ਕਿਸੇ ਨੇ ਜਤਾਈ ਨਾਰਾਜ਼ਗੀ ਤਾਂ ਕੋਈ ਸਮਝ ਰਿਹਾ ਸਿਰਫ਼ ਦਿਖਾਵਾ…, IND vs PAK 'ਨੋ ਹੈਂਡਸ਼ੇਕ' ਵਿਵਾਦ 'ਤੇ ਵੰਡਿਆ ਕ੍ਰਿਕਟ ਜਗਤ
ਟੀ-20 ਵਿਸ਼ਵ ਕੱਪ 'ਚ ਕੁਮੈਂਟਰੀ ਕਰ ਰਹੇ ਟੈਂਬਾ ਬਾਵੁਮਾ ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਦਾਨ 'ਤੇ ਜੋ ਦਿਖ ਰਿਹਾ ਹੈ, ਉਹ ਕ੍ਰਿਕਟ ਦੇ ਅਕਸ ਲਈ ਠੀਕ ਨਹੀਂ ਹੈ। ਬਾਵੁਮਾ ਦਾ ਮੰਨਣਾ ਹੈ ਕਿ ਅਸੀਂ ਇਸ ਖੇਡ ਨੂੰ 'ਜੈਂਟਲਮੈਨ ਗੇਮ' ਵਜੋਂ ਦੇਖਦੇ ਹੋਏ ਵੱਡੇ ਹੋਏ ਹਾਂ, ਜਿੱਥੇ ਇਕ ਖਾਸ ਵਿਵਹਾਰ ਦੀ ਉਮੀਦ ਕੀਤੀ ਜਾਂਦੀ ਹੈ।
Publish Date: Tue, 03 Mar 2026 09:15 AM (IST)
Updated Date: Tue, 03 Mar 2026 09:19 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : India vs Pakistan Handshake Row: ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਜਦੋਂ ਵੀ ਮੈਦਾਨ 'ਤੇ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਰੋਮਾਂਚ ਦਾ ਪੱਧਰ ਸਿਖਰ 'ਤੇ ਹੁੰਦਾ ਹੈ। ਦੋਵਾਂ ਟੀਮਾਂ ਦੇ ਖਿਡਾਰੀ ਮੈਦਾਨ 'ਤੇ ਇਕ-ਦੂਜੇ ਨਾਲ ਹੱਥ ਨਹੀਂ ਮਿਲਾਉਂਦੇ ਜੋ ਕਿ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਹਾਲ ਹੀ 'ਚ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਟੈਂਬਾ ਬਾਵੁਮਾ ਤੇ ਇੰਗਲੈਂਡ ਦੇ ਦਿੱਗਜਾਂ ਨੇ ਇਸ 'ਤੇ ਆਪਣੀ ਬੇਬਾਕ ਰਾਏ ਰੱਖੀ ਹੈ।
ਟੈਂਬਾ ਬਾਵੁਮਾ ਨੇ ਭਾਰਤ-ਪਾਕਿ 'ਨੋ ਹੈਂਡਸ਼ੇਕ' ਵਿਵਾਦ 'ਤੇ ਕੀ ਕਿਹਾ?
ਟੀ-20 ਵਿਸ਼ਵ ਕੱਪ 'ਚ ਕੁਮੈਂਟਰੀ ਕਰ ਰਹੇ ਟੈਂਬਾ ਬਾਵੁਮਾ ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਦਾਨ 'ਤੇ ਜੋ ਦਿਖ ਰਿਹਾ ਹੈ, ਉਹ ਕ੍ਰਿਕਟ ਦੇ ਅਕਸ ਲਈ ਠੀਕ ਨਹੀਂ ਹੈ। ਬਾਵੁਮਾ ਦਾ ਮੰਨਣਾ ਹੈ ਕਿ ਅਸੀਂ ਇਸ ਖੇਡ ਨੂੰ 'ਜੈਂਟਲਮੈਨ ਗੇਮ' ਵਜੋਂ ਦੇਖਦੇ ਹੋਏ ਵੱਡੇ ਹੋਏ ਹਾਂ, ਜਿੱਥੇ ਇਕ ਖਾਸ ਵਿਵਹਾਰ ਦੀ ਉਮੀਦ ਕੀਤੀ ਜਾਂਦੀ ਹੈ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਉਹ ਭਾਰਤ-ਪਾਕਿਸਤਾਨ ਵਿਚਾਲੇ ਸਿਆਸੀ ਤਣਾਅ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ, ਪਰ ਇੱਕ ਦਰਸ਼ਕ ਵਜੋਂ ਹੱਥ ਨਾ ਮਿਲਾਉਣਾ ਖੇਡ ਭਾਵਨਾ ਦੇ ਉਲਟ ਹੈ।
ਭਾਰਤੀ ਖਿਡਾਰੀ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਕਿਉਂ ਨਹੀਂ ਮਿਲਾਉਂਦੇ?
ਇਹ ਪੂਰਾ ਮਾਮਲਾ ਉਦੋਂ ਗਰਮਾਇਆ ਜਦੋਂ ਏਸ਼ੀਆ ਕੱਪ ਦੌਰਾਨ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨਾਲ ਹੱਥ ਨਹੀਂ ਮਿਲਾਇਆ। ਸੂਰਿਆ ਨੇ ਬਾਅਦ 'ਚ ਸਪੱਸ਼ਟ ਕੀਤਾ ਸੀ ਕਿ ਇਹ ਪਹਿਲਗਾਮ ਅੱਤਵਾਦੀ ਹਮਲੇ 'ਚ ਮਾਰੇ ਗਏ 26 ਮਾਸੂਮਾਂ ਪ੍ਰਤੀ ਇਕਜੁੱਟਤਾ ਦਿਖਾਉਣ ਦਾ ਇੱਕ ਤਰੀਕਾ ਸੀ।
ਇੰਗਲੈਂਡ ਦੇ ਸਾਬਕਾ ਕਪਤਾਨਾਂ ਨੇ ਇਸ 'ਤੇ ਕੀ ਕਿਹਾ?
ਭਾਰਤ-ਪਾਕਿਸਤਾਨ ਦੇ ਇਸ ਵਿਵਾਦ 'ਤੇ ਸਾਬਕਾ ਇੰਗਲਿਸ਼ ਕਪਤਾਨ ਮਾਈਕਲ ਵਾਨ ਨੇ ਇਸ ਨੂੰ ਦੁਖਦਾਈ ਦੱਸਿਆ ਅਤੇ ਕਿਹਾ ਕਿ ਹੱਥ ਨਾ ਮਿਲਾਉਣਾ ਖੇਡ ਦੀ ਭਾਵਨਾ ਨੂੰ ਸੱਟ ਪਹੁੰਚਾਉਣਾ ਹੈ। ਉਨ੍ਹਾਂ ਤੋਂ ਇਲਾਵਾ ਐਲਿਸਟਰ ਕੁੱਕ ਦਾ ਮੰਨਣਾ ਹੈ ਕਿ ਇਹ ਸਿਰਫ਼ ਕੈਮਰਿਆਂ ਲਈ ਇੱਕ ਇਸ਼ਾਰਾ ਹੋ ਸਕਦਾ ਹੈ, ਕਿਉਂਕਿ ਪਰਦੇ ਦੇ ਪਿੱਛੇ ਖਿਡਾਰੀ ਅਜੇ ਵੀ ਆਪਸ ਵਿੱਚ ਸ਼ਾਲੀਨਤਾ (ਤਮੀਜ਼) ਨਾਲ ਮਿਲਦੇ ਹਨ।