- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Gold ETF 'ਚ ਤੁਸੀਂ ਇੱਕਮੁਸ਼ਤ ਤੇ ਐਸਆਈਪੀ ਦੋਵਾਂ ਤਰੀਕਿਆਂ ਨਾਲ ਨਿਵੇਸ਼ ਕਰ ਸਕਦੇ ਹੋ। ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਪਿਛਲੇ 3 ਸਾਲਾਂ 'ਚ ਕਿਸ ਗੋਲਡ ਈਟੀਐਫ ਨੇ ਸਭ ਤੋਂ ਵੱਧ ਰਿਟਰਨ ਦਿੱਤਾ ਹੈ। ਇਸਦੇ ਨਾਲ ਹੀ ਇਨ੍ਹਾਂ ਦੀ ਇੱਕ ਯੂਨਿਟ ਦੀ ਕੀਮਤ ਯਾਨੀ ਐਨਏਵੀ ਕਿੰਨੀ ਹੈ?

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਆਪਣੇ ਸਿਖਰ 'ਤੇ ਹਨ। ਪਰ ਹੁਣ ਤੁਹਾਨੂੰ ਸੋਨੇ 'ਚ ਨਿਵੇਸ਼ ਕਰਨ ਲਈ ਲੱਖਾਂ ਰੁਪਏ ਦੀ ਲੋੜ ਨਹੀਂ ਹੈ। ਇਸ ਡਿਜੀਟਲ ਜ਼ਮਾਨੇ 'ਚ ਤੁਸੀਂ 500 ਰੁਪਏ 'ਚ ਸੋਨੇ 'ਚ ਪੈਸਾ ਲਗਾ ਸਕਦੇ ਹੋ। ਅਸੀਂ ਇੱਥੇ ਡਿਜੀਟਲ ਗੋਲਡ ਦੀ ਨਹੀਂ, ਸਗੋਂ ਗੋਲਡ ਈਟੀਐਫ (Gold ETF) ਦੀ ਗੱਲ ਕਰ ਰਹੇ ਹਾਂ।
ਇਸ ਸਮੇਂ ਜੇਕਰ ਤੁਸੀਂ ਡਿਜੀਟਲ ਤਰੀਕੇ ਨਾਲ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਗੋਲਡ ਈਟੀਐਫ ਜ਼ਿਆਦਾ ਸੁਰੱਖਿਅਤ ਹੈ। ਕਿਉਂਕਿ ਯੂਪੀਆਈ (UPI) ਐਪਸ ਰਾਹੀਂ ਖਰੀਦੇ ਜਾਣ ਵਾਲੇ ਡਿਜੀਟਲ ਗੋਲਡ 'ਤੇ ਸੇਬੀ (ਸ਼ੇਅਰ ਬਾਜ਼ਾਰ ਨੂੰ ਕੰਟਰੋਲ ਕਰਨ ਵਾਲੀ ਸੰਸਥਾ) ਨੇ ਖ਼ਦਸ਼ਾ ਪ੍ਰਗਟਾਇਆ ਹੈ।
ਗੋਲਡ ਈਟੀਐਫ ਵਿੱਚ ਤੁਸੀਂ ਲਮਸਮ (ਇੱਕਮੁਸ਼ਤ) ਤੇ ਐਸਆਈਪੀ (SIP) ਦੋਵਾਂ ਤਰੀਕਿਆਂ ਨਾਲ ਨਿਵੇਸ਼ ਕਰ ਸਕਦੇ ਹੋ। ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਪਿਛਲੇ 3 ਸਾਲਾਂ 'ਚ ਕਿਸ ਗੋਲਡ ਈਟੀਐਫ ਨੇ ਸਭ ਤੋਂ ਵੱਧ ਰਿਟਰਨ ਦਿੱਤਾ ਹੈ। ਇਸਦੇ ਨਾਲ ਹੀ ਇਨ੍ਹਾਂ ਦੀ ਇੱਕ ਯੂਨਿਟ ਦੀ ਕੀਮਤ ਯਾਨੀ ਐਨਏਵੀ (NAV) ਕਿੰਨੀ ਹੈ?
| ਗੋਲਡ ਫੰਡ | ਰਿਟਰਨ | NAV |
| DSP ਵਰਲਡ ਗੋਲਡ ਮਾਈਨਿੰਗ ਓਵਰਸੀਜ਼ | 60.03% | ₹69.13 |
| ਐਡਲਵਾਈਸ ਗੋਲਡ ਐਂਡ ਸਿਲਵਰ ETF FoF | 46.17% | ₹35.69 |
| ਮੋਤੀਲਾਲ ਓਸਵਾਲ ਗੋਲਡ ਐਂਡ ਸਿਲਵਰ ਪੈਸਿਵ FoF | 44.26% | ₹33.23 |
| UTI ਗੋਲਡ ETF FoF | 39.94% | ₹30.21 |
| ਕੁਆਂਟਮ ਗੋਲਡ ਸੇਵਿੰਗ ਫੰਡ | 39.67% | ₹60.23 |
ਕਮੋਡਿਟੀ ਮਾਹਰ ਅਜੇ ਕੇਡੀਆ ਹਮੇਸ਼ਾ ਇਹ ਸਲਾਹ ਦਿੰਦੇ ਹਨ ਕਿ ਜੇਕਰ ਤੁਸੀਂ ਗੋਲਡ ਜਾਂ ਸਿਲਵਰ ਈਟੀਐਫ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਐਸਆਈਪੀ (SIP) ਦੀ ਚੋਣ ਕਰਨੀ ਚਾਹੀਦੀ ਹੈ। ਕਿਉਂਕਿ ਐਸਆਈਪੀ ਰਾਹੀਂ ਤੁਸੀਂ ਇਕ ਨਿਸ਼ਚਿਤ ਸਮੇਂ 'ਤੇ ਨਿਵੇਸ਼ ਕਰਦੇ ਰਹਿੰਦੇ ਹੋ, ਇਸ ਲਈ ਇਹ ਮਾਰਕੀਟ ਵਿੱਚ ਹੋਣ ਵਾਲੇ ਉਤਾਰ-ਚੜ੍ਹਾਅ ਨੂੰ ਸੰਤੁਲਿਤ ਰੱਖਦਾ ਹੈ।
ਮੰਨ ਲਓ ਕਿ ਜਿਸ ਮਹੀਨੇ ਤੁਸੀਂ ਨਿਵੇਸ਼ ਸ਼ੁਰੂ ਕੀਤਾ, ਉਸ ਸਮੇਂ ਸੋਨਾ ਸਸਤਾ ਸੀ। ਇਸ ਲਈ ਤੁਹਾਨੂੰ 1000 ਰੁਪਏ 'ਚ 40 ਯੂਨਿਟ ਮਿਲ ਗਏ। ਇਸਦਾ ਮਤਲਬ ਹੈ ਕਿ ਇੱਥੇ ਇਕ ਯੂਨਿਟ ਦੀ ਕੀਮਤ 25 ਰੁਪਏ ਹੋਈ। ਅਗਲੇ ਮਹੀਨੇ ਜਿਵੇਂ ਹੀ ਸੋਨੇ ਦੀ ਕੀਮਤ ਵਧੀ, ਤੁਹਾਨੂੰ 1000 ਰੁਪਏ 'ਚ ਸਿਰਫ਼ 33 ਯੂਨਿਟ ਹੀ ਮਿਲੇ। ਹੁਣ ਇੱਥੇ ਇੱਕ ਯੂਨਿਟ ਦਾ ਭਾਅ 30 ਰੁਪਏ ਰਿਹਾ। ਸੋਨੇ 'ਚ ਵਾਧਾ ਹੋਣ ਨਾਲ ਤੁਹਾਡੇ ਈਟੀਐਫ ਦੀ ਇੱਕ ਯੂਨਿਟ 25 ਰੁਪਏ ਤੋਂ ਵਧ ਕੇ 30 ਰੁਪਏ ਹੋ ਗਈ।
ਹੁਣ ਤੁਹਾਨੂੰ ਉਸ ਯੂਨਿਟ 'ਤੇ ਮੁਨਾਫਾ ਮਿਲੇਗਾ, ਜੋ ਤੁਸੀਂ ਘੱਟ ਕੀਮਤ 'ਤੇ ਖਰੀਦਿਆ (25 ਰੁਪਏ ਵਿੱਚ 40 ਯੂਨਿਟ) ਸੀ। ਤੁਹਾਨੂੰ ਪਹਿਲੇ ਮਹੀਨੇ ਖਰੀਦੇ ਗਏ 40 ਯੂਨਿਟਾਂ 'ਤੇ 5 ਰੁਪਏ (ਕੁੱਲ 200 ਰੁਪਏ) ਦਾ ਮੁਨਾਫਾ ਮਿਲੇਗਾ। ਇਸਦੇ ਨਾਲ ਹੀ ਤੁਹਾਨੂੰ ਮੌਜੂਦਾ ਯੂਨਿਟ (30 ਰੁਪਏ ਵਿੱਚ 33.3 ਯੂਨਿਟ) 'ਤੇ ਉਦੋਂ ਫਾਇਦਾ ਹੋਵੇਗਾ, ਜਦੋਂ ਇਸਦੀ ਕੀਮਤ ਵਿੱਚ ਹੋਰ ਵਾਧਾ ਹੋਵੇਗਾ।
ਜੇਕਰ ਆਸਾਨ ਭਾਸ਼ਾ 'ਚ ਕਹੀਏ ਤਾਂ ਤੁਸੀਂ ਇਸਨੂੰ ਇਸ ਤਰ੍ਹਾਂ ਸਮਝੋ ਕਿ ਤੁਸੀਂ ਕੋਈ ਖਾਣ-ਪੀਣ ਵਾਲੀ ਚੀਜ਼ ਕੀਮਤ ਘੱਟ ਹੋਣ 'ਤੇ ਸਸਤੇ ਵਿੱਚ ਖਰੀਦ ਲਈ। ਹੁਣ ਉਸ ਚੀਜ਼ ਦੀ ਕੀਮਤ ਵਧ ਚੁੱਕੀ ਹੈ, ਪਰ ਤੁਹਾਨੂੰ ਸਕੂਨ ਮਿਲਿਆ ਕਿਉਂਕਿ ਤੁਸੀਂ ਇਸਨੂੰ ਪਹਿਲਾਂ ਹੀ ਸਸਤੇ ਵਿੱਚ ਖਰੀਦ ਲਿਆ ਸੀ।
ਜੇਕਰ ਤੁਸੀਂ ਸੋਨੇ ਵਿਚ ਨਿਵੇਸ਼ ਕਰਨਾ ਚਾਹੁੰਦੇ ਹੋ ਪਰ ਲੋੜੀਂਦੇ ਪੈਸੇ ਨਾ ਹੋਣ ਕਾਰਨ ਨਹੀਂ ਖਰੀਦ ਪਾ ਰਹੇ ਤਾਂ ਗੋਲਡ ਈਟੀਐਫ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੈ।