ਇੰਗਲੈਂਡ ਦੇ ਮੁੱਖ ਕੋਚ ਥੋਰਪ ਨੇ ਕਿਹਾ; ਸੈਮ ਕੁਰਨ ਨੂੰ ਆਈਪੀਐੱਲ ਦਾ ਮਿਲਿਆ ਫ਼ਾਇਦਾ
ਮੁੱਖ ਕੋਚ ਕ੍ਰਿਸ ਸਿਲਵਰਵੁਡ ਦੀ ਥਾਂ ਸ੍ਰੀਲੰਕਾ ਖ਼ਿਲਾਫ਼ ਵਨ ਡੇ ਸੀਰੀਜ਼ ਵਿਚ ਇੰਗਲੈਂਡ ਦੇ ਕੋਚ ਦੀ ਭੂਮਿਕਾ ਨਿਭਾਅ ਰਹੇ ਥੋਰਪ ਨੇ ਕਿਹਾ ਕਿ ਇੰਗਲੈਂਡ ਦੀ ਟੀਮ ਵਿਚ ਆਪਣੀ ਥਾਂ ਬਣਾਉਣ ਲਈ ਉਨ੍ਹਾਂ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਇੱਥੇ ਵੀ ਉਨ੍ਹਾਂ 'ਤੇ ਦਬਾਅ ਬਣਿਆ, ਜੋ ਬੁਰੀ ਗੱਲ ਨਹੀਂ ਹੈ। ਉਹ ਕਾਫੀ ਪ੍ਰਤੀਯੋਗੀ ਹਨ ਤੇ ਅਸੀਂ ਉਨ੍ਹਾਂ ਨੂੰ ਕਰੀਅਰ ਦੇ ਸ਼ੁਰੂਆਤੀ ਦਿਨਾਂ ਤੋਂ ਦੇਖ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹ ਹੋਰ ਬਿਹਤਰ ਹੁੰਦੇ ਜਾਣ।
Publish Date: Sat, 03 Jul 2021 06:48 PM (IST)
Updated Date: Sat, 03 Jul 2021 07:11 PM (IST)
ਲੰਡਨ (ਪੀਟੀਆਈ) : ਇੰਗਲੈਂਡ ਦੇ ਕਾਰਜਕਾਰੀ ਮੁੱਖ ਕੋਚ ਗ੍ਰਾਹਮ ਥੋਰਪ ਦਾ ਮੰਨਣਾ ਹੈ ਕਿ ਆਈਪੀਐੱਲ ਵਿਚ ਬਹੁਤ ਦਬਾਅ ਵਿਚਾਲੇ ਮੈਚ ਖੇਡਣ ਕਾਰਨ ਸੈਮ ਕੁਰਨ ਸੀਮਤ ਓਵਰਾਂ ਵਿਚ ਬਿਹਤਰ ਹਰਫ਼ਨਮੌਲਾ ਬਣ ਕੇ ਉੱਭਰੇ ਹਨ। ਆਈਪੀਐੱਲ ਵਿਚ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਲਈ ਖੇਡਣ ਵਾਲੇ 23 ਸਾਲ ਦੇ ਸੈਮ ਕੁਰਨ ਨੇ ਸ੍ਰੀਲੰਕਾ ਖ਼ਿਲਾਫ਼ ਦੂਜੇ ਵਨ ਡੇ ਵਿਚ 48 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।
ਥੋਰਪ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਆਈਪੀਐੱਲ ਖੇਡਣ ਨਾਲ ਉਨ੍ਹਾਂ ਨੂੰ ਕਾਫੀ ਫ਼ਾਇਦਾ ਹੋਇਆ ਹੈ। ਆਈਪੀਐੱਲ ਵਿਚ ਉਨ੍ਹਾਂ ਨੂੰ ਬਹੁਤ ਦਬਾਅ ਵਿਚਾਲੇ ਖੇਡਣ ਦਾ ਮੌਕਾ ਮਿਲਿਆ ਜਿਸ ਨਾਲ ਉਹ ਬਿਹਤਰ ਪ੍ਰਦਰਸ਼ਨ ਕਰ ਸਕੇ। ਉਹ ਹਮਲਾਵਰ ਬੱਲੇਬਾਜ਼ ਪਹਿਲਾਂ ਤੋਂ ਸਨ ਪਰ ਹੁਣ ਹੋਰ ਨਿਖਰ ਗਏ ਹਨ। ਆਈਪੀਐੱਲ ਵਿਚ ਉਨ੍ਹਾਂ ਨੇ ਅਹਿਮ ਮੌਕਿਆਂ 'ਤੇ ਗੇਂਦਬਾਜ਼ੀ ਕੀਤੀ। ਉਨ੍ਹਾਂ 'ਤੇ ਦਬਾਅ ਰਿਹਾ ਪਰ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ।