Upcoming IPO : ਅਗਲੇ ਹਫ਼ਤੇ ਖੁੱਲ੍ਹਣਗੇ ਦੋ ਆਈਪੀਓ, ਸੇਫਟੀ ਕੰਟਰੋਲਜ਼ ਤੇ ਪ੍ਰੋਪਸ਼ੇਅਰ ਸੇਲੇਸਟੀਆ 'ਚ ਨਿਵੇਸ਼ ਦਾ ਮੌਕਾ; ਕਿਸ ਦਾ GMP ਜ਼ਿਆਦਾ ?
ਸੇਫ਼ਟੀ ਕੰਟਰੋਲਜ਼ ਐਂਡ ਡਿਵਾਈਸਿਜ਼ ਦਾ ਆਈਪੀਓ 6 ਅਪ੍ਰੈਲ ਨੂੰ ਖੁੱਲ੍ਹ ਕੇ 8 ਅਪ੍ਰੈਲ ਨੂੰ ਬੰਦ ਹੋਵੇਗਾ। ਇਸ ਆਈਪੀਓ ਵਿੱਚ ਸ਼ੇਅਰਾਂ ਦਾ ਪ੍ਰਾਈਸ ਬੈਂਡ 75-80 ਰੁਪਏ ਤੈਅ ਕੀਤਾ ਗਿਆ ਹੈ। ਇਸ ਵਿੱਚ ਲੋਟ ਸਾਈਜ਼ 1600 ਸ਼ੇਅਰਾਂ ਦਾ ਹੈ। ਯਾਨੀ ਨਿਵੇਸ਼ਕਾਂ ਨੂੰ ਘੱਟੋ-ਘੱਟ 1600 ਸ਼ੇਅਰਾਂ ਲਈ ਅਪਲਾਈ ਕਰਨਾ ਹੋਵੇਗਾ।
Publish Date: Sun, 05 Apr 2026 08:58 AM (IST)
Updated Date: Sun, 05 Apr 2026 09:06 AM (IST)
ਨਵੀਂ ਦਿੱਲੀ: ਪਿਛਲੇ ਕੁਝ ਸਾਲਾਂ ਤੋਂ ਹਰ ਹਫ਼ਤੇ ਕਈ-ਕਈ ਆਈਪੀਓ ਆ ਰਹੇ ਸਨ। ਪਰ ਪਿਛਲੇ ਕੁਝ ਸਮੇਂ ਤੋਂ ਨਵੇਂ ਆਈਪੀਓਜ਼ ਦੀ ਗਿਣਤੀ ਵਿੱਚ ਕਮੀ ਆਈ ਹੈ। ਇਸਦਾ ਇਕ ਵੱਡਾ ਕਾਰਨ ਮੱਧ ਪੂਰਬ ਸੰਕਟ ਕਾਰਨ ਬਾਜ਼ਾਰ 'ਚ ਹੋ ਰਹੀ ਹਲਚਲ ਅਤੇ ਗਿਰਾਵਟ ਹੈ। ਫਿਲਹਾਲ, ਹੁਣ ਅਗਲੇ ਹਫ਼ਤੇ ਦੋ ਨਵੇਂ ਆਈਪੀਓ ਖੁੱਲ੍ਹਣ ਜਾ ਰਹੇ ਹਨ। ਆਓ ਜਾਣਦੇ ਹਾਂ ਇਨ੍ਹਾਂ ਦੋਵਾਂ ਆਈਪੀਓਜ਼ ਦੀ ਪੂਰੀ ਡਿਟੇਲ।
ਸੇਫ਼ਟੀ ਕੰਟਰੋਲਜ਼ ਐਂਡ ਡਿਵਾਈਸਿਜ਼ (Safety Controls & Devices IPO)
ਸੇਫ਼ਟੀ ਕੰਟਰੋਲਜ਼ ਐਂਡ ਡਿਵਾਈਸਿਜ਼ ਦਾ ਆਈਪੀਓ 6 ਅਪ੍ਰੈਲ ਨੂੰ ਖੁੱਲ੍ਹ ਕੇ 8 ਅਪ੍ਰੈਲ ਨੂੰ ਬੰਦ ਹੋਵੇਗਾ। ਇਸ ਆਈਪੀਓ ਵਿੱਚ ਸ਼ੇਅਰਾਂ ਦਾ ਪ੍ਰਾਈਸ ਬੈਂਡ 75-80 ਰੁਪਏ ਤੈਅ ਕੀਤਾ ਗਿਆ ਹੈ। ਇਸ ਵਿੱਚ ਲੋਟ ਸਾਈਜ਼ 1600 ਸ਼ੇਅਰਾਂ ਦਾ ਹੈ। ਯਾਨੀ ਨਿਵੇਸ਼ਕਾਂ ਨੂੰ ਘੱਟੋ-ਘੱਟ 1600 ਸ਼ੇਅਰਾਂ ਲਈ ਅਪਲਾਈ ਕਰਨਾ ਹੋਵੇਗਾ। ਜੇਕਰ ਜੀਐਮਪੀ (GMP) ਦੀ ਗੱਲ ਕਰੀਏ, ਤਾਂ ਫਿਲਹਾਲ ਇਸਦਾ ਗ੍ਰੇ-ਮਾਰਕੀਟ ਪ੍ਰੀਮੀਅਮ ਜ਼ੀਰੋ ਹੈ, ਜੋ ਲਿਸਟਿੰਗ ਤੱਕ ਘਟ ਜਾਂ ਵੱਧ ਸਕਦਾ ਹੈ।
ਪ੍ਰੋਪਸ਼ੇਅਰ ਸੇਲੇਸਟੀਆ (Propshare Celestia IPO)
ਪ੍ਰੋਪਸ਼ੇਅਰ ਸੇਲੇਸਟੀਆ ਇਕ ਰੀਅਲ ਐਸਟੇਟ ਇਨਵੈਸਟਮੈਂਟ ਟਰੱਸਟ ਹੈ, ਜਿਸਦਾ ਪਬਲਿਕ ਇਸ਼ੂ 10 ਅਪ੍ਰੈਲ ਨੂੰ ਖੁੱਲ੍ਹ ਕੇ 16 ਅਪ੍ਰੈਲ ਨੂੰ ਬੰਦ ਹੋਵੇਗਾ। ਇਸ ਆਈਪੀਓ 'ਚ ਸ਼ੇਅਰਾਂ ਦਾ ਪ੍ਰਾਈਸ ਬੈਂਡ 10,00,000 ਤੋਂ 10,50,000 ਰੁਪਏ ਹੈ। ਇਸ ਵਿੱਚ ਘੱਟੋ-ਘੱਟ ਇੱਕ ਯੂਨਿਟ (10 ਲੱਖ ਰੁਪਏ ਦੀ ਇੱਕ ਯੂਨਿਟ) ਲਈ ਅਪਲਾਈ ਕੀਤਾ ਜਾ ਸਕੇਗਾ। ਫਿਲਹਾਲ ਇਸਦਾ ਜੀਐਮਪੀ ਵੀ ਜ਼ੀਰੋ ਦਿਖਾਈ ਦੇ ਰਿਹਾ ਹੈ।
ਇੱਕ ਹੋਰ ਆਈਪੀਓ ਵੀ ਖੁੱਲ੍ਹਿਆ ਹੋਇਆ ਹੈ
Emiac Technologies ਦਾ SME IPO 8 ਅਪ੍ਰੈਲ, 2026 ਨੂੰ ਬੋਲੀ (bidding) ਲਈ ਬੰਦ ਹੋ ਜਾਵੇਗਾ। ਇਹ IPO 27 ਮਾਰਚ, 2026 ਨੂੰ ਖੁੱਲ੍ਹਿਆ ਸੀ, ਜਿਸਦਾ ਪ੍ਰਾਈਸ ਬੈਂਡ 93 ਤੋਂ 98 ਰੁਪਏ ਪ੍ਰਤੀ ਸ਼ੇਅਰ ਅਤੇ ਲੋਟ ਸਾਈਜ਼ 1,200 ਸ਼ੇਅਰਾਂ ਦਾ ਸੀ। BSE SME ਪਲੇਟਫਾਰਮ 'ਤੇ ਇਸਦੀ ਲਿਸਟਿੰਗ 13 ਅਪ੍ਰੈਲ, 2026 ਨੂੰ ਤੈਅ ਕੀਤੀ ਗਈ ਹੈ। ਇਹ ਆਈਪੀਓ ਹੁਣ ਤੱਕ ਸਿਰਫ਼ 0.35 ਗੁਣਾ ਹੀ ਸਬਸਕ੍ਰਾਈਬ ਹੋਇਆ ਹੈ।
(ਨੋਟ: ਸ਼ੇਅਰ ਬਾਜ਼ਾਰ 'ਚ ਨਿਵੇਸ਼ ਜੋਖ਼ਮਾਂ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਵਿੱਤੀ ਸਲਾਹਕਾਰ ਨਾਲ ਸਲਾਹ ਜ਼ਰੂਰ ਕਰੋ।)