KKR vs PBKS: ਟੀ-20 ਇਤਿਹਾਸ ’ਚ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ, ਉਹ ਗੁਜਰਾਤ-ਕੋਲਕਾਤਾ ਦੇ ਬੱਲੇਬਾਜ਼ਾਂ ਨੇ ਕਰ ਵਿਖਾਇਆ; ਨਵੀਂ ਰਿਕਾਰਡ ਬੁੱਕ ਦੀ ਕਰ ਦਿੱਤੀ ਸ਼ੁਰੂਆਤ
ਆਈ.ਪੀ.ਐੱਲ. ਵਿੱਚ ਸ਼ਨੀਵਾਰ ਨੂੰ ਇੱਕ ਇਤਿਹਾਸਕ ਮੈਚ ਹੋਇਆ। ਈਡਨ ਗਾਰਡਨਜ਼ ਸਟੇਡੀਅਮ 'ਤੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਖੇਡੇ ਗਏ ਮੈਚ ਵਿੱਚ ਉਹ ਕਾਰਨਾਮਾ ਹੋਇਆ ਹੈ, ਜੋ ਅਜੇ ਤੱਕ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਨਹੀਂ ਹੋਇਆ ਸੀ। ਇਹ ਕੰਮ ਕਿਸੇ ਇੱਕ ਟੀਮ ਨੇ ਨਹੀਂ ਕੀਤਾ, ਸਗੋਂ ਦੋਵਾਂ ਟੀਮਾਂ ਦੇ ਬੱਲੇਬਾਜ਼ਾਂ ਨੇ ਮਿਲ ਕੇ ਕੀਤਾ ਹੈ।
Publish Date: Sun, 17 May 2026 11:10 AM (IST)
Updated Date: Sun, 17 May 2026 11:13 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਆਈ.ਪੀ.ਐੱਲ. ਵਿੱਚ ਸ਼ਨੀਵਾਰ ਨੂੰ ਇੱਕ ਇਤਿਹਾਸਕ ਮੈਚ ਹੋਇਆ। ਈਡਨ ਗਾਰਡਨਜ਼ ਸਟੇਡੀਅਮ 'ਤੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਖੇਡੇ ਗਏ ਮੈਚ ਵਿੱਚ ਉਹ ਕਾਰਨਾਮਾ ਹੋਇਆ ਹੈ, ਜੋ ਅਜੇ ਤੱਕ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਨਹੀਂ ਹੋਇਆ ਸੀ। ਇਹ ਕੰਮ ਕਿਸੇ ਇੱਕ ਟੀਮ ਨੇ ਨਹੀਂ ਕੀਤਾ, ਸਗੋਂ ਦੋਵਾਂ ਟੀਮਾਂ ਦੇ ਬੱਲੇਬਾਜ਼ਾਂ ਨੇ ਮਿਲ ਕੇ ਕੀਤਾ ਹੈ।
ਕੋਲਕਾਤਾ ਨੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਦੋ ਵਿਕਟਾਂ ਗੁਆ ਕੇ 247 ਰਨ ਬਣਾਏ। ਗੁਜਰਾਤ ਦੀ ਟੀਮ ਇਸ ਸਕੋਰ ਦੇ ਸਾਹਮਣੇ ਚਾਰ ਵਿਕਟਾਂ ਗੁਆ ਕੇ 218 ਰਨ ਹੀ ਬਣਾ ਸਕੀ। ਦੋਵਾਂ ਟੀਮਾਂ ਦੇ ਬੱਲੇਬਾਜ਼ਾਂ ਨੇ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਗਾਈ ਅਤੇ ਰਿਕਾਰਡ ਬਣਾ ਦਿੱਤਾ।
ਛੇ ਬੱਲੇਬਾਜ਼ਾਂ ਨੇ ਜੜੇ ਅਰਧ-ਸੈਂਕੜੇ
ਇਸ ਮੈਚ ਵਿੱਚ ਕੁੱਲ ਛੇ ਬੱਲੇਬਾਜ਼ਾਂ ਨੇ ਅਰਧ-ਸੈਂਕੜੇ ਜੜੇ। ਕੋਲਕਾਤਾ ਵੱਲੋਂ ਤਿੰਨ ਅਤੇ ਗੁਜਰਾਤ ਵੱਲੋਂ ਵੀ ਤਿੰਨ ਬੱਲੇਬਾਜ਼ਾਂ ਨੇ ਅਰਧ-ਸੈਂਕੜੇ ਲਗਾਏ। ਟੀ-20 ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇੱਕੋ ਮੈਚ ਵਿੱਚ ਛੇ ਬੱਲੇਬਾਜ਼ਾਂ ਨੇ 50 ਰਨਾਂ ਤੋਂ ਜ਼ਿਆਦਾ ਦਾ ਸਕੋਰ ਖੜ੍ਹਾ ਕੀਤਾ ਹੈ। ਕੋਲਕਾਤਾ ਵੱਲੋਂ ਫਿਨ ਐਲਨ (93 ਰਨ), ਅੰਗਕ੍ਰਿਸ਼ ਰਘੂਵੰਸ਼ੀ (ਨਾਬਾਦ 82 ਰਨ) ਅਤੇ ਕੈਮਰਨ ਗ੍ਰੀਨ (ਨਾਬਾਦ 52 ਰਨ) ਨੇ ਅਰਧ-ਸੈਂਕੜੇ ਬਣਾਏ। ਉੱਥੇ ਹੀ ਗੁਜਰਾਤ ਵੱਲੋਂ ਸ਼ੁਭਮਨ ਗਿੱਲ (85 ਰਨ), ਜੋਸ ਬਟਲਰ (57 ਰਨ) ਅਤੇ ਸਾਈ ਸੁਦਰਸ਼ਨ (53 ਰਨ) ਨੇ 50 ਤੋਂ ਜ਼ਿਆਦਾ ਦਾ ਸਕੋਰ ਬਣਾਇਆ।
ਬਣੇ ਹੋਰ ਵੀ ਕਈ ਰਿਕਾਰਡ
ਇਸ ਤੋਂ ਇਲਾਵਾ ਇਸ ਮੈਚ ਵਿੱਚ ਕਈ ਹੋਰ ਰਿਕਾਰਡ ਵੀ ਬਣੇ। ਸੁਦਰਸ਼ਨ ਨੇ ਇਸ ਮੈਚ ਵਿੱਚ ਆਪਣਾ ਲਗਾਤਾਰ ਚੌਥਾ ਅਰਧ-ਸੈਂਕੜਾ ਪੂਰਾ ਕੀਤਾ। ਉਹ ਗੁਜਰਾਤ ਲਈ ਇੱਕ ਆਈ.ਪ.ਐੱਲ. ਸੀਜ਼ਨ ਵਿੱਚ ਲਗਾਤਾਰ ਸਭ ਤੋਂ ਜ਼ਿਆਦਾ ਅਰਧ-ਸੈਂਕੜੇ ਜੜਨ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਫ੍ਰੈਂਚਾਈਜ਼ੀ ਦੇ ਸਾਬਕਾ ਕਪਤਾਨ ਹਾਰਦਿਕ ਪਾਂਡਿਆ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ ਲਗਾਤਾਰ ਤਿੰਨ ਮੈਚਾਂ ਵਿੱਚ ਤਿੰਨ ਅਰਧ-ਸੈਂਕੜੇ ਲਗਾਏ ਸਨ।
ਸੁਦਰਸ਼ਨ ਦਾ ਇਸ ਸੀਜ਼ਨ ਵਿੱਚ ਇਹ ਸੱਤਵਾਂ 50 ਪਲੱਸ ਸਕੋਰ ਹੈ। ਇਹ ਦੂਜੀ ਵਾਰ ਹੈ ਜਦੋਂ ਸੁਦਰਸ਼ਨ ਨੇ ਆਈ.ਪੀ.ਐੱਲ. ਦੇ ਇੱਕ ਸੀਜ਼ਨ ਵਿੱਚ ਸੱਤ ਵਾਰ 50 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਹੈ, ਪਿਛਲੇ ਸੀਜ਼ਨ ਵੀ ਉਨ੍ਹਾਂ ਨੇ ਇੰਝ ਹੀ ਕੀਤਾ ਸੀ।
ਇਸ ਮੈਚ ਵਿੱਚ ਦੋਵਾਂ ਟੀਮਾਂ ਨੇ 200 ਦਾ ਅੰਕੜਾ ਪਾਰ ਕੀਤਾ। ਇੱਕ ਆਈ.ਪੀ.ਐੱਲ. ਸੀਜ਼ਨ ਵਿੱਚ ਸਭ ਤੋਂ ਜ਼ਿਆਦਾ 200 ਪਲੱਸ ਸਕੋਰ ਬਣਾਉਣ ਦੇ ਮਾਮਲੇ ਵਿੱਚ ਇਸ ਸੀਜ਼ਨ ਨੇ ਪਿਛਲੇ ਸੀਜ਼ਨ ਦੀ ਬਰਾਬਰੀ ਕਰ ਲਈ ਹੈ। ਦੋਵਾਂ ਸੀਜ਼ਨਾਂ ਵਿੱਚ ਸਾਰੀਆਂ ਟੀਮਾਂ ਨੇ ਮਿਲ ਕੇ 52 ਵਾਰ 200 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਹੈ। ਅਜੇ ਇਸ ਸੀਜ਼ਨ ਵਿੱਚ ਕਾਫ਼ੀ ਮੈਚ ਬਾਕੀ ਹਨ, ਅਜਿਹੇ ਵਿੱਚ ਮੌਜੂਦਾ ਸੀਜ਼ਨ ਇਸ ਰਿਕਾਰਡ ਦੇ ਮਾਮਲੇ ਵਿੱਚ ਪਿਛਲੇ ਸੀਜ਼ਨ ਨੂੰ ਪਿੱਛੇ ਛੱਡ ਸਕਦਾ ਹੈ।