ਆਈਸੀਸੀ ਟੀ-20ਆਈ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਵੀ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਭਾਰਤੀ ਸਪਿਨਰ ਵਰੁਣ ਚੱਕਰਵਰਤੀ ਨੂੰ ਨੰਬਰ-1 ਦੀ ਪੋਜੀਸ਼ਨ ਗੁਆਉਣੀ ਪਈ ਹੈ। ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਨੇ ਨੰਬਰ-1 ਦਾ ਸਥਾਨ ਹਾਸਲ ਕਰ ਲਿਆ ਹੈ। ਚੱਕਰਵਰਤੀ ਨੂੰ ਇੱਕ ਸਥਾਨ ਦਾ ਘਾਟਾ ਹੋਇਆ, ਜਦਕਿ ਰਾਸ਼ਿਦ ਨੂੰ ਫਾਇਦਾ ਹੋਇਆ, ਭਾਵੇਂ ਕਿ ਉਨ੍ਹਾਂ ਨੇ ਪਿਛਲੇ ਹਫਤੇ ਕੋਈ ਵੀ ਮੈਚ ਨਹੀਂ ਖੇਡਿਆ।

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਨੇ ਰਿਕਾਰਡ ਤੀਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਕੇ ਘਰ ਵਿਚ ਇਤਿਹਾਸ ਰਚਿਆ। ਫਾਈਨਲ ਮੈਚ 'ਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ 'ਵਰਲਡ ਚੈਂਪੀਅਨ' ਦਾ ਟੈਗ ਆਪਣੇ ਨਾਂ ਕੀਤਾ। ਸੂਰਿਆ ਦੀ ਕਪਤਾਨੀ ਵਾਲੀ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਇਸ ਇਤਿਹਾਸਕ ਜਿੱਤ ਤੋਂ ਬਾਅਦ ਬੰਪਰ ਫਾਇਦਾ ਮਿਲਿਆ।
ਆਈਸੀਸੀ ਨੇ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ, ਜਿਸ ਵਿੱਚ ਕਈ ਭਾਰਤੀ ਸਟਾਰ ਬੱਲੇਬਾਜ਼ਾਂ ਨੇ ਲੰਬੀ ਛਾਲ ਲਗਾਈ ਹੈ। ਟੀ-20ਆਈ (T20I) ਬੈਟਿੰਗ ਰੈਂਕਿੰਗ 'ਚ ਅਭਿਸ਼ੇਕ ਸ਼ਰਮਾ ਨੰਬਰ-1 'ਤੇ ਕਾਬਜ਼ ਹਨ, ਜਦਕਿ ਟੀ-20ਆਈ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਨੰਬਰ-1 'ਤੇ ਵਰੁਣ ਚੱਕਰਵਰਤੀ ਦੀ ਬਾਦਸ਼ਾਹਤ ਖ਼ਤਮ ਹੋ ਗਈ ਹੈ। ਰਾਸ਼ਿਦ ਖਾਨ ਨੇ ਵਰੁਣ ਤੋਂ ਨੰਬਰ-1 ਦਾ ਟੈਗ ਖੋਹ ਲਿਆ ਹੈ। ਨਾਲ ਹੀ ਭਾਰਤ ਲਈ ਟਾਪ ਸਕੋਰਰ ਰਹੇ ਸੰਜੂ ਸੈਮਸਨ ਅਤੇ ਈਸ਼ਾਨ ਕਿਸ਼ਨ ਨੂੰ ਵੀ ਤਗੜਾ ਫਾਇਦਾ ਮਿਲਿਆ ਹੈ।
ਆਈਸੀਸੀ ਟੀ-20ਆਈ ਬੈਟਿੰਗ ਰੈਂਕਿੰਗ 'ਚ ਅਭਿਸ਼ੇਕ ਸ਼ਰਮਾ 875 ਰੇਟਿੰਗ ਦੇ ਨਾਲ ਸਿਖਰ 'ਤੇ ਬਿਰਾਜਮਾਨ ਹਨ। ਦੂਜੇ ਨੰਬਰ 'ਤੇ ਈਸ਼ਾਨ ਕਿਸ਼ਨ ਹਨ, ਜਿਨ੍ਹਾਂ ਦੀ ਰੇਟਿੰਗ 871 ਹੈ ਅਤੇ ਉਨ੍ਹਾਂ ਨੇ ਦੋ ਸਥਾਨਾਂ ਦੀ ਛਾਲ ਲਗਾਈ ਹੈ। ਈਸ਼ਾਨ ਕਿਸ਼ਨ ਦੇ ਬੱਲੇ ਤੋਂ ਪੂਰੇ ਟੂਰਨਾਮੈਂਟ 'ਚ 317 ਦੌੜਾਂ ਨਿਕਲੀਆਂ ਅਤੇ ਇਸ ਤੋਂ ਬਾਅਦ ਉਹ ਇਸ ਸਥਾਨ 'ਤੇ ਪਹੁੰਚੇ ਹਨ। ਈਸ਼ਾਨ ਨੂੰ ਹੁਣ ਆਪਣੇ ਕਰੀਅਰ ਦੀ ਨਵੀਂ ਉੱਚ ਰੇਟਿੰਗ ਹਾਸਲ ਕਰਨ ਲਈ 4 ਰੇਟਿੰਗ ਅੰਕਾਂ ਦੀ ਲੋੜ ਹੋਵੇਗੀ ਅਤੇ ਅਜਿਹਾ ਕਰਕੇ ਉਹ ਅਭਿਸ਼ੇਕ ਸ਼ਰਮਾ ਨੂੰ ਪਿੱਛੇ ਛੱਡ ਦੇਣਗੇ।
ਜਦਕਿ ਨਿਊਜ਼ੀਲੈਂਡ ਦੇ ਟਿਮ ਸੀਫਰਟ (4 ਸਥਾਨਾਂ ਦੀ ਛਾਲ ਨਾਲ ਛੇਵੇਂ ਨੰਬਰ) ਅਤੇ ਇੰਗਲੈਂਡ ਦੇ ਜੈਕਬ ਬੈਥਲ (17 ਸਥਾਨਾਂ ਦੀ ਛਾਲ ਨਾਲ 16ਵੇਂ ਨੰਬਰ) 'ਤੇ ਪਹੁੰਚੇ ਹਨ।
ਨਿਊਜ਼ੀਲੈਂਡ ਦੇ ਓਪਨਰ ਫਿਨ ਐਲਨ (7 ਸਥਾਨਾਂ ਦੇ ਫਾਇਦੇ ਨਾਲ 20ਵੇਂ ਨੰਬਰ 'ਤੇ) ਪਹੁੰਚੇ ਹਨ। ਫਿਨ ਐਲਨ ਨੇ ਮੇਨਜ਼ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਆਪਣੇ ਨਾਮ ਕੀਤਾ। 33 ਗੇਂਦਾਂ 'ਤੇ ਫਿਨ ਐਲਨ ਨੇ ਦੱਖਣੀ ਅਫਰੀਕਾ ਦੇ ਖਿਲਾਫ ਸੈਮੀਫਾਈਨਲ ਮੈਚ ਵਿੱਚ ਇਹ ਰਿਕਾਰਡ ਤੋੜ ਸੈਂਕੜਾ ਜੜਿਆ ਸੀ, ਜਦਕਿ ਭਾਰਤੀ ਟੀਮ ਦੇ ਸੰਜੂ ਸੈਮਸਨ (18 ਸਥਾਨਾਂ ਦੀ ਛਾਲ ਨਾਲ 22ਵੇਂ ਨੰਬਰ) ਅਤੇ ਸ਼ਿਵਮ ਦੂਬੇ (4 ਸਥਾਨਾਂ ਦੇ ਫਾਇਦੇ ਨਾਲ 27ਵੇਂ ਨੰਬਰ) 'ਤੇ ਪਹੁੰਚੇ ਹਨ।
ਆਈਸੀਸੀ ਟੀ-20ਆਈ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਵੀ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਭਾਰਤੀ ਸਪਿਨਰ ਵਰੁਣ ਚੱਕਰਵਰਤੀ ਨੂੰ ਨੰਬਰ-1 ਦੀ ਪੁਜੀਸ਼ਨ ਗੁਆਉਣੀ ਪਈ ਹੈ। ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਨੇ ਨੰਬਰ-1 ਦਾ ਸਥਾਨ ਹਾਸਲ ਕਰ ਲਿਆ ਹੈ। ਚੱਕਰਵਰਤੀ ਨੂੰ ਇੱਕ ਸਥਾਨ ਦਾ ਘਾਟਾ ਹੋਇਆ, ਜਦਕਿ ਰਾਸ਼ਿਦ ਨੂੰ ਫਾਇਦਾ ਹੋਇਆ, ਭਾਵੇਂ ਕਿ ਉਨ੍ਹਾਂ ਨੇ ਪਿਛਲੇ ਹਫਤੇ ਕੋਈ ਵੀ ਮੈਚ ਨਹੀਂ ਖੇਡਿਆ।
ਆਦਿਲ ਰਾਸ਼ਿਦ (1 ਸਥਾਨ ਦੇ ਫਾਇਦੇ ਨਾਲ ਚੌਥੇ ਪਾਏਦਾਨ), ਜਸਪ੍ਰੀਤ ਬੁਮਰਾਹ (1 ਸਥਾਨ ਦੇ ਉਛਾਲ ਨਾਲ ਛੇਵੇਂ ਨੰਬਰ 'ਤੇ) ਅਤੇ ਅਕਸ਼ਰ ਪਟੇਲ (ਛੇ ਸਥਾਨਾਂ ਦੀ ਛਾਲ ਨਾਲ 17ਵੇਂ ਨੰਬਰ 'ਤੇ) ਪਹੁੰਚੇ ਹਨ।
ਆਈਸੀਸੀ ਟੀ-20ਆਈ ਆਲਰਾਊਂਡਰਾਂ ਦੀ ਰੈਂਕਿੰਗ 'ਚ ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਅਤੇ ਭਾਰਤੀ ਸਟਾਰ ਹਾਰਦਿਕ ਪਾਂਡਿਆ ਨੰਬਰ-1 ਅਤੇ ਨੰਬਰ-2 'ਤੇ ਬਿਰਾਜਮਾਨ ਹਨ। ਪਾਕਿਸਤਾਨ ਦੇ ਸੈਮ ਅਯੂਬ ਤੀਜੇ ਪਾਏਦਾਨ 'ਤੇ 275 ਰੇਟਿੰਗ ਦੇ ਨਾਲ ਮੌਜੂਦ ਹਨ। ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੂੰ ਤਿੰਨ ਸਥਾਨਾਂ ਦਾ ਫਾਇਦਾ ਹੋਇਆ ਅਤੇ ਉਹ 9ਵੇਂ ਨੰਬਰ 'ਤੇ ਪਹੁੰਚ ਗਏ। ਸ਼ਿਵਮ ਦੂਬੇ ਨੂੰ ਦੋ ਸਥਾਨਾਂ ਦਾ ਘਾਟਾ ਹੋਇਆ ਅਤੇ ਉਹ 11ਵੇਂ ਸਥਾਨ 'ਤੇ ਖਿਸਕ ਗਏ। ਅਭਿਸ਼ੇਕ ਸ਼ਰਮਾ ਨੂੰ 6 ਸਥਾਨਾਂ ਦਾ ਫਾਇਦਾ ਹੋਇਆ ਅਤੇ ਉਹ ਸਾਂਝੇ ਤੌਰ 'ਤੇ ਨੇਪਾਲ ਦੇ ਕੁਸ਼ਲ ਦੇ ਨਾਲ 24ਵੇਂ ਸਥਾਨ 'ਤੇ ਹਨ।