ICC ਨੇ ਸਪੱਸ਼ਟ ਰੂਪ 'ਚ ਕਿਹਾ ਕਿ ਉਹ ਰਾਸ਼ਟਰੀ ਨੀਤੀਆਂ ਦੇ ਮਾਮਲਿਆਂ ਵਿੱਚ ਸਰਕਾਰਾਂ ਦੀ ਭੂਮਿਕਾ ਦਾ ਸਨਮਾਨ ਕਰਦੀ ਹੈ, ਪਰ ਇਹ ਫੈਸਲਾ ਵਿਸ਼ਵ ਕ੍ਰਿਕਟ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੇ ਹਿੱਤ ਵਿੱਚ ਨਹੀਂ ਹੈ। ਸਾਨੂੰ ਉਮੀਦ ਹੈ ਕਿ PCB ਆਪਣੇ ਦੇਸ਼ ਵਿਚ ਕ੍ਰਿਕਟ ਦੇ ਭਵਿੱਖ 'ਤੇ ਪੈਣ ਵਾਲੇ ਲੰਬੇ ਸਮੇਂ ਦੇ ਅਤੇ ਗੰਭੀਰ ਪ੍ਰਭਾਵਾਂ 'ਤੇ ਵਿਚਾਰ ਕਰੇਗਾ, ਕਿਉਂਕਿ ਅਜਿਹੇ ਫੈਸਲੇ ਗਲੋਬਲ ਕ੍ਰਿਕਟ ਈਕੋਸਿਸਟਮ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜਿਸ ਦਾ PCB ਮੈਂਬਰ ਅਤੇ ਲਾਭਪਾਤਰੀ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : ICC ਨੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਵੱਲੋਂ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਕਰਨ ਦੇ ਫੈਸਲੇ ਨੂੰ ਵਿਸ਼ਵ ਪੱਧਰੀ ਟੂਰਨਾਮੈਂਟ ਦੇ ਪ੍ਰਬੰਧਾਂ ਦੀ ਮੂਲ ਭਾਵਨਾ ਦੇ ਉਲਟ ਦੱਸਿਆ ਹੈ। ICC ਨੇ ਕਿਹਾ ਕਿ ਕਿਸੇ ਵੀ ਗਲੋਬਲ ਟੂਰਨਾਮੈਂਟ 'ਚ ਸਾਰੀਆਂ ਯੋਗ ਟੀਮਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਬਰਾਬਰ ਸ਼ਰਤਾਂ 'ਤੇ ਖੇਡਣ ਦੀ ਉਮੀਦ ਕੀਤੀ ਜਾਂਦੀ ਹੈ।
ਪਾਕਿਸਤਾਨ ਦੇ ਫੈਸਲੇ ਤੋਂ ਬਾਅਦ ICC ਨੇ ਐਤਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ, "ਅਸੀਂ ਪਾਕਿਸਤਾਨ ਸਰਕਾਰ ਦੇ ਉਸ ਬਿਆਨ ਦਾ ਨੋਟਿਸ ਲਿਆ ਹੈ, ਜਿਸ ਵਿਚ ਟੀਮ ਨੂੰ ਟੀ-20 ਵਿਸ਼ਵ ਕੱਪ ਵਿੱਚ ਚੋਣਵੇਂ ਰੂਪ ਵਿੱਚ (Selectively) ਹਿੱਸਾ ਲੈਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਹਾਲਾਂਕਿ ਅਜੇ ਸਾਨੂੰ PCB ਵੱਲੋਂ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ। ਚੋਣਵੀਂ ਭਾਗੀਦਾਰੀ ਦੀ ਇਹ ਸਥਿਤੀ ਕਿਸੇ ਵਿਸ਼ਵ ਖੇਡ ਪ੍ਰਬੰਧਾਂ ਦੀ ਬੁਨਿਆਦੀ ਧਾਰਨਾ ਨਾਲ ਮੇਲ ਨਹੀਂ ਖਾਂਦੀ, ਜਿੱਥੇ ਸਾਰੀਆਂ ਟੀਮਾਂ ਨੂੰ ਤੈਅ ਪ੍ਰੋਗਰਾਮ ਅਨੁਸਾਰ ਮੁਕਾਬਲਾ ਕਰਨਾ ਹੁੰਦਾ ਹੈ। ICC ਟੂਰਨਾਮੈਂਟ ਖੇਡ ਦੀ ਨਿਰਪੱਖਤਾ, ਮੁਕਾਬਲੇਬਾਜ਼ੀ, ਨਿਰੰਤਰਤਾ ਅਤੇ ਬਰਾਬਰੀ ਦੇ ਸਿਧਾਂਤਾਂ 'ਤੇ ਅਧਾਰਤ ਹੁੰਦੇ ਹਨ ਅਤੇ ਕਿਸੇ ਇੱਕ ਮੈਚ ਜਾਂ ਵਿਰੋਧੀ ਟੀਮ ਤੋਂ ਦੂਰੀ ਬਣਾਉਣਾ ਮੁਕਾਬਲੇ ਦੀ ਪਵਿੱਤਰਤਾ ਅਤੇ ਭਾਵਨਾ ਨੂੰ ਕਮਜ਼ੋਰ ਕਰਦਾ ਹੈ।"
ICC ਨੇ ਸਪੱਸ਼ਟ ਰੂਪ 'ਚ ਕਿਹਾ ਕਿ ਉਹ ਰਾਸ਼ਟਰੀ ਨੀਤੀਆਂ ਦੇ ਮਾਮਲਿਆਂ ਵਿੱਚ ਸਰਕਾਰਾਂ ਦੀ ਭੂਮਿਕਾ ਦਾ ਸਨਮਾਨ ਕਰਦੀ ਹੈ, ਪਰ ਇਹ ਫੈਸਲਾ ਵਿਸ਼ਵ ਕ੍ਰਿਕਟ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੇ ਹਿੱਤ ਵਿੱਚ ਨਹੀਂ ਹੈ। ਸਾਨੂੰ ਉਮੀਦ ਹੈ ਕਿ PCB ਆਪਣੇ ਦੇਸ਼ ਵਿਚ ਕ੍ਰਿਕਟ ਦੇ ਭਵਿੱਖ 'ਤੇ ਪੈਣ ਵਾਲੇ ਲੰਬੇ ਸਮੇਂ ਦੇ ਅਤੇ ਗੰਭੀਰ ਪ੍ਰਭਾਵਾਂ 'ਤੇ ਵਿਚਾਰ ਕਰੇਗਾ, ਕਿਉਂਕਿ ਅਜਿਹੇ ਫੈਸਲੇ ਗਲੋਬਲ ਕ੍ਰਿਕਟ ਈਕੋਸਿਸਟਮ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜਿਸ ਦਾ PCB ਮੈਂਬਰ ਅਤੇ ਲਾਭਪਾਤਰੀ ਹੈ। ICC ਨੇ ਦੁਹਰਾਇਆ ਕਿ ਉਸਦੀ ਸਭ ਤੋਂ ਵੱਡੀ ਤਰਜੀਹ ਟੀ-20 ਵਿਸ਼ਵ ਕੱਪ 2026 ਦਾ ਸਫਲ ਆਯੋਜਨ ਹੈ ਅਤੇ ਇਹ ਜ਼ਿੰਮੇਵਾਰੀ PCB ਸਮੇਤ ਸਾਰੇ ਮੈਂਬਰ ਬੋਰਡਾਂ ਦੀ ਵੀ ਹੈ।