇ ਖ਼ਿਲਾਫ਼ ਮੈਚ 40 ਦੌੜਾਂ ਨਾਲ ਜਿੱਤ ਲਿਆ।
ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਦੀ ਟੀਮ ਨੇ 159 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਜਵਾਬ ਵਿੱਚ 18 ਓਵਰਾਂ ਵਿੱਚ ਲਖਨਊ ਦੀ ਟੀਮ 119 ਦੌੜਾਂ 'ਤੇ ਆਲ ਆਊਟ ਹੋ ਗਈ।
ਦੋ ਸਾਲ ਬਾਅਦ ਜਿੱਤਿਆ ਐਵਾਰਡ
ਦੋ ਸਾਲ ਬਾਅਦ IPL ਵਿੱਚ ਪਹਿਲਾ 'ਪਲੇਅਰ ਆਫ਼ ਦ ਮੈਚ' ਐਵਾਰਡ ਜਿੱਤਣ ਤੋਂ ਬਾਅਦ ਜਡੇਜਾ ਨੇ ਭਾਵੁਕ ਹੋ ਕੇ ਕਿਹਾ, "ਚੰਗਾ ਲੱਗ ਰਿਹਾ ਹੈ 'ਮੈਨ ਆਫ਼ ਦ ਮੈਚ' ਜਿੱਤ ਕੇ। ਮੈਂ ਇਹ ਐਵਾਰਡ ਗੁਜਰਾਤ ਦੀ ਸਿੱਖਿਆ ਮੰਤਰੀ, ਜੋ ਮੇਰੀ ਪਤਨੀ ਹਨ, ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਕੱਲ੍ਹ ਹੀ ਕਿਹਾ ਸੀ ਕਿ ਮੈਂ ਚੰਗਾ ਪ੍ਰਦਰਸ਼ਨ ਕਰਾਂਗਾ ਅਤੇ ਮੈਂ ਕਰ ਦਿਖਾਇਆ।"
ਇਸ ਤੋਂ ਇਲਾਵਾ ਪੋਸਟ-ਮੈਚ ਪ੍ਰੈਜ਼ੈਂਟੇਸ਼ਨ ਦੌਰਾਨ ਜਡੇਜਾ ਨੇ ਪਿੱਚ ਬਾਰੇ ਦੱਸਿਆ, "ਵਿਕਟ ਬੱਲੇਬਾਜ਼ੀ ਲਈ ਆਸਾਨ ਨਹੀਂ ਸੀ ਕਿਉਂਕਿ ਗੇਂਦ ਸੀਮ ਅਤੇ ਸਵਿੰਗ ਹੋ ਰਹੀ ਸੀ। ਮੈਂ ਵੱਧ ਤੋਂ ਵੱਧ ਸਮਾਂ ਕ੍ਰੀਜ਼ 'ਤੇ ਟਿਕਣਾ ਚਾਹੁੰਦਾ ਸੀ। T20 ਵਿੱਚ ਤੁਸੀਂ ਕਦੇ ਨਹੀਂ ਜਾਣਦੇ, ਆਖਰੀ ਓਵਰ ਵਿੱਚ ਦੌੜਾਂ ਬਣ ਸਕਦੀਆਂ ਹਨ ਅਤੇ ਅਸੀਂ ਉਹੀ ਕੀਤਾ।"
IPL 2026 Points Table
ਰਾਜਸਥਾਨ ਰਾਇਲਜ਼ ਨੇ ਲਖਨਊ ਨੂੰ ਹਰਾ ਕੇ ਆਈਪੀਐਲ 2026 ਦੀ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਕਬਜ਼ਾ ਕਰ ਲਿਆ ਹੈ। ਰਾਜਸਥਾਨ ਦੀ ਟੀਮ ਨੇ ਮੌਜੂਦਾ ਸੀਜ਼ਨ ਵਿੱਚ 7 ਵਿੱਚੋਂ 5 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ ਅਤੇ ਦੋ ਮੈਚਾਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ, ਲਖਨਊ ਦੀ ਟੀਮ ਨੇ ਮੌਜੂਦਾ ਸੀਜ਼ਨ ਵਿੱਚ 7 ਵਿੱਚੋਂ ਸਿਰਫ਼ ਦੋ ਹੀ ਮੈਚ ਜਿੱਤੇ ਹਨ ਅਤੇ ਉਹ ਅੰਕ ਸੂਚੀ ਵਿੱਚ 9ਵੇਂ ਸਥਾਨ 'ਤੇ ਹੈ।