ਆਉਣ ਵਾਲੇ ਵਿੱਤੀ ਸਾਲ ਲਈ PM Kisan Yojana ਵਾਸਤੇ 60,000 ਕਰੋੜ ਰੁਪਏ ਦਾ Budget Allot ਕੀਤਾ ਗਿਆ ਹੈ। ਹੁਣ ਇਸੇ ਬਜਟ ਰਾਹੀਂ ਅਗਲੇ ਵਿੱਤੀ ਸਾਲ 'ਚ ਕਿਸਾਨਾਂ ਨੂੰ ਕਿਸ਼ਤਾਂ ਵੰਡੀਆਂ ਜਾਣਗੀਆਂ। ਆਓ ਜਾਣਦੇ ਹਾਂ ਕਿ PM Modi ਨੇ ਇਸ ਯੋਜਨਾ ਬਾਰੇ ਸੰਸਦ 'ਚ ਕੀ ਕਿਹਾ ਹੈ।

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਵੀਰਵਾਰ ਨੂੰ ਸੰਸਦ ਵਿੱਚ ਪੀਐਮ ਕਿਸਾਨ ਯੋਜਨਾ (PM Kisan Yojana) ਨੂੰ ਲੈ ਕੇ ਆਪਣੇ ਵਿਚਾਰ ਰੱਖੇ। ਸਰਕਾਰ ਹੁਣ ਤਕ ਇਸ ਯੋਜਨਾ ਦੀਆਂ 21 ਕਿਸ਼ਤਾਂ ਜਾਰੀ ਕਰ ਚੁੱਕੀ ਹੈ। ਪੀਐਮ ਕਿਸਾਨ ਯੋਜਨਾ (PM Kisan Yojana) ਰਾਹੀਂ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਹਰ ਕਿਸ਼ਤ ਰਾਹੀਂ ਉਨ੍ਹਾਂ ਦੇ ਖਾਤੇ ਵਿੱਚ 2,000 ਰੁਪਏ ਜਮ੍ਹਾਂ ਕੀਤੇ ਜਾਂਦੇ ਹਨ। ਹੁਣ ਤਕ ਇਸ ਯੋਜਨਾ ਰਾਹੀਂ ਕਿਸਾਨਾਂ ਦੇ ਖਾਤਿਆਂ 'ਚ ਕਿੰਨੇ ਰੁਪਏ ਕ੍ਰੈਡਿਟ ਹੋਏ ਹਨ? ਇਸ ਬਾਰੇ ਵੀ ਪੀਐਮ ਮੋਦੀ ਨੇ ਸੰਸਦ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਦੌਰਾਨ ਗੱਲ ਕੀਤੀ।
ਆਉਣ ਵਾਲੇ ਵਿੱਤੀ ਸਾਲ ਲਈ ਪੀਐਮ ਕਿਸਾਨ ਯੋਜਨਾ ਵਾਸਤੇ 60,000 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਹੁਣ ਇਸੇ ਬਜਟ ਰਾਹੀਂ ਅਗਲੇ ਵਿੱਤੀ ਸਾਲ ਵਿੱਚ ਕਿਸਾਨਾਂ ਨੂੰ ਕਿਸਤਾਂ ਵੰਡੀਆਂ ਜਾਣਗੀਆਂ। ਆਓ ਜਾਣਦੇ ਹਾਂ ਕਿ ਪੀਐਮ ਮੋਦੀ ਨੇ ਇਸ ਯੋਜਨਾ ਬਾਰੇ ਸੰਸਦ 'ਚ ਕੀ ਕਿਹਾ ਹੈ।
ਪੀਐਮ ਕਿਸਾਨ ਯੋਜਨਾ ਦੀ ਅਗਲੀ ਕਿਸ਼ਤ (PM Kisan Yojana 22nd Installment) ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ 'ਚ ਇਸ ਯੋਜਨਾ 'ਤੇ ਆਪਣੀ ਗੱਲ ਰੱਖੀ। ਉਨ੍ਹਾਂ ਨੇ ਇਸ ਯੋਜਨਾ 'ਤੇ ਬੋਲਦਿਆਂ ਕਿਹਾ ਕਿ
'ਸਾਡੇ ਦਿਲ ਵਿਚ ਛੋਟੇ ਕਿਸਾਨਾਂ ਪ੍ਰਤੀ ਦਰਦ ਸੀ। ਇਸੇ ਕਾਰਨ ਅਸੀਂ 'ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ' ਲੈ ਕੇ ਆਏ। ਇੰਨੇ ਘੱਟ ਸਮੇਂ 'ਚ ਸਰਕਾਰ ਨੇ ਛੋਟੇ ਕਿਸਾਨਾਂ ਦੇ ਖਾਤਿਆਂ 'ਚ ਲਗਪਗ ਚਾਰ ਲੱਖ ਕਰੋੜ ਰੁਪਏ ਭੇਜੇ ਹਨ।'
हमारे दिल में छोटे किसानों के प्रति दर्द था। इसी कारण हम पीएम किसान सम्मान निधि योजना लेकर आए। इतने कम समय में सरकार ने छोटे किसानों के खातों में लगभग चार लाख करोड़ रुपये दिए हैं।
- श्री नरेंद्र मोदी
माननीय प्रधानमंत्री #PMKisan #KisanSammanNidhi #SmallFarmers #FarmerWelfare… pic.twitter.com/taIUrNzbJf
— Agriculture INDIA (@AgriGoI) February 5, 2026
ਪੀਐਮ ਕਿਸਾਨ ਯੋਜਨਾ ਦੀ ਅਗਲੀ ਕਿਸ਼ਤ (22ਵੀਂ ਕਿਸ਼ਤ) ਹੋਲੀ ਤੋਂ ਪਹਿਲਾਂ ਆ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਖੇਤੀਬਾੜੀ ਮੰਤਰਾਲੇ ਨੇ ਕਿਸ਼ਤ ਭੇਜਣ ਦੀ ਪੂਰੀ ਤਿਆਰੀ ਕਰ ਲਈ ਹੈ। ਹੁਣ ਜਲਦੀ ਹੀ ਕਿਸਾਨਾਂ ਦੇ ਖਾਤਿਆਂ 'ਚ ਰਕਮ ਟਰਾਂਸਫਰ ਕਰ ਦਿੱਤੀ ਜਾਵੇਗੀ। ਹਾਲਾਂਕਿ, ਸਰਕਾਰ ਵੱਲੋਂ ਅਜੇ ਤਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਕਿ ਇਸ ਯੋਜਨਾ ਦੀ ਅਗਲੀ ਕਿਸ਼ਤ ਅਸਲ ਵਿੱਚ ਕਦੋਂ ਜਾਰੀ ਕੀਤੀ ਜਾਵੇਗੀ।