ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਡਿਮੋਸ਼ਨ; ਸ਼ੁਭਮਨ ਗਿੱਲ, ਬੁਮਰਾਹ ਅਤੇ ਜਡੇਜਾ ਨੂੰ BCCI ਸੈਂਟਰਲ ਕੰਟਰੈਕਟ ਦੇ ਗਰੁੱਪ-ਏ ਵਿੱਚ ਮਿਲੀ ਜਗ੍ਹਾ
ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੂੰ ਵੀ ਗਰੁੱਪ ਬੀ ’ਚ ਸ਼ਾਮਲ ਕੀਤਾ ਗਿਆ ਹੈ। ਟੈਸਟ ਤੇ ਵਨਡੇ ਕਪਤਾਨ ਸ਼ੁਭਮਨ ਗਿੱਲ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਗਰੁੱਪ ਏ ’ਚ ਸ਼ਾਮਲ ਕੀਤਾ ਗਿਆ ਹੈ। ਮਹਿਲਾ ਵਰਗ ’ਚ, ਵਿਸ਼ਵ ਕੱਪ ਜੇਤੂ ਕਪਤਾਨ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਜੇਮਿਮਾ ਰੌਡਰਿਗਜ਼ ਤੇ ਦੀਪਤੀ ਸ਼ਰਮਾ ਨੂੰ ਚੋਟੀ ਦੇ ਗਰੁੱਪ ’ਚ ਸ਼ਾਮਲ ਕੀਤਾ ਗਿਆ ਹੈ।
Publish Date: Sat, 07 Feb 2026 08:23 AM (IST)
Updated Date: Sat, 07 Feb 2026 08:28 AM (IST)
ਅਭਿਸ਼ੇਕ ਤ੍ਰਿਪਾਠੀ, ਜਾਗਰਣ, ਨਵੀਂ ਦਿੱਲੀ: ਬੀਸੀਸੀਆਈ ਨੇ 2025-26 ਸੀਜ਼ਨ ਲਈ ਕੇਂਦਰੀ ਇਕਰਾਰਨਾਮੇ ਵਾਲੇ ਖਿਡਾਰੀਆਂ ਦੀ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਜਿਸ ’ਚ ਕੁੱਲ 30 ਖਿਡਾਰੀ ਸ਼ਾਮਲ ਹਨ। ਸਾਬਕਾ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ, ਜੋ ਟੀ-20 ਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ, ਨੂੰ ਗਰੁੱਪ ਬੀ ’ਚ ਰੱਖਿਆ ਗਿਆ ਹੈ, ਜਦ ਕਿ ਪਹਿਲਾਂ ਉਨ੍ਹਾਂ ਨੂੰ ਗਰੁੱਪ ਏ+ ’ਚ ਸ਼ਾਮਲ ਕੀਤਾ ਗਿਆ ਸੀ। ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੂੰ ਵੀ ਗਰੁੱਪ ਬੀ ’ਚ ਸ਼ਾਮਲ ਕੀਤਾ ਗਿਆ ਹੈ। ਟੈਸਟ ਤੇ ਵਨਡੇ ਕਪਤਾਨ ਸ਼ੁਭਮਨ ਗਿੱਲ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਗਰੁੱਪ ਏ ’ਚ ਸ਼ਾਮਲ ਕੀਤਾ ਗਿਆ ਹੈ। ਮਹਿਲਾ ਵਰਗ ’ਚ, ਵਿਸ਼ਵ ਕੱਪ ਜੇਤੂ ਕਪਤਾਨ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਜੇਮਿਮਾ ਰੌਡਰਿਗਜ਼ ਤੇ ਦੀਪਤੀ ਸ਼ਰਮਾ ਨੂੰ ਚੋਟੀ ਦੇ ਗਰੁੱਪ ’ਚ ਸ਼ਾਮਲ ਕੀਤਾ ਗਿਆ ਹੈ।
ਖਿਡਾਰੀਆਂ ਦੀ ਕੇਂਦਰੀ ਇਕਰਾਰਨਾਮੇ ਦੀ ਸੂਚੀ
ਪੁਰਸ਼: ਗਰੁੱਪ ਏ: ਸ਼ੁਭਮਨ ਗਿੱਲ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ। ਗਰੁੱਪ ਬੀ: ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਵਾਸ਼ਿੰਗਟਨ ਸੁੰਦਰ, ਕੇਐੱਲ ਰਾਹੁਲ, ਹਾਰਦਿਕ ਪਾਂਡਿਆ, ਮੁਹੰਮਦ ਸਿਰਾਜ, ਰਿਸ਼ਭ ਪੰਤ, ਕੁਲਦੀਪ ਯਾਦਵ, ਯਸ਼ਸਵੀ ਜੈਸਵਾਲ, ਸ਼੍ਰੇਅਸ ਅਈਅਰ। ਗਰੁੱਪ ਸੀ: ਅਕਸ਼ਰ ਪਟੇਲ, ਤਿਲਕ ਵਰਮਾ, ਰਿੰਕੂ ਸਿੰਘ, ਸ਼ਿਵਮ ਦੂਬੇ, ਸੰਜੂ ਸੈਮਸਨ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ, ਅਕਾਸ਼ਦੀਪ, ਧਰੁਵ ਜੁਰੇਲ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ, ਨਿਤੀਸ਼ ਕੁਮਾਰ ਰੈੱਡੀ, ਅਭਿਸ਼ੇਕ ਸ਼ਰਮਾ, ਸਾਈ ਸੁਦਰਸ਼ਨ, ਰਵੀ ਬਿਸ਼ਨੋਈ, ਰੁਤੁਰਾਜ ਗਾਇਕਵਾੜ।
ਮਹਿਲਾ: ਗਰੁੱਪ ਏ: ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਜੇਮੀਮਾ ਰੌਡਰਿਗਜ਼, ਦੀਪਤੀ ਸ਼ਰਮਾ। ਗਰੁੱਪ ਬੀ: ਰੇਣੁਕਾ ਠਾਕੁਰ, ਸ਼ੈਫਾਲੀ ਵਰਮਾ, ਰਿਚਾ ਘੋਸ਼, ਸਨੇਹ ਰਾਣਾ। ਗਰੁੱਪ-ਸੀ: ਰਾਧਾ ਯਾਦਵ, ਅਮਨਜੋਤ ਕੌਰ, ਪ੍ਰਤੀਕਾ ਰਾਵਲ, ਕ੍ਰਾਂਤੀ ਗੌੜ, ਉਮਾ ਛੇਤਰੀ, ਅਰੁੰਧਤੀ ਰੈੱਡੀ, ਸ੍ਰੀ ਚਰਨੀ, ਯਸਤਿਕਾ ਭਾਟੀਆ, ਹਰਲੀਨ ਦਿਓਲ, ਕਸ਼ਵੀ ਗੌਤਮ, ਜੀ ਕਮਲਿਨੀ, ਵੈਸ਼ਨਵੀ ਸ਼ਰਮਾ, ਤੇਜਲ।