26 ਸਾਲਾ ਅਰਜੁਨ ਤੇਂਦੁਲਕਰ ਦੀਆਂ ਕੁਝ ਵੀਡੀਓ ਕਲਿੱਪਸ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਉਹ ਲਖਨਊ ਸੁਪਰ ਜਾਇੰਟਸ ਦੇ ਟ੍ਰੇਨਿੰਗ ਸੈਸ਼ਨ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਅਰਜੁਨ ਲਗਾਤਾਰ 6 ਗੇਂਦਾਂ 'ਤੇ 6 ਖ਼ਤਰਨਾਕ ਯਾਰਕਰ ਸੁੱਟਦੇ ਹੋਏ ਵੀ ਨਜ਼ਰ ਆ ਰਹੇ ਹਨ।

ਸਪੋਰਟਸ ਡੈਸਕ, ਨਵੀਂ ਦਿੱਲੀ: 'ਕ੍ਰਿਕਟ ਦੇ ਭਗਵਾਨ' ਕਹੇ ਜਾਣ ਵਾਲੇ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਗੇਂਦ ਨਾਲ ਚੰਗੀ ਫਾਰਮ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਨੈਟਸ 'ਚ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਨੂੰ ਪਰੇਸ਼ਾਨ ਕਰਦੇ ਹੋਏ ਦੇਖਿਆ ਗਿਆ ਹੈ। 9 ਅਪ੍ਰੈਲ ਨੂੰ ਲਖਨਊ ਦੀ ਟੀਮ ਦਾ ਸਾਹਮਣਾ ਕੇਕੇਆਰ (KKR) ਨਾਲ ਈਡਨ ਗਾਰਡਨ 'ਚ ਹੋਣਾ ਹੈ ਜਿਸ ਵਿਚ ਅਰਜੁਨ ਤੇਂਦੁਲਕਰ ਨੂੰ ਪਲੇਇੰਗ-11 'ਚ ਮੌਕਾ ਮਿਲਦਾ ਹੈ ਜਾਂ ਨਹੀਂ, ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ। ਪਰ ਮੈਚ ਤੋਂ ਪਹਿਲਾਂ ਅਰਜੁਨ ਜਿਸ ਤਰ੍ਹਾਂ ਨੈਟਸ 'ਚ ਆਪਣੀ ਗੇਂਦਬਾਜ਼ੀ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੇ ਹਨ, ਅਜਿਹੇ 'ਚ ਉਨ੍ਹਾਂ ਨੂੰ ਲਖਨਊ ਲਈ ਡੈਬਿਊ ਦਾ ਮੌਕਾ ਮਿਲਣ ਦੀਆਂ ਉਮੀਦਾਂ ਜਤਾਈਆਂ ਜਾ ਰਹੀਆਂ ਹਨ।
ਦਰਅਸਲ, 26 ਸਾਲਾ ਅਰਜੁਨ ਤੇਂਦੁਲਕਰ ਦੀਆਂ ਕੁਝ ਵੀਡੀਓ ਕਲਿੱਪਸ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਉਹ ਲਖਨਊ ਸੁਪਰ ਜਾਇੰਟਸ ਦੇ ਟ੍ਰੇਨਿੰਗ ਸੈਸ਼ਨ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਅਰਜੁਨ ਲਗਾਤਾਰ 6 ਗੇਂਦਾਂ 'ਤੇ 6 ਖ਼ਤਰਨਾਕ ਯਾਰਕਰ ਸੁੱਟਦੇ ਹੋਏ ਵੀ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਯਾਰਕਰ ਇੰਨੀ ਘਾਤਕ ਰਹੀ ਕਿ ਕਪਤਾਨ ਰਿਸ਼ਭ ਪੰਤ ਆਪਣਾ ਪੈਰ ਬਚਾਉਂਦੇ ਹੋਏ ਨਜ਼ਰ ਆਏ। ਉਨ੍ਹਾਂ ਤੋਂ ਇਲਾਵਾ ਅਬਦੁਲ ਸਮਦ ਵੀ ਉਨ੍ਹਾਂ ਦੀ ਯਾਰਕਰ ਦਾ ਸਾਹਮਣਾ ਕਰਦੇ ਹੋਏ ਸੰਘਰਸ਼ ਕਰਦੇ ਦਿਖੇ। ਇੰਟਰਨੈਸ਼ਨਲ ਕ੍ਰਿਕਟ 'ਚ ਅਜਿਹੀ ਯਾਰਕਰ ਜਸਪ੍ਰੀਤ ਬੁਮਰਾਹ ਨੂੰ ਸੁੱਟਦੇ ਹੋਏ ਦੇਖਿਆ ਗਿਆ ਹੈ। ਅਜਿਹੇ 'ਚ ਅਰਜੁਨ ਦੀ ਯਾਰਕਰ ਵਾਲੀ ਵੀਡੀਓ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਵਿੱਚ ਬੁਮਰਾਹ ਦੀ ਪਰਛਾਈ ਦੀ ਗੱਲ ਕਰ ਰਹੇ ਹਨ।
Everyone laughed when i said LSG got Desi Mitchell Starc in Arjun Tendulkar.
He's nailing yorkers for fun 🔥🔥pic.twitter.com/cAISPRv7tH
— Riseup Pant (@riseup_pant17) April 7, 2026
ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਦੇ ਨਾਲ ਆਈਪੀਐਲ 'ਚ ਕਈ ਸਾਲਾਂ ਤਕ ਜੁੜੇ ਰਹਿਣ ਤੋਂ ਬਾਅਦ ਅਰਜੁਨ ਮੌਜੂਦਾ ਸੀਜ਼ਨ 'ਚ ਲਖਨਊ ਸੁਪਰ ਜਾਇੰਟਸ ਦਾ ਹਿੱਸਾ ਹਨ। ਨਵੰਬਰ 2025 'ਚ ਹੋਈ ਇੱਕ ਟ੍ਰੇਡ ਡੀਲ ਤਹਿਤ ਲਖਨਊ ਨੇ ਅਰਜੁਨ ਨੂੰ ਉਨ੍ਹਾਂ ਦੀ ਮੌਜੂਦਾ ਫੀਸ 30 ਲੱਖ ਰੁਪਏ 'ਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ। ਹੁਣ ਤੱਕ ਅਰਜੁਨ ਨੇ ਆਈਪੀਐਲ ਵਿੱਚ ਕੁੱਲ 5 ਮੈਚ ਖੇਡੇ ਅਤੇ 3 ਵਿਕਟਾਂ ਲਈਆਂ ਹਨ। ਉੱਥੇ ਹੀ, ਲਖਨਊ ਸੁਪਰ ਜਾਇੰਟਸ ਨੇ ਅਜੇ ਤੱਕ ਇਸ ਸੀਜ਼ਨ ਵਿੱਚ ਦੋ ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੂੰ ਇੱਕ ਮੈਚ ਵਿੱਚ ਹਾਰ ਅਤੇ ਦੂਜੇ ਵਿੱਚ ਜਿੱਤ ਦਾ ਸਾਹਮਣਾ ਕਰਨਾ ਪਿਆ।