ਭਾਰਤ ਵਿੱਚ ਸਦੀਆਂ ਤੋਂ ਸੋਨੇ ਦੀ ਮਹੱਤਤਾ ਰਹੀ ਹੈ, ਇਸ ਲਈ ਭਾਰਤੀ ਸੋਨੇ ਦੀ ਖਰੀਦਦਾਰੀ ਨੂੰ ਨਿਵੇਸ਼ ਅਤੇ ਸੁਰੱਖਿਆ, ਦੋਵਾਂ ਪੱਖਾਂ ਤੋਂ ਉੱਤਮ ਮੰਨਦੇ ਹਨ। ਵਰਲਡ ਗੋਲਡ ਕੌਂਸਲ (World Gold Council) ਦੇ ਇੱਕ ਅੰਦਾਜ਼ੇ ਅਨੁਸਾਰ, ਭਾਰਤੀ ਪਰਿਵਾਰਾਂ ਕੋਲ ਲਗਪਗ 25,000 ਟਨ ਸੋਨਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 'ਇੰਡੀਅਨ ਹਾਊਸ ਹੋਲਡ ਗੋਲਡ' (Indian House Hold Gold) ਦਾ ਇਹ ਅੰਕੜਾ ਕਈ ਦੇਸ਼ਾਂ ਦੇ ਗੋਲਡ ਰਿਜ਼ਰਵ ਨਾਲੋਂ ਵੀ ਕਿਤੇ ਜ਼ਿਆਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ 25,000 ਟਨ ਸੋਨੇ ਵਿੱਚੋਂ 2,05,000 ਕਿਲੋ ਸੋਨਾ ਇੱਕ ਨਿੱਜੀ ਕੰਪਨੀ ਕੋਲ ਗਿਰਵੀ ਰੱਖਿਆ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਕੰਪਨ

ਮੁਥੂਟ ਫਾਈਨੈਂਸ, ਭਾਰਤ ਦੀ ਸਭ ਤੋਂ ਪੁਰਾਣੀ ਗੋਲਡ ਫਾਈਨੈਂਸ ਕੰਪਨੀ ਹੈ, ਜਿਸਦੀ ਸਥਾਪਨਾ 139 ਸਾਲ ਪਹਿਲਾਂ ਹੋਈ ਸੀ। ਇਸ ਕੰਪਨੀ ਦੇ ਕਾਰੋਬਾਰ ਦੀ ਸ਼ੁਰੂਆਤ 1887 ਵਿੱਚ ਮੱਧ ਤਰਾਵਣਕੋਰ (ਹੁਣ ਕੇਰਲ) ਦੇ ਇੱਕ ਛੋਟੇ ਜਿਹੇ ਪਿੰਡ ਕੋਝੇਨਚੇਰੀ ਤੋਂ ਹੋਈ ਸੀ।
ਫਰਵਰੀ 2026 ਵਿੱਚ ਨਿਵੇਸ਼ਕਾਂ ਨੂੰ ਦਿੱਤੀ ਇੱਕ ਪੇਸ਼ਕਾਰੀ ਵਿੱਚ ਕੰਪਨੀ ਨੇ ਆਪਣੇ ਗੋਲਡ ਕਾਰੋਬਾਰ ਬਾਰੇ ਦੱਸਿਆ ਸੀ, ਜਿਸ ਤੋਂ ਪਤਾ ਲੱਗਾ ਕਿ ਮੁਥੂਟ ਫਾਈਨੈਂਸ ਕੋਲ 205 ਟਨ ਸੋਨਾ ਹੈ ਅਤੇ ਇਸਦੀ ਕੀਮਤ 2500 ਅਰਬ ਰੁਪਏ (ਢਾਈ ਲੱਖ ਕਰੋੜ) ਹੈ।
ਮੁਥੂਟ ਫਾਈਨੈਂਸ ਦੇ ਲਾਕਰਾਂ ਵਿੱਚ ਕੁੱਲ 205 ਟਨ ਸੋਨਾ 'ਕੋਲੈਟਰਲ' (ਗਿਰਵੀ) ਵਜੋਂ ਜਮ੍ਹਾਂ ਹੈ, ਜਿਸਦੀ ਕੀਮਤ ਢਾਈ ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ। ਅਸਲ ਵਿੱਚ, ਕੰਪਨੀ ਤੋਂ ਹਰ ਸਾਲ ਲੱਖਾਂ ਲੋਕ ਸੋਨੇ ਦੇ ਬਦਲੇ ਕਰਜ਼ਾ (ਲੋਨ) ਲੈਂਦੇ ਹਨ।
• ਮੁਥੂਟ ਫਾਈਨੈਂਸ ਦਾ ਗੋਲਡ ਏ.ਯੂ.ਐਮ. (ਐਸੇਟ ਅੰਡਰ ਮੈਨੇਜਮੈਂਟ) 1,64,720 ਕਰੋੜ ਰੁਪਏ ਹੈ।
• ਕੰਪਨੀ ਦੀ ਹਰ ਬ੍ਰਾਂਚ ਕੋਲ 28 ਕਰੋੜ ਰੁਪਏ ਦਾ ਗੋਲਡ ਏ.ਯੂ.ਐਮ. ਹੈ ਅਤੇ ਪੂਰੇ ਦੇਸ਼ ਵਿੱਚ ਮੁਥੂਟ ਫਾਈਨੈਂਸ ਦੀਆਂ 4950 ਤੋਂ ਵੱਧ ਬ੍ਰਾਂਚਾਂ ਹਨ।
• ਇਹ ਕੰਪਨੀ ਦੇਸ਼ ਦੇ 29 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੰਮ ਕਰਦੀ ਹੈ ਅਤੇ ਇਸ ਦੇ ਲੱਖਾਂ ਗਾਹਕ ਹਨ।
ਮੁਥੂਟ ਫਾਈਨੈਂਸ ਕੰਪਨੀ ਦੇ ਚੇਅਰਮੈਨ ਜਾਰਜ ਜੈਕਬ ਮੁਥੂਟ ਹਨ, ਜਦਕਿ ਮੈਨੇਜਿੰਗ ਡਾਇਰੈਕਟਰ ਜਾਰਜ ਅਲੈਗਜ਼ੈਂਡਰ ਮੁਥੂਟ ਹਨ। ਖਾਸ ਗੱਲ ਇਹ ਹੈ ਕਿ ਗੋਲਡ ਫਾਈਨੈਂਸ ਦੇ ਇਸ ਪੁਸ਼ਤੈਨੀ ਕਾਰੋਬਾਰ ਨੂੰ ਪਰਿਵਾਰ ਦੀ ਤੀਜੀ ਪੀੜ੍ਹੀ ਨੇ ਬੇਮਿਸਾਲ ਉਚਾਈਆਂ 'ਤੇ ਪਹੁੰਚਾਇਆ ਹੈ। ਐੱਮ.ਜੀ. ਜਾਰਜ ਮੁਥੂਟ ਨੇ ਕੰਪਨੀ ਦਾ ਵਿਸਥਾਰ ਕੇਰਲ ਤੋਂ ਬਾਹਰ ਉੱਤਰ ਭਾਰਤ ਵਿੱਚ ਕੀਤਾ। ਉਨ੍ਹਾਂ ਨੇ ਗੋਲਡ ਲੋਨ ਦੇ ਕਾਰੋਬਾਰ ਨੂੰ ਕਾਫੀ ਵਿਵਹਾਰਕ ਬਣਾਇਆ।
ਮੁਥੂਟ ਫਾਈਨੈਂਸ 1997 ਵਿੱਚ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣੀ ਅਤੇ 2011 ਵਿੱਚ ਆਈ.ਪੀ.ਓ. ਲਿਆ ਕੇ ਸ਼ੇਅਰ ਬਾਜ਼ਾਰ ਵਿੱਚ ਲਿਸਟ ਹੋਈ। ਅੱਜ ਕੰਪਨੀ ਦੀਆਂ ਭਾਰਤ ਦੇ ਨਾਲ-ਨਾਲ ਯੂ.ਕੇ. ਅਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਵਿੱਚ 7,300 ਤੋਂ ਵੱਧ ਸ਼ਾਖਾਵਾਂ ਹਨ, ਜੋ ਰੋਜ਼ਾਨਾ ਲਗਭਗ 2 ਲੱਖ ਗਾਹਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਂਦੀਆਂ ਹਨ।