ਅੰਕੜਿਆਂ ਮੁਤਾਬਕ, ਈਂਧਣ ਤੇ ਊਰਜਾ ਦੀਆਂ ਕੀਮਤਾਂ 'ਚ ਮਾਰਚ 'ਚ ਫਰਵਰੀ ਦੇ ਮੁਕਾਬਲੇ 4.13 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਖਣਿਜ ਤੇਲ ਦੀਆਂ ਕੀਮਤਾਂ 'ਚ ਮਾਰਚ ਵਿਚ ਪਿਛਲੇ ਮਹੀਨੇ ਦੇ ਮੁਕਾਬਲੇ 8.77 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਬਿਜਲੀ ਦੀ ਕੀਮਤ 'ਚ ਮਾਰਚ ਵਿਚ 5.07 ਪ੍ਰਤੀਸ਼ਤ ਦੀ ਕਮੀ ਦੇਖਣ ਨੂੰ ਮਿਲੀ।

ਆਈਐਨਐਸ, ਨਵੀਂ ਦਿੱਲੀ : ਥੋਕ ਮੁੱਲ ਸੂਚਕ ਅੰਕ (WPI) 'ਤੇ ਅਧਾਰਤ ਮਹਿੰਗਾਈ ਦਰ ਮਾਰਚ 'ਚ ਵਧ ਕੇ 3.88 ਪ੍ਰਤੀਸ਼ਤ ਹੋ ਗਈ ਹੈ ਜੋ ਕਿ ਫਰਵਰੀ 'ਚ 2.13 ਪ੍ਰਤੀਸ਼ਤ ਸੀ। ਇਹ ਜਾਣਕਾਰੀ ਵਣਜ ਅਤੇ ਉਦਯੋਗ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਦਿੱਤੀ ਗਈ। ਮਾਰਚ ਵਿਚ ਥੋਕ ਮਹਿੰਗਾਈ ਦਰ 'ਚ ਵਾਧਾ ਮੁੱਖ ਤੌਰ 'ਤੇ ਕੱਚੇ ਤੇਲ ਅਤੇ ਕੁਦਰਤੀ ਗੈਸ, ਗੈਰ-ਖ਼ੁਰਾਕੀ ਵਸਤੂਆਂ, ਬੁਨਿਆਦੀ ਧਾਤਾਂ ਦੇ ਨਿਰਮਾਣ ਅਤੇ ਖਾਧ ਪਦਾਰਥਾਂ ਆਦਿ ਦੀਆਂ ਕੀਮਤਾਂ ਵਿੱਚ ਉਛਾਲ ਕਾਰਨ ਹੋਇਆ ਹੈ।
ਅੰਕੜਿਆਂ ਮੁਤਾਬਕ, ਈਂਧਣ ਤੇ ਊਰਜਾ ਦੀਆਂ ਕੀਮਤਾਂ 'ਚ ਮਾਰਚ 'ਚ ਫਰਵਰੀ ਦੇ ਮੁਕਾਬਲੇ 4.13 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਖਣਿਜ ਤੇਲ ਦੀਆਂ ਕੀਮਤਾਂ 'ਚ ਮਾਰਚ ਵਿਚ ਪਿਛਲੇ ਮਹੀਨੇ ਦੇ ਮੁਕਾਬਲੇ 8.77 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਬਿਜਲੀ ਦੀ ਕੀਮਤ 'ਚ ਮਾਰਚ ਵਿਚ 5.07 ਪ੍ਰਤੀਸ਼ਤ ਦੀ ਕਮੀ ਦੇਖਣ ਨੂੰ ਮਿਲੀ।
ਮੰਤਰਾਲੇ ਨੇ ਦੱਸਿਆ ਕਿ 22 ਨਿਰਮਾਣ ਸਮੂਹਾਂ 'ਚੋਂ 16 ਦੀਆਂ ਕੀਮਤਾਂ 'ਚ ਮਾਰਚ ਵਿਚ ਵਾਧਾ ਦੇਖਿਆ ਗਿਆ ਹੈ, ਜਦੋਂਕਿ ਛੇ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਉੱਥੇ ਹੀ, ਥੋਕ ਖਾਧ ਮਹਿੰਗਾਈ ਦਰ ਮਾਰਚ ਵਿੱਚ 1.85 ਪ੍ਰਤੀਸ਼ਤ 'ਤੇ ਰਹੀ ਹੈ। ਇਹ ਫਰਵਰੀ 'ਚ ਵੀ ਇਸੇ ਪੱਧਰ 'ਤੇ ਸੀ।
ਇਸ ਤੋਂ ਪਹਿਲਾਂ ਅੰਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਵੱਲੋਂ ਸੋਮਵਾਰ ਨੂੰ ਪ੍ਰਚੂਨ ਮਹਿੰਗਾਈ ਦਰ ਦੇ ਅੰਕੜੇ ਜਾਰੀ ਕੀਤੇ ਗਏ ਸਨ ਅਤੇ ਇਹ ਮਾਰਚ ਵਿਚ ਸਾਲਾਨਾ ਅਧਾਰ 'ਤੇ 3.4 ਪ੍ਰਤੀਸ਼ਤ ਰਹੀ ਹੈ, ਇਸ ਵਿੱਚ ਕ੍ਰਮਵਾਰ ਅਧਾਰ 'ਤੇ 0.19 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਫਰਵਰੀ ਵਿੱਚ ਇਹ 3.21 ਪ੍ਰਤੀਸ਼ਤ ਸੀ।
ਮੰਤਰਾਲੇ ਨੇ ਕਿਹਾ ਕਿ ਮਾਰਚ ਵਿੱਚ ਪੇਂਡੂ ਇਲਾਕਿਆਂ 'ਚ ਪਰਚੂਨ ਮਹਿੰਗਾਈ ਦਰ 3.63 ਪ੍ਰਤੀਸ਼ਤ ਅਤੇ ਸ਼ਹਿਰੀ ਇਲਾਕਿਆਂ ਵਿੱਚ 3.11 ਪ੍ਰਤੀਸ਼ਤ ਰਹੀ ਹੈ।
ਖ਼ੁਰਾਕੀ ਮਹਿੰਗਾਈ ਦਰ ਮਾਰਚ ਵਿਚ 3.87 ਪ੍ਰਤੀਸ਼ਤ ਰਹੀ ਹੈ ਅਤੇ ਫਰਵਰੀ 'ਚ ਇਹ 3.47 ਪ੍ਰਤੀਸ਼ਤ ਸੀ। ਮਾਰਚ ਵਿਚ ਪੇਂਡੂ ਇਲਾਕਿਆਂ 'ਚ ਖ਼ੁਰਾਕੀ ਮਹਿੰਗਾਈ ਦਰ 3.96 ਪ੍ਰਤੀਸ਼ਤ ਰਹੀ ਹੈ ਅਤੇ ਸ਼ਹਿਰੀ ਇਲਾਕਿਆਂ 'ਚ ਇਹ 3.71 ਪ੍ਰਤੀਸ਼ਤ ਸੀ। ਬੀਤੇ ਮਹੀਨੇ ਪਿਆਜ਼ (-27.76%), ਆਲੂ (-18.98%), ਲਸਣ (-10.18%), ਅਰਹਰ (-9.56%) ਅਤੇ ਮਟਰ, ਚਣਾ (-7.87%) ਦੀ ਗਿਰਾਵਟ ਦੇ ਨਾਲ ਰਾਸ਼ਟਰੀ ਪੱਧਰ 'ਤੇ ਸਭ ਤੋਂ ਘੱਟ ਮਹਿੰਗਾਈ ਦਰਜ ਕਰਨ ਵਾਲੇ ਚੋਟੀ ਦੇ 5 ਪ੍ਰਮੁੱਖ ਆਈਟਮ ਸਨ। ਇਨ੍ਹਾਂ ਸਾਰਿਆਂ 'ਚ ਮਹਿੰਗਾਈ ਦਰ ਸਾਲਾਨਾ ਅਧਾਰ 'ਤੇ ਨਕਾਰਾਤਮਕ ਰਹੀ ਹੈ।
ਦੂਜੇ ਪਾਸੇ, ਚਾਂਦੀ ਦੇ ਗਹਿਣੇ (148.61%), ਸੋਨਾ/ਹੀਰਾ/ਪਲੈਟੀਨਮ ਜਵੈਲਰੀ (45.92%), ਕੋਪਰਾ (45.52%), ਟਮਾਟਰ (35.99%) ਅਤੇ ਫੁੱਲ ਗੋਭੀ (34.11%), ਰਾਸ਼ਟਰੀ ਪੱਧਰ 'ਤੇ ਸਭ ਤੋਂ ਵੱਧ ਮਹਿੰਗਾਈ ਦਰਜ ਕਰਨ ਵਾਲੇ ਚੋਟੀ ਦੇ 5 ਪ੍ਰਮੁੱਖ ਆਇਟਮ ਸਨ। ਇਨ੍ਹਾਂ ਸਾਰੀਆਂ ਆਇਟਮਜ਼ 'ਚ ਮਹਿੰਗਾਈ ਦਰ ਸਾਲਾਨਾ ਅਧਾਰ 'ਤੇ ਸਕਾਰਾਤਮਕ ਰਹੀ ਹੈ।