ਜੈਨਰਿਕ ਦਵਾਈਆਂ 'ਤੇ ਟੈਰਿਫ 'ਚ ਟਰੰਪ ਨੇ ਦਿੱਤੀ ਵੱਡੀ ਰਾਹਤ, ਭਾਰਤੀ ਫਾਰਮਾ ਕੰਪਨੀਆਂ ਲਈ ਖੁਸ਼ਖਬਰੀ; ਸ਼ੇਅਰਾਂ ਨੂੰ ਹੋਵੇਗਾ ਫਾਇਦਾ
ਇਸ ਦਾ ਖਾਸ ਮਤਲਬ ਇਹ ਹੈ ਕਿ ਇਸ ਫੈਸਲੇ ਨਾਲ ਲੱਖਾਂ ਅਮਰੀਕੀ ਲੋਕਾਂ ਨੂੰ ਵੀ ਰਾਹਤ ਮਿਲੀ ਹੈ, ਜੋ ਉੱਚ ਬਲੱਡ ਪ੍ਰੈਸ਼ਰ, ਹਾਈਪਰਟੈਂਸ਼ਨ, ਅਲਸਰ ਅਤੇ ਉੱਚ ਕੋਲੇਸਟਰੋਲ ਵਰਗੀਆਂ ਸਿਹਤ ਸਮੱਸਿਆਵਾਂ ਲਈ ਭਾਰਤ ਤੋਂ ਆਯਾਤ ਕੀਤੀਆਂ ਜੇਨੇਰਿਕ ਦਵਾਈਆਂ 'ਤੇ ਨਿਰਭਰ ਹਨ।
Publish Date: Thu, 09 Oct 2025 11:30 AM (IST)
Updated Date: Thu, 09 Oct 2025 11:35 AM (IST)

ਨਵੀਂ ਦਿੱਲੀ : ਅਮਰੀਕਾ ਨੇ ਜੇਨੇਰਿਕ ਦਵਾਈਆਂ ਦੇ ਆਯਾਤ 'ਤੇ ਟੈਰਿਫ ਲਗਾਉਣ ਦੀ ਯੋਜਨਾ (Trump Tariff on Generic Drug) ਨੂੰ ਰੋਕ ਦਿੱਤਾ ਹੈ, ਜਿਸ ਨਾਲ ਭਾਰਤੀ ਦਵਾਈ ਕੰਪਨੀਆਂ ਨੂੰ ਰਾਹਤ ਮਿਲੇਗੀ। ਭਾਰਤੀ ਦਵਾਈ ਕੰਪਨੀਆਂ ਅਮਰੀਕਾ ਵਿੱਚ ਜੇਨੇਰਿਕ ਦਵਾਈਆਂ ਦੇ ਲਗਪਗ 50 ਪ੍ਰਤੀਸ਼ਤ ਦਾ ਉਤਪਾਦਨ ਕਰਦੀਆਂ ਹਨ।
ਇਸ ਦਾ ਖਾਸ ਮਤਲਬ ਇਹ ਹੈ ਕਿ ਇਸ ਫੈਸਲੇ ਨਾਲ ਲੱਖਾਂ ਅਮਰੀਕੀ ਲੋਕਾਂ ਨੂੰ ਵੀ ਰਾਹਤ ਮਿਲੀ ਹੈ, ਜੋ ਉੱਚ ਬਲੱਡ ਪ੍ਰੈਸ਼ਰ, ਹਾਈਪਰਟੈਂਸ਼ਨ, ਅਲਸਰ ਅਤੇ ਉੱਚ ਕੋਲੇਸਟਰੋਲ ਵਰਗੀਆਂ ਸਿਹਤ ਸਮੱਸਿਆਵਾਂ ਲਈ ਭਾਰਤ ਤੋਂ ਆਯਾਤ ਕੀਤੀਆਂ ਜੇਨੇਰਿਕ ਦਵਾਈਆਂ 'ਤੇ ਨਿਰਭਰ ਹਨ।
ਜੇਨੇਰਿਕ ਦਵਾਈਆਂ ਦਾ ਸਭ ਤੋਂ ਵੱਡਾ ਸਰੋਤ
ਕਈ ਵਾਰ "ਦੁਨੀਆ ਦੀ ਫਾਰਮਸੀ" ਕਿਹਾ ਜਾਣ ਵਾਲਾ ਭਾਰਤ ਅਮਰੀਕੀ ਬਾਜ਼ਾਰ ਲਈ ਜੇਨੇਰਿਕ ਦਵਾਈਆਂ ਦਾ ਸਭ ਤੋਂ ਵੱਡਾ ਸਰੋਤ ਹੈ, ਜੋ ਘਰੇਲੂ ਉਤਪਾਦਕਾਂ (30% ਹਿੱਸੇਦਾਰੀ) ਅਤੇ ਹੋਰ ਵਿਦੇਸ਼ੀ ਸਪਲਾਇਰਾਂ ਨਾਲੋਂ ਕਾਫੀ ਵੱਧ ਹੈ। ਦੁਨੀਆ ਦੀ ਪ੍ਰਮੁੱਖ ਮੈਡੀਕਲ ਡੇਟਾ ਐਨਾਲਿਟਿਕਸ ਕੰਪਨੀ, IQVIA ਦੇ ਅਨੁਸਾਰ, ਭਾਰਤ ਅਮਰੀਕੀ ਦਵਾਈਆਂ ਦੀਆਂ ਦੁਕਾਨਾਂ ਵਿਚ ਭਰੇ ਜਾਣ ਵਾਲੇ ਸਾਰੇ ਜੇਨੇਰਿਕ ਪ੍ਰੀਸਕ੍ਰਿਪਸ਼ਨਾਂ ਦਾ 47 ਪ੍ਰਤੀਸ਼ਤ ਸਪਲਾਈ ਕਰਦਾ ਹੈ।
100 ਫੀਸਦੀ ਟੈਰਿਫ ਦਾ ਐਲਾਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 1 ਅਕਤੂਬਰ 2025 ਤੋਂ ਬ੍ਰਾਂਡਿਡ ਅਤੇ ਪੇਟੈਂਟਿਡ ਦਵਾਈਆਂ ਦੇ ਆਯਾਤ 'ਤੇ 100 ਫੀਸਦ ਤੱਕ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਅਮਰੀਕਾ ਨਾਲ ਵਪਾਰ 'ਤੇ ਸਭ ਤੋਂ ਵੱਧ ਨਿਰਭਰ ਘਰੇਲੂ ਉਦਯੋਗਾਂ ਵਿੱਚੋਂ ਇੱਕ ਭਾਰਤ ਦਾ ਫਾਰਮਾਸਿਊਟਿਕਲ ਖੇਤਰ ਇਸ ਕਦਮ ਨਾਲ ਕਾਫੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਸੀ। ਟਰੰਪ ਨੇ ਟਰੂਥ ਸੋਸ਼ਲ 'ਤੇ ਕਿਹਾ ਸੀ ਕਿ 1 ਅਕਤੂਬਰ 2025 ਤੋਂ ਅਸੀਂ ਕਿਸੇ ਵੀ ਬ੍ਰਾਂਡਿਡ ਜਾਂ ਪੇਟੈਂਟਿਡ ਦਵਾਈ ਉਤਪਾਦ 'ਤੇ 100 ਫੀਸਦੀ ਟੈਰਿਫ ਲਗਾਵਾਂਗੇ, ਜਦ ਤੱਕ ਕੋਈ ਕੰਪਨੀ ਅਮਰੀਕਾ ਵਿੱਚ ਆਪਣਾ ਫਾਰਮਾਸਿਊਟਿਕਲ ਮੈਨੂਫੈਕਚਰਿੰਗ ਪਲਾਂਟ ਨਹੀਂ ਲਗਾਉਂਦੀ।
ਦਵਾਈ ਕੰਪਨੀਆਂ ਦੇ ਸ਼ੇਅਰਾਂ 'ਤੇ ਅਸਰ
ਟਰੰਪ ਪ੍ਰਸ਼ਾਸਨ ਦੇ ਜੇਨੇਰਿਕ ਦਵਾਈਆਂ 'ਤੇ ਟੈਰਿਫ ਰੋਕਣ ਦੇ ਫੈਸਲੇ ਨਾਲ ਭਾਰਤੀ ਕੰਪਨੀਆਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ। ਇਸ ਨਾਲ ਭਾਰਤੀ ਦਵਾਈ ਕੰਪਨੀਆਂ ਦੇ ਸ਼ੇਅਰਾਂ 'ਤੇ ਸਕਾਰਾਤਮਕ ਅਸਰ ਪੈ ਸਕਦਾ ਹੈ, ਜੋ ਅਮਰੀਕਾ ਵਿਚ ਕਾਫੀ ਮਾਤਰਾ ਵਿੱਚ ਜੇਨੇਰਿਕ ਦਵਾਈਆਂ ਵੇਚਦੀਆਂ ਹਨ।