- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮ ਨਗਰ ਵਾਸੀ ਅਰਜੁਨ ਨੇ ਸੱਤ ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ। ਉਸ ਦੇ ਪਹਿਲੇ ਕੋਚ ਵਿਕਰਮ ਸਿੱਧੂ ਨੇ ਉਸ ਨੂੰ ਪਹਿਲਾ ਬੈਟ ਖਰੀਦ ਕੇ ਦਿੱਤਾ ਸੀ। ਆਕਰਮਕ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਅਰਜੁਨ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੂੰ ਆਪਣਾ ਆਦਰਸ਼ ਮੰਨਦਾ ਹੈ।

ਪੱਤਰ ਪ੍ਰੇਰਕ, ਜਲੰਧਰ: ਜਲੰਧਰ ਦੇ ਨੌਜਵਾਨ ਕ੍ਰਿਕਟਰ ਅਰਜੁਨ ਰਾਜਪੂਤ ਦੀ ਭਾਰਤੀ ਅੰਡਰ-19 ਕ੍ਰਿਕਟ ਟੀਮ ਵਿੱਚ ਚੋਣ ਹੋਈ ਹੈ। ਇਸ ਉਪਲਬਧੀ ਨਾਲ ਸ਼ਹਿਰ ਦੇ ਖੇਡ ਪ੍ਰੇਮੀਆਂ ਅਤੇ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਅਰਜੁਨ ਨੇ ਅੰਡਰ-14 ਅਤੇ ਅੰਡਰ-16 ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ। ਕੂਚ ਬਿਹਾਰ ਟਰਾਫੀ ਇਲੀਟ ਮੁਕਾਬਲੇ ਵਿੱਚ ਪੰਜਾਬ ਲਈ ਖੇਡਦਿਆਂ ਉਸ ਨੇ ਸੌਰਾਸ਼ਟਰ ਖ਼ਿਲਾਫ਼ 121 ਦੌੜਾਂ ਦੀ ਯਾਦਗਾਰ ਸੈਂਕੜੇ ਵਾਲੀ ਪਾਰੀ ਖੇਡੀ ਸੀ।
ਰਾਮ ਨਗਰ ਵਾਸੀ ਅਰਜੁਨ ਨੇ ਸੱਤ ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ। ਉਸ ਦੇ ਪਹਿਲੇ ਕੋਚ ਵਿਕਰਮ ਸਿੱਧੂ ਨੇ ਉਸ ਨੂੰ ਪਹਿਲਾ ਬੈਟ ਖਰੀਦ ਕੇ ਦਿੱਤਾ ਸੀ। ਆਕਰਮਕ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਅਰਜੁਨ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੂੰ ਆਪਣਾ ਆਦਰਸ਼ ਮੰਨਦਾ ਹੈ।
ਅਰਜੁਨ ਦੇ ਪਿਤਾ ਹੋਤੀ ਰਾਮ ਡੀਏਵੀ ਕਾਲਜ ਨੇੜੇ ਛੋਲੇ-ਕੁਲਚੇ ਦੀ ਰੇਹੜੀ ਲਗਾਉਂਦੇ ਹਨ। ਉਨ੍ਹਾਂ ਦੱਸਿਆ ਕਿ ਸੀਮਤ ਆਮਦਨ ਦੇ ਬਾਵਜੂਦ ਉਨ੍ਹਾਂ ਨੇ ਪੁੱਤਰ ਦੇ ਕ੍ਰਿਕਟਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤਾ। ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਜਲੰਧਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਅਰਜੁਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਮਿਹਨਤ ਅਤੇ ਲਗਨ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ।