ਬੇਨ ਸਟੋਕਸ ਨੇ ਚੇਨਈ ਦੀ ਹੌਲੀ ਪਿੱਚ ਦੀ ਕੀਤੀ ਨਿੰਦਾ
ਰਾਜਸਥਾਨ ਰਾਇਲਜ਼ ਵੱਲੋਂ ਖੇਡਣ ਵਾਲੇ ਸਟੋਕਸ ਪੰਜਾਬ ਕਿੰਗਜ਼ ਖ਼ਿਲਾਫ਼ ਮੈਚ ਦੌਰਾਨ ਸੱਟ ਕਾਰਨ ਵਾਪਿਸ ਦੇਸ਼ ਮੁੜ ਗਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਰੋਮਾਂਚਕ ਮੁਕਾਬਲੇ ਲਈ 160 ਤੋਂ 170 ਦੌੜਾਂ ਦਾ ਸਕੋਰ ਹੋਣਾ ਜ਼ਰੂਰੀ ਹੈ।
Publish Date: Sat, 24 Apr 2021 08:22 PM (IST)
Updated Date: Sun, 25 Apr 2021 12:12 AM (IST)
ਲੰਡਨ (ਪੀਟੀਆਈ) : ਇੰਗਲੈਂਡ ਦੇ ਹਰਫ਼ਨਮੌਲਾ ਬੇਨ ਸਟੋਕਸ ਚੇਨਈ ਦੇ ਚੇਪਕ ਸਟੇਡੀਅਮ ਦੀ ਹੌਲੀ ਪਿੱਚ ਨੂੰ ਲੈ ਕੇ ਆਪਣੀ ਨਿਰਾਸ਼ਾ ਨਹੀਂ ਲੁਕਾ ਸਕੇ ਤੇ ਇੱਥੇ ਦੀ ਖ਼ਰਾਬ ਹੁੰਦੀ ਪਿੱਚ 'ਤੇ ਚਿੰਤਾ ਜ਼ਾਹਰ ਕੀਤੀ ਜਿੱਥੇ ਘੱਟ ਸਕੋਰ ਵਾਲੇ ਮੈਚ (ਆਈਪੀਐੱਲ) ਦਾ ਮਜ਼ਾ ਖ਼ਰਾਬ ਕਰ ਸਕਦੇ ਹਨ। ਰਾਜਸਥਾਨ ਰਾਇਲਜ਼ ਵੱਲੋਂ ਖੇਡਣ ਵਾਲੇ ਸਟੋਕਸ ਪੰਜਾਬ ਕਿੰਗਜ਼ ਖ਼ਿਲਾਫ਼ ਮੈਚ ਦੌਰਾਨ ਸੱਟ ਕਾਰਨ ਵਾਪਿਸ ਦੇਸ਼ ਮੁੜ ਗਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਰੋਮਾਂਚਕ ਮੁਕਾਬਲੇ ਲਈ 160 ਤੋਂ 170 ਦੌੜਾਂ ਦਾ ਸਕੋਰ ਹੋਣਾ ਜ਼ਰੂਰੀ ਹੈ। ਸਟੋਕਸ ਨੇ ਟਵੀਟ ਕੀਤਾ ਕਿ ਉਮੀਦ ਹੈ ਕਿ ਆਈਪੀਐੱਲ ਦੇ ਅੱਗੇ ਵਧਣ ਨਾਲ ਵਿਕਟਾਂ ਵੱਧ ਖ਼ਰਾਬ ਨਹੀਂ ਹੋਣਗੀਆਂ। ਵਿਕਟਾਂ ਖ਼ਰਾਬ ਹੋਣ ਕਾਰਨ 130-140 ਦੇ ਸਕੋਰ ਬਣ ਰਹੇ ਹਨ ਜਦਕਿ 160-170 ਤਕ ਦਾ ਸਕੋਰ ਜ਼ਰੂਰੀ ਹੈ।