ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬਰਾਡ ਕਰੀਅਰ ਨੂੰ ਲੰਬਾ ਖਿੱਚਣ ਦੇ ਮਾਮਲੇ 'ਚ ਟੀਮ ਦੇ ਆਪਣੇ ਸਾਥੀ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੇ ਨਕਸ਼ੇਕਦਮ 'ਤੇ ਚੱਲਣਾ ਚਾਹੁੰਦੇ ਹਨ ਤੇ ਉਨ੍ਹਾਂ ਕਿਹਾ ਕਿ ਉਹ ਕੁਝ ਹੋਰ ਸਾਲ ਖੇਡਣ ਲਈ ਫਿਟ ਹਨ।
ਮੈਨਚੇਸਟਰ (ਪੀਟੀਆਈ) : ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬਰਾਡ ਕਰੀਅਰ ਨੂੰ ਲੰਬਾ ਖਿੱਚਣ ਦੇ ਮਾਮਲੇ 'ਚ ਟੀਮ ਦੇ ਆਪਣੇ ਸਾਥੀ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੇ ਨਕਸ਼ੇਕਦਮ 'ਤੇ ਚੱਲਣਾ ਚਾਹੁੰਦੇ ਹਨ ਤੇ ਉਨ੍ਹਾਂ ਕਿਹਾ ਕਿ ਉਹ ਕੁਝ ਹੋਰ ਸਾਲ ਖੇਡਣ ਲਈ ਫਿਟ ਹਨ। ਸਾਊਥੈਂਪਟਨ 'ਚ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਲਈ ਬਰਾਡ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ ਪਰ ਦੂਜੇ ਟੈਸਟ 'ਚ 34 ਸਾਲ ਦੇ ਇਸ ਤੇਜ਼ ਗੇਂਦਬਾਜ਼ ਨੇ ਵਾਪਸੀ ਕੀਤੀ ਤੇ ਚੌਥੇ ਦਿਨ ਤਿੰਨ ਵਿਕਟਾਂ ਲੈ ਕੇ ਇੰਗਲੈਂਡ ਦਾ ਪੱਲੜਾ ਭਾਰੀ ਕਰ ਦਿੱਤਾ। 30 ਜੁਲਾਈ 38 ਸਾਲ ਦੇ ਹੋਰ ਰਹੇ ਐਂਡਰਸਨ ਨੂੰ ਓਲਡ ਟ੍ਰੈਫਰਡ 'ਚ ਚੱਲ ਰਹੇ ਦੂਜੇ ਟੈਸਟ ਤੋਂ ਆਰਾਮ ਦਿੱਤਾ ਗਿਆ ਹੈ।
ਬਰਾਡ ਨੇ ਕਿਹਾ ਕਿ ਜੋ ਜਿੰਮੀ ਨੇ ਕੀਤਾ ਹੈ ਉਸ ਨੂੰ ਕਿਉਂ ਨਾ ਦੁਹਰਾਇਆ ਜਾਵੇ, ਉਨ੍ਹਾਂ ਦੀ ਉਮਰ ਤਕ ਖੇਡਿਆ ਜਾਵੇ ਤੇ ਉਨ੍ਹਾਂ ਵਾਂਗ ਸਫਲਤਾ ਹਾਸਲ ਕੀਤੀ ਜਾਵੇ। ਮੈਂ ਭੁੱਖਾ ਹਾਂ। ਮੇਰਾ ਫਿਟਨੈੱਸ ਰਿਕਾਰਡ ਚੰਗਾ ਹੈ। ਜੇ ਮੈਂ ਕੋਈ ਟੀਚਾ ਤੈਅ ਕਰਦਾ ਹਾਂ ਤਾਂ ਉਸ ਨੂੰ ਹਾਸਲ ਕਰਨ ਲਈ ਮੇਰੀ ਭੁੱਖ ਵੱਧ ਜਾਂਦੀ ਹੈ। ਬਰਾਡ ਨੇ ਕਿਹਾ ਕਿ ਕਦੇ-ਕਦੇ ਮੈਨੂੰ ਮੇਰੀ ਉਮਰ ਤੋਂ ਵੱਡੀ ਉਮਰ ਦੇ ਵਰਗ 'ਚ ਰੱਖਿਆ ਜਾਂਦਾ ਹੈ। ਜਿੰਮੀ ਨੇ ਮੇਰੀ ਉਮਰ ਪਾਰ ਕਰਨ ਤੋਂ ਬਾਅਦ ਵੀ ਵਿਕਟਾਂ ਲਈਆਂ ਹਨ। ਮੈਂ ਅਜਿਹਾ ਕਿਉਂ ਨਹੀਂ ਕਰ ਸਕਦਾ।
ਗੇਂਦ 'ਤੇ ਲਾਰ ਲਾਉਣਾ ਸੁਭਾਵਿਕ ਹੈ : ਹੇਜ਼ਲਵੁੱਡ
ਮੈਲਬੌਰਨ (ਆਈਏਐੱਨਐੱਸ) : ਓਲਡ ਟ੍ਰੈਫਰਡ ਮੈਦਾਨ 'ਤੇ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਦੂਜੇ ਸੈਸ਼ਨ 'ਚ ਅੰਪਾਇਰਾਂ ਨੂੰ ਗੇਂਦ ਨੂੰ ਸੈਨੇਟਾਈਜ਼ ਕਰਨਾ ਪਿਆ ਸੀ ਕਿਉਂਕਿ ਇੰਗਲੈਂਡ ਦੇ ਡਾਮ ਸਿਬਲੇ ਨੇ ਗਲਤੀ ਨਾਲ ਗੇਂਦ 'ਤੇ ਲਾਰ ਲਾ ਦਿੱਤੀ ਸੀ। ਸਿਬਲੇ ਦੀ ਇਸ ਗਲਤੀ 'ਤੇ ਹੁਣ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਕਿਹਾ ਹੈ ਕਿ ਇਹ ਸੁਭਾਵਿਕ ਹੈ। ਕਾਬਿਲੇਗੌਰ ਹੈ ਕਿ ਸਿਬਲੇ ਨੇ ਗਲਤੀ ਨਾਲ ਗੇਂਦ 'ਤੇ ਲਾਰ ਲਾ ਦਿੱਤੀ ਸੀ ਤੇ ਮੇਜ਼ਬਾਨ ਟੀਮ ਨੇ ਤੁਰੰਤ ਇਸ ਗੱਲ ਦੀ ਜਾਣਕਾਰੀ ਮੈਦਾਨੀ ਅੰਪਾਇਰਾਂ ਨੂੰ ਦਿੱਤੀ ਜਿਨ੍ਹਾਂ ਨੇ ਤੁਰੰਤ ਗੇਂਦ ਨੂੰ ਸੈਨੇਟਾਈਜ਼ ਕੀਤਾ। ਹੇਜ਼ਲਵੁੱਡ ਨੇ ਕਿਹਾ ਕਿ ਇਹ ਬਹੁਤ ਸੁਭਾਵਿਕ ਆਦਤ ਹੈ। ਤੁਸੀਂ ਇਸ ਨੂੰ ਪੰਜ ਸਾਲਾਂ ਤੋਂ ਕਰ ਰਹੇ ਹੋ ਇਸ ਲਈ ਇਸ ਨੂੰ ਛੱਡਣ 'ਚ ਸਮਾਂ ਲੱਗੇਗਾ ਪਰ ਜਾਹਿਰ ਹੈ ਕਿ ਮੈਦਾਨ 'ਤੇ ਇਸ ਬਾਰੇ ਜਾਗਰੂਕ ਹੋਣਾ ਪਵੇਗਾ।