- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼੍ਰੀਲੰਕਾ ਨੇ ਵੀ ਬੀਸੀਸੀਆਈ ਨਾਲ ਸੰਪਰਕ ਕੀਤਾ ਹੈ ਕਿ ਇਸ ਵਿੱਚ ਮੈਚਾਂ ਦੀ ਗਿਣਤੀ ਵਧਾਈ ਜਾਵੇ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਦੱਸਿਆ ਗਿਆ ਹੈ। ਬੋਰਡ ਨੂੰ ਉਮੀਦ ਹੈ ਕਿ ਇਨ੍ਹਾਂ ਦੋਵਾਂ ਦੀ ਬਦੌਲਤ ਦਰਸ਼ਕ ਵੱਡੀ ਗਿਣਤੀ ਵਿੱਚ ਆਉਣਗੇ, ਜਿਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ।

ਸਪੋਰਟਸ ਡੈਸਕ, ਨਵੀਂ ਦਿੱਲੀ: ਭਾਰਤੀ ਟੀਮ ਦੇ ਦੋ ਦਿੱਗਜ ਖਿਡਾਰੀ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਹੁਣ ਸਿਰਫ ਇੱਕ ਫਾਰਮੈਟ ਵਿੱਚ ਖੇਡਦੇ ਹੋਏ ਦਿਖਾਈ ਦਿੰਦੇ ਹਨ। ਰੋਹਿਤ ਅਤੇ ਵਿਰਾਟ ਦੋਵੇਂ ਹੀ ਵਨਡੇ (ODI) ਵਿੱਚ ਖੇਡਦੇ ਹਨ ਅਤੇ ਅਜਿਹੇ ਵਿੱਚ ਪ੍ਰਸ਼ੰਸਕਾਂ ਨੂੰ ਉਨ੍ਹਾਂ ਨੂੰ ਐਕਸ਼ਨ ਵਿੱਚ ਦੇਖਣ ਦਾ ਬਹੁਤ ਘੱਟ ਮੌਕਾ ਮਿਲਦਾ ਹੈ। ਹਾਲਾਂਕਿ, ਹੁਣ ਪ੍ਰਸ਼ੰਸਕਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਭਾਰਤ ਨੇ ਆਉਣ ਵਾਲੇ ਸਮੇਂ ਵਿੱਚ ਕਈ ਦੇਸ਼ਾਂ ਦਾ ਦੌਰਾ ਕਰਨਾ ਹੈ ਅਤੇ ਕਈ ਬੋਰਡਾਂ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਤੋਂ ਵਨਡੇ ਮੈਚਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਹੈ।
ਟੀਮ ਇੰਡੀਆ ਨੇ ਆਖਰੀ ਵਾਰ ਟੀ-20 ਵਿਸ਼ਵ ਕੱਪ 2026 ਤੋਂ ਪਹਿਲਾਂ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਸੀ। ਇਸ ਤੋਂ ਬਾਅਦ ਹੁਣ ਉਹ ਅਫਗਾਨਿਸਤਾਨ ਦੀ ਮੇਜ਼ਬਾਨੀ ਕਰਨਗੇ, ਜਿੱਥੇ ਇੱਕ ਟੈਸਟ ਮੈਚ ਅਤੇ 3 ਵਨਡੇ ਮੈਚ ਖੇਡੇ ਜਾਣਗੇ। ਇਸ ਸੀਰੀਜ਼ ਦੇ ਨਾਲ ਹੀ ਟੀਮ ਇੰਡੀਆ ਦੀ ਵਿਸ਼ਵ ਕੱਪ 2027 ਦੀਆਂ ਤਿਆਰੀਆਂ ਵੀ ਸ਼ੁਰੂ ਹੋਣਗੀਆਂ। ਅਜਿਹੇ 'ਚ ਕਈ ਕ੍ਰਿਕਟ ਬੋਰਡਾਂ ਨੇ ਵਨਡੇ ਮੈਚਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਹੈ।
ਭਾਰਤ ਖੇਡੇਗਾ ਜ਼ਿਆਦਾ ਵਨਡੇ ਮੈਚ
ਆਈਪੀਐਲ 2026 ਦੀ ਸਮਾਪਤੀ ਤੋਂ ਬਾਅਦ ਭਾਰਤ ਨੂੰ ਰੁੱਝੇ ਹੋਏ ਸ਼ਡਿਊਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 'ਇੰਡੀਅਨ ਐਕਸਪ੍ਰੈਸ' ਦੀ ਇੱਕ ਰਿਪੋਰਟ ਮੁਤਾਬਕ, ਵਿਸ਼ਵ ਕੱਪ 2027 ਨੇੜੇ ਹੋਣ ਕਾਰਨ ਪਿਛਲੇ ਦੋ ਮਹੀਨਿਆਂ ਵਿੱਚ ਕਈ ਕ੍ਰਿਕਟ ਬੋਰਡਾਂ ਨੇ ਬੀਸੀਸੀਆਈ ਤੋਂ ਵਨਡੇ ਮੈਚਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਹੈ। ਬੋਰਡਾਂ ਦੀ ਇਸ ਮੰਗ ਨੂੰ ਬੀਸੀਸੀਆਈ ਨੇ ਸਵੀਕਾਰ ਕਰ ਲਿਆ ਹੈ। ਟੀਮ ਇੰਡੀਆ ਹੁਣ ਤੈਅ ਸ਼ਡਿਊਲ ਤੋਂ ਵੱਧ ਵਨਡੇ ਮੈਚ ਖੇਡਦੀ ਨਜ਼ਰ ਆਵੇਗੀ। ਵਿਸ਼ਵ ਕੱਪ ਦੀ ਸਿਰਫ ਤਿਆਰੀ ਹੀ ਨਹੀਂ, ਸਗੋਂ ਬੋਰਡ ਰੋਹਿਤ ਅਤੇ ਵਿਰਾਟ ਦੀ ਮੌਜੂਦਗੀ ਕਾਰਨ ਵੀ ਵਨਡੇ ਮੈਚ ਵਧਾਉਣ 'ਤੇ ਜ਼ੋਰ ਦੇ ਰਹੇ ਹਨ।
ਸ਼੍ਰੀਲੰਕਾ ਕ੍ਰਿਕਟ ਨੇ ਵੀ ਕੀਤੀ ਮੰਗ
ਭਾਰਤ ਨੇ ਇਸੇ ਸਾਲ ਸ਼੍ਰੀਲੰਕਾ ਦਾ ਵੀ ਦੌਰਾ ਕਰਨਾ ਹੈ, ਜਿਸ ਦਾ ਸ਼ਡਿਊਲ ਅਜੇ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ, ਇਸ ਦੌਰੇ 'ਤੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਣੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼੍ਰੀਲੰਕਾ ਨੇ ਵੀ ਬੀਸੀਸੀਆਈ ਨਾਲ ਸੰਪਰਕ ਕੀਤਾ ਹੈ ਕਿ ਇਸ ਵਿੱਚ ਮੈਚਾਂ ਦੀ ਗਿਣਤੀ ਵਧਾਈ ਜਾਵੇ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਦੱਸਿਆ ਗਿਆ ਹੈ। ਬੋਰਡ ਨੂੰ ਉਮੀਦ ਹੈ ਕਿ ਇਨ੍ਹਾਂ ਦੋਵਾਂ ਦੀ ਬਦੌਲਤ ਦਰਸ਼ਕ ਵੱਡੀ ਗਿਣਤੀ ਵਿੱਚ ਆਉਣਗੇ, ਜਿਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ।
ਭਾਰਤ ਕਰੇਗਾ ਇੰਗਲੈਂਡ ਦਾ ਦੌਰਾ
ਭਾਰਤੀ ਟੀਮ ਨੇ ਇੰਗਲੈਂਡ ਦਾ ਵੀ ਦੌਰਾ ਕਰਨਾ ਹੈ, ਜਿੱਥੇ 3 ਵਨਡੇ ਮੈਚ ਅਤੇ 5 ਟੀ-20 ਮੈਚ ਖੇਡੇ ਜਾਣੇ ਹਨ। ਇਸ ਦੌਰੇ ਦੌਰਾਨ ਭਾਰਤੀ ਟੀਮ ਆਇਰਲੈਂਡ ਖਿਲਾਫ ਵੀ ਸੀਰੀਜ਼ ਖੇਡ ਸਕਦੀ ਹੈ। ਆਇਰਲੈਂਡ ਖਿਲਾਫ ਜਾਂ ਤਾਂ 3 ਮੈਚਾਂ ਦੀ ਟੀ-20 ਜਾਂ ਫਿਰ ਵਨਡੇ ਸੀਰੀਜ਼ ਖੇਡੀ ਜਾ ਸਕਦੀ ਹੈ। ਹਾਲਾਂਕਿ, ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਇਹ ਸੀਰੀਜ਼ ਆਇਰਲੈਂਡ ਵਿੱਚ ਖੇਡੀ ਜਾਵੇਗੀ ਜਾਂ ਇੰਗਲੈਂਡ ਦੇ ਕਿਸੇ ਮੈਦਾਨ 'ਤੇ। ਇਸ ਦੇ ਲਈ ਸਾਊਥੈਂਪਟਨ ਦਾ ਨਾਂ ਸਾਹਮਣੇ ਆਇਆ ਹੈ, ਪਰ ਹਾਲੇ ਤੱਕ ਕੁਝ ਵੀ ਪੱਕਾ ਨਹੀਂ ਹੈ।