ਲਖਪਤੀ ਦੀਦੀ ਤੋਂ ਲੈ ਕੇ 'ਸ਼ੀ ਮਾਰਟਸ' ਅਤੇ ਗਰਲਜ਼ ਹੋਸਟਲ ਤਕ, Budget ਦੌਰਾਨ ਵਿੱਤ ਮੰਤਰੀ ਦੇ ਪਟਾਰੇ 'ਚੋਂ ਔਰਤਾਂ ਲਈ ਨਿਕਲੇ ਖਾਸ ਤੋਹਫ਼ੇ
ਕੇਂਦਰ ਸਰਕਾਰ ਨੇ ਲਖਪਤੀ ਦੀਦੀ ਯੋਜਨਾ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦੇ ਤਹਿਤ ਮਹਿਲਾਵਾਂ ਨਾਲ ਜੁੜੇ ਸਵੈ-ਸਹਾਇਤਾ ਸਮੂਹਾਂ (Self-Help Groups) ਨੂੰ 5 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਂਦਾ ਹੈ, ਤਾਂ ਜੋ ਉਹ ਆਰਥਿਕ ਤੌਰ 'ਤੇ ਸੁਤੰਤਰ ਹੋ ਸਕਣ। ਇਸ ਕਰਜ਼ੇ 'ਤੇ ਮਹਿਲਾਵਾਂ ਨੂੰ ਸਰਕਾਰੀ ਸਬਸਿਡੀ ਵੀ ਮਿਲਦੀ ਹੈ।
Publish Date: Sun, 01 Feb 2026 03:25 PM (IST)
Updated Date: Sun, 01 Feb 2026 03:32 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਐਤਵਾਰ ਨੂੰ ਸੰਸਦ 'ਚ 2026-27 ਦਾ ਬਜਟ ਪੇਸ਼ ਕੀਤਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿੱਤ ਮੰਤਰੀ ਦੇ ਪਟਾਰੇ 'ਚੋਂ ਔਰਤਾਂ ਲਈ ਕੁਝ ਖਾਸ ਤੋਹਫ਼ੇ ਦੇਖਣ ਨੂੰ ਮਿਲੇ। ਆਓ ਜਾਣਦੇ ਹਾਂ ਇਸ ਵਾਰ ਬਜਟ ਵਿੱਚ ਮਹਿਲਾਵਾਂ ਲਈ ਕੀ-ਕੀ ਖਾਸ ਹੈ?
ਕੇਂਦਰ ਸਰਕਾਰ ਨੇ ਲਖਪਤੀ ਦੀਦੀ ਯੋਜਨਾ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਔਰਤਾਂ ਨਾਲ ਜੁੜੇ ਸਵੈ-ਸਹਾਇਤਾ ਸਮੂਹਾਂ (Self-Help Groups) ਨੂੰ 5 ਲੱਖ ਰੁਪਏ ਤਕ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਰਥਿਕ ਤੌਰ 'ਤੇ ਸੁਤੰਤਰ ਹੋ ਸਕਣ। ਇਸ ਕਰਜ਼ੇ 'ਤੇ ਮਹਿਲਾਵਾਂ ਨੂੰ ਸਰਕਾਰੀ ਸਬਸਿਡੀ ਵੀ ਮਿਲਦੀ ਹੈ।
'ਸ਼ੀ ਮਾਰਟਸ' (She MARTS) ਦਾ ਐਲਾਨ
ਕੇਂਦਰ ਸਰਕਾਰ ਦੀ ਲਖਪਤੀ ਦੀਦੀ ਯੋਜਨਾ ਦੀ ਸਫ਼ਲਤਾ ਤੋਂ ਬਾਅਦ ਵਿੱਤ ਮੰਤਰੀ ਨੇ 'ਸ਼ੀ ਮਾਰਟਸ' ਦਾ ਐਲਾਨ ਕੀਤਾ ਹੈ। ਇਹ ਮਾਰਟਸ ਮਹਿਲਾ ਉੱਦਮੀਆਂ ਵੱਲੋਂ ਚਲਾਏ ਜਾਣਗੇ ਤੇ ਰਿਟੇਲ ਆਊਟਲੈੱਟਸ ਵਜੋਂ ਕੰਮ ਕਰਨਗੇ। ਕੇਂਦਰ ਸਰਕਾਰ ਦੀ ਇਸ ਨਵੀਂ ਸਕੀਮ ਦਾ ਉਦੇਸ਼ ਮਹਿਲਾ ਉੱਦਮੀਆਂ ਦੀ ਪਹੁੰਚ ਵੱਡੇ ਬਾਜ਼ਾਰਾਂ ਤਕ ਯਕੀਨੀ ਬਣਾਉਣਾ ਹੈ। ਇਸ ਰਾਹੀਂ ਔਰਤਾਂ ਨਾ ਸਿਰਫ਼ ਆਪਣਾ ਖੁਦ ਦਾ ਬ੍ਰਾਂਡ ਬਣਾ ਸਕਣਗੀਆਂ, ਸਗੋਂ ਚੰਗਾ ਮੁਨਾਫਾ ਵੀ ਕਮਾ ਸਕਣਗੀਆਂ। ਇਸ ਨਾਲ ਸਥਾਨਕ ਸਵੈ-ਸਹਾਇਤਾ ਸਮੂਹ ਵੀ ਮਜ਼ਬੂਤ ਹੋਣਗੇ।
ਗਰਲਜ਼ ਹੋਸਟਲ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿਦਿਆਰਥਣਾਂ ਨੂੰ ਵੀ ਬਜਟ 'ਚ ਸ਼ਾਨਦਾਰ ਤੋਹਫ਼ਾ ਦਿੱਤਾ ਹੈ। ਉਨ੍ਹਾਂ ਹਰ ਜ਼ਿਲ੍ਹੇ 'ਚ ਗਰਲਜ਼ ਹੋਸਟਲ ਖੋਲ੍ਹਣ ਦਾ ਐਲਾਨ ਕੀਤਾ ਹੈ। ਦੇਸ਼ ਦੇ ਲਗਭਪ 700 ਤੋਂ ਵੱਧ ਜ਼ਿਲ੍ਹਿਆਂ 'ਚ ਵਿਦਿਆਰਥਣਾਂ ਦੇ ਰਹਿਣ ਲਈ ਗਰਲਜ਼ ਹੋਸਟਲ ਦੀ ਨੀਂਹ ਰੱਖੀ ਜਾਵੇਗੀ।