ਮੀਡੀਆ ਰਿਪੋਰਟਾਂ ਮੁਤਾਬਕ ਅਕਸ਼ਰ ਪਟੇਲ ਦੀ ਕੁੱਲ ਜਾਇਦਾਦ 49 ਕਰੋੜ ਰੁਪਏ ਹੈ। ਅਕਸ਼ਰ ਸਾਲਾਨਾ 9 ਕਰੋੜ ਰੁਪਏ ਤੇ ਹਰ ਮਹੀਨੇ 75 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰਦਾ ਹੈ। ਇਸ ਅੰਕੜੇ ਵਿੱਚ ਉਸ ਦੀ ਜਾਇਦਾਦ ਵਿੱਚ ਨਿਵੇਸ਼, ਆਈਪੀਐਲ ਤੇ ਬੀਸੀਸੀਆਈ ਕੰਟਰੈਕਟਸ ਤੋਂ ਤਨਖਾਹ, ਸਮਰਥਨ ਤੇ ਹੋਰ ਨਿਵੇਸ਼ ਸ਼ਾਮਲ ਹੈ।

ਆਨਲਾਈਨ ਡੈਸਕ, ਨਵੀਂ ਦਿੱਲੀ : (Axar Patel Net Worth) ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਅਕਸ਼ਰ ਪਟੇਲ 31 ਸਾਲ ਦੇ ਹੋ ਗਏ ਹਨ। ਗੇਂਦ ਤੇ ਬੱਲੇ ਨਾਲ ਅਹਿਮ ਯੋਗਦਾਨ ਪਾਉਣ ਵਾਲੇ ਅਕਸ਼ਰ ਨੇ ਕਈ ਅਹਿਮ ਮੌਕਿਆਂ 'ਤੇ ਟੀਮ ਲਈ ਮੈਚ ਜੇਤੂ ਪਾਰੀਆਂ ਖੇਡੀਆਂ ਹਨ। ਅਕਸ਼ਰ ਪਟੇਲ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ ਵਿੱਚ ਗੇਮ ਚੇਂਜਰ ਬਣ ਕੇ ਉਭਰੇ ਸੀ।
ਉਸ ਨੇ 31 ਗੇਂਦਾਂ ਦਾ ਸਾਹਮਣਾ ਕਰਦੇ ਹੋਏ 47 ਦੌੜਾਂ ਦੀ ਅਹਿਮ ਪਾਰੀ ਖੇਡੀ। ਅਕਸ਼ਰ ਨੇ ਵੀ ਕੋਹਲੀ ਨਾਲ ਅਹਿਮ ਸਾਂਝੇਦਾਰੀ ਕੀਤੀ ਸੀ। ਉਸ ਦੇ ਯੋਗਦਾਨ ਬਦੌਲਤ ਟੀਮ ਇੰਡੀਆ ਨੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਅਜਿਹੇ 'ਚ ਅੱਜ 'ਬਾਪੂ' ਦੇ ਨਾਂ ਨਾਲ ਮਸ਼ਹੂਰ ਅਕਸ਼ਰ ਪਟੇਲ ਦੇ ਜਨਮ ਦਿਨ ਮੌਕੇ 'ਤੇ ਆਓ ਤੁਹਾਨੂੰ ਉਸ ਦੀ ਨੈੱਟਵਰਥ ਤੇ ਲਗਜ਼ਰੀ ਲਾਈਫਸਟਾਈਲ ਬਾਰੇ ਪੂਰੀ ਜਾਣਕਾਰੀ ਦੱਸਦੇ ਹਾਂ।
31 ਸਾਲ ਦੇ ਹੋਏ ਅਕਸ਼ਰ ਪਟੇਲ
ਦਰਅਸਲ ਅਕਸ਼ਰ ਪਟੇਲ ਦਾ ਜਨਮ 20 ਜਨਵਰੀ 1994 ਨੂੰ ਹੋਇਆ ਸੀ। ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਅਕਸ਼ਰ ਪਟੇਲ ਲਈ ਇੱਥੇ ਤਕ ਪਹੁੰਚਣਾ ਆਸਾਨ ਨਹੀਂ ਰਿਹਾ।
ਪ੍ਰੋਫੈਸ਼ਨਲ ਕਰੀਅਰ ਤੋਂ ਇਲਾਵਾ ਨਿੱਜੀ ਕਾਰਨਾਂ ਨਾਲ ਸੰਘਰਸ਼ ਕਰਨ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ। ਟੀ-20 ਇੰਟਰਨੈਸ਼ਨਲ 'ਚ ਹੁਣ ਤੱਕ 66 ਮੈਚ ਖੇਡਦੇ ਹੋਏ ਉਸ ਨੇ ਬੱਲੇਬਾਜ਼ੀ ਕਰਦੇ ਹੋਏ 498 ਦੌੜਾਂ ਬਣਾਈਆਂ ਹਨ, ਜਦਕਿ ਗੇਂਦਬਾਜ਼ੀ 'ਚ ਉਸ ਨੇ 65 ਵਿਕਟਾਂ ਹਾਸਲ ਕੀਤੀਆਂ ਹਨ। ਵਨਡੇ 'ਚ 60 ਮੈਚ ਖੇਡਦੇ ਹੋਏ ਉਸ ਨੇ ਬੱਲੇ ਨਾਲ 568 ਦੌੜਾਂ ਬਣਾਈਆਂ, ਜਦਕਿ ਗੇਂਦ ਨਾਲ 64 ਵਿਕਟਾਂ ਲਈਆਂ। ਉਸ ਨੇ ਟੈਸਟ 'ਚ ਸਿਰਫ 14 ਮੈਚ ਖੇਡੇ ਹਨ, ਜਿਸ 'ਚ ਉਸ ਨੇ 646 ਦੌੜਾਂ ਬਣਾਈਆਂ ਤੇ 55 ਵਿਕਟਾਂ ਹਾਸਲ ਕੀਤੀਆਂ ਹਨ।
ਇਸ ਦੇ ਨਾਲ ਹੀ ਅਕਸ਼ਰ ਪਟੇਲ ਦਿੱਲੀ ਕੈਪੀਟਲਸ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਰਗੀਆਂ ਟੀਮਾਂ ਲਈ ਆਈਪੀਐਲ ਵਿੱਚ ਉਸ ਨੇ 150 ਮੈਚਾਂ ਵਿੱਚ ਕੁੱਲ 1653 ਦੌੜਾਂ ਤੇ 123 ਵਿਕਟਾਂ ਲਈਆਂ ਹਨ।
ਕਿੰਨੀ ਜਾਇਦਾਦ ਦਾ ਮਾਲਕ ਹੈ ਅਕਸ਼ਰ ਪਟੇਲ
ਮੀਡੀਆ ਰਿਪੋਰਟਾਂ ਮੁਤਾਬਕ ਅਕਸ਼ਰ ਪਟੇਲ ਦੀ ਕੁੱਲ ਜਾਇਦਾਦ 49 ਕਰੋੜ ਰੁਪਏ ਹੈ। ਅਕਸ਼ਰ ਸਾਲਾਨਾ 9 ਕਰੋੜ ਰੁਪਏ ਤੇ ਹਰ ਮਹੀਨੇ 75 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰਦਾ ਹੈ। ਇਸ ਅੰਕੜੇ ਵਿੱਚ ਉਸ ਦੀ ਜਾਇਦਾਦ ਵਿੱਚ ਨਿਵੇਸ਼, ਆਈਪੀਐਲ ਤੇ ਬੀਸੀਸੀਆਈ ਕੰਟਰੈਕਟਸ ਤੋਂ ਤਨਖਾਹ, ਸਮਰਥਨ ਤੇ ਹੋਰ ਨਿਵੇਸ਼ ਸ਼ਾਮਲ ਹੈ।
ਅਕਸ਼ਰ ਪਟੇਲ ਦਾ ਬੀਸੀਸੀਆਈ ਨਾਲ ਗ੍ਰੇਡ-ਬੀ ਦਾ ਇਕਰਾਰਨਾਮਾ ਹੈ, ਜਿਸ ਨਾਲ ਉਸ ਨੂੰ 3 ਕਰੋੜ ਰੁਪਏ ਸਾਲਾਨਾ ਤਨਖਾਹ ਮਿਲਦੀ ਹੈ। ਅਕਸ਼ਰ ਨੂੰ ਟੈਸਟ ਮੈਚ ਲਈ 15 ਲੱਖ ਰੁਪਏ, ਵਨਡੇ ਲਈ 6 ਲੱਖ ਰੁਪਏ ਤੇ ਟੀ-20 ਮੈਚ ਲਈ 3 ਲੱਖ ਰੁਪਏ ਮਿਲਦੇ ਹਨ। ਦਿੱਲੀ ਕੈਪੀਟਲਸ ਨੇ IPL 2025 ਲਈ ਅਕਸ਼ਰ ਨੂੰ ਬਰਕਰਾਰ ਰੱਖਿਆ। ਉਸ ਨੂੰ 16.50 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ।
ਮਹਿੰਗੀਆਂ ਕਾਰਾਂ ਦਾ ਸ਼ੌਕੀਨ ਹੈ ਅਕਸ਼ਰ
ਅਕਸ਼ਰ ਪਟੇਲ ਲਗਜ਼ਰੀ ਕਾਰਾਂ ਦਾ ਸ਼ੌਕੀਨ ਹੈ। ਉਸ ਕੋਲ ਇੱਕ ਮਰਸੀਡੀਜ਼ SUV ਹੈ, ਜਿਸ ਦੀ ਕੀਮਤ ਆਮ ਤੌਰ 'ਤੇ 1 ਕਰੋੜ ਰੁਪਏ ਤੋਂ ਵੱਧ ਹੁੰਦੀ ਹੈ ਤੇ ਇੱਕ ਲੈਂਡ ਰੋਵਰ ਡਿਸਕਵਰੀ, ਜਿਸ ਦੀ ਕੀਮਤ ਲਗਪਗ 67 ਲੱਖ ਰੁਪਏ ਹੈ। ਇਸ ਤੋਂ ਇਲਾਵਾ ਉਸ ਦੇ ਕਲੈਕਸ਼ਨ 'ਚ ਕਈ ਕਾਰਾਂ ਵੀ ਹਨ। ਜ਼ਿਕਰਯੋਗ ਹੈ ਕਿ ਅਕਸ਼ਰ ਅਹਿਮਦਾਬਾਦ ਤੋਂ ਕਰੀਬ 60 ਕਿਲੋਮੀਟਰ ਦੂਰ ਨਡਿਆਦ ਵਿੱਚ ਆਲੀਸ਼ਾਨ ਬੰਗਲੇ ਵਿੱਚ ਰਹਿੰਦਾ ਹੈ। ਉਸ ਦਾ ਪਰਿਵਾਰ ਉਸ ਦੇ ਨਾਲ ਰਹਿੰਦਾ ਹੈ।