- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਜ਼ਰਬਾਨੀ ਨੇ ਸ਼ਮਰ ਜੋਸੇਫ ਦੇ ਰਿਪਲੇਸਮੈਂਟ ਵਜੋਂ ਯੂਨਾਈਟਿਡ ਨਾਲ ਸਮਝੌਤਾ ਕੀਤਾ ਸੀ। ਬੰਗਲਾਦੇਸ਼ ਵਿੱਚ ਹਿੰਦੂਆਂ 'ਤੇ ਹੋਏ ਅੱਤਿਆਚਾਰਾਂ ਤੋਂ ਬਾਅਦ ਮੁਸਤਫਿਜ਼ੁਰ ਰਹਿਮਾਨ ਦਾ ਵਿਰੋਧ ਹੋਇਆ ਸੀ। ਅਜਿਹੇ 'ਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਰਹਿਮਾਨ ਨੂੰ ਫ੍ਰੈਂਚਾਇਜ਼ੀ ਤੋਂ ਬਾਹਰ ਕਰ ਦਿੱਤਾ ਸੀ। ਹੁਣ KKR ਨੇ ਜ਼ਿੰਬਾਬਵੇ ਦੇ ਗੇਂਦਬਾਜ਼ ਬਲੈਸਿੰਗ ਮੁਜ਼ਰਬਾਨੀ ਨੂੰ ਆਪਣੇ ਨਾਲ ਜੋੜਿਆ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ (PCB) ਆਗਾਮੀ ਪਾਕਿਸਤਾਨ ਸੁਪਰ ਲੀਗ (PSL) ਲਈ ਇਸਲਾਮਾਬਾਦ ਯੂਨਾਈਟਿਡ ਨਾਲ ਹੋਏ ਸਮਝੌਤੇ ਤੋਂ ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਬਲੈਸਿੰਗ ਮੁਜ਼ਰਬਾਨੀ ਦੇ ਹਟਣ ਤੋਂ ਬਾਅਦ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਜੀਓ ਸੁਪਰ ਦੀ ਇਕ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ।
ਮੁਜ਼ਰਬਾਨੀ ਨੇ ਸ਼ਮਰ ਜੋਸੇਫ ਦੇ ਰਿਪਲੇਸਮੈਂਟ ਵਜੋਂ ਯੂਨਾਈਟਿਡ ਨਾਲ ਸਮਝੌਤਾ ਕੀਤਾ ਸੀ। ਬੰਗਲਾਦੇਸ਼ ਵਿੱਚ ਹਿੰਦੂਆਂ 'ਤੇ ਹੋਏ ਅੱਤਿਆਚਾਰਾਂ ਤੋਂ ਬਾਅਦ ਮੁਸਤਫਿਜ਼ੁਰ ਰਹਿਮਾਨ ਦਾ ਵਿਰੋਧ ਹੋਇਆ ਸੀ। ਅਜਿਹੇ 'ਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਰਹਿਮਾਨ ਨੂੰ ਫ੍ਰੈਂਚਾਇਜ਼ੀ ਤੋਂ ਬਾਹਰ ਕਰ ਦਿੱਤਾ ਸੀ। ਹੁਣ KKR ਨੇ ਜ਼ਿੰਬਾਬਵੇ ਦੇ ਗੇਂਦਬਾਜ਼ ਬਲੈਸਿੰਗ ਮੁਜ਼ਰਬਾਨੀ ਨੂੰ ਆਪਣੇ ਨਾਲ ਜੋੜਿਆ ਹੈ।
ਮੁਜ਼ਰਬਾਨੀ ਦੇ PSL ਸਮਝੌਤਾ ਤੋੜਨ ਦੇ ਫੈਸਲੇ 'ਤੇ PCB ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਨਾਲ ਹੀ ਸਮਝੌਤੇ ਦੀ ਉਲੰਘਣਾ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਪਾਕਿਸਤਾਨ ਸੁਪਰ ਲੀਗ ਫ੍ਰੈਂਚਾਇਜ਼ੀ ਨਾਲ ਸਮਝੌਤਾ ਕਰਨ ਵਾਲੇ ਖਿਡਾਰੀ ਨੇ ਆਈਪੀਐਲ (IPL) ਟੀਮ ਵਿੱਚ ਸ਼ਾਮਲ ਹੋਣ ਦਾ ਵਿਕਲਪ ਚੁਣਿਆ ਹੈ।
ਪਿਛਲੇ ਸੀਜ਼ਨ ਵਿੱਚ ਦੱਖਣੀ ਅਫ਼ਰੀਕੀ ਆਲਰਾਊਂਡਰ ਕਾਰਬਿਨ ਬੌਸ਼ ਨੂੰ ਪਿਸ਼ਾਵਰ ਜ਼ਲਮੀ ਨੇ 'ਡਾਇਮੰਡ ਪਿਕ' ਵਜੋਂ ਚੁਣਿਆ ਸੀ। ਇਸ ਤੋਂ ਬਾਅਦ ਉਹ ਜ਼ਖ਼ਮੀ ਖਿਡਾਰੀ ਦੀ ਥਾਂ ਮੁੰਬਈ ਇੰਡੀਅਨਜ਼ ਵਿੱਚ ਸ਼ਾਮਲ ਹੋ ਗਏ ਸਨ। PSL ਤੋਂ ਹਟਣ ਤੋਂ ਬਾਅਦ ਬੌਸ਼ 'ਤੇ ਇੱਕ ਸੀਜ਼ਨ ਦੀ ਪਾਬੰਦੀ ਲਗਾ ਦਿੱਤੀ ਗਈ ਸੀ।
A new Blessing in Purple & Gold 💜🔥 pic.twitter.com/p31V3LsGfm
— KolkataKnightRiders (@KKRiders) March 13, 2026
ਟੀ-20 ਵਿਸ਼ਵ ਕਪ 2026 'ਚ ਮੁਜ਼ਰਬਾਨੀ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ ਸੀ ਅਤੇ ਆਪਣੀ ਟੀਮ ਨੂੰ ਸੁਪਰ-8 'ਚ ਪਹੁੰਚਾਇਆ। ਮੁਜ਼ਰਬਾਨੀ ਨੇ 6 ਮੁਕਾਬਲਿਆਂ 'ਚ 13 ਵਿਕਟਾਂ ਝਟਕਾਈਆਂ ਸਨ। ਉਹ ਟੂਰਨਾਮੈਂਟ ਵਿੱਚ ਸਾਂਝੇ ਤੌਰ 'ਤੇ ਦੂਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਵਿਸ਼ਵ ਕੱਪ ਵਿੱਚ ਜ਼ਿੰਬਾਬਵੇ ਨੇ ਆਸਟ੍ਰੇਲੀਆ ਅਤੇ ਸ੍ਰੀਲੰਕਾ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਆਸਟ੍ਰੇਲੀਆ ਖਿਲਾਫ ਮੈਚ ਵਿੱਚ ਮੁਜ਼ਾਰਬਾਨੀ ਨੇ 4 ਵਿਕਟਾਂ ਲਈਆਂ ਸਨ।