- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Hardeep Singh Puri ਨੇ ਕਿਹਾ ਕਿ ਇਹ ਕਦਮ ਇਸ ਸਬੂਤ ਦੇ ਅਧਾਰ 'ਤੇ ਚੁੱਕਿਆ ਗਿਆ ਸੀ ਕਿ ਕਈ ਲਾਭਪਾਤਰੀਆਂ ਨੂੰ ਵਾਧੂ ਸਿਲੰਡਰਾਂ ਦੀ ਲੋੜ ਨਹੀਂ ਸੀ ਅਤੇ ਕੁਝ ਸਿਲੰਡਰਾਂ ਦੀ ਵਰਤੋਂ ਕਮਰਸ਼ੀਅਲ ਕੰਮਾਂ ਲਈ ਕੀਤੀ ਜਾ ਰਹੀ ਸੀ।

ਆਈਏਐੱਨਐੱਸ, ਨਵੀਂ ਦਿੱਲੀ: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਤਹਿਤ ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ ਸਾਲਾਨਾ ਨੌਂ ਤੋਂ ਘਟਾ ਕੇ ਚਾਰ ਕਰਨ 'ਤੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਕਦਮ ਕੁਝ ਲਾਭਪਾਤਰੀਆਂ ਵੱਲੋਂ ਸਬਸਿਡੀ ਵਾਲੇ ਸਿਲੰਡਰਾਂ ਦੀ ਦੁਰਵਰਤੋਂ ਕਾਰਨ ਚੁੱਕਿਆ ਗਿਆ ਹੈ।
ਪੁਰੀ ਨੇ ਕਿਹਾ ਕਿ ਇਹ ਕਦਮ ਇਸ ਸਬੂਤ ਦੇ ਅਧਾਰ 'ਤੇ ਚੁੱਕਿਆ ਗਿਆ ਸੀ ਕਿ ਕਈ ਲਾਭਪਾਤਰੀਆਂ ਨੂੰ ਵਾਧੂ ਸਿਲੰਡਰਾਂ ਦੀ ਲੋੜ ਨਹੀਂ ਸੀ ਅਤੇ ਕੁਝ ਸਿਲੰਡਰਾਂ ਦੀ ਵਰਤੋਂ ਕਮਰਸ਼ੀਅਲ ਕੰਮਾਂ ਲਈ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ, "ਅੱਜ ਸਵੇਰ ਤੋਂ ਹੀ ਇਸ ਗੱਲ 'ਤੇ ਕਾਫ਼ੀ ਚਰਚਾ ਹੋ ਰਹੀ ਹੈ ਕਿ ਅਸੀਂ ਉੱਜਵਲਾ ਸਿਲੰਡਰਾਂ ਦੀ ਗਿਣਤੀ ਨੌਂ ਤੋਂ ਘਟਾ ਕੇ ਚਾਰ ਕਰ ਦਿੱਤੀ ਹੈ। ਪਰ ਜੇਕਰ ਤੁਹਾਨੂੰ ਚਾਰ ਤੋਂ ਵੱਧ ਸਿਲੰਡਰਾਂ ਦੀ ਲੋੜ ਨਹੀਂ ਹੈ ਤਾਂ ਤੁਹਾਨੂੰ ਹੋਰ ਸਿਲੰਡਰਾਂ ਦੀ ਕੀ ਲੋੜ ਹੋਵੇਗੀ?"
ਪੁਰੀ ਨੇ ਦਲੀਲ ਦਿੱਤੀ ਕਿ ਜੇਕਰ ਕਿਸੇ ਪਰਿਵਾਰ ਨੂੰ ਸਾਲ ਵਿਚ ਚਾਰ ਤੋਂ ਵੱਧ ਸਿਲੰਡਰਾਂ ਦੀ ਲੋੜ ਨਹੀਂ ਹੈ ਤਾਂ ਉਨ੍ਹਾਂ ਨੂੰ ਹੋਰ ਸਬਸਿਡੀ ਵਾਲੇ ਰਿਫਿਲ ਦੇਣ ਦਾ ਕੋਈ ਠੋਸ ਕਾਰਨ ਨਹੀਂ ਹੈ। ਪੁਰੀ ਨੇ ਆਈਏਐੱਨਐੱਸ ਨੂੰ ਦੱਸਿਆ, "ਅਸੀਂ ਅਜਿਹਾ ਇਸ ਲਈ ਕੀਤਾ ਕਿਉਂਕਿ ਸਾਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਸਾਡੇ ਕਈ ਉੱਜਵਲਾ ਲਾਭਪਾਤਰੀਆਂ ਨੂੰ ਅਸਲ ਵਿਚ ਸਿਲੰਡਰ ਦੀ ਲੋੜ ਨਹੀਂ ਸੀ। ਉਹ ਸਿਲੰਡਰ ਲੈ ਰਹੇ ਸਨ ਅਤੇ ਜਾਂ ਤਾਂ ਉਸਨੂੰ ਕਮਰਸ਼ੀਅਲ ਵਰਤੋਂ ਲਈ ਵੇਚ ਰਹੇ ਸਨ ਜਾਂ ਕਿਤੇ ਹੋਰ ਵਰਤ ਰਹੇ ਸਨ, ਜਾਂ ਫਿਰ ਕਿਸੇ ਹੋਰ ਨੂੰ ਵੱਧ ਰੁਪਇਆਂ 'ਚ ਦੇ ਰਹੇ ਸਨ।"
ਪੁਰੀ ਨੇ ਦੱਸਿਆ ਕਿ ਸਰਕਾਰ ਨੇ ਇਹ ਫੈਸਲਾ ਸਕੀਮ ਦੀ ਵਰਤੋਂ ਦੇ ਤਰੀਕੇ ਨੂੰ ਸਮਝਣ ਅਤੇ ਇਸਦੀ ਗਲਤ ਵਰਤੋਂ ਦੇ ਮਾਮਲਿਆਂ ਦੀ ਪਛਾਣ ਕਰਨ ਤੋਂ ਬਾਅਦ ਲਿਆ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੂੰ ਐੱਲਪੀਜੀ ਕੁਨੈਕਸ਼ਨ ਅਤੇ ਰਿਆਇਤੀ ਦਰਾਂ 'ਤੇ ਰਿਫਿਲ ਦੀ ਸਹੂਲਤ ਦੇ ਕੇ ਸਾਫ਼ ਖਾਣਾ ਪਕਾਉਣ ਦਾ ਬਾਲਣ ਉਪਲਬਧ ਕਰਵਾਉਣ ਲਈ ਸ਼ੁਰੂ ਕੀਤੀ ਗਈ ਸੀ।
ਪੁਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਮਾਡਲ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਨੂੰ ਪ੍ਰਧਾਨ ਮੰਤਰੀ ਵੱਲੋਂ ਅਪਣਾਏ ਗਏ ਵਿਕਾਸ-ਕੇਂਦ੍ਰਿਤ ਪਹੁੰਚ ਨੂੰ ਸਮਝਣਾ ਅਤੇ ਅਪਣਾਉਣਾ ਚਾੀਦਾ ਹੈ। ਮੰਤਰੀ ਅਨੁਸਾਰ, ਵੋਟਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਜਪਾ ਦਾ ਵਾਰ-ਵਾਰ ਸਮਰਥਨ ਕੀਤਾ ਹੈ ਕਿਉਂਕਿ ਉਹ ਸਰਕਾਰ ਨੂੰ ਵਿਕਾਸ ਅਤੇ ਜ਼ਮੀਨੀ ਪੱਧਰ 'ਤੇ ਕਾਰਜਾਂ ਨੂੰ ਪੂਰਾ ਕਰਨ ਵਾਲੀ ਸਰਕਾਰ ਵਜੋਂ ਦੇਖਦੇ ਹਨ।