EPFO ਨੇ ਵਿੱਤੀ ਸਾਲ 2025-26 ਲਈ EPF 'ਤੇ ਵਿਆਜ ਦਰ 8.25% ਤੈਅ ਕੀਤੀ ਹੈ। ਲਗਾਤਾਰ ਤੀਜੇ ਸਾਲ ਇਹ ਦਰ ਬਰਕਰਾਰ ਰੱਖੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾਵਾਂ ਦੇ ਬਾਵਜੂਦ EPFO ਨੇ ਮਜ਼ਬੂਤ ਵਿੱਤੀ ਅਨੁਸ਼ਾਸਨ ਬਣਾਈ ਰੱਖਦੇ ਹੋਏ ਸਥਿਰ ਅਤੇ ਪ੍ਰਤੀਯੋਗੀ ਰਿਟਰਨ ਯਕੀਨੀ ਬਣਾਇਆ ਹੈ।

ਨਵੀਂ ਦਿੱਲੀ : ਨਿਵੇਸ਼ ਲਈ ਸੁਰੱਖਿਅਤ ਤੇ ਬਿਹਤਰ ਰਿਟਰਨ ਵਾਲੀ ਸਕੀਮ ਦੀ ਭਾਲ ਕਰ ਰਹੇ ਲੋਕਾਂ ਲਈ EPF, ਬੈਂਕ FD, PPF, SCSS ਤੇ SSY ਵਰਗੇ ਵਿਕਲਪ ਸਭ ਤੋਂ ਵੱਧ ਚਰਚਾ 'ਚ ਰਹਿੰਦੇ ਹਨ। ਮੌਜੂਦਾ ਵਿਆਜ ਦਰਾਂ ਨੂੰ ਦੇਖੀਏ ਤਾਂ ਮੁਲਾਜ਼ਮਾਂ ਲਈ EPF (ਕਰਮਚਾਰੀ ਭਵਿੱਖ ਨਿਧੀ) ਸਭ ਤੋਂ ਮੁਕਾਬਲੇਬਾਜ਼ ਤੇ ਜ਼ਿਆਦਾ ਰਿਟਰਨ ਦੇਣ ਵਾਲੀਆਂ ਸਕੀਮਾਂ 'ਚ ਸ਼ਾਮਲ ਹੈ।
ਸਰਕਾਰੀ ਰਿਟਾਇਰਮੈਂਟ ਫੰਡ ਸੰਸਥਾ EPFO ਨੇ ਵਿੱਤੀ ਸਾਲ 2025-26 ਲਈ EPF 'ਤੇ ਵਿਆਜ ਦਰ 8.25% ਤੈਅ ਕੀਤੀ ਹੈ। ਲਗਾਤਾਰ ਤੀਜੇ ਸਾਲ ਇਹ ਦਰ ਬਰਕਰਾਰ ਰੱਖੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾਵਾਂ ਦੇ ਬਾਵਜੂਦ EPFO ਨੇ ਮਜ਼ਬੂਤ ਵਿੱਤੀ ਅਨੁਸ਼ਾਸਨ ਬਣਾਈ ਰੱਖਦੇ ਹੋਏ ਸਥਿਰ ਅਤੇ ਪ੍ਰਤੀਯੋਗੀ ਰਿਟਰਨ ਯਕੀਨੀ ਬਣਾਇਆ ਹੈ।
| ਨਿਵੇਸ਼ ਵਿਕਲਪ | ਮੌਜੂਦਾ ਵਿਆਜ ਦਰ (ਲਗਭਗ) | ਖਾਸ ਗੱਲਾਂ |
| EPF (ਕਰਮਚਾਰੀ ਭਵਿੱਖ ਨਿਧੀ) | 8.25% | ਸਥਿਰ ਅਤੇ ਉੱਚਾ ਰਿਟਰਨ, ਸਾਲਾਨਾ ਕੰਪਾਊਂਡਿੰਗ, ਮਾਲਕ ਦਾ ਯੋਗਦਾਨ ਵੀ ਮਿਲਦਾ ਹੈ |
| SCSS (ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ) | 8.20% | ਰਿਟਾਇਰ ਲੋਕਾਂ ਲਈ ਆਕਰਸ਼ਕ, ਸਿਰਫ਼ ਸੀਨੀਅਰ ਸਿਟੀਜ਼ਨਾਂ ਲਈ |
| SSY (ਸੁਕੰਨਿਆ ਸਮ੍ਰਿਧੀ ਯੋਜਨਾ) | 8.20% | ਧੀ ਦੀ ਪੜ੍ਹਾਈ-ਵਿਆਹ ਲਈ ਯੋਜਨਾ, ਲੰਬਾ ਲੌਕ-ਇਨ |
| NSC (ਨੈਸ਼ਨਲ ਸੇਵਿੰਗ ਸਰਟੀਫਿਕੇਟ) | 7.70% | ਤੈਅ ਮਿਆਦ, ਮੈਚਿਓਰਿਟੀ 'ਤੇ ਵਿਆਜ ਟੈਕਸਯੋਗ |
| PPF (ਪਬਲਿਕ ਪ੍ਰੋਵੀਡੈਂਟ ਫੰਡ) | 7.10% | 15 ਸਾਲ ਦਾ ਲੌਕ-ਇਨ, ਮੈਚਿਓਰਿਟੀ ਟੈਕਸ-ਫ੍ਰੀ |
| ਬੈਂਕ FD (ਫਿਕਸਡ ਡਿਪਾਜ਼ਿਟ) | 6.5% – 7.5% | ਬੈਂਕ ਅਤੇ ਮਿਆਦ ਅਨੁਸਾਰ ਦਰਾਂ ਬਦਲਦੀਆਂ ਹਨ, ਵਿਆਜ ਟੈਕਸਯੋਗ |
EPF ਦੀ 8.25% ਸਾਲਾਨਾ ਵਿਆਜ ਦਰ ਮੌਜੂਦਾ ਸਮੇਂ ਜ਼ਿਆਦਾਤਰ ਬੈਂਕ FD ਅਤੇ PPF ਨਾਲੋਂ ਜ਼ਿਆਦਾ ਹੈ। ਇਸ ਤੋਂ ਇਲਾਵਾ SCSS ਅਤੇ SSY ਦੀਆਂ ਦਰਾਂ ਕਰੀਬ 8.2% ਹਨ, ਪਰ ਇਨ੍ਹਾਂ ਯੋਜਨਾਵਾਂ 'ਚ ਯੋਗਤਾ ਅਤੇ ਉਦੇਸ਼ ਨਾਲ ਜੁੜੀਆਂ ਪਾਬੰਦੀਆਂ ਹੁੰਦੀਆਂ ਹਨ।
EPF ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਮੁਲਾਜ਼ਮ ਦੇ ਨਾਲ-ਨਾਲ ਮਾਲਕ (ਕੰਪਨੀ) ਵੀ ਯੋਗਦਾਨ ਪਾਉਂਦਾ ਹੈ, ਜਿਸ ਨਾਲ ਲੰਬੇ ਸਮੇਂ 'ਚ ਕੁੱਲ ਬਚਤ ਅਤੇ ਰਿਟਰਨ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਰਿਟਾਇਰਮੈਂਟ ਦੇ ਸਮੇਂ ਤਕ ਜਮ੍ਹਾਂ ਰਕਮ 'ਤੇ ਮਿਲਣ ਵਾਲਾ ਵਿਆਜ ਵੀ ਤੈਅ ਸੀਮਾ ਤਕ ਟੈਕਸ-ਫ੍ਰੀ ਰਹਿੰਦਾ ਹੈ, ਜਿਸ ਨਾਲ ਅਸਲ ਰਿਟਰਨ ਹੋਰ ਵੀ ਬਿਹਤਰ ਹੋ ਜਾਂਦਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਹਾਲ ਹੀ ਦੇ ਸਮੇਂ 'ਚ RBI ਦੀਆਂ ਦਰਾਂ 'ਚ ਕਟੌਤੀ ਤੋਂ ਬਾਅਦ ਕਈ ਬੈਂਕ FD ਦੀਆਂ ਵਿਆਜ ਦਰਾਂ ਘਟੀਆਂ ਹਨ, ਜਦੋਂਕਿ EPF ਦੀ ਦਰ ਸਥਿਰ ਬਣੀ ਹੋਈ ਹੈ। ਅਜਿਹੇ ਵਿੱਚ ਤਨਖਾਹਦਾਰ (ਸੈਲਰੀਡ) ਮੁਲਾਜ਼ਮਾਂ ਲਈ EPF ਅਜੇ ਵੀ ਲੰਬੀ ਮਿਆਦ ਦੇ ਸੁਰੱਖਿਅਤ ਨਿਵੇਸ਼ ਵਜੋਂ ਇੱਕ ਮਜ਼ਬੂਤ ਵਿਕਲਪ ਬਣਿਆ ਹੋਇਆ ਹੈ। ਹਾਲਾਂਕਿ ਨਿਵੇਸ਼ ਦਾ ਫੈਸਲਾ ਕਰਦੇ ਸਮੇਂ ਟੀਚਾ, ਸਮਾਂ ਮਿਆਦ ਅਤੇ ਟੈਕਸ ਸਥਿਤੀ ਨੂੰ ਧਿਆਨ 'ਚ ਰੱਖਣਾ ਜ਼ਰੂਰੀ ਹੈ।